ਅੰਮ੍ਰਿਤਸਰ - ਸ਼ੋ੍ਰਮਣੀ ਕਮੇਟੀ ਦੇ ਹੰਗਾਮਾ ਭਰਪੂਰ ਬਜਟ ਇਜਲਾਸ ਤੋ ਬਾਅਦ ਪੱਤਰਕਾਰਾਂ ਨਾਲ ਗਲ ਕਰਦਿਆਂ ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਮੇਟੀ ਤੇ ਕਾਬਜ ਧਿਰ ਨੇ ਸਾਡੇ ਵਲੋ ਪੇਸ਼ ਮਤਾ ਜਿਸ ਤੇ ਕਰੀਬ 40 ਮੈਂਬਰਾਂ ਦੇ ਦਸਤਖਤ ਸਨ ਨੂੰ ਹਾਉਸ ਵਿਚ ਵਿਚਾਰ ਅਧੀਨ ਲਿਆਂਦਾ ਹੀ ਨਹੀ। ਸ਼ੀਬੀ ਜਗੀਰ ਕੌਰ ਨੇ ਕਿਹਾ ਕਿ ਮੈ ਮੁਖ ਸਕੱਤਰ ਸ੍ਰ ਕੁਲਵੰਤ ਸਿੰਘ ਮੰਨਣ ਨੂੰ ਪੁਛਿਆ ਕਿ ਜਿਹੜਾ ਅਸੀਂ ਮਤਾ ਦਿੱਤਾ ਸੀ ਤਾਂ ਸ੍ਰ ਮੰਨਣ ਨੇ ਕਿਹਾ ਕਿ ਬਜਟ ਪਾਸ ਕਰਨ ਤੋ ਬਾਅਦ ਅਸੀਂ ਮਤਾ ਪੇਸ਼ ਕਰਾਂਗੇ। ਜਿਸ ਤੇ ਅਸੀਂ ਚੁੱਪ ਰਹੇ ਬੈਠੇ ਰਹੇ। ਸਾਨੂੰ ਪੰਥ ਤੇ ਹਾਉਸ ਦੀ ਮਰਿਆਦਾ ਦਾ ਪਤਾ ਹੈ। ਉਸ ਤੋਂ ਬਾਅਦ ਜੋ ਮਤੇ ਸ਼ੁਰੂ ਹੋਏ, ਬੀਬੀ ਕਿਰਨਜੋਤ ਕੌਰ ਮਤਾ ਲੈ ਕੇ ਖੜੀ ਰਹੀ ਪਹਿਲਾਂ ਉਸ ਨੂੰ ਬੋਲਣ ਹੀ ਨਹੀ ਦਿੱਤਾ ਤੇ ਫਿਰ ਮਾਇਕ ਦੇਣ ਵਿਚ ਆਨਾਕਾਨੀ ਕਰਦੇ ਰਹੇ।ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ
ਸਿੰਘ ਧਾਮੀ ਨੇ ਆਪਣਾ ਮਾਇਕ ਬੀਬੀ ਕਿਰਨਜੋਤ ਕੌਰ ਨੂੰ ਦਿੱਤਾ ਤਾਂ ਇਕ ਮੈਂਬਰ ਮਾਈਕ ਖੋਹ ਕੇ ਲੈ ਗਏ।ਬੀਬੀ ਜਗੀਰ
ਕੌਰ ਨੇ ਅਗੇ ਕਿਹਾ ਕਿ ਮੈ ਉੱਠ ਕੇ ਕਿਹਾ ਕਿ ਪ੍ਰਧਾਨ ਜੀ ਦੋ ਮਿੰਟ ਅਸੀਂ ਮਤੇ ਦੀ ਗੱਲ ਹੀ ਕਰਨੀ ਹੈ ਤਾਂ ਸਾਰੇ 30 40
ਮੈਂਬਰਾਂ ਨੇ ਉੱਠ ਕੇ ਸਾਡੇ ਦੁਆਲੇ ਘੇਰਾ ਪਾ ਲਿਆ।ਮੈ ਉਨਾਂ ਮੈਂਬਰਾਂ ਨੂੰ ਵੀ ਕਿਹਾ ਕਿ ਅਸੀਂ ਪ੍ਰਧਾਨ ਦੀ
ਚਿੰਤਾ ਹੀ ਮੁਕਾਉਣ ਲੱਗੇ ਹਾਂ। ਸਾਨੂੰ ਸਹਿਯੋਗ ਦਿਓ।ਅੰਤ੍ਰਿੰਗ ਕਮੇਟੀ ਨੇ ਜ਼ੋ ਗਲਤ ਮਤੇ ਕੀਤੇ ਹਨ ਉਹ ਰੱਦ ਕਰ ਦਈਏ ਤੇ ਕੌਮ
ਕੋਲੋਂ ਸ਼ਾਬਾਸ਼ ਲੈ ਲਈਏ, ਪਰ ਕਿਸੇ ਨੇ ਇਕ ਨਹੀ ਸੁਣੀ। ਇਸ ਮੌਕੇ ਤੇ ਸ੍ਰ ਪਰਮਜੀਤ ਸਿੰਘ ਰਾਏਪੁਬ, ਸਤਵਿੰਦਰ ਸਿੰਘ ਟੌਹੜਾ,
ਬੀਬੀ ਪਰਮਜੀਤ ਕੌਰ ਲਾਂਡਰਾ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਬੀਬੀ ਕਿਰਨਜੌਤ ਕੌਰ, ਬੀਬੀ ਕੁਲਦੀਪ ਕੌਰ ਟੋਹੜਾ,