ਪੰਜਾਬ

ਖਾਲਸਾ ਕਾਲਜ ਲਾਅ ਵਿਖੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ

ਕੌਮੀ ਮਾਰਗ ਬਿਊਰੋ | April 03, 2025 08:34 PM

ਅੰਮ੍ਰਿਤਸਰ- ਖਾਲਸਾ ਕਾਲਜ ਆਫ਼ ਲਾਅ ਵਿਖੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ: (ਡਾ.) ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸੈਮੀਨਾਰ ਮੌਕੇ ਪ੍ਰਿੰਸੀਪਲ, ਸਟਾਫ਼ ਮੈਂਬਰ, ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ।

ਇਸ ਮੌਕੇ ਡਾ: ਜਸਪਾਲ ਸਿੰਘ ਨੇ ਕਿਹਾ ਕਿ ਭਾਰਤ ਦੀ ਅਜ਼ਾਦੀ ’ਚ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦਾ ਬਹੁਤ ਵਡਮੁੱਲਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਦੇ ਸੰਘਰਸ਼ ਲਈ ਦੇਸ਼ ਭਰ ’ਚ ਜਿੰਨ੍ਹਾਂ 121 ਦੇਸ਼ ਭਗਤਾਂ ਨੂੰ ਫਾਂਸੀ ’ਤੇ ਚੜ੍ਹਾਇਆ ਗਿਆ, ਉਨ੍ਹਾਂ ’ਚੋਂ 93 ਸਿੱਖ ਸਨ। ਭਾਵੇ ਸਿੱਖ ਭਾਰਤ ਦੀ ਕੁਲ ਆਬਾਦੀ ਦਾ 1.5% ਹਨ, ਪਰ ਆਜ਼ਾਦੀ ਦੇ ਸੰਘਰਸ਼ ’ਚ ਸਿੱਖਾਂ ਦਾ ਯੋਗਦਾਨ 90% ਰਿਹਾ ਹੈ।

ਉਨ੍ਹਾਂ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣ ਅਤੇ ਉਨ੍ਹਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪ੍ਰੋਫੈਸਰ ਡਾ. ਸੁਖਮਨਪ੍ਰੀਤ ਕੌਰ ਵੱਲੋਂ ਪ੍ਰੋਗਰਾਮ ਦੇ ਆਯੋਜਨ ਸਬੰਧੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾਵਾਂ ਮੁਕਾਬਲੇ ਵੀ ਕਰਵਾਏ ਗਏ, ਜਿਸ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

ਇਸ ਦੌਰਾਨ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੀ ਦਲਦਲ ’ਚੋ ਨਿਕਲਣ ਲਈ ਇਕ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਰਾਸ਼ਿਮਾ ਚੰਗੋਤਰਾ, ਡਾ. ਸੀਮਾ ਰਾਣੀ, ਡਾ. ਪੂਰਨਿਮਾ ਖੰਨਾ, ਡਾ. ਪਵਨਦੀਪ ਕੌਰ, ਡਾ. ਪ੍ਰੀਤ ਇੰਦਰ ਕੌਰ, ਡਾ. ਅਨੀਤਾ, ਡਾ.ਹਰਜੋਤ ਕੌਰ, ਪ੍ਰੋ. ਬਲਗੇਰ ਸਿੰਘ, ਪ੍ਰੋ. ਉਤਕਰਸ਼ ਸੇਠ, , ਪ੍ਰੋ. ਤਨਵੀਰ ਕੌਰ ਬਲ, ਪ੍ਰੋ. ਸੁਗਮ, ਪ੍ਰੋ. ਰਿਚਾ ਜੋਸ਼ੀ, ਪ੍ਰੋ. ਮਨਸੀਰਤ ਕੌਰ ਪ੍ਰੋ. ਵਜ਼ੀਰ ਸਿੰਘ, ਸ੍ਰ.ਰਣਜੀਤ ਸਿੰਘ ਨਿਗਰਾਨ, ਸ੍ਰ.ਸਵਰਣ ਸਿੰਘ, ਸ੍ਰ.ਵਿਕਰਮਜੀਤ ਸਿੰਘ, ਤਰਨਜੀਤ ਕੌਰ, ਸ਼ੈਲੀ ਸ਼ਰਮਾ ਆਦਿ ਤੋਂ ਇਲਾਵਾ ਹੋਰ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Have something to say? Post your comment

 

ਪੰਜਾਬ

ਲਾਲਜੀਤ ਸਿੰਘ ਭੁੱਲਰ ਦੇ ਭਰੋਸੇ ਮਗਰੋਂ ਯੂਨੀਅਨ ਨੁਮਾਇੰਦਿਆਂ ਵੱਲੋਂ ਹੜਤਾਲ ਮੁਲਤਵੀ

ਕੇਂਦਰ ਸਰਕਾਰ ਵੱਲੋਂ ਵਕਫ਼ ਸੋਧ ਬਿੱਲ ਘੱਟਗਿਣਤੀਆਂ ਦੇ ਮਾਮਲਿਆਂ ’ਚ ਦਖ਼ਲਅੰਦਾਜ਼ੀ- ਸ਼੍ਰੋਮਣੀ ਕਮੇਟੀ

ਪੰਜਾਬ ਦੀ ਪੁਰਾਤਨ ਸ਼ਾਨ ਬਹਾਲੀ ਲਈ ਅਣਥੱਕ ਮਿਹਨਤ ਕਰ ਰਹੇ ਹਾਂ: ਮੁੱਖ ਮੰਤਰੀ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪੰਜਾਬ ‘ਚ ਈ.ਵੀ. ਬੱਸਾਂ ਚਲਾਉਣ ਅਤੇ ਈਕੋ ਸਿਸਟਮ ਨੂੰ ਪ੍ਰਮੋਟ ਕਰਨ ‘ਤੇ ਜ਼ੋਰ

ਅਪਰਾਧ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾ ਰਿਹਾ ਹੈ: ਮੁੱਖ ਮੰਤਰੀ

ਮੁੱਖ ਮੰਤਰੀ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ਰੇਤਾ ਤੇ ਬਜਰੀ ਦੀਆਂ ਕੀਮਤਾਂ ਹੋਰ ਘਟਾਉਣ ਲਈ ਰਾਹ ਪੱਧਰਾ

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਦਿਵਿਆਂਗਜਨਾਂ ਦੀ ਭਲਾਈ ਲਈ 9.14 ਕਰੋੜ ਰੁਪਏ ਦੀ ਕਰਜਾ ਰਾਸ਼ੀ ਕੀਤੀ ਜਾਰੀ- ਡਾ. ਬਲਜੀਤ ਕੌਰ

ਮੀਤ ਹੇਅਰ ਨੇ ਆੜ੍ਹਤੀਆਂ ਦਾ ਕਮਿਸ਼ਨ ਮੁੜ ਤੋਂ ਐਮ.ਐਸ.ਪੀ. ਦਾ ਢਾਈ ਫੀਸਦੀ ਨਿਰਧਾਰਤ ਕਰਨ ਦੀ ਰੱਖੀ ਮੰਗ

ਪੰਜਾਬ ਆਬਕਾਰੀ ਵਿਭਾਗ ਵੱਲੋਂ ਵਿੱਤੀ ਸਾਲ 2025-26 ਲਈ ਆਬਕਾਰੀ ਸਮੂਹਾਂ ਦੀ ਨਿਲਾਮੀ 9,878 ਕਰੋੜ ਰੁਪਏ ਦੀ ਪ੍ਰਾਪਤੀ: ਹਰਪਾਲ ਸਿੰਘ ਚੀਮਾ

ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ 16 ਕਰੋੜ 20 ਲੱਖ ਰੁਪਏ ਦਾ ਪਾਸ