ਸੰਸਾਰ

ਜਸਟਿਨ ਟਰੂਡੋ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਮੌਂਟਰੀਆਲ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਅਤੇ ਚੋਣ ਜਲਸੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 06, 2025 07:07 PM

ਨਵੀਂ ਦਿੱਲੀ- ਕੈਨੇਡਾ ਵਿੱਚ ਆਉਣ ਵਾਲੀ 28 ਅਪ੍ਰੈਲ ਨੂੰ ਮੈਂਬਰ ਪਾਰਲੀਮੈਂਟ ਇਲੈਕਸ਼ਨ ਹੋਣ ਜਾ ਰਹੇ ਹਨ । ਇਸੇ ਤਹਿਤ ਲਿਬਰਲ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੌਂਟਰੀਆਲ ਵਿਖੇ ਪਾਰਕ ਇੰਡਕਸ਼ਨ ਵਿੱਚ ਪਪੀਨੋ ਟੂ ਮੈਂਬਰ ਪਾਰਲੀਮੈਂਟ ਦੀ ਮੈਂਬਰ ਮਰਜੋਈ ਮਾਈਕਲ ਦੇ ਹੱਕ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਅਤੇ ਇੱਕ ਚੋਣ ਜਲਸਾ ਪਾਰਕ ਐਵੀਨਿਊ ਵਿਖੇ ਕੀਤਾ ਗਿਆ । ਜਿਸ ਵਿੱਚ ਵੱਡੇ ਪੱਧਰ ਤੇ ਪੰਜਾਬੀ ਅਤੇ ਲਿਬਰਲ ਪਾਰਟੀ ਦੇ ਸਪੋਟਰਾਂ ਵੱਲੋਂ ਜਸਟਿਨ ਟਰੂਡੋ ਨੂੰ ਅਸ਼ਵਾਸਨ ਦਵਾਇਆ ਕਿ ਲਿਬਰਲ ਪਾਰਟੀ ਵੱਡੇ ਪੈਮਾਨੇ ਤੇ ਵਾਪਸੀ ਕਰੇਗੀ। ਕੈਨੇਡਾ ਤੋ ਮਨਿੰਦਰ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਇਸ ਮੌਕੇ ਪੰਜਾਬੀਆਂ ਨੇ ਵੀਂ ਇਹ ਗੱਲ ਕਹੀ ਹੈ ਕਿ ਸਾਡੀਆਂ ਵੋਟਾਂ ਇਸ ਵਾਰ ਲਿਬਰਲ ਪਾਰਟੀ ਨੂੰ ਪੈਣਗੀਆਂ ਕਿਉਕਿ ਵਡੀ ਗਿਣਤੀ ਅੰਦਰ ਸਿੱਖ ਪੰਜਾਬੀ ਲਿਬਰਲ ਪਾਰਟੀ ਦੇ ਨਾਲ ਕਾਫੀ ਅਰਸਿਆਂ ਤੋਂ ਜੁੜੇ ਹੋਏ ਹਨ । ਉਹਨਾਂ ਨੇ ਕਿਹਾ ਕਿ ਜਸਟਿਨ ਟਰੂਡੋ ਸਰਕਾਰ ਨੇ ਸਿੱਖ ਅਤੇ ਪੰਜਾਬੀਆਂ ਵਾਸਤੇ ਬਹੁਤ ਵੱਡੇ ਪੈਮਾਨੇ ਤੇ ਸੋਚਿਆ ਹੈ ਅਤੇ ਕੈਨੇਡਾ ਨੂੰ ਸੁਰੱਖਿਅਤ ਦੇਸ਼ ਬਣਾਇਆ ਹੈ।

Have something to say? Post your comment

 

ਸੰਸਾਰ

ਮੇਹੁਲ ਚੋਕਸੀ ਦੇ ਵਕੀਲ ਨੇ ਕਿਹਾ: ਮੇਰੇ ਮੁਵੱਕਿਲ ਨੂੰ ਭਾਰਤ ਲਿਆਉਣਾ ਆਸਾਨ ਨਹੀਂ

ਨਿਊਯਾਰਕ: ਹਵਾਈ ਹਾਦਸੇ ਵਿੱਚ ਪੰਜਾਬ ਮੂਲ ਦੀ ਸਰਜਨ, ਉਸਦੇ ਪਤੀ ਅਤੇ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ

ਖਾਲਸੇ ਦੀ ਸਾਜਨਾ ਦਿਵਸ ਨੂੰ ਮਨਾਉਣ ਲਈ ਪਾਕਿਸਤਾਨ ਪੰਜਾਬ ਵਿੱਚ ਵੀ ਫੁੱਲ ਤਿਆਰੀਆਂ

ਵਿਸਾਖੀ ਪੁਰਬ ਨੂੰ ਸਮਰਪਿਤ 30ਵੀਂ ਸਲਾਨਾ ਖਾਲਸਾ ਡੇਅ ਪਰੇਡ ਆਕਲੈਂਡ ਦੇ ਓਤਾਹੂਹੂ ਵਿੱਚ ਕੀਤੀ ਗਈ ਆਯੋਜਿਤ

ਬੱਬੂ ਮਾਨ ਦੇ ਪ੍ਰਸੰਸਕਾਂ ਨੇ ਵੈਨਕੂਵਰ ਲਾਈਵ ਸ਼ੋਅ ਸੰਬੰਧੀ ਡੈਲਟਾ ਵਿਖੇ ਦਫਤਰ ਖੋਲ੍ਹਿਆ

ਕੈਨੇਡਾ ਦੇ ਮੌਂਟਰੀਆਲ ਵਿੱਚ ਨੌਜੁਆਨਾਂ ਦੇ ਉਪਰਾਲੇ ਨਾਲ ਪਹਿਲੀ ਵਾਰ ਕਰਵਾਇਆ ਜਾ ਰਿਹਾ ਵਿਸਾਖੀ ਮੇਲਾ

ਟਰੰਪ ਦੀ ਚੇਤਾਵਨੀ - ਫਾਰਮਾ ਉਦਯੋਗ ਲਈ ਟੈਰਿਫ ਛੋਟ ਜਲਦੀ ਹੋ ਜਾਵੇਗੀ ਖਤਮ 

ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ ਵਿਖੇ ਭਾਈ ਮਹਿਲ ਸਿੰਘ ਬੱਬਰ ਨੂੰ ਸਮਰਪਿਤ ਸ਼ਰਧਾਜਲੀ ਸਮਾਗਮ

ਅਮਰੀਕਾ ਦੇ ਕਦਮ ਮੰਦੀ ਵੱਲ ਵਧ ਰਹੇ ਹਨ ਗਲੋਬਲ ਅਰਥਸ਼ਾਸਤਰੀਆਂ ਨੇ ਪਰਸਪਰ ਟੈਰਿਫ ਬਾਰੇ ਦਿੱਤੀ ਚੇਤਾਵਨੀ

ਚੀਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕੀ ਦਰਾਮਦਾਂ 'ਤੇ 34% ਵਾਧੂ ਟੈਰਿਫ ਲਗਾਇਆ, ਹੋ ਸਕਦਾ ਹੈ ਵਪਾਰ ਯੁੱਧ' ਸ਼ੁਰੂ