ਨੈਸ਼ਨਲ

ਗੁਰਬਾਣੀ ਰਿਸਰਚ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ "ਗੁਰਬਾਣੀ ਕੰਠ ਚੇਤਨਾ ਲਹਿਰ" ਪ੍ਰੋਗਰਾਮ ਦੀ ਸ਼ੁਰੂਆਤ ਹੋਈ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 06, 2025 08:32 PM

ਨਵੀਂ ਦਿੱਲੀ -ਧਾਰਮਿਕ ਸੰਸਥਾ 'ਗੁਰਬਾਣੀ ਰਿਸਰਚ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਅਜ ਗੁਰਦੁਆਰਾ ਸਿੰਘ ਸਭਾ ਅਸ਼ੋਕ ਨਗਰ ਵਿਖ਼ੇ ਹੋਈ ਹੈ । ਅਜ ਕੀਤੀ ਗਈ ਸ਼ੁਰੂਆਤ ਵਿਚ ਬੱਚਿਆਂ ਨੇ ਵੱਡਾ ਉਤਸ਼ਾਹ ਦਿਖਾਂਦਿਆਂ ਵੱਖ ਵੱਖ ਪੜਾਵਾਂ ਅੰਦਰ ਗੁਰਬਾਣੀ ਦੇ ਪਾਠ ਕੰਠ ਸੁਣਾ ਕੇ ਉਨ੍ਹਾਂ ਨੂੰ ਮਿਲਣ ਵਾਲੇ ਇਨਾਮਾਂ ਲਈ ਟੋਕਨ ਦੀ ਪ੍ਰਾਪਤੀ ਕੀਤੀ । ਗੁਰਬਾਣੀ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਵੀਰਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਕਵਾਇਦ ਤਹਿਤ 'ਗੁਰਬਾਣੀ ਕੰਠ ਚੇਤਨਾ ਲਹਿਰ' ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਇਸ ਗੁਰਬਾਣੀ ਕੰਠ ਚੇਤਨਾ ਲਹਿਰ ਪ੍ਰੋਗਰਾਮ ਵਿਚ 4 ਤੋਂ 18 ਸਾਲ ਦੇ ਬੱਚੇ ਹਿੱਸਾ ਲੈ ਸਕਣਗੇ ਜੋ ਵੱਖ ਵੱਖ ਗਰੁੱਪਾਂ ਲਈ ਤੈਅ ਕੀਤੀਆਂ ਬਾਣੀਆ ਕੰਠ ਕਰਕੇ ਸੁਣਾਉਣਗੇ। ਇਨਾਮਾਂ ਦਾ ਜ਼ਿਕਰ ਕਰਦਿਆਂ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਪਹਿਲਾ ਇਨਾਮ ਗੇਅਰ ਵਾਲੀ ਸਾਈਕਲ (5 ਇਨਾਮ), ਦੂਜਾ ਇਨਾਮ ਆਈ ਪੈਡ (7 ਇਨਾਮ), ਤੀਜਾ ਇਨਾਮ ਮੋਬਾਇਲ ਫੋਨ (10 ਇਨਾਮ), 5 ਵਾਂ ਇਨਾਮ ਸਮਾਰਟ ਰਿਸਟ ਵਾਚ (15 ਇਨਾਮ) ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਤਿੰਨ ਗਰੁੱਪ ਬਣਾਏ ਗਏ ਹਨ ਅਤੇ ਤਿੰਨਾਂ ਗਰੁੱਪਾਂ ਵਾਸਤੇ ਵੱਖ ਵੱਖ ਬਾਣੀਆ ਕੰਠ ਕਰਨਾ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ 26 ਅਪ੍ਰੈਲ ਤੱਕ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੈ । ਉਨ੍ਹਾਂ ਦਸਿਆ ਕਿ ਅਗਲੇ ਪੜਾਅ ਜੋ ਕਿ ਮਿੱਤੀ 20 ਅਪ੍ਰੈਲ ਅਤੇ 27 ਅਪ੍ਰੈਲ ਨੂੰ ਹੋਣੇ ਹਨ ਉਨ੍ਹਾਂ ਵਿਚ ਵੀ ਇਸ ਪ੍ਰੋਗਰਾਮ ਅੰਦਰ ਹਿੱਸਾ ਲੈਣ ਵਾਲਿਆਂ ਕੋਲੋਂ ਗੁਰਬਾਣੀ ਨੂੰ ਕੰਠ ਸੁਣਿਆ ਜਾਏਗਾ ਉਪਰੰਤ 4 ਮਈ ਨੂੰ ਦਿੱਲੀ ਹਾਟ ਦੇ ਐਕਸਪੋਜੀਸ਼ਨ ਹਾਲ ਵਿਖੇ ਇੱਕ ਵੱਡਾ ਪ੍ਰੋਗਰਾਮ ਕਰਵਾ ਕੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

Have something to say? Post your comment

 

ਨੈਸ਼ਨਲ

1984 ਸਿੱਖ ਦੰਗਾ ਮਾਮਲਾ: ਜਗਦੀਸ਼ ਟਾਈਟਲਰ ਵਿਰੁੱਧ ਅਦਾਲਤ ਵਿੱਚ ਅਹਿਮ ਗਵਾਹੀ, ਸਬੂਤਾਂ ਦੀ ਸੀਡੀ ਚਲਾਈ ਗਈ

ਰਾਮਦੇਵ ਨੂੰ 'ਰੂਹ ਅਫਜ਼ਾ' 'ਤੇ ਫਿਰਕੂ ਟਿੱਪਣੀਆਂ ਲਈ ਲਗਾਈ ਫਟਕਾਰ ਦਿੱਲੀ ਹਾਈ ਕੋਰਟ ਨੇ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਵਿਦਿਆਰਥੀਆਂ ਨੇ ਮਨਾਇਆ ਧਰਤੀ ਦਿਵਸ

ਡਬਲਯੂਐੱਸਸੀਸੀ ਵਲੋਂ ਫਤਿਹ ਦਿਵਸ ਨੂੰ ਸਮਰਪਿਤ ਨਿਕਾਲੀ ਗਈ ਬਾਈਕਰਸ ਰਾਈਡ

ਚੋਣ ਕਮਿਸ਼ਨ ਨੇ ਮਹਾਰਾਸ਼ਟਰ ਚੋਣਾਂ ਬਾਰੇ ਰਾਹੁਲ ਗਾਂਧੀ ਦੇ ਹਰ ਦਾਅਵੇ ਨੂੰ ਕੀਤਾ ਰੱਦ 

ਨਾਇਬ ਸੂਬੇਦਾਰ ਬਲਦੇਵ ਸਿੰਘ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਦੇ ਮੈਦਾਨ ਵਿੱਚ ਸ਼ਹੀਦ, ਫੌਜ ਮੁਖੀ ਨੇ ਦਿੱਤੀ ਸ਼ਰਧਾਂਜਲੀ

ਜਗਦੀਸ਼ ਟਾਈਟਲਰ ਦੇ ਸਿੱਖ ਕਤਲੇਆਮ ਵਿਚ ਕਥਿਤ ਇਕਬਾਲੀਆ ਬਿਆਨ ਦੀ ਸੀਡੀ ਅਦਾਲਤ ਅੰਦਰ ਚਲਾਈ ਗਈ

ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਜਰਨੈਲੀ ਮਾਰਚ ਸਜਾਇਆ ਗਿਆ

ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੁਆਰਾ ਆਯੋਜਿਤ ਕੀਤੇ ਗਏ ਵਿਸਾਖੀ ਦੇ ਸ਼ਾਨਦਾਰ ਜਸ਼ਨ

ਸਦਰ ਬਾਜ਼ਾਰ ਵਿੱਚ ਤਾਰਾਂ ਦੇ ਜੰਜਾਲਾ ਕਾਰਨ ਵਾਪਰ ਸਕਦਾ ਹੈ ਵੱਡਾ ਹਾਦਸਾ