ਪੰਜਾਬ

ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੇ ਮੀਡੀਆ ਨੋਡਲ ਅਫਸਰਾਂ ਲਈ ਇੱਕ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

ਕੌਮੀ ਮਾਰਗ ਬਿਊਰੋ | April 10, 2025 07:10 PM

ਚੰਡੀਗੜ੍ਹ- ਭਾਰਤ ਦੇ ਚੋਣ ਕਮਿਸ਼ਨ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੀਡੀਆ ਨੋਡਲ ਅਫ਼ਸਰਾਂ, ਸੋਸ਼ਲ ਮੀਡੀਆ ਨੋਡਲ ਅਫ਼ਸਰਾਂ ਅਤੇ ਲੋਕ ਸੰਪਰਕ ਅਫ਼ਸਰਾਂ ਲਈ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (ਆਈ.ਆਈ.ਆਈ.ਡੀ.ਈ.ਐਮ), ਨਵੀਂ ਦਿੱਲੀ, ਵਿਖੇ ਬੁੱਧਵਾਰ ਨੂੰ ਇੱਕ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਇਸ ਟ੍ਰੇਨਿੰਗ ਪ੍ਰੋਗਰਾਮ ਦਾ ਉਦੇਸ਼ ਚੋਣ ਅਧਿਕਾਰੀਆਂ ਦੇ ਮੀਡੀਆ ਨਾਲ ਤਾਲਮੇਲ ਅਤੇ ਅਗਾਊਂ ਪਹਿਲਕਦਮੀਆਂ ਨੂੰ ਵਧਾਉਣਾ ਸੀ।

ਇਸ ਪ੍ਰੋਗਰਾਮ ਵਿੱਚ ਪੂਰੇ ਦੇਸ਼ ਵਿੱਚੋਂ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੀਡੀਆ ਅਧਿਕਾਰੀਆਂ ਨੇ ਹਾਜ਼ਰੀ ਭਰੀ। ਪੰਜਾਬ ਤੋਂ ਐਡੀਸ਼ਨਲ ਮੁੱਖ ਚੋਣ ਅਧਿਕਾਰੀ (ਏ.ਸੀ.ਈ.ਓ) ਹਰੀਸ਼ ਨਈਅਰ ਅਤੇ ਸੂਚਨਾ ਤੇ ਲੋਕ ਸੰਪਰਕ ਅਫਸਰ ਨਰਿੰਦਰ ਪਾਲ ਸਿੰਘ ਜਗਦਿਓ ਨੇ ਹਿੱਸਾ ਲਿਆ।

ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦੇਸ਼ ਕਾਨੂੰਨੀ ਢਾਂਚੇ ਅਰਥਾਤ ਲੋਕ ਨੁਮਾਇੰਦਾ ਐਕਟ 1950 ਤੇ 1951, ਰਜਿਸਟ੍ਰੇਸ਼ਨ ਆਫ ਵੋਟਰ ਰੂਲਜ਼ 1960, ਚੋਣ ਨਿਯਮ 1961 ਅਤੇ ਚੋਣ ਕਮਿਸ਼ਨ ਦੁਆਰਾ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਮੀਡੀਆ ਪਲੇਟਫਾਰਮਾਂ ਰਾਹੀਂ ਜਾਣਕਾਰੀਆਂ ਤੇ ਸੂਚਨਾਵਾਂ ਦੇ ਪ੍ਰਸਾਰ, ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਅਤੇ ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਭਾਵੀ ਸੰਚਾਰ ਰਣਨੀਤੀ ਵਿਕਸਿਤ ਕਰਨਾ ਸੀ।

ਆਪਣੇ ਸੰਬੋਧਨ ਵਿੱਚ, ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਚੋਣ ਪ੍ਰਕਿਰਿਆ ਵਿੱਚ ਮੀਡੀਆ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ, ਮੌਜੂਦਾ ਡਿਜ਼ੀਟਲ ਜਗਤ ਵਿੱਚ ਚੋਣ ਪ੍ਰਕਿਰਿਆਵਾਂ ਵਿੱਚ ਵੋਟਰਾਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਲਈ ਤੱਥ ਅਧਾਰਿਤ, ਸਮੇਂ ਸਿਰ ਅਤੇ ਪਾਰਦਰਸ਼ੀ ਸੰਚਾਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੀਡੀਆ ਅਫਸਰਾਂ ਨੂੰ ਸਹੀ ਜਾਣਕਾਰੀ ਵੋਟਰਾਂ ਤੱਕ ਪੁੱਜਦੀ ਕਰਨ ਲਈ ਹੋਰ ਸਰਗਰਮ ਹੋਣਾ ਪਵੇਗਾ ਅਤੇ ਪਹਿਲਕਦਮੀ ਕਰਕੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਵੋਟਰਾਂ ਨੂੰ ਤੱਥਾਂ ਦੇ ਆਧਾਰ 'ਤੇ ਸਹੀ, ਸਟੀਕ ਸੂਚਨਾਵਾਂ ਤੇ ਜਾਣਕਾਰੀਆਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਗਲਤ ਸੂਚਨਾ, ਮਾਨਤਾ ਜਾਂ ਅਫਵਾਹ ਦਾ ਟਾਕਰਾ ਸਿਰਫ ਤੇ ਸਿਰਫ ਸੱਚੀ, ਸਹੀ ਅਤੇ ਤੱਥ ਭਰੀ ਜਾਣਕਾਰੀ/ਸੂਚਨਾ ਨਾਲ ਹੀ ਕੀਤਾ ਜਾ ਸਕਦਾ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਦੇਸ਼ ਭਰ ਦੇ ਮੀਡੀਆ ਅਫ਼ਸਰ ਮੀਡੀਆ ਦੇ ਵੱਖ ਵੱਖ ਪਲੇਟਫਾਰਮਾ ਦੀ ਸੁਚੱਜੀ ਤੇ ਸਾਰਥਕ ਵਰਤੋਂ ਕਰਨ।

 

Have something to say? Post your comment

 

ਪੰਜਾਬ

ਜਾਅਲੀ ਬਿਰਤਾਂਤ ਸਿਰਜ ਕੇ ਮੋਦੀ ਗਾਂਧੀ ਪਰਿਵਾਰ ਦੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦਾ ਹੈ: ਵੜਿੰਗ

ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ’ਚ ਕੇਂਦਰ ਸਰਕਾਰ ਲਵੇ ਤੁਰੰਤ ਫੈਸਲਾ- ਐਡਵੋਕੇਟ ਧਾਮੀ

ਖ਼ਾਲਸਾ ਕਾਲਜ ਵਿਖੇ ਲਿਬਾਸ-ਦ-ਡਿਜ਼ਾਈਨਰਜ਼ ਕਰਿਏਸ਼ਨ ਪ੍ਰਦਰਸ਼ਨੀ ਲਗਾਈ ਗਈ

ਮੁੱਖ ਮੰਤਰੀ ਦੀ ਅਗਵਾਈ ਵਿੱਚ ਮੰਤਰੀਆਂ ਦਾ ਸਮੂਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਪ੍ਰਬੰਧਾਂ ਦੀ ਨਿਗਰਾਨੀ ਕਰੇਗਾ

ਕਿਸਾਨਾਂ ਨੂੰ 151 ਕਰੋੜ ਰੁਪਏ ਦੀ ਅਦਾਇਗੀ ਉਨ੍ਹਾਂ ਦੇ ਖਾਤਿਆਂ ’ਚ ਕੀਤੀ ਗਈ

ਮਾਰਕੀਟ ਕਮੇਟੀ ਦਾ ਮੰਡੀ ਸੁਪਰਵਾਈਜ਼ਰ ਨੂੰ 7,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ

ਜੇਕਰ ਬਾਜਵਾ ਕੋਲ ਗ੍ਰਨੇਡ ਬਾਰੇ ਜਾਣਕਾਰੀ ਨਹੀਂ ਹੈ, ਤਾਂ ਉਨ੍ਹਾਂ ਨੂੰ ਝੂਠ ਬੋਲਣ ਲਈ ਮੁਆਫ਼ੀ ਮੰਗਣ -ਅਰੋੜਾ

ਮਜ਼ਦੂਰੀ ਦਰਾਂ ਵਿੱਚ ਵਾਧੇ ਨਾਲ ਮਜ਼ਦੂਰਾਂ ਨੂੰ ਇੱਕ ਸਾਲ ਅੰਦਰ 10 ਕਰੋੜ ਰੁਪਏ ਦਾ ਲਾਭ ਹੋਵੇਗਾ: ਲਾਲ ਚੰਦ ਕਟਾਰੂਚੱਕ

ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਮਾਨ ਸਰਕਾਰ ਨੇ ਬਦਲੀ ਸਰਕਾਰੀ ਸਕੂਲਾਂ ਦੀ ਨੁਹਾਰ: ਕੈਬਨਿਟ ਮੰਤਰੀ ਬਰਿੰਦਰ ਗੋਇਲ

ਈ-ਸੇਵਾ ਕੇਂਦਰਾਂ ਅਤੇ ਵਟਸਐਪ ਚੈਟਬੋਟ ਰਾਹੀਂ ਨਾਗਰਿਕਾਂ ਨੂੰ ਹੋਰ ਬੇਹਤਰ ਸਹੂਲਤਾਂ ਦਿੱਤੀਆਂ ਜਾਣਗੀਆਂ