ਨੈਸ਼ਨਲ

ਅੰਮ੍ਰਿਤਸਰ ਤੋਂ ਨਾਂਦੇੜ ਬਸ ਸੇਵਾ ਦੇ ਯਾਤਰੀਆਂ ਦਾ ਬੇਲਾਮਾਊਂਟ ਹੋਟਲ ਵਿਖੇ ਕੀਤਾ ਗਿਆ ਸੁਆਗਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 11, 2025 08:40 PM

ਨਵੀਂ ਦਿੱਲੀ- ਇੰਡੋ ਕੈਨੇਡੀਅਨ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨਾਂਦੇੜ ਲਈ ਸਲੀਪਰ ਬਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸਦੀ ਪਹਿਲੀ ਯਾਤਰਾ ਦੌਰਾਨ ਦਿੱਲੀ ਬਾਰਡਰ 'ਤੇ ਬੇਲਾਮਾਊਂਟ ਹੋਟਲ ਦੇ ਮਾਲਕ ਡਾ. ਗੁਰਮੀਤ ਸਿੰਘ ਤੇ ਮਨਦੀਪ ਸਿੰਘ ਵੱਲੋਂ ਯਾਤਰਾ ਵਿਚ ਸ਼ਾਮਲ ਸ਼ਰਧਾਲੂਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਹਜ਼ੂਰ ਸਾਹਿਬ ਬੋਰਡ ਦੇ ਪ੍ਰਸ਼ਾਸਕ ਡਾ. ਵਿਜੈ ਸਤਬੀਰ ਸਿੰਘ, ਸਲਾਹਕਾਰ ਜਸਵੰਤ ਸਿੰਘ ਬੋਬੀ, ਇੰਡੋ ਕੈਨੇਡੀਅਨ ਦੇ ਸੀਈਓ ਐਸ.ਐਸ. ਕੋਹਲੀ, ਅਤੇ ਪਟਨਾ ਸਾਹਿਬ ਬੋਰਡ ਦੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਹਾਜ਼ਰ ਹੋਏ ਅਤੇ ਸੰਗਤ ਦਾ ਸਵਾਗਤ ਕੀਤਾ।ਡਾ. ਵਿਜੈ ਸਤਬੀਰ ਸਿੰਘ ਅਤੇ ਜਸਵੰਤ ਸਿੰਘ ਬੋਬੀ ਨੇ ਸ਼ਰਧਾਲੂਆਂ ਨੂੰ ਹਜ਼ੂਰ ਸਾਹਿਬ ਵਿਖੇ ਮਜ਼ਬੂਤ ਪ੍ਰਬੰਧਾਂ ਦਾ ਭਰੋਸਾ ਦਿੱਤਾ, ਜਦਕਿ ਡਾ. ਗੁਰਮੀਤ ਸਿੰਘ ਨੇ ਹਰ ਰੋਜ਼ ਇਸ ਸਥਾਨ 'ਤੇ ਲੰਗਰ ਦੀ ਵਿਵਸਥਾ ਕਰਨ ਦੀ ਗੱਲ ਕੀਤੀ। ਤੁਹਾਨੂੰ ਦੱਸ ਦਈਏ ਕਿ ਇਹ ਸੇਵਾ ਇੰਡੋ ਕੈਨੇਡੀਅਨ ਵੱਲੋਂ ਸ਼ੁਰੂ ਕੀਤੀ ਗਈ ਹੈ ਅਤੇ ਹਰ ਰੋਜ਼ ਇੱਕ ਬਸ ਅੰਮ੍ਰਿਤਸਰ ਤੋਂ ਤੇ ਦੂਜੀ ਹਜ਼ੂਰ ਸਾਹਿਬ ਤੋਂ ਚਲਾਈ ਜਾਵੇਗੀ ਜੋ ਲਗਭਗ 36 ਘੰਟਿਆਂ ਦਾ ਸਫ਼ਰ ਕਰਕੇ ਆਪਣੇ ਗੰਟਵਯ ਸਥਾਨ 'ਤੇ ਪਹੁੰਚੇਗੀ। ਬਸ ਵਿਚ ਯਾਤਰਾ ਦੌਰਾਨ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ ਅਤੇ ਸਿਰਫ 4000 ਰੁਪਏ ਵਿਚ ਸੰਗਤ ਨੂੰ ਇਹ ਸੇਵਾ ਦਿੱਤੀ ਜਾ ਰਹੀ ਹੈ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਵੱਲੋਂ ਇੰਡੋ ਕੈਨੇਡੀਅਨ ਕੋਲੋਂ ਮੰਗ ਕੀਤੀ ਗਈ ਹੈ ਕਿ ਇਹ ਬਸ ਤਖ਼ਤ ਪਟਨਾ ਸਾਹਿਬ ਲਈ ਵੀ ਚਲਾਈ ਜਾਵੇ, ਜਿਸ ਉੱਤੇ ਉਨ੍ਹਾਂ ਨੇ ਜਲਦ ਵਿਚਾਰ ਕਰਕੇ ਇਹ ਸੇਵਾ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਬਸ ਦੀ ਸ਼ੁਰੂਆਤ ਨਾਲ ਸੰਗਤ ਨੂੰ ਕਾਫੀ ਸੁਵਿਧਾ ਮਿਲੇਗੀ ਕਿਉਂਕਿ ਹਵਾਈ ਟਿਕਟਾਂ ਮਹਿੰਗੀਆਂ ਹੋਣ ਤੇ ਰੇਲ ਟਿਕਟ ਨਾ ਮਿਲਣ ਕਰਕੇ ਕਈ ਸ਼ਰਧਾਲੂ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਸਨ, ਉਹਨਾਂ ਲਈ ਇਹ ਸੇਵਾ ਬਹੁਤ ਲਾਭਦਾਇਕ ਹੋਵੇਗੀ।

Have something to say? Post your comment

 

ਨੈਸ਼ਨਲ

ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਨਵੀਆਂ ਉਚਾਈਆਂ 'ਤੇ ਲੈਕੇ ਜਾਣਗੇ: ਭੋਗਲ

ਪੰਜਾਬੀ ਸਾਂਝਾ ਪਰਿਵਾਰ ਵਲੋਂ ਵਿਸਾਖੀ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਗਿਆ

ਸੁਖਬੀਰ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਪ੍ਰਧਾਨ ਬਣਨ ਤੇ ਸਰਨਾ ਨੇ ਦਿੱਤੀ ਵਧਾਈ

ਮਹਾਰਾਸ਼ਟਰ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮੌਕੇ ਹੋਣਗੇ ਰਾਜ ਪੱਧਰੀ ਸਮਾਗਮ: ਬਲ ਮਲਕੀਤ ਸਿੰਘ

ਸਤਨਾਮ ਸਿੰਘ ਗੰਭੀਰ ਨੇ ਸਾਬਕਾ ਮੰਤਰੀ ਮਨਜੀਤ ਸਿੰਘ ਕਲਕੱਤਾ ਦੀ ਧੀ ਅਤੇ ਜਵਾਈ ਨੂੰ ਜਮਸ਼ੇਦਪੁਰ ਵਿੱਚ ਕੀਤਾ ਗਿਆ ਸਨਮਾਨਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ ਸਾਜਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਖਾਲਸਾ ਸਾਜਨਾ ਦਿਵਸ ਮੌਕੇ ਬੱਚਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ

ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਸਿੱਖ ਸੰਗਤ ਨੂੰ ਸਹਜ ਪਾਠ ਦਾ ਹਿੱਸਾ ਬਣਨ ਦੀ ਅਪੀਲ: ਜਸਪ੍ਰੀਤ ਸਿੰਘ ਕਰਮਸਰ

ਖਾਲਸਾ ਸਾਜਨਾ ਦਿਵਸ ਵਿਸਾਖੀ ਪੁਰਬ ਮੌਕੇ ਨਵੀਂ ਮੁੰਬਈ ਵਿਖੇ 12 ਤੋਂ 14 ਅਪ੍ਰੈਲ ਤਕ ਕਰਵਾਏ ਜਾਣਗੇ ਗੁਰਮਤਿ ਸਮਾਗਮ- ਬੱਲ ਮਲਕੀਤ ਸਿੰਘ

ਦਿੱਲੀ ਕਮੇਟੀ ਚੋਣਾਂ ਦਾ ਵਜਿਆ ਬਿਗੁਲ, ਅਕਾਲੀ ਆਗੂਆਂ ਨੇ ਕੀਤਾ ਸਵਾਗਤ