ਨਵੀਂ ਦਿੱਲੀ -ਨਵਾਂਸ਼ਹਿਰ ਨਗਰ ਕੌਂਸਲ ਵਿੱਚ ਚੇਅਰਮੈਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਲਈ ਚੋਣੀ ਪਰਕਿਰਿਆ ਸ਼ਾਂਤੀਪੂਰਨ ਸਮਾਪਤ ਹੋ ਗਏ ਸਨ । ਚੋਣਾਂ ਦੀ ਸੁਰੱਖਿਅਤ ਅਤੇ ਨਿਰਪੱਖ ਤਰੀਕੇ ਨਾਲ ਹੋਣ ਨੂੰ ਯਕੀਨੀ ਬਣਾਉਣ ਲਈ ਐਸ.ਡੀ.ਐਮ ਰਵੀੰਦਰ ਬਾਂਸਲ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਪੁਲਿਸ ਵਲੋਂ ਵੀ ਚੋਣ ਸਥਲ ‘ਤੇ ਸਖਤ ਪ੍ਰਬੰਧ ਕੀਤੇ ਗਏ ਸਨ। ਚੋਣਾਂ ਦੇ ਨਤੀਜੇ ਅਨੁਸਾਰ ਬਲਵਿੰਦਰ ਕੌਰ ਨੂੰ ਨਗਰ ਕੌਂਸਲ ਦਾ ਚੇਅਰਮੈਨ, ਮਾਤਾ ਜਿੰਦਰਜੀਤ ਕੌਰ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਗੁਰਮੁਖ ਨੌਰਥ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਰਿਟਰਨਿੰਗ ਅਫ਼ਸਰ ਰਵੀੰਦਰ ਬਾਂਸਲ ਨੇ ਦਸਿਆ ਕਿ ਇਸ ਚੋਣ ਅੰਦਰ ਨਿਰਪੱਖ ਢੰਗ ਨਾਲ ਕਰਵਾਈ ਗਈ ਹੈ ਅਤੇ ਸਾਰੀ ਕਾਰਵਾਈ ਨਿਯਮਾਂ ਅਨੁਸਾਰ ਕਰਵਾਈ ਗਈ ਸੀ । ਉਨ੍ਹਾਂ ਕਿਹਾ ਕਿ ਚੋਣ ਸਥਲ ‘ਤੇ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਗਈ ਅਤੇ ਕਾਰਵਾਈ ਸ਼ਾਂਤੀਪੂਰਕ ਤਰੀਕੇ ਨਾਲ ਪੂਰੀ ਕੀਤੀ ਗਈ। ਮਾਤਾ ਜਿੰਦਰਜੀਤ ਕੌਰ ਜੀ ਖਾਲਸਾ ਜਿਨਾਂ ਨੂੰ ਸਰਬ ਸੰਮਤੀ ਨਾਲ ਨਗਰ ਕੌਂਸਲ ਨਵਾਂ ਸ਼ਹਿਰ ਦੇ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਵੱਖ ਵੱਖ ਮੋਹੱਤਵਰ ਸੱਜਣਾ ਅਤੇ ਐਮ ਐਲ ਏ ਸਮੇਤ ਬਹੁਤ ਸਾਰੀ ਸੰਸਥਾਵਾਂ ਦੇ ਆਗੂਆਂ ਨੇ ਮੁਬਾਰਕਬਾਦ ਦਿੱਤੀ ਅਤੇ ਆਸ਼ੀਰਵਾਦ ਲਿਆ । ਜਿਕਰਯੋਗ ਹੈ ਕਿ ਮਾਤਾ ਜਿੰਦਰਜੀਤ ਕੌਰ ਜੀ ਪੰਜਵੀਂ ਵਾਰ ਦੇ ਕੌਂਸਲਰਾਂ ਹਨ ਅਤੇ ਉਹਨਾਂ ਦੇ ਸਪੁੱਤਰ ਪਰਮ ਸਿੰਘ ਜੀ ਖਾਲਸਾ ਤਿੰਨ ਵਾਰ ਦੇ ਕੌਂਸਲਰ ਹਨ। ਸਰਦਾਰ ਗੁਰਬਖਸ਼ ਸਿੰਘ ਖਾਲਸਾ ਮੈਂਬਰ ਐਸਜੀਪੀਸੀ, ਜਸਵਿੰਦਰ ਸਿੰਘ ਜੀ ਕੈਨੇਡਾ ਅਤੇ ਸਮੁੱਚਾ ਪਰਿਵਾਰ ਹਮੇਸ਼ਾ ਲੋਕ ਸੇਵਾ ਵਿੱਚ ਲੱਗਿਆ ਰਹਿੰਦਾ ਹੈ ਅਤੇ ਲੋਕਾਂ ਵੱਲੋਂ ਵੀ ਹਮੇਸ਼ਾ ਇਹਨਾਂ ਨੂੰ ਪਿਆਰ ਦਿੱਤਾ ਗਿਆ ਇਸ ਲਈ ਸਮੁੱਚਾ ਪਰਿਵਾਰ ਬਹੁਤ ਬਹੁਤ ਵਧਾਈ ਦੇ ਲਾਇਕ ਹੈ ।