ਨੈਸ਼ਨਲ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਮੋਤੀ ਨਗਰ ਵਿਖ਼ੇ ਸੰਗਤਾਂ ਦੀ ਸਹੁਲੀਅਤ ਲਈ ਬਣੇਗੀ ਡਿਸਪੈਂਸਰੀ: ਗੁਰਮੀਤ ਸਿੰਘ ਸ਼ੰਟੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 16, 2025 08:31 PM

ਨਵੀਂ ਦਿੱਲੀ -ਖਾਲਸਾ ਸਿਰਜਣਾ ਦਿਵਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਮੋਤੀ ਨਗਰ ਵਿਖ਼ੇ ਵਿਸ਼ੇਸ਼ ਦੀਵਾਨ ਸਜਾਏ ਗਏ ਸਨ ਜਿਨ੍ਹਾਂ ਵਿਚ ਪ੍ਰਸਿੱਧ ਕੀਰਤਨੀ ਜਥੇਆਂ ਵਲੋਂ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਗਿਆ ਸੀ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸਰਦਾਰ ਗੁਰਮੀਤ ਸਿੰਘ ਸ਼ੰਟੀ ਨੇ ਹਾਜ਼ਰੀਨ ਸੰਗਤਾਂ ਨੂੰ ਜਾਣਕਾਰੀ ਦੇਂਦਿਆ ਦਸਿਆ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ 9 ਦੁਕਾਨਾਂ ਬਣੀਆਂ ਹੋਈਆਂ ਸਨ ਤੇ ਉਨ੍ਹਾਂ ਵਿੱਚੋ ਛੇ ਦੁਕਾਨਾਂ ਖਾਲੀ ਹੋ ਚੁਕੀਆਂ ਸਨ ਤੇ ਬਾਕੀ ਤਿੰਨ ਦੁਕਾਨਾਂ ਵਿੱਚੋ 2 ਦੁਕਾਨਾਂ ਜੋ ਕਿ ਡਾ ਵਿਜੇ ਪ੍ਰਤਾਪ ਜੀ ਕੋਲ ਸਨ ਤੇ ਇਕ ਦੁਕਾਨ ਸਵਰਨ ਸਿੰਘ ਕੋਲ ਸੀ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਨੂੰ ਵਾਪਿਸ ਕਰ ਦਿੱਤੀਆਂ ਹਨ । ਤੇ ਡਾ ਵਿਜੇ ਜੀ ਨੇ ਗੁਰਦੁਆਰਾ ਸਾਹਿਬ ਕੋਲੋਂ ਦੁਕਾਨ ਦੀ ਸਕਉਰਿਟੀ ਵੀਂ ਵਾਪਿਸ ਨਾ ਲੈ ਕੇ ਗੁਰੂਘਰ ਨੂੰ 50 ਹਜਾਰ ਦੀ ਮਦਦ ਵੀਂ ਕੀਤੀ ਹੈ ਇਸ ਲਈ ਇੰਨ੍ਹਾ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ । ਉਨ੍ਹਾਂ ਦਸਿਆ ਕਿ ਖਾਲੀ ਕਰਵਾਈ ਗਈ ਦੁਕਾਨਾਂ ਦੀ ਥਾਂ ਤੇ ਹੁਣ ਸੰਗਤਾਂ ਦੀ ਸਹੁਲੀਅਤ ਲਈ ਇਕ ਡਿਸਪੈਂਸਰੀ ਬਣਾਈ ਜਾਏਗੀ ਤੇ ਓਸ ਵਿਚ ਡਿਜਿਟਲ ਐਕਸ ਰੇਅ, ਅਲਟਰਾ ਸਾਉਂਡ, ਈ ਸੀ ਜੀ ਅਤੇ ਹੋਰ ਕਈ ਤਰ੍ਹਾਂ ਦੀਆਂ ਆਧੁਨਿਕ ਮਸ਼ੀਨਾਂ ਲਗਾਈ ਜਾਣਗੀਆਂ ਤੇ ਬਹੁਤ ਹੀ ਘੱਟ ਰੇਟ ਤੇ ਸੰਗਤਾਂ ਨੂੰ ਇਥੋਂ ਚੰਗਾ ਉਪਚਾਰ ਮਿਲ ਸਕੇਗਾ । ਇਸ ਮੌਕੇ ਉਨ੍ਹਾਂ ਵਲੋਂ ਡਿਸਪੈਂਸਰੀ ਦੇ ਗੇਟ ਦਾ ਨਕਸ਼ਾ ਵੀਂ ਸੰਗਤਾਂ ਮੂਹਰੇ ਜਾਰੀ ਕੀਤਾ ਗਿਆ ਸੀ । ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਵਿਸਾਖੀ ਪੁਰਬ ਦੀਆਂ ਵਧਾਈਆਂ ਦੇਂਦਿਆ ਜਗ੍ਹਾ ਜਗ੍ਹਾ ਮੱਥੇ ਟੇਕਣ ਦੀ ਥਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਗੁਰੂਘਰਾਂ ਅੰਦਰ ਸੇਵਾ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤੀ ਜਾਣੀ ਚਾਹੀਦੀ ਹੈ । ਅੰਤ ਵਿਚ ਉਨ੍ਹਾਂ ਵਲੋਂ ਡਾ ਵਿਜੇ ਪ੍ਰਤਾਪ ਅਤੇ ਸਵਰਨ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਸੀ ।

Have something to say? Post your comment

 

ਨੈਸ਼ਨਲ

ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਤੇਗ ਬਹਾਦਰ ਦੇ ਨਾਮ 'ਤੇ ਰੱਖਣ ਲਈ ਰਾਜਾ ਵੜਿੰਗ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖਿਆ

ਸਦਰ ਬਾਜ਼ਾਰ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ

ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਵਚਨਬੱਧਤਾ ਦਾ ਸਨਮਾਨ ਕਰਨ ਦੀ ਅਪੀਲ: ਕੁਲਦੀਪ ਸਿੰਘ ਦਿਓਲ

ਹਰਮੀਤ ਸਿੰਘ ਕਾਲਕਾ ਨੇ ਲਾਲ ਕਿਲ੍ਹੇ ’ਤੇ ਹੋਣ ਵਾਲੇ ਦੋ ਰੋਜ਼ਾ ਦਿੱਲੀ ਫਤਿਹ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਅਮਿਤ ਸ਼ਾਹ ਦੀ ਨੀਤੀ ਮੁਲਕ ਵਿਚ ਤੋੜਭੰਨ ਕਰਨ ਵਾਲੀ ਨਾ ਕਿ ਅਮਨ ਚੈਨ ਵਾਲੀ : ਮਾਨ

ਰਾਹੁਲ ਗਾਂਧੀ ਕਾਨੂੰਨੀ ਕਾਰਵਾਈ ਤੋਂ ਨਹੀਂ ਬਚ ਸਕਦੇ: ਮਨਜਿੰਦਰ ਸਿੰਘ ਸਿਰਸਾ

ਸ਼੍ਰੋਮਣੀ ਅਕਾਲੀ ਦਲ ਸਿਰਫ਼ ਇਕ ਰਾਜਨੀਤਿਕ ਧਾਰਾ ਨਹੀਂ, ਸਿੱਖ ਕੌਮ ਦੀ ਲਹੂ ਨਾਲ ਲਿਖੀ ਇਤਿਹਾਸਕ ਵਿਰਾਸਤ ਹੈ: ਜਸਜੀਤ ਸਿੰਘ

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਸਹਿਜ ਪਾਠ ਨਾਲ ਜੋੜਨਾ ਸ਼ਲਾਘਾਯੋਗ - ਕੁਲਵਿੰਦਰ ਸਿੰਘ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਫਤਹਿ ਨਗਰ ਵਿਖ਼ੇ ਵਿਸਾਖੀ ਪੁਰਬ ਮਨਾਇਆ ਗਿਆ

ਤਨ ਅਤੇ ਮਨ ਨੂੰ ਇਸ ਵਾਰ ਖੂਬ ਠੰਡਾ ਕਰੇਗਾ' ਮਾਨਸੂਨ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ -ਭਾਰਤ ਮੌਸਮ ਵਿਭਾਗ