ਨਵੀਂ ਦਿੱਲੀ- ਭਾਰਤੀ ਪ੍ਰਵਾਸੀਆਂ ਨੇ ਅਮਰੀਕਾ ਵਿਚ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਗਲੋਬਲ ਚੇਅਰਮੈਨ ਸੈਮ ਪਿਤ੍ਰੋਦਾ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਭਰਵਾਂ ਸਵਾਗਤ ਕੀਤਾ ।
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਦੌਰਾ ਅਧੂਰਾ ਛੱਡ ਭਾਰਤ ਪਰਤਣ ਤੋਂ ਪਹਿਲਾ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਹੋਏ ਸਮਾਗਮਾਂ ਵਿਚ ਰਾਹੁਲ ਗਾਂਧੀ ਦੇ ਨਿੱਘੇ ਅਤੇ ਪ੍ਰਭਾਵਸ਼ਾਲੀ ਸੰਬੋਧਨ ਨੂੰ ਭਾਰਤ ਦੇ ਵਧੀਆ ਭਵਿੱਖ ਲਈ ਉਨ੍ਹਾਂ ਦ੍ਰਿਸ਼ਟੀਕੋਣ ਨੂੰ ਸੁਣਨ ਲਈ ਉਤਸੁਕ ਸਨ। ਜਿਸ ਵਿਚ ਲੋਕਤੰਤਰੀ ਸੁਧਾਰ, ਯੁਵਾ ਸਸ਼ਕਤੀਕਰਨ ਅਤੇ ਚੋਣ ਇਮਾਨਦਾਰੀ ਦੇ ਸਮਰਥਕ ਹੋਣ ਦੀ ਹਾਮੀ ਭਰੀ । ਇਸ ਦੌਰਾਨ ਗਾਂਧੀ ਨੇ ਭਾਰਤੀ ਭਾਈਚਾਰੇ ਦੇ ਅਨੁਸ਼ਾਸਨ ਅਤੇ ਸਮਰਪਣ ਲਈ ਦਿਲੋਂ ਪ੍ਰਸ਼ੰਸਾ ਪ੍ਰਗਟ ਕਰਦਿਆਂ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇੰਡੀਅਨ ਓਵਰਸੀਜ਼ ਕਾਂਗਰਸ ਅਤੇ ਇਸਦੇ ਮੈਂਬਰ ਨਾ ਸਿਰਫ਼ ਕਾਂਗਰਸ ਪਾਰਟੀ ਲਈ ਸਗੋਂ ਭਾਰਤ ਲਈ ਵੀ ਮਹੱਤਵਪੂਰਨ ਰਾਜਦੂਤਾਂ ਵਜੋਂ ਕੰਮ ਕਰਦੇ ਹਨ। "ਤੁਹਾਡੀ ਮੌਜੂਦਗੀ ਅਤੇ ਵਚਨਬੱਧਤਾ ਵਿਦੇਸ਼ਾਂ ਵਿਚ ਸਾਡੇ ਦੇਸ਼ ਲਈ ਬਹੁਤ ਸਤਿਕਾਰ ਲਿਆਉਂਦੀ ਹੈ। ਇਹ ਰਿਸ਼ਤਾ ਜੋ ਅਸੀਂ ਸਾਂਝਾ ਕਰਦੇ ਹਾਂ ਉਹ ਸਿਰਫ਼ ਰਾਜਨੀਤਿਕ ਨਹੀਂ ਹੈ ਇਹ ਪਰਿਵਾਰ ਦਾ ਇੱਕ ਬੰਧਨ ਹੈ, ਜੋ ਪਿਆਰ, ਕਦਰਾਂ-ਕੀਮਤਾਂ ਅਤੇ ਆਪਸੀ ਸਤਿਕਾਰ ਵਿੱਚ ਜੜ੍ਹਿਆ ਹੋਇਆ ਹੈ । ਰਾਹੁਲ ਗਾਂਧੀ ਨੇ ਆਰਐਸਐਸ ਭਾਜਪਾ ਸ਼ਾਸਨ ਅਧੀਨ ਵਿਚਾਰਧਾਰਕ ਕੇਂਦਰੀਕਰਨ ਦੀ ਵਧ ਰਹੀ ਲਹਿਰ ਦੇ ਵਿਰੁੱਧ ਗੱਲ ਕਰਦਿਆਂ ਕਿਹਾ ਕਿ "ਭਾਰਤ ਇਕ ਭਾਸ਼ਾ, ਇਕ ਧਰਮ, ਜਾਂ ਇਕ ਪਰੰਪਰਾ ਦੁਆਰਾ ਪਰਿਭਾਸ਼ਿਤ ਨਹੀਂ ਹੈ। ਇਸਦੀ ਆਤਮਾ ਬਹੁਲਵਾਦੀ ਹੈ, ਜਿੱਥੇ ਇਕ ਪੰਜਾਬੀ, ਇਕ ਮਲਿਆਲੀ ਅਤੇ ਇੱਕ ਗੁਜਰਾਤੀ ਇੱਕਸੁਰਤਾ ਵਿੱਚ ਇਕੱਠੇ ਬੈਠ ਸਕਦੇ ਹਨ। ਇਹ ਉਹ ਭਾਰਤ ਹੈ ਜਿਸ 'ਤੇ ਅੱਜ ਹਮਲੇ ਹੋ ਰਹੇ ਹਨ।" ਉਨ੍ਹਾਂ ਚੇਤਾਵਨੀ ਦਿੱਤੀ ਕਿ ਇੱਕ ਇਕਹਿਰੇ ਵਿਚਾਰਧਾਰਕ ਬਿਰਤਾਂਤ ਨੂੰ ਥੋਪਣ ਦੀਆਂ ਕੋਸ਼ਿਸ਼ਾਂ ਭਾਰਤੀ ਲੋਕਤੰਤਰ ਅਤੇ ਏਕਤਾ ਦੀ ਨੀਂਹ ਨੂੰ ਖ਼ਤਰਾ ਹਨ। ਉਨ੍ਹਾਂ ਆਖਿਆ ਭਾਰਤੀ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਵਾਲਿਆਂ ਨੂੰ ਦਰਕਿਨਾਰ ਕਰ ਦੇਣਗੇ । ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ ਹੈ ਜਿਨ੍ਹਾਂ ਵਿੱਚੋਂ ਇਕ ਜੋ ਮੰਨਦੀ ਹੈ ਕਿ ਭਾਰਤ ਸਾਰਿਆਂ ਦਾ ਹੈ, ਅਤੇ ਦੂਜੀ ਜੋ ਕੁਝ ਚੋਣਵੇਂ ਲੋਕਾਂ ਵਿਚ ਸ਼ਕਤੀ ਅਤੇ ਦੌਲਤ ਨੂੰ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਸੀਂ ਪਹਿਲਾਂ ਵੀ ਸਖ਼ਤ ਲੜਾਈਆਂ ਦਾ ਸਾਹਮਣਾ ਕੀਤਾ ਹੈ, ਅਤੇ ਅਸੀਂ ਜਿੱਤਾਂਗੇ। ਇਸ ਮੌਕੇ ਵਰਕਿੰਗ ਪ੍ਰਧਾਨ ਪ੍ਰਦੀਪ ਸਮਾਲਾ, ਵਰਕਿੰਗ ਪ੍ਰਧਾਨ ਸਾਬ ਭੁੱਲਰ, ਗੁਰਦੇਵ ਸਿੰਘ, ਵਾਈਸ ਪ੍ਰਧਾਨ ਬਲਦੇਵ ਰੰਧਾਵਾ, ਪੰਜਾਬ ਚੈਪਟਰ ਪ੍ਰਧਾਨ ਗੁਰਮੀਤ ਗਿੱਲ, ਹਰਿਆਣਾ ਪ੍ਰਧਾਨ ਅਮਰ ਸਿੰਘ ਗੁਲਸ਼ਨ, ਗੁਰਪ੍ਰੀਤ ਸਾਬੀ, ਗੁਰਿੰਦਰਪਾਲ ਸਿੰਘ ਮੌਜੂਦ ਸਨ ।