ਨੈਸ਼ਨਲ

ਪਹਿਲਗਾਮ ਮਸਲੇ ਤੇ ਰਾਜਨੀਤੀ ਕਰਣ ਦੀ ਥਾਂ ਵਿਦੇਸ਼ੀ ਏਜੰਸੀਆਂ ਤੋਂ ਕਰਵਾਈ ਜਾਏ ਜਾਂਚ ਪੜਤਾਲ: ਨਿਰਪ੍ਰੀਤ ਕੌਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 26, 2025 09:35 PM

ਨਵੀਂ ਦਿੱਲੀ - ਪਹਿਲਗਾਮ ਵਿਖ਼ੇ ਹੋਏ ਦਰਦਨਾਕ ਹਮਲੇ ਦੀ ਜਿਤਨੀ ਨਿਖੇਧੀ ਕੀਤੀ ਜਾਏ ਓਹ ਘੱਟ ਹੈ ਕਿਉਕਿ ਇਹ ਹਮਲਾ ਇਕ ਗਿਣੀ ਮਿੱਠੀ ਸਾਜ਼ਿਸ਼ ਅਧੀਨ ਮਾਨਵਤਾ ਉਪਰ ਕੀਤਾ ਗਿਆ ਹੈ । ਇਸ ਹਮਲੇ ਵਿਚ ਮਾਰੇ ਗਏ ਅਤੇ ਜਖਮੀ ਹੋਏ ਪੀੜਿਤ ਪਰਿਵਾਰਾਂ ਨਾਲ ਸਾਡੀ ਡੂੰਘੀ ਹਮਦਰਦੀ ਹੈ । ਬੀਬੀ ਨਿਰਪ੍ਰੀਤ ਕੌਰ ਜੋ ਕਿ ਦਿੱਲੀ ਸਿੱਖ ਕਤਲੇਆਮ ਦੇ ਪੀੜਿਤ, ਸੱਜਣ ਕੁਮਾਰ ਨੂੰ ਜੇਲ੍ਹ ਅੰਦਰ ਡੱਕਣ ਵਿਚ ਮੁੱਖ ਗਵਾਹ ਅਤੇ ਸਿੱਖ ਕਤਲੇਆਮ ਨਾਲ ਸੰਬੰਧਿਤ ਬਹੁਤ ਸਾਰੇ ਕੇਸਾਂ ਦੀ ਪੈਰਵੀ ਕਰ ਰਹੇ ਹਨ ਨੇ ਕਿਹਾ ਕਿ ਇਸ ਹਮਲੇ ਵਿਚ ਇਕ ਗੱਲ ਸਾਹਮਣੇ ਆ ਰਹੀ ਹੈ ਕਿ ਗੋਲੀ ਚਲਾਣ ਤੋਂ ਪਹਿਲਾਂ ਨਾਮ ਪੁੱਛਿਆ ਗਿਆ ਸੀ ਜਿਸ ਤੇ ਸਾਨੂੰ ਨਵੰਬਰ 1984 ਦੇ ਓਹ ਦਿਨ ਯਾਦ ਆ ਗਏ ਹਨ ਜਦੋ ਦਿੱਲੀ ਅਤੇ ਵੱਖ ਵੱਖ ਸ਼ਹਿਰਾਂ ਅੰਦਰ ਠੀਕ ਇਸੇ ਤਰ੍ਹਾਂ ਪੁਲਿਸ ਨਾਲ ਮਿਲੀਭੁਗਤ ਅਧੀਨ ਸਿੱਖਾਂ ਦੀ ਨਿਸ਼ਾਨ ਦੇਹੀ ਕਰਕੇ ਉਨ੍ਹਾਂ ਨੂੰ ਮਾਰਿਆ ਗਿਆ ਸੀ, ਬੀਬੀਆਂ ਨਾਲ ਜਬਰਜਿਨਾਹ ਕੀਤਾ ਗਿਆ ਸੀ, ਰਾਹ ਜਾਂਦੇ ਸਿੱਖਾਂ ਦੇ ਗਲੇ ਵਿਚ ਟਾਇਰ ਪਾ ਕੇ ਜਿਓੰਦੇ ਜੀਅ ਸਾੜਿਆ ਗਿਆ ਸੀ ਤੇ ਭੰਗੜੇ ਪਾ ਕੇ ਕਿਹਾ ਜਾ ਰਿਹਾ ਸੀ ਕਿ ਦੇਖੋ ਸਿੱਖੜਾ ਨਾਚ ਰਹਾ ਹੈ ਇਥੋਂ ਤਕ ਕਹਿਰ ਮਚਾਇਆ ਗਿਆ ਸੀ ਕਿ ਦੁੱਧ ਚੁੰਘਦੇ ਬਚਿਆਂ ਉਪਰ ਵੀ ਰਹਿਮ ਨਹੀਂ ਕੀਤਾ ਗਿਆ ਸੀ । ਇਸੇ ਤਰ੍ਹਾਂ ਗੁਜਰਾਤ ਵਿਚ ਗੋਧਰਾ ਕਾਂਡ ਅਤੇ ਯੂਪੀ ਵਿਚ ਮੁਸਲਮਾਨਾਂ ਦਾ ਸਰੇਆਮ ਕਤਲੇਆਮ ਕੀਤਾ ਗਿਆ । ਨਵੰਬਰ 1984, ਕਸ਼ਮੀਰ ਦੇ ਚਿਠੀਸਿੰਘਪੁਰਾ ਗੋਧਰਾ ਕਾਂਡ ਕਰਣ ਵਾਲਿਆਂ ਨੂੰ ਹਿੰਦੂ ਅੱਤਵਾਦੀ ਕਹਿਣਾ ਗਲਤ ਨਹੀਂ ਹੈ ਕਿਉਕਿ ਜਿਤਨਾ ਕਹਿਰ ਇੰਨ੍ਹਾ ਨੇ ਮਚਾਇਆ ਸੀ ਹੋਰ ਕਿਸੇ ਨੇ ਬੇਦੋਸ਼ਿਆਂ ਨਾਲ ਨਹੀਂ ਕੀਤਾ ਹੋਣਾ ਹੈ । ਜਦੋ ਬਿਲ ਕਲਿੰਟਨ ਭਾਰਤ ਆਇਆ ਤਦ ਕਸ਼ਮੀਰ ਵਿਚ 35 ਸਿੱਖਾਂ ਨੂੰ ਗੋਲੀਆਂ ਮਾਰ ਦਿਤੀਆਂ ਗਈਆਂ ਉਪਰੰਤ ਜਦੋ ਟਰੰਪ ਆਏ ਤਦ ਦਿੱਲੀ ਅੰਦਰ ਹਿੰਦੂ ਮੁਸਲਿਮ ਦੰਗੇ ਹੋ ਗਏ ਤੇ ਹੁਣ ਜੇ ਡੀ ਬੈੰਸ ਦੇ ਆਣ ਤੇ ਪਹਿਲਗਾਮ ਵਿਖ਼ੇ 28 ਬੇਗੁਨਾਹ ਕਤਲ ਕਰ ਦਿੱਤੇ ਗਏ । ਇਹ ਸਭ ਕਿਸੇ ਉੱਚ ਵਿਦੇਸ਼ੀ ਸਖ਼ਸ਼ੀਅਤ ਦੇ ਭਾਰਤ ਆਣ ਤੇ ਜਾਂ ਫੇਰ ਕਿਸੇ ਰਾਜ ਅੰਦਰ ਚੋਣਾਂ ਹੋਣੀਆਂ ਹੁੰਦੀਆਂ ਹਨ ਤਦ ਹੀ ਇਸ ਦਾ ਦਰਦਨਾਕ ਹਾਦਸਾ ਵਾਪਰਦਾ ਹੈ ਜਿਸ ਨੂੰ ਤੱਤਕਾਲੀ ਸਰਕਾਰਾਂ ਆਪਣੇ ਹਕ਼ ਵਿਚ ਭੁਗਤਾਦੀਆਂ ਹਨ । ਦਿੱਲੀ ਅਤੇ ਹੋਰ ਰਾਜਾਂ ਅੰਦਰ ਕੀਤੇ ਗਏ 41 ਸਾਲ ਪਹਿਲਾਂ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਹਾਲੇ ਤਕ ਖੁਲੇਆਮ ਘੁੰਮ ਰਹੇ ਹਨ ਉਲਟਾ ਕੁਝ ਦੋਸ਼ੀਆਂ ਨੂੰ ਵਜ਼ੀਰੀਆਂ ਅਤੇ ਤਰੱਕੀਆਂ ਦਿਤੀਆਂ ਗਈਆਂ ਹਨ, ਜਦੋ ਦੋਸ਼ੀਆਂ ਤੇ ਨਕੇਲ ਕਸਣ ਦੀ ਥਾਂ ਤੇ ਤਰੱਕੀਆਂ ਦਿਤੀਆਂ ਜਾਣ ਅਦਾਲਤਾਂ ਅੰਦਰ ਕੇਸਾਂ ਨੂੰ ਲਮਕਾਇਆ ਜਾਏ, ਜਾਂਚ ਪੜਤਾਲ ਨੂੰ ਆਪਣੇ ਹਿੱਤਾਂ ਮੁਤਾਬਿਕ ਵਰਤੀ ਜਾਏ ਤਦ ਦੇਸ਼ ਅੰਦਰ ਇੰਨਸਾਫ ਦੀ ਉੱਮੀਦ ਕਿਦਾਂ ਕੀਤੀ ਜਾ ਸਕਦੀ ਹੈ । ਇਸ ਮਸਲੇ ਉਪਰ ਦੇਸ਼ ਅੰਦਰ ਕੀਤੀ ਜਾ ਰਹੀ ਰਾਜਨੀਤੀ ਅਤੇ ਮੀਡੀਆ ਵਲੋਂ ਗਰਮਾ ਗਰਮ ਬੋਲੀ ਬੋਲਣ ਨਾਲ ਜਿਸ ਤਰ੍ਹਾਂ ਦੇਸ਼ ਅੰਦਰ ਮਾਹੌਲ ਬਣ ਰਿਹਾ ਹੈ ਕਦੇ ਵੀ ਕੁਝ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਲਈ ਇਹ ਜਰੂਰੀ ਬਣ ਗਿਆ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਵਿਦੇਸ਼ੀ ਏਜੰਸੀ ਕੋਲ ਇਸ ਦੀ ਠੋਸ ਜਾਂਚ ਪੜਤਾਲ ਕਰਵਾ ਕੇ ਇਸ ਪਿੱਛੇ ਕੌਣ ਕੌਣ ਹਨ ਨੂੰ ਸਾਹਮਣੇ ਲਿਆਂਦਾ ਜਾਏ । ਅੰਤ ਵਿਚ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸੁਪਰੀਮ ਕੋਰਟ ਨੇ 1984 ਦੇ ਕਤਲੇਆਮ ਨੂੰ 'ਗਲਤ ਢੰਗ ਨਾਲ ਨਜਿੱਠਣ' ਦੇ ਦੋਸ਼ ਹੇਠ ਦਿੱਲੀ ਪੁਲਿਸ ਦੇ ਸਸਪੇੰਡ ਕੀਤੇ ਦੁਰਗਾ ਪ੍ਰਸਾਦ ਲਈ ਏਸੀਪੀ ਦਾ ਦਰਜਾ ਬਹਾਲ ਕਰਕੇ ਕਤਲੇਆਮ ਪੀੜੀਤਾਂ ਨੂੰ ਵਡੀ ਚੋਟ ਪਹੁੰਚਾਈ ਹੈ ।

Have something to say? Post your comment

 
 

ਨੈਸ਼ਨਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਈ ਫ਼ੋਨ ਗੱਲਬਾਤ ਇੱਕ ਸਕਾਰਾਤਮਕ ਸੰਕੇਤ-ਐਨਡੀਏ ਸੰਸਦ ਮੈਂਬਰ

"ਧੁਰੰਧਰ" ਫਿਲਮ ਦੀ ਆੜ ਵਿੱਚ ਭਾਰਤੀ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ: ਮੌਲਾਨਾ ਸ਼ਹਾਬੁਦੀਨ ਰਜ਼ਵੀ

ਬੰਦੀ ਸਿੰਘਾਂ ਦੀ ਰਿਹਾਈ ਲਈ ਐਸਜੀਪੀਸੀ ਸਮੇਤ ਸਮੂਹ ਪੰਥਕ ਅਤੇ ਧਾਰਮਿਕ ਜੱਥੇਬੰਦੀਆਂ ਨੂੰ ਵੱਡਾ ਅੰਦੋਲਨ ਸ਼ੁਰੂ ਕਰਣ ਦੀ ਅਪੀਲ: ਪਰਮਜੀਤ ਸਿੰਘ ਵੀਰਜੀ

ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਵਿਖੇ ਨਿਤਨੇਮ, ਪੰਜ ਗ੍ਰੰਥੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਹੋਵੇਗੀ ਸ਼ੁਰੂ

ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਾਲਾਨਾ ਜ਼ੋਨਲ ਖੇਡਾਂ ਵਿਚ ਜਿੱਤੇ 19 ਮੈਡਲ ਅਤੇ ਇਕ ਟ੍ਰਾਫੀ

ਦਿੱਲੀ ਗੁਰਦੁਆਰਾ ਕਮੇਟੀ ਕਰੇਗੀ ਦਿੱਲੀ ਸਰਕਾਰ ਨੂੰ ਸਨਮਾਨਤ: ਕਾਲਕਾ, ਕਾਹਲੋਂ

ਵੀਰ ਬਾਲ ਦਿਵਸ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹੀਦੀ ਦਿਵਸ ਰੱਖੇ ਜਾਣ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ-ਗਜੇਂਦਰ ਸਿੰਘ ਸ਼ੇਖਾਵਤ

ਸਾਡੀ ਸਰਕਾਰ ਨੇ 1984 ਦੇ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਜ਼ਖ਼ਮਾਂ ਨੂੰ ਭਰਨ ਲਈ ਕੰਮ ਕੀਤਾ: ਰੇਖਾ ਗੁਪਤਾ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਿਹ ਨਗਰ ਦੀ ਬ੍ਰਾਂਚ ਬੰਦ ਨਹੀਂ ਬਲਕਿ ਸ਼ਿਫਟ ਹੋਈ: ਭਾਟੀਆ

ਸੰਸਦ ਵਿਚ ਵਿਕਰਮਜੀਤ ਸਿੰਘ ਸਾਹਨੀ ਨੇ ਬੰਦੀ ਸਿੱਖਾਂ ਦੀ ਰਿਹਾਈ ਦੀ ਕੀਤੀ ਮੰਗ ਤੇ ਰਾਸ਼ਟਰ ਨਿਰਮਾਣ ਵਿੱਚ ਸਿੱਖਾਂ ਦੇ ਯੋਗਦਾਨ ਦਾ ਕਰਵਾਇਆ ਚੇਤਾ