ਨੈਸ਼ਨਲ

ਨਵੰਬਰ 1984 ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਕੀਤੀ ਗਈ ਸੁਣਵਾਈ: ਭੋਗਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 28, 2025 07:29 PM

ਨਵੀਂ ਦਿੱਲੀ -ਜਥੇਦਾਰ ਕੁਲਦੀਪ ਸਿੰਘ ਭੋਗਲ ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਪ੍ਰਧਾਨ ਨੇ ਪ੍ਰੈਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਅੱਜ ਨਵੰਬਰ 1984 ਦੇ ਕਾਨਪੁਰ ਸਿੱਖ ਕਤਲੇਆਮ ਮਾਮਲੇ ਦੀ ਸੁਪਰੀਮ ਕੋਰਟ ਅੰਦਰ ਜਨਹਿੱਤ ਪਟੀਸ਼ਨ ਰਿੱਟ ਨੰ. 45/47 ਉਪਰ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਦੁਆਰਾ ਸੁਣਵਾਈ ਕੀਤੀ ਗਈ। ਜਿਸ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਮਾਣਯੋਗ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਅਪੀਲਾਂ ਦੀ ਸੁਣਵਾਈ ਇਲਾਹਾਬਾਦ ਹਾਈ ਕੋਰਟ ਵਿੱਚ ਸ਼ੁਰੂ ਹੋ ਗਈ ਹੈ ਅਤੇ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਕਾਨਪੁਰ ਵਿੱਚ ਹੋ ਰਹੀ ਹੈ। ਅਦਾਲਤ ਵਲੋਂ ਕੀਤੀ ਗਈ ਸੁਣਵਾਈ ਉਪਰੰਤ ਇੰਨ੍ਹਾ ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ । ਇਸ ਕੇਸ ਦੇ ਪਟੀਸ਼ਨਰ ਕੁਲਦੀਪ ਸਿੰਘ ਭੋਗਲ, ਪ੍ਰਸੂਨ ਕੁਮਾਰ ਐਡਵੋਕੇਟ ਸੁਪਰੀਮ ਕੋਰਟ ਅਤੇ ਐਡਵੋਕੇਟ ਗੁਰਬਖਸ਼ ਸਿੰਘ ਕਾਨਪੁਰ ਅਦਾਲਤ ਵਿੱਚ ਅਗਲੀ ਸੁਣਵਾਈ ਦੌਰਾਨ ਪੇਸ਼ ਹੋ ਕੇ ਕੇਸ ਦੀ ਸਫ਼ਾਈ ਲਈ ਆਪਣਾ ਪੱਖ ਰੱਖਣਗੇ । ਜਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਵਿਚ ਸਿੱਖਾਂ ਦੇ ਕਤਲੇਆਮ ਕੀਤੇ ਗਏ ਸਨ । ਦਿੱਲੀ ਵਿੱਚ ਹੋਏ ਕਤਲੇਆਮ ਕਾਰਨ ਸਿੱਖ ਭਾਈਚਾਰੇ ਦੇ ਜ਼ਿਆਦਾਤਰ ਲੋਕਾਂ ਦੀ ਜਾਨ ਚਲੀ ਗਈ। ਦਿੱਲੀ ਤੋਂ ਬਾਅਦ, ਉੱਤਰ ਪ੍ਰਦੇਸ਼ ਦਾ ਕਾਨਪੁਰ ਕਤਲੇਆਮ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ । ਇੱਥੇ ਹੋਈ ਹਿੰਸਾ ਵਿੱਚ ਲਗਭਗ 127 ਸਿੱਖ ਮਾਰੇ ਗਏ ਸਨ। ਪੀੜਤਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਕਤਲੇਆਮ ਵਿੱਚ ਨਾ ਸਿਰਫ਼ 127 ਲੋਕ ਮਾਰੇ ਗਏ ਸਨ, ਸਗੋਂ 300 ਤੋਂ ਵੱਧ ਲੋਕ ਮਾਰੇ ਗਏ ਸਨ। ਸ਼ਹਿਰ ਦੇ ਬਜਾਰੀਆ, ਨਜੀਬਾਬਾਦ, ਪੀਪੀਐਨ ਮਾਰਕੀਟ ਸਮੇਤ ਕਈ ਇਲਾਕਿਆਂ ਵਿੱਚ ਸਿੱਖਾਂ ਵਿਰੁੱਧ ਹਿੰਸਾ ਹੋਈ। ਉਨ੍ਹਾਂ ਦੀਆਂ ਦੁਕਾਨਾਂ ਲੁੱਟ ਲਈਆਂ ਗਈਆਂ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ।

Have something to say? Post your comment

 

ਨੈਸ਼ਨਲ

ਪਹਿਲਗਾਮ ਹਮਲੇ ਉੱਤੇ ਆਪਣੇ ਨੇਤਾਵਾਂ ਦੀ ਗਲਤ ਬਿਆਨੀ ਤੋਂ ਕਾਂਗਰਸ ਨੇ ਕੀਤਾ ਕਿਨਾਰਾ

ਗੁਰਸਿੱਖੀ ਨੂੰ ਫ਼ਿਲਮਾਂ ਦਾ ਵਿਸ਼ਾ ਬਣਾਉਣ ਦੀ ਇਜਾਜ਼ਤ ਮਿਲਦੀ ਰਹੀ ਤਾਂ ਵੱਡੇ ਸੰਕਟ ਨੂੰ ਆਪ ਸੱਦਣ ਜਿਹਾ ਹੋਵੇਗਾ: ਅਖੰਡ ਕੀਰਤਨੀ ਜੱਥਾ

ਤਖ਼ਤ ਪਟਨਾ ਸਾਹਿਬ ਕਮੇਟੀ ਵਿਰੁੱਧ ਦੁਸ਼ਪ੍ਰਚਾਰ ਕਰਨ ਲਈ ਸਤਕਾਰ ਕਮੇਟੀ ਨੇ ਮੰਗੀ ਮਾਫੀ

ਸਿੱਖ ਬੱਚੀਆਂ ਨੂੰ ਵਰਗਲਾਉਣ, ਸੋਸ਼ਣ ਕਰਨ ਮਾਮਲੇ 'ਤੇ ਦੀਪਾ ਸਿੰਘ ਸਬੂਤਾਂ ਸਮੇਤ ਜਿੰਮੇਵਾਰ ਅਦਾਰਿਆਂ ਨੂੰ ਕਰਨ ਸੰਪਰਕ - ਅਕਾਲੀ ਦਲ ਅੰਮ੍ਰਿਤਸਰ ਯੂਕੇ

ਗੁਰੂਬਾਣੀ ਰਿਸਰਚ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ "ਗੁਰਬਾਣੀ ਕੰਠ ਚੇਤਨਾ ਲਹਿਰ" ਦਾ ਤੀਜਾ ਪੜਾਅ ਹੋਇਆ ਸੰਪੂਰਨ

ਤਨਖਾਹੀਆ ਕਰਾਰ ਦਿੱਤੇ ਹਰਵਿੰਦਰ ਸਰਨਾ ਨੂੰ ਸਟੇਜ ਦੇਣ ’ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਹੈਡ ਗ੍ਰੰਥੀ ਮੁਅੱਤਲ

ਪਹਿਲਗਾਮ ਮਸਲੇ ਤੇ ਰਾਜਨੀਤੀ ਕਰਣ ਦੀ ਥਾਂ ਵਿਦੇਸ਼ੀ ਏਜੰਸੀਆਂ ਤੋਂ ਕਰਵਾਈ ਜਾਏ ਜਾਂਚ ਪੜਤਾਲ: ਨਿਰਪ੍ਰੀਤ ਕੌਰ

ਬਾਦਲ ਦਲ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਦੇ ਦੋ ਮੈਂਬਰ ਬੀਬੀ ਰਣਜੀਤ ਕੌਰ ਤੇ ਸੁਖਵਿੰਦਰ ਸਿੰਘ ਬੱਬਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਹੋਏ ਸ਼ਾਮਲ

ਹੁਣ ਸੀਈਆਈਬੀ ਨੇ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਰਾਣਿਆ ਰਾਓ ਵਿਰੁੱਧ ਵੀ  ਕੀਤਾ ਕੇਸ ਦਰਜ

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਕੀਰਤਨ ਦਰਬਾਰ