ਨੈਸ਼ਨਲ

ਤਖ਼ਤ ਪਟਨਾ ਸਾਹਿਬ ਕਮੇਟੀ ਵਿਰੁੱਧ ਦੁਸ਼ਪ੍ਰਚਾਰ ਕਰਨ ਲਈ ਸਤਕਾਰ ਕਮੇਟੀ ਨੇ ਮੰਗੀ ਮਾਫੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 28, 2025 07:36 PM

ਪਟਨਾ -ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਪਿਛਲੇ ਕੁਝ ਸਮੇਂ ਤੋਂ ਇਹ ਸ਼ਿਕਾਇਤ ਮਿਲ ਰਹੀ ਸੀ ਕਿ ਪੰਜਾਬ ਤੋਂ ਆ ਕੇ ਸਤਕਾਰ ਕਮੇਟੀ ਦੇ ਲੋਕ ਬਿਹਾਰ ਦੇ ਰਾਜੌਲੀ ਵਿੱਚ ਗਤੀਵਿਧੀਆਂ ਕਰਨ ਦੇ ਨਾਲ-ਨਾਲ ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਵੀ ਬਦਨਾਮ ਕਰਨ ਦਾ ਕੰਮ ਕਰ ਰਹੇ ਹਨ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਮੀਡੀਆ ਨੂੰ ਜਾਰੀ ਕੀਤਾ ਬਿਆਨ ਰਾਹੀਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਹਿੰਦਰਪਾਲ ਸਿੰਘ ਢਿੱਲੋ ਅਤੇ ਮੈਂਬਰ ਹਰਪਾਲ ਸਿੰਘ ਜੋਹਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਕਿ ਉਹ ਰਾਜੌਲੀ ਜਾ ਕੇ ਅਸਲੀ ਸੱਚਾਈ ਦਾ ਪਤਾ ਲਗਾਉਣ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜੌਲੀ ਦਾ ਦੌਰਾ ਕਰਕੇ ਵੇਖਿਆ ਕਿ ਵਾਕਈ ਪੰਜਾਬ ਤੋਂ ਆਏ ਸਤਕਾਰ ਕਮੇਟੀ ਦੇ ਲੋਕ ਸਥਾਨਕ ਲੋਕਾਂ ਨੂੰ ਧਰਮ ਅਤੇ ਮਰਿਆਦਾ ਦੇ ਨਾਂ 'ਤੇ ਤੰਗ ਕਰ ਰਹੇ ਹਨ ਅਤੇ ਤਖ਼ਤ ਪਟਨਾ ਕਮੇਟੀ ਵਿਰੁੱਧ ਬਿਆਨਬਾਜ਼ੀ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜੌਲੀ ਵਿੱਚ ਇਸ ਸਭ ਕਰਕੇ ਸ਼ਾਂਤੀ ਭੰਗ ਹੋਣ ਅਤੇ ਮਾਹੌਲ ਖਰਾਬ ਹੋਣ ਨਾਲ ਲੜਾਈ-ਝਗੜੇ ਦੇ ਵੀ ਆਸਾਰ ਬਣ ਰਹੇ ਸਨ।
ਸ਼੍ਰੀ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਪੂਰਬੀ ਭਾਰਤ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਅਧੀਨ ਆਉਂਦਾ ਹੈ, ਐਸੇ ਵਿੱਚ ਜੇ ਕਿਸੇ ਨੂੰ ਕਿਤੇ ਵੀ ਮਰਿਆਦਾ ਵਿੱਚ ਕਿਸੇ ਤਰ੍ਹਾਂ ਦੀ ਚੂਕ ਜਾਂ ਹੋਰ ਕੋਈ ਸ਼ਿਕਾਇਤ ਹੋਵੇ ਤਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਤਖ਼ਤ ਪਟਨਾ ਸਾਹਿਬ ਕਮੇਟੀ ਦੀ ਜਾਣਕਾਰੀ ਵਿੱਚ ਲਿਆਉਂਦੇ। ਪਰ ਸਤਕਾਰ ਕਮੇਟੀ ਦੇ ਲੋਕ ਬਿਨਾਂ ਤਖ਼ਤ ਕਮੇਟੀ ਨੂੰ ਦੱਸੇ ਹੀ ਰਾਜੌਲੀ ਆ ਕੇ ਕੰਮ ਕਰ ਰਹੇ ਸਨ। ਜਿਸ ਤੋਂ ਬਾਅਦ ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਉਨ੍ਹਾਂ ਨੂੰ ਬੁਲਾ ਕੇ ਗੱਲਬਾਤ ਕੀਤੀ ਗਈ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੀ ਗਲਤੀ ਕਬੂਲ ਕਰਦਿਆਂ ਮਾਫੀ ਮੰਗੀ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦੀ ਗੱਲ ਵੀ ਕਹੀ।

Have something to say? Post your comment

 
 

ਨੈਸ਼ਨਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਈ ਫ਼ੋਨ ਗੱਲਬਾਤ ਇੱਕ ਸਕਾਰਾਤਮਕ ਸੰਕੇਤ-ਐਨਡੀਏ ਸੰਸਦ ਮੈਂਬਰ

"ਧੁਰੰਧਰ" ਫਿਲਮ ਦੀ ਆੜ ਵਿੱਚ ਭਾਰਤੀ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ: ਮੌਲਾਨਾ ਸ਼ਹਾਬੁਦੀਨ ਰਜ਼ਵੀ

ਬੰਦੀ ਸਿੰਘਾਂ ਦੀ ਰਿਹਾਈ ਲਈ ਐਸਜੀਪੀਸੀ ਸਮੇਤ ਸਮੂਹ ਪੰਥਕ ਅਤੇ ਧਾਰਮਿਕ ਜੱਥੇਬੰਦੀਆਂ ਨੂੰ ਵੱਡਾ ਅੰਦੋਲਨ ਸ਼ੁਰੂ ਕਰਣ ਦੀ ਅਪੀਲ: ਪਰਮਜੀਤ ਸਿੰਘ ਵੀਰਜੀ

ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਵਿਖੇ ਨਿਤਨੇਮ, ਪੰਜ ਗ੍ਰੰਥੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਹੋਵੇਗੀ ਸ਼ੁਰੂ

ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਾਲਾਨਾ ਜ਼ੋਨਲ ਖੇਡਾਂ ਵਿਚ ਜਿੱਤੇ 19 ਮੈਡਲ ਅਤੇ ਇਕ ਟ੍ਰਾਫੀ

ਦਿੱਲੀ ਗੁਰਦੁਆਰਾ ਕਮੇਟੀ ਕਰੇਗੀ ਦਿੱਲੀ ਸਰਕਾਰ ਨੂੰ ਸਨਮਾਨਤ: ਕਾਲਕਾ, ਕਾਹਲੋਂ

ਵੀਰ ਬਾਲ ਦਿਵਸ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹੀਦੀ ਦਿਵਸ ਰੱਖੇ ਜਾਣ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ-ਗਜੇਂਦਰ ਸਿੰਘ ਸ਼ੇਖਾਵਤ

ਸਾਡੀ ਸਰਕਾਰ ਨੇ 1984 ਦੇ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਜ਼ਖ਼ਮਾਂ ਨੂੰ ਭਰਨ ਲਈ ਕੰਮ ਕੀਤਾ: ਰੇਖਾ ਗੁਪਤਾ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਿਹ ਨਗਰ ਦੀ ਬ੍ਰਾਂਚ ਬੰਦ ਨਹੀਂ ਬਲਕਿ ਸ਼ਿਫਟ ਹੋਈ: ਭਾਟੀਆ

ਸੰਸਦ ਵਿਚ ਵਿਕਰਮਜੀਤ ਸਿੰਘ ਸਾਹਨੀ ਨੇ ਬੰਦੀ ਸਿੱਖਾਂ ਦੀ ਰਿਹਾਈ ਦੀ ਕੀਤੀ ਮੰਗ ਤੇ ਰਾਸ਼ਟਰ ਨਿਰਮਾਣ ਵਿੱਚ ਸਿੱਖਾਂ ਦੇ ਯੋਗਦਾਨ ਦਾ ਕਰਵਾਇਆ ਚੇਤਾ