ਪੰਜਾਬ

ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਵਿਕਰਮਜੀਤ ਸਿੰਘ ਸਾਹਨੀ ਮੈਂਬਰ ਪਾਰਲੀਮੈਂਟ ਨੇ ਸਿੱਖਿਆ ਲੰਗਰ ਲਹਿਰ ਸ਼ੁਰੂ ਕੀਤੀ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | August 28, 2023 04:39 PM

ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਅੰਮ੍ਰਿਤਸਰ ਵਿਖੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਪੰਜਾਹ ਤੋਂ ਵੱਧ ਸਿੰਘ ਸਭਾ ਗੁਰਦੁਆਰਾ ਕਮੇਟੀਆਂ ਦੇ ਮੁਖੀਆਂ ਅਤੇ ਵੱਖ-ਵੱਖ ਸਿੱਖ ਇਤਿਹਾਸਕਾਰਾਂ, ਦਾਰਸ਼ਨਿਕਾਂ ਅਤੇ ਸਿੱਖਿਆ ਸ਼ਾਸਤਰੀਆਂ ਨਾਲ ਇੱਕ ਗੋਲ ਮੇਜ਼ ਕਾਨਫਰੰਸ ਦੀ ਮੇਜ਼ਬਾਨੀ ਕੀਤੀ। ਇਹ ਕਾਨਫਰੰਸ ਸੰਨ ਫਾਊਂਡੇਸ਼ਨ ਦੇ ਕਬੀਰ ਪਾਰਕ ਵਿਖੇ ਸਥਿਤ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਈ।

ਸ੍ਰੀ ਸਾਹਨੀ ਨੇ ਦੱਸਿਆ ਕਿ ਅੱਜ ਸਿੰਘ ਸਾਹਿਬ ਰਘਬੀਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਗੋਲ ਮੇਜ਼ ਕਾਨਫਰੰਸ ਵਿੱਚ ਸਰਬਸੰਮਤੀ ਨਾਲ ਲਏ ਗਏ ਫੈਸਲੇ ਮੁਤਾਬਿਕ ਅਸੀਂ “ਸਿੱਖਿਆ ਲੰਗਰ ਲਹਿਰ” ਦੀ ਸ਼ੁਰੂਆਤ ਕੀਤੀ ਹੈ, ਇਸ ਲਹਿਰ ਦਾ ਏਜੰਡਾ ਸਿੱਖਾਂ ਨੂੰ ਨੌਕਰੀਆਂ ਲਈ ਹੁਨਰ ਪ੍ਰਦਾਨ ਕਰਨਾ ਹੈ। ਦੇਸ਼ ਭਰ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਹੁਨਰ ਵਿਕਾਸ ਕੇਂਦਰਾਂ ਦੀ ਸਥਾਪਨਾ ਕਰਕੇ ਨੌਜਵਾਨਾਂ ਨੂੰ ਪਲੇਸਮੈਂਟ ਲਈ ਮਜ਼ਬੂਤ ਉਦਯੋਗਿਕ ਸੰਪਰਕ ਜੋੜਿਆ ਜਾਵੇਗਾ, ਤਾਂ ਜੋ ਸਿੱਖ ਨੌਜਵਾਨ ਆਪਣੇ ਜੱਦੀ ਸ਼ਹਿਰਾਂ ਵਿੱਚ ਹੀ ਰੁਜ਼ਗਾਰ ਹਾਸਿਲ ਕਰਨ ਲਈ ਹੁਨਰ ਅਤੇ ਨੌਕਰੀਆਂ ਪ੍ਰਾਪਤ ਕਰ ਸਕਣ।

ਸ੍ਰ. ਸਾਹਨੀ ਨੇ ਦੱਸਿਆ ਕਿ ਅਸੀਂ ਕਾਨਫਰੰਸ ਵਿੱਚ ਸਰਬਸੰਮਤੀ ਨਾਲ ਪੰਜ ਮਤੇ ਪਾਸ ਕੀਤੇ:-
• ਹਰੇਕ ਗੁਰਦੁਆਰੇ ਨੂੰ ਆਪਣੇ ਬਜਟ ਦਾ 15% ਤੋਂ 25% ਸਿੱਖਿਆ ਲਈ ਅਲਾਟ ਕਰਨਾ ਚਾਹੀਦਾ ਹੈ।
• ਹਰ ਗੁਰਦੁਆਰੇ ਦੀ ਇੱਕ ਸਿੱਖਿਆ ਕਮੇਟੀ ਹੋਣੀ ਚਾਹੀਦੀ ਹੈ
• ਹਰ ਗੁਰਦੁਆਰੇ ਨੂੰ ਇਸ ਫੰਡ ਦੇ ਖਰਚੇ ਲਈ ਇੱਕ ਦਿਸ਼ਾ-ਨਿਰਦੇਸ਼ ਬਣਾਉਣਾ ਚਾਹੀਦਾ ਹੈ, ਸਕੂਲ ਛੱਡਣ ਵਾਲੇ ਬੱਚਿਆਂ ਅਤੇ ਉੱਚ ਸਿੱਖਿਆ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।
• ਹਰ ਗੁਰਦੁਆਰੇ ਨੂੰ ਇੱਕ ਹੁਨਰ ਕੇਂਦਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
• ਇਹਨਾਂ ਹੁਨਰ ਕੇਂਦਰਾਂ ਦੇ ਕੁੱਲ ਪੂੰਜੀ ਖਰਚੇ ਦਾ 20% ਸ੍ਰ. ਸਾਹਨੀ ਵਲੋਂ ਅਦਾ ਕੀਤਾ ਜਾਵੇਗਾ।

ਸ੍ਰ. ਸਾਹਨੀ ਨੇ ਇਹ ਵੀ ਕਿਹਾ ਕਿ ਸੰਨ ਫਾਊਂਡੇਸ਼ਨ ਇਸ ਅੰਦੋਲਨ ਨਾਲ ਇੱਕ ਵਿਸ਼ਾ ਮਾਹਿਰ ਵਜੋਂ ਭਾਈਵਾਲੀ ਕਰੇਗੀ, ਅਸੀਂ 30 ਤੋਂ ਵੱਧ ਹੁਨਰ ਕੋਰਸਾਂ ਲਈ ਵੱਖ-ਵੱਖ ਮਾਡਿਊਲ ਬਣਾਏ ਹਨ ਜੋ ਕਿ ਗੁਰਦੁਆਰਿਆਂ ਵਿੱਚ ਨੌਜਵਾਨਾਂ ਨੂੰ ਪੜ੍ਹਾਏ ਜਾ ਸਕਦੇ ਹਨ। ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਅਸੀਂ ਗੁਰਦੁਆਰਿਆਂ ਵਿਚ ਹਰੇਕ ਕੋਰਸ ਲਈ ਸਾਰੇ ਪਾਠਕ੍ਰਮ ਵੀ ਪ੍ਰਦਾਨ ਕਰਾਂਗੇ। ਗੁਰਦਵਾਰਾ ਸਾਹਿਬਾਨ ਦੇ ਪ੍ਰਬੰਧਕ ਸਾਨੂੰ ਮਾਰਗਦਰਸ਼ਨ ਕਰ ਸਕਦੇ ਹਨ ਕਿ ਉਹ ਆਪਣੇ ਗੁਰੂਦੁਆਰੇ ਵਿੱਚ ਕਿਹੜੇ ਕਿਹੜੇ ਕੋਰਸ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ ਅਸੀਂ ਉਨ੍ਹਾਂ ਦੀ ਹੁਨਰ ਕੇਂਦਰ ਸਥਾਪਤ ਕਰਨ ਅਤੇ ਚਲਾਉਣ ਵਿੱਚ ਸਹਾਇਤਾ ਕਰਾਂਗੇ।

ਇਸ ਦੇ ਨਾਲ ਹੀ ਸ੍ਰ. ਸਾਹਨੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਸਕਿੱਲ ਸੈਂਟਰ ਦੀ ਸਥਾਪਨਾ ਲਈ ਹਰ ਗੁਰਦੁਆਰੇ ਨੂੰ ਪੂੰਜੀ ਖਰਚੇ ਦਾ 20% ਯੋਗਦਾਨ ਦੇਣਗੇ। ਉਹਨਾ ਕਿਹਾ ਕਿ "ਇਤਿਹਾਸ ਗਵਾਹ ਹੈ ਕਿ ਸਿੱਖ ਇਸ ਧਰਤੀ 'ਤੇ ਸਭ ਤੋਂ ਵੱਧ ਮਿਹਨਤੀ ਅਤੇ ਸਵੈ-ਮਾਣ ਵਾਲੇ ਲੋਕ ਹਨ, ਜੇਕਰ ਅਸੀਂ ਆਪਣੇ ਨੌਜਵਾਨਾਂ ਨੂੰ ਸਹੀ ਮੌਕੇ ‘ਤੇ ਪਲੇਟਫਾਰਮ ਪ੍ਰਦਾਨ ਕਰਾਂਗੇ, ਤਾਂ ਉਨ੍ਹਾਂ ਕੋਲ ਅਚੰਭੇ ਕਰਨ ਦੀ ਸਮਰੱਥਾ ਹੈ ਅਤੇ ਮੈਂ ਆਪਣੇ ਨੌਜਵਾਨਾਂ ਨੂੰ ਇਹ ਪ੍ਰਦਾਨ ਕਰਨ ਲਈ ਵਚਨਬੱਧ ਹਾਂ।"
ਸ੍ਰ. ਸ੍ਰੀ ਸਾਹਨੀ ਨੇ ਕਿਹਾ ਕਿ ਮੌਜੂਦਾ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਇਸ ਵੇਲੇ ਸਿਰਫ਼ 56 ਲੱਖ ਪਰਿਵਾਰ ਹਨ ਅਤੇ ਹਰ ਸਾਲ ਇੱਕ ਲੱਖ ਤੋਂ ਵੱਧ ਨੌਜਵਾਨ ਪੱਕੇ ਤੌਰ ‘ਤੇ ਵਿਦੇਸ਼ਾਂ ਵਿੱਚ ਜਾ ਰਹੇ ਹਨ, ਪਰ ਉਹਨਾ ਦੇ ਹੱਥਾਂ ਵਿੱਚ ਕੋਈ ਹੁਨਰ ਨਹੀਂ ਹੈ। ਇਹ ਸਮਾਂ ਹੈ ਕਿ ਅਸੀਂ ਆਪਣੇ ਨੌਜਵਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਪਲੇਟਫਾਰਮਾਂ ਨੂੰ ਸਮਰੱਥ ਬਣਾ ਕੇ ਅਤੇ ਅਜਿਹੇ ਮਾਹੌਲ ਨੂੰ ਯਕੀਨੀ ਬਣਾਈਏ, ਜਿੱਥੇ ਉਹ ਨੌਕਰੀਆਂ ਲਈ ਲੋੜੀਂਦੀ ਸਿੱਖਿਆ ਅਤੇ ਹੁਨਰ ਹਾਸਿਲ ਕਰਕੇ ਅਗਵਾਈ ਕਰਨ ਅਤੇ ਖੁਸ਼ਹਾਲ ਹੋਣ ਲਈ ਪ੍ਰੇਰਿਤ ਹੋਣ।

ਸ਼. ਸਾਹਨੀ ਨੇ ਸਾਰੇ ਸ਼ਹਿਰਾਂ ਦੇ ਸਿੱਖ ਉਦਯੋਗਪਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਬੰਧਤ ਗੁਰਦੁਆਰਿਆਂ ਦੇ ਸਿੱਖਿਆ ਫੰਡ ਵਿੱਚ ਯੋਗਦਾਨ ਪਾਉਣ।

Have something to say? Post your comment

 

ਪੰਜਾਬ

ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਮਨਾਇਆ ਭਾਸ਼ਾ ਵਿਭਾਗ ਦਾ ਸਥਾਪਨਾ ਦਿਵਸ

ਪੰਜਾਬ ਜੇਲ੍ਹ ਵਿਭਾਗ ਦਾ ਇਤਿਹਾਸਕ ਉਪਰਾਲਾ: ਪਹਿਲੀ ਵਾਰ ਜੇ.ਬੀ.ਟੀ. ਅਧਿਆਪਕਾਂ ਦੀ ਕੀਤੀ ਰੈਗੂਲਰ ਭਰਤੀ

ਉਚੇਰੀ ਸਿੱਖਿਆ : ਰੋਜ਼ਗਾਰ ਦੇ ਮੌਕਿਆਂ ਨਾਲ ਵਿਕਾਸ ਦੇ ਰਾਹ ’ਤੇ ਵਧਦਾ ਪੰਜਾਬ

ਪੰਜਾਬ ਨੇ ਵਿੱਤੀ ਸਾਲ 2024-25 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਵਿੱਚ 30,000 ਕਰੋੜ ਰੁਪਏ ਦਾ ਮਾਲੀਆ ਅੰਕੜਾ ਪਾਰ -ਚੀਮਾ

ਮੁੱਖ ਮੰਤਰੀ ਵੱਲੋਂ ਕਿਸਾਨ ਵਿਰੋਧੀ ਰਵੱਈਏ ਲਈ ਮੋਦੀ ਸਰਕਾਰ ਦੀ ਆਲੋਚਨਾ- ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੀਤੀ ਅਪੀਲ

ਐਡਵੋਕੇਟ ਧਾਮੀ ਖਿਲਾਫ਼ ਇੱਕ ਝੂਠਾ ਭਰਿਸ਼ਟਾਚਾਰ ਦਾ ਮਾਮਲਾ ਉਛਾਲ ਰਹੇ ਹਨ ਕੁਝ ਸ਼ਰਾਰਤੀ ਅਨਸਰ

ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦੂਜੀ ‘’ਆਨਲਾਈਨ ਐਨ.ਆਰ.ਆਈ ਮਿਲਣੀ’’ 3 ਜਨਵਰੀ ਨੂੰ: ਕੁਲਦੀਪ ਸਿੰਘ ਧਾਲੀਵਾਲ

ਬੈਕਫਿੰਕੋ ਦੀਆਂ ਸਕੀਮਾਂ ਦਾ ਲੋਕਾਂ ਤੱਕ ਲਾਭ ਪਹੁੰਚਾੳਣ ਲਈ ਲਗਾਏ ਜਾਣਗੇ ਜਾਗਰੂਕਤਾ ਕੈਂਪ: ਚੇਅਰਮੈਨ ਸੰਦੀਪ ਸੈਣੀ

ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਲਈ ਯਤਨ ਜਾਰੀ: ਡਾ. ਬਲਜੀਤ ਕੌਰ

ਬੁੱਢਾ ਦਲ ਵੱਲੋਂ ਖੱਡ ਰਾਜਗਿਰੀ ਗੁ: ਜੋੜਾ ਖੂਹੀਆਂ ਵਿਖੇ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ