ਬੜੂ ਸਾਹਿਬ -ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਧਾਰਮਿਕ ਕਾਰਜਾਂ ਦੇ ਨਾਲ - ਨਾਲ ਹਮੇਸ਼ਾ ਹੀ ਸਮਾਜ ਸੇਵੀ ਕਾਰਜਾਂ ' ਚ ਵੀ ਮੋਹਰੀ ਰੋਲ ਅਦਾ ਕਰਦਾ ਹੈ । ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਕੱਤਰ ਡਾ . ਦਵਿੰਦਰ ਸਿੰਘ ਡਾਇਰੈਕਟਰ ਅਕਾਲ ਅਕੈਡਮੀਜ਼ ਨੇ ਦੱਸਿਆ ਉਨ੍ਹਾਂ ਵਲੋਂ ਟਰੱਸਟ ਦੇ ਪ੍ਰਧਾਨ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਹਦਾਇਤ ਮੁਤਾਬਕ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਘਰਾਂ ' ਚ ਰਹਿ ਰਹੇ ਲੋਕਾਂ ਨੂੰ ਲੰਗਰ ਆਦਿ ਪ੍ਰਦਾਨ ਕਰਨ ਲਈ ਜਿੱਥੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਪ੍ਰਸ਼ਾਸ਼ਨ ਨੂੰ ਇਕ ਪੱਤਰ ਰਾਹੀ ਲੋੜਵੰਦ ਲੋਕਾਂ ਦੀ ਟਰੱਸਟ ਦੀ ਤਰਫੋਂ ਸਹਾਇਤਾ ਕਰਨ ਲਈ ਅਪੀਲ ਕੀਤੀ ਹੈ , ਓਥੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੂੰ ਵੀ ਅਪੀਲ ਕੀਤੀ ਹੈ ਕਿ ਪ੍ਰਸ਼ਾਸ਼ਨ ਜ਼ਿਲ੍ਹੇ ਭਰ ‘ ਚ ਕਿਤੇ ਵੀ ਲੋੜਵੰਦ ਸਹਾਇਤਾ ਲਈ ਟਰੱਸਟ ਪਾਸ ਸਹਿਯੋਗ ਲੈ ਸਕਦਾ ਹੈ । ਟਰੱਸਟ ਦੇ ਸੇਵਾਦਾਰ ਭਾਈ ਜਗਜੀਤ ਸਿੰਘ ( ਕਾਕਾ ਵੀਰ ਜੀ ) ਨੇ ਦੱਸਿਆ ਕਿ ਟਰੱਸਟ ਵੱਲੋਂ ਜ਼ਿਲਾ ਸੰਗਰੂਰ ਦੇ ਸੰਤ ਅਤਰ ਸਿੰਘ ਦੇ ਜਨਮ ਅਸਥਾਨ ਗੁਰਦੁਆਰਾ ਚੀਮਾ ਸਾਹਿਬ ਵਿਖੇ ਵੀ ਲੋੜਵੰਦ ਲੋਕਾਂ ਲਈ ਲੰਗਰ ਅਤੇ ਹੋਰ ਸਾਮਾਨ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੱਸਿਆ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਕੁੱਝ ਮਹੀਨੇ ਪਹਿਲਾਂ ਵੀ ਜਲੰਧਰ ਨੇ ਸ਼ਾਹਕੋਟ , ਲੋਹੀਆਂ ਆਦਿ ਪਿੰਡਾਂ ' ਚ ਹੜ੍ਹ ਪੀੜਤਾ ਦੀ ਸਹਾਇਤਾ ਕਰਨ ਲਈ ਆਪਣੇ ਇੰਜੀਨੀਅਰ ਇਲੈਕਟ੍ਰੇਸ਼ਨ , ਪਲੰਬਰ ਅਤੇ ਸੇਵਾਦਾਰ ਭੇਜੇ ਸਨ , ਜਿੰਨ੍ਹਾਂ ਨੇ ਹੜ੍ਹ ਪੀੜਤਾ ਦੇ ਘਰ ਬਣਾਉਣ ਅਤੇ ਹੋਰ ਲੜੀਦਾ ਸਾਮਾਨ ਮੁਹੱਈਆਂ ਕਰਵਾਉਣ ' ਚ ਮੋਹਰੀ ਭੂਮਿਕਾ ਨਿਭਾਈ ਸੀ ।