ਹਿਮਾਚਲ

ਹਿਮਾਚਲ ਵਿਚ ਕਤਲ ਕੀਤੇ ਗਏ ਨਵਦੀਪ ਸਿੰਘ ਦੇ ਕੇਸ ਦੀ ਜਾਂਚ ਨਿਰਪੱਖਤਾ ਨਾਲ ਹਿਮਾਚਲ ਦੀ ਸੁੱਖੂ ਸਰਕਾਰ ਕਰਵਾਏ : ਮਾਨ

ਕੌਮੀ ਮਾਰਗ ਬਿਊਰੋ | March 26, 2024 07:34 PM

ਫ਼ਤਹਿਗੜ੍ਹ ਸਾਹਿਬ- ਹਿਮਾਚਲ ਸੂਬੇ ਵਿਚ ਸਿੱਖ ਕੌਮ ਦੇ ਕਈ ਧਾਰਮਿਕ ਸਥਾਂਨ ਹਨ ਅਤੇ ਉਝ ਵੀ ਪੰਜਾਬੀ ਨੌਜਵਾਨ ਛੁੱਟੀਆਂ ਵਿਚ ਹਿਮਾਚਲ ਸੂਬੇ ਦਾ ਸੈਰ-ਸਪਾਟਾ ਵੀ ਕਰਨ ਜਾਂਦੇ ਹਨ । ਬੀਤੇ ਕੁਝ ਸਮੇਂ ਤੋਂ ਹਿਮਾਚਲ ਵਿਚ ਵੱਸਣ ਵਾਲੇ ਕੱਟੜਵਾਦੀ ਲੋਕ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਆ ਰਹੇ ਹਨ । ਕਈ ਥਾਂ ਅਜਿਹੀਆ ਘਟਨਾਵਾ ਹੋਈਆ ਹਨ ਕਿ ਹਿਮਾਚਲ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਕੇ ਮਾਰਿਆ, ਕੁੱਟਿਆ ਗਿਆ ਹੈ । ਜੋ ਕਿ ਸਿੱਖਾਂ ਦੇ ਵਿਧਾਨਿਕ ਹੱਕ ਨੂੰ ਕੁੱਚਲਣ ਵਾਲੀ ਅਣਮਨੁੱਖੀ ਨਿੰਦਣਯੋਗ ਕਾਰਵਾਈ ਹੈ । ਇਸੇ ਸੋਚ ਅਧੀਨ ਬੀਤੇ ਕੁਝ ਦਿਨ ਪਹਿਲੇ ਸ. ਨਵਦੀਪ ਸਿੰਘ ਜੋ ਪੰਜਾਬ ਦੇ ਗੁਰੂ ਤੇਗ ਬਹਾਦਰ ਨਗਰ ਫਗਵਾੜਾ ਦੇ ਨਿਵਾਸੀ ਹਨ ਉਨ੍ਹਾਂ ਨੂੰ ਧਰਮਸਾਲਾ ਦੇ ਭਾਗਸੁਨਾਗ ਸਥਾਂਨ ਤੇ ਕੁੱਝ ਕੱਟੜਵਾਦੀਆਂ ਵੱਲੋਂ ਬੇਰਹਿੰਮੀ ਨਾਲ ਕੁੱਟਕੇ ਕਤਲ ਕਰ ਦਿੱਤਾ ਗਿਆ ਹੈ । ਜਿਸ ਨਾਲ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ ਕਿ ਇਥੋ ਦੇ ਕੱਟੜਵਾਦੀਆਂ ਦੇ ਮਨ ਆਤਮਾ ਵਿਚ ਇਨਸਾਨੀਅਤ ਨਾਮ ਦੀ ਚੀਜ ਖਤਮ ਹੁੰਦੀ ਜਾ ਰਹੀ ਹੈ । ਜੋ ਆਉਣ ਵਾਲੇ ਸਮੇ ਵਿਚ ਇਸ ਤਰ੍ਹਾਂ ਫਿਰਕੂ ਸੋਚ ਅਧੀਨ ਜ਼ਬਰ ਜੁਲਮ ਨੂੰ ਵਧਾਉਣ ਅਤੇ ਇਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਇਸ ਹੋਏ ਉਪਰੋਕਤ ਕਤਲ ਦੀ ਹਿਮਾਚਲ ਦੀ ਸੁੱਖੂ ਸਰਕਾਰ ਤੁਰੰਤ ਨਿਰਪੱਖਤਾ ਨਾਲ ਉੱਚ ਪੱਧਰੀ ਜਾਂਚ ਕਰਵਾਕੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਇਹ ਸੰਦੇਸ ਵੀ ਦੇਵੇ ਕਿ ਅਜਿਹੀ ਅਣਮਨੁੱਖੀ ਗੈਰ ਕਾਨੂੰਨੀ ਕਾਰਵਾਈ ਬਰਦਾਸਤ ਨਹੀ ਕਰਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਦਿਨ ਪਹਿਲੇ ਹਿਮਾਚਲ ਦੇ ਧਰਮਸਾਲਾ ਕਾਂਗੜਾ ਜਿ਼ਲ੍ਹੇ ਦੇ ਭਾਗਸੁਨਾਗ ਵਿਖੇ ਇਕ ਸਿੱਖ ਦੇ ਕੀਤੇ ਗਏ ਕਤਲ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਸੁੱਖੂ ਸਰਕਾਰ ਤੋ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਧਰਮ ਤੇ ਸਿੱਖ ਕੌਮ ਦਾ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਕਦੀ ਵੀ ਕੋਈ ਰਤੀਭਰ ਵੀ ਵੈਰ ਵਿਰੋਧ ਨਹੀ ਰਿਹਾ ਅਤੇ ਨਾ ਹੀ ਸਾਡਾ ਧਰਮ ਇਸ ਗੱਲ ਦੀ ਇਜਾਜਤ ਦਿੰਦਾ ਹੈ । ਫਿਰ ਇੰਡੀਅਨ ਵਿਧਾਨ ਇਥੇ ਵੱਸਣ ਵਾਲੀਆ ਸਭ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ, ਬੋਧੀ, ਜੈਨੀ, ਆਦਿਵਾਸੀਆ, ਰੰਘਰੇਟਿਆ ਆਦਿ ਨੂੰ ਸਮੁੱਚੇ ਮੁਲਕ ਵਿਚ ਬਿਨ੍ਹਾਂ ਕਿਸੇ ਡਰ-ਭੈ ਦੇ ਆਜਾਦੀ ਨਾਲ ਵਿਚਰਣ, ਜਿੰਦਗੀ ਜਿਊਣ ਦੇ ਹੱਕ ਪ੍ਰਦਾਨ ਕਰਦਾ ਹੈ । ਫਿਰ ਇਸ ਬਹੁਗਿਣਤੀ ਹੁਕਮਰਾਨਾਂ ਦੇ ਮੁਲਕ ਵਿਚ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਨਿਵਾਸੀਆ ਵੱਲੋ ਦੂਸਰੇ ਸੂਬਿਆਂ ਵਿਚ ਆਪਣੇ ਧਾਰਮਿਕ ਸਥਾਨਾਂ ਦੇ ਦਰਸਨ ਕਰਨ ਜਾਂ ਸੈਰ ਸਪਾਟਾ ਕਰਨ ਸਮੇ ਕਿਸੇ ਸਿੱਖ ਜਾਂ ਮੁਸਲਿਮ ਨੂੰ ਉਸਦੇ ਧਰਮ ਕਰਕੇ ਨਿਸਾਨਾਂ ਬਣਾਕੇ ਕਤਲ ਕਰ ਦੇਣਾ ਤਾਂ ਅਣਮਨੁੱਖੀ ਇਨਸਾਨੀਅਤ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲੀ ਕਾਰਵਾਈ ਹੈ । ਜੇਕਰ ਅਜਿਹੇ ਸਮੇ ਸੂਬਾ ਸਰਕਾਰ ਜਾਂ ਸੰਬੰਧਤ ਜਿ਼ਲ੍ਹਾ ਪ੍ਰਸਾਸਨ ਦੋਸ਼ੀ ਕਾਤਲਾਂ ਵਿਰੁੱਧ ਕਾਨੂੰਨੀ ਅਮਲ ਕਰਨ ਤੋ ਗੈਰ ਜਿੰਮੇਵਰਾਨਾ ਕਾਰਵਾਈ ਕਰਦਾ ਹੈ ਤਾਂ ਇਸ ਮੁਲਕ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਘਾਤਕ ਖਤਰਾ ਸਾਬਤ ਹੋ ਸਕਦਾ ਹੈ । ਜਿਸ ਨਾਲ ਸਭ ਕੌਮਾਂ, ਧਰਮਾਂ ਦਾ ਚੈਨ ਤੇ ਆਨੰਦ ਗੜਬੜਾ ਜਾਵੇਗਾ । ਇਸ ਲਈ ਸਾਡੀ ਇਸ ਮੁਲਕ ਦੇ ਬਹੁਗਿਣਤੀ ਹੁਕਮਰਾਨਾਂ ਜਾਂ ਵੱਖ-ਵੱਖ ਸੂਬਿਆਂ ਦੇ ਹੁਕਮਰਾਨਾਂ ਅਤੇ ਪ੍ਰਸਾਸਨ ਨੂੰ ਇਹ ਗੰਭੀਰਤਾ ਭਰੀ ਗੁਜਾਰਿਸ ਹੈ ਕਿ ਇਸ ਤਰ੍ਹਾਂ ਘੱਟ ਗਿਣਤੀ ਕੌਮਾਂ ਦੇ ਵਿਚਰਣ ਸਮੇ ਜਾਤ-ਪਾਤ ਜਾਂ ਫਿਰਕੂ ਸੋਚ ਤੇ ਅਧਾਰਿਤ ਕੋਈ ਅਣਸੁਖਾਵੀ ਘਟਨਾ ਵਾਪਰੇ ਤਾਂ ਇਹ ਬਿਲਕੁਲ ਵੀ ਬਰਦਾਸਤ ਨਹੀ ਹੋਣੀ ਚਾਹੀਦੀ ਅਤੇ ਅਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ ਜਿਸ ਨਾਲ ਹਰ ਤਰ੍ਹਾਂ ਦੀ ਆਜਾਦੀ ਨਾਲ ਇਥੋ ਦੇ ਨਾਗਰਿਕ ਮੁਲਕ ਦੇ ਕਿਸੇ ਹਿੱਸੇ ਵਿਚ ਵੀ ਬਿਨ੍ਹਾਂ ਕਿਸੇ ਡਰ ਭੈ ਤੋ ਵਿਚਰ ਸਕਣ ਅਤੇ ਆਪਣੇ ਕਾਰੋਬਾਰ ਕਰ ਸਕਣ । ਉਨ੍ਹਾਂ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਉਚੇਚੇ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਇਸਦੀ ਨਿਰਪੱਖਤਾ ਨਾਲ ਜਾਂਚ ਕਰਕੇ ਰਿਪੋਰਟ ਕੀਤੀ ਜਾਵੇ ਅਤੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਦੀ ਜਿੰਮੇਵਾਰੀ ਨਿਭਾਈ ਜਾਵੇ ।

Have something to say? Post your comment

 

ਹਿਮਾਚਲ

ਹਿਮਾਚਲ ਦੇ ਉਪ ਮੁੱਖ ਮੰਤਰੀ ਨੇ ਟੂਰਿਸਟ ਵਾਹਨਾਂ 'ਤੇ ਟੈਕਸ ਘਟਾਉਣ ਦਾ ਦਿੱਤਾ ਭਰੋਸਾ

ਕੰਗਨਾ ਰਣੌਤ ਨੇ ਜਿੱਤੀ ਮੰਡੀ ਸੀਟ -ਅਨੁਰਾਗ ਠਾਕੁਰ ਨੇ ਬਣਾਇਆ ਰਿਕਾਰਡ

ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਪੱਤਰਕਾਰਾਂ ਦੀ ਸੁਰੱਖਿਆ ਅਤੇ ਪੈਨਸ਼ਨ ਲਈ ਨਵੀਂ ਨੀਤੀ ਬਣਾਈ ਜਾਵੇਗੀ- ਪਵਨ ਖੇੜਾ

ਦੁਨੀਆ ਦੇ ਸਭ ਤੋਂ ਉੱਚੇ ਪੋਲਿੰਗ ਸਟੇਸ਼ਨ ਹਿਮਾਚਲ ਵਿੱਚ ਹਨ 52 ਵੋਟਰ

ਲਗਾਤਾਰ ਠੰਢ ਕਾਰਨ ਦਲਾਈ ਲਾਮਾ ਨੂੰ ਡਾਕਟਰਾਂ ਦੀ ਆਰਾਮ ਕਰਨ ਦੀ ਸਲਾਹ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਅੱਗੇ ਵਧਿਆ, ਭਾਰੀ ਬਾਰਿਸ਼ ਦੀ ਸੰਭਾਵਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਵੋਟਰਾਂ ਨੂੰ ਸੂਬੇ ਵਿੱਚ ਭਾਜਪਾ ਸਰਕਾਰ ਨੂੰ ਦੁਬਾਰਾ ਚੁਣਨ ਲਈ ਕੀਤੀ ਬੇਨਤੀ

ਅੰਬੂਜਾ ਸੀਮੈਂਟ ਫਾਊਂਡੇਸ਼ਨ ਦੇਵੇਗੀ ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪਲੇਸਮੈਂਟ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਿਮਾਚਲ ਦੇ ਨੌਜਵਾਨਾਂ ਨੂੰ ਰਵਾਇਤੀ ਸਿਆਸੀ ਪਾਰਟੀਆਂ ਲਾਂਭੇ ਕਰਕੇ ਬਦਲਾਅ ਲਿਆਉਣ ਦਾ ਸੱਦਾ

ਹਰ ਜਿਲ੍ਹੇ ਵਿਚ ਬਲਾਕ ਅਤੇ ਸ਼ਹਿਰੀ ਸਥਾਨਕ  ਨਿਗਮ ਪੱਧਰ 'ਤੇ ਵੱਖ-ਵੱਖ ਖੇਤਰਾਂ ਵਿਚ ਕੀਤੇ ਜਾ ਰਹੇ ਕੰਮਾਂ ਦਾ ਕੀਤਾ ਜਾਵੇਗਾ ਮੁਲਾਂਕਨ