ਜ਼ੀਰਕਪੁਰ - ਐਮਕੇਅਰ ਹਸਪਤਾਲ, ਜੀਰਕਪੁਰ ਵਿਚ ਨੀ—ਜਾਇੰਟ (ਗੋਡੇ) ਕੇਅਰ ਪ੍ਰੋਗਰਾਮ ਦੇ ਤਹਿਤ ਨਵੀਂ ਸਟਿਚਲੈਸ ਐਂਡ ਪੇਨਲੈਸ ਨੀ—ਰਿਪਲੇਸਮੈਂਟ (ਐਸਐਲਪੀਐਲ) ਤਕਨੀਕ ਨੂੰ ਲਾਂਚ ਕੀਤਾ ਗਿਆ ਹੈ।ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ, ਡਾ. ਗਗਨਦੀਪ ਗੁਪਤਾ, ਕੰਸਲਟੈਂਟ — ਆਰਥੋਪੇਡਿਕਸ ਐਂਡ ਜਾਇੰਟ ਰਿਪਲੇਸਮੈਂਟ, ਐਮਕੇਅਰ ਹਸਪਤਾਲ, ਨੇ ਕਿਹਾ ਕਿ ਗੋਡੇ ਦੇ ਟਰਾਂਸਪਲਾਂਟ ਵਿਚ ਆਮ ਤੌਰ ਤੇ ਚੀਰਾ ਅਤੇ ਟਾਂਕੇ ਲੱਗਦੇ ਹਨ ਅਤੇ ਲੰਮੇਂ ਸਮੇਂ ਤੱਕ ਸੰਪੂਰਣ ਬੈਡ ਰੈਸਟ ਸ਼ਾਮਲ ਹੁੰਦੀ ਹੈ। ਪਰ ਹੁਣ ਨਵੀਂ ਸਟਿਚਲੈਸ ਐਂਡ ਪੇਨਲੈਸ ਤਕਨੀਕ ਦੀ ਵਰਤੋਂ ਤੋਂ ਬਿਨਾਂ ਟਾਂਕੇ ਦੇ ਗੋਡੇ ਬਦਲੇ ਜਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਨਵੀਂ ਤਕਨੀਕ ਬਹੁਤ ਮਸ਼ਹੂਰ ਹੋ ਗਈ ਹੈ, ਇਸ ਤਕਨੀਕ ਵਿਚ ਸਰਜਰੀ ਦੇ ਦੌਰਾਨ ਟਾਂਕੇ ਲਗਾਉਣ ਦੀ ਜਰੂਰਤ ਨਹੀਂ ਪੈਂਦੀ ਅਤੇ ਇਹ ਲਗਭਗ ਦਰਦ ਰਹਿਤ ਹੈ। ਡਾ. ਗੁਪਤਾ, ਜਿਨ੍ਹਾਂ ਨੇ ਐਸਐਲਪੀਐਲ ਦੇ ਨਾਲ 300 ਨਾਲੋਂ ਜਿਆਦਾ ਰੋਗੀਆਂ ਦਾ ਆਪਰੇਸ਼ਨ ਕੀਤਾ ਹੈ, ਨੇ ਅੱਗੇ ਦੱਸਿਆ ਕਿ ਐਸਐਲਪੀਐਲ ਦੇ ਬਾਅਦ ਇਲਾਜ ਦੇ ਬਾਅਦ ਰਿਕਵਰੀ ਹੁੰਦੀ ਹੈ ਅਤੇ ਹਸਪਤਾਲ ਤੋਂ ਘੱਟ ਸਮੇਂ ਦੇ ਅੰਦਰ ਛੁੱਟੀ ਦੇ ਦਿੱਤੀ ਜਾਂਦੀ ਹੈ ਅਤੇ ਫਾਲੋਅਪ ਦੀ ਜਰੂਰਤ ਵੀ ਘੱਟ ਪੈਂਦੀ ਹੈ। ਡਾ. ਬੁਸ਼ੂ ਹਰਨਾ, ਆਰਥੋਪੈਡਿਕੇਨ ਨੇ ਕਿਹਾ ਕਿ ਇਸ ਤੋਂ ਇਲਾਵਾ ਮਰੀਜ ਸਰਜਰੀ ਦੇ ਤੁਰੰਤ ਬਾਅਦ ਸਨਾਨ ਕਰ ਸਕਦਾ ਹੈ। ਪੱਟੀ ਬਦਲਣ ਦੀ ਵੀ ਜਰੂਰਤ ਨਹੀਂ ਹੁੰਦੀ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਇਹ ਤਕਨੀਕ ਕਾਸਮੈਟਿਕ ਰੂਪ ਨਾਲ ਬਿਹਤਰ ਹੈ ਕਿਉਂਕਿ ਗੋਡੇ ਤੇ ਕੋਈ ਨਿਸ਼ਾਨ ਨਹੀਂ ਰਹਿੰਦਾ ਅਤੇ ਇਸ ਤਕਨੀਕ ਨਾਲ ਮੇਟਲ ਸਟਿਚ ਦੇ ਉਲਟ ਸੰਕ੍ਰਮਣ ਹੋਣ ਦੀ ਸੰਭਾਵਨਾ ਘੱਟ ਹੈ।ਅਭਿਤੇਜ ਨਿੱਬਰ, ਐਮਕੇਅਰ ਹਸਪਤਾਲ ਦੇ ਡਾਇਰੈਕਟਰ ਨੇ ਕਿਹਾ ਕਿ ਐਮਕੇਅਰ ਜੋੜਾਂ ਦੇ ਰੋਗੀਆਂ ਨੂੰ ਬਹੁਤ ਸਸਤੀਆਂ ਦਰਾਂ ਤੇ ਉੱਚ ਇਲਾਜ ਪ੍ਰਦਾਨ ਕਰ ਰਿਹਾ ਹੈ।