ਕਾਰੋਬਾਰ

ਕਾਂਗਰਸ ਸਰਕਾਰ ਦੀਆਂ ਇੰਡਸਟਰੀ ਵਿਰੋਧੀ ਨੀਤੀਆਂ ਕਾਰਨ ਪੰਜਾਬ ਨੇ ਪਿਛਲੇ ਪੰਜ ਸਾਲਾਂ ਵਿਚ ਨਿਵੇਸ਼ ਗੁਆਇਆ

ਕੌਮੀ ਮਾਰਗ ਬਿਊਰੋ | November 12, 2021 07:05 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਨੇ ਪਿਛਲੇ ਤਕਰੀਬਨ ਪੰਜ ਸਾਲ ਵਿਚ ਕਾਂਗਰਸ ਰਾਜ ਕਾਲ ਦੌਰਾਨ ਨਿਵੇਸ਼ ਗੁਆ ਲਿਆ ਕਿਉਂਕਿ ਸਰਕਾਰ ਦੀਆਂ ਨੀਤੀਆਂ ਇੰਡਸਟਰੀ ਵਿਰੋਧੀ ਸਨ ਤੇ ਸਰਕਾਰ ਨੇ ਇਨਵੈਸਟ ਪੰਜਾਬ ਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਬੰਦ ਕਰ ਦਿੱਤੇ ਤੇ ਕਾਂਗਰਸ ਪਾਰਟੀ ਵੱਲੋਂ ਪੰਜਾਬੀਆਂ ਨੁੰ ਨਸ਼ੇੜੀ ਕਰਾਰ ਦੇਣ ਦੀ ਮੁਹਿੰਮ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ ਆਈ ਆਈ) ਦੇ ਚੋਣਵੇਂ ਉਦਯੋਗਤਪੀਆਂ ਦੇ ਇਕੱਠ ਨੁੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਦੌਰਾਨ ਸੀ ਆਈ ਆਈ ਦੀ ਪੰਜਾਬ ਇਕਾਈ ਨੇ ਮੈਨੀਫੈਸਟੋ ‘ਮੇਕਿੰਗ ਪੰਜਾਬ ਫਿਊਚਰ ਰੇਡੀ’ ਵੀ ਪੇਸ਼ ਕੀਤਾ। ਸੀ ਆਈ ਆਈ ਪੰਜਾਬ ਇਕਾਈ ਦੇ ਪ੍ਰਧਾਨ ਭਵਦੀਪ ਸਰਦਾਨਾ ਨੇ ਸਰਕਾਰੀ ਦੇ ਕੰਮਕਾਜ ਵਿਚ ਪਾਰਦਰਸ਼ਤਾ, ਡਿਜ਼ੀਟਾਈਜੇਸ਼ਨ, ਇੰਡਸਟਰੀ ਤੇ ਸਰਕਾਰ ਦਾ ਟਕਰਾਅ ਘਟਾਉਣ ਤੇ ਸਰਕਾਰ ਦੀਆਂ ਨੀਤੀਆਂ ਵਿਚ ਸਥਿਰਤਾ ਯਕੀਨੀ ਬਣਾਉਣ ਦੇ ਮੁੱਦੇ ਆਪਣੇ ਕੂੰਜੀਵਤ ਭਾਸ਼ਣ ਵਿਚ ਚੁੱਕੇ।

ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਪਿਛਲੀ ਸਰਕਾਰ ਵੇਲੇ ਹੀ ਸੀ ਆਈ ਆਈ ਦੀ ਪੰਜਾਬ ਇਕਾਈ ਵੱਲੋਂ ਤਿਆਰ ਕੀਤਾ ਏਜੰਡਾ ਸ਼ੁਰੂ ਕਰ ਦਿੱਤਾ ਸੀ ਪਰ ਕਾਂਗਰਸ ਸਰਕਾਰ ਨੇ ਇਸਦੇ ਰਾਹ ਵਿਚ ਅੜਿਕੇ ਡਾਹ ਦਿੱਤੇ ਜਿਸ ਕਾਰਨ ਉਦਯੋਗਿਕ ਨਿਵੇਸ਼ ਦਾ ਮਾਹੌਲ ਪੂਰੀ ਤਰ੍ਹਾਂ ਗੰਧਲਾ ਗਿਆ। ਉਹਨਾਂ ਕਿਹਾ ਕਿ ਤੁਸੀਂ ਨਿਵੇਸ਼ਕਾਂ ਤੋਂ ਸੂਬੇ ਵਿਚ ਉਦੋਂ ਨਿਵੇਸ਼ ਦੀ ਆਸ ਕਿਵੇਂ ਰੱਖ ਸਕਦੇ ਹੋ ਜਦੋਂ ਸੱਤਾਧਾਰੀ ਪਾਰਟੀ ਆਪਣੇ ਹੀ ਲੋਕਾਂ ਦੀ ਬਦਨਾਮੀ ਕਰੇ ਤੇ ਦਾਅਵਾ ਕਰ ਰਹੇ ਕਿ ਇਹਨਾਂ ਵਿਚੋਂ 70 ਫੀਸਦੀ ਨਸ਼ੇੜੀ ਹਨ ? ਉਹਨਾਂ ਕਿਹਾ ਕਿ ਇੰਡਸਟਰੀ ਦੇ ਵਿਸ਼ਵਾਸ ਨੂੰ ਵੀ ਕਾਂਗਰਸ ਸਰਕਾਰ ਅਤੇ ਇਸਦੇ ਮੰਤਰੀਆਂ ਵੱਲੋਂ ਵਾਰ ਵਾਰ ‘ਖ਼ਜ਼ਾਨਾ ਖਾਲੀ’ ਵਰਗੇ ਦਾਅਵੇ ਕਰਨ ਨਾਲ ਖੋਰ੍ਹਾ ਲੱਗਾ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੁੰ ਹਾਂ ਪੱਖੀ ਏਜੰਡੇ ਤੇ ਹਾਂ ਪੱਖੀ ਮੁੱਖ ਮੰਤਰੀ ਦੀ ਜ਼ਰੂਰਤ ਹੈ ਜੋ ਫੈਸਲਾਕੁੰਨ ਕਾਰਵਾਈ ਵਿਚ ਵਿਸ਼ਵਾਸ ਰੱਖਦਾ ਹੋਵੇ। ਉਹਨਾਂ ਕਿਹਾ ਕਿ ਪਿਛਲੇ ਤਕਰੀਬਨ ਪੰਜ ਸਾਲਾਂ ਵਿਚ ਕਾਂਗਰਸ ਸਰਕਾਰ ਨੇ ਸੂਬੇ ਵਿਚ ਆਈ ਟੀ ਸੀ ਤੇ ਕਾਰਗਿੱਲ ਵਰਗੇ ਵੱਡੇ ਨਿਵੇਸ਼ਕਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਆਕਰਸ਼ਤ ਕਰਨ ਵਾਲੇ ਕੀਤੀਆਂ ਗਈਆਂ ਤਕਰੀਬਨ ਸਾਰੀਆਂ ਪਹਿਲਕਦਮੀਆਂ ਵਾਪਸ ਲੈ ਲਈਆਂ। ਉਹਨਾਂ ਕਿਹਾ ਕਿ ਇਨਵੈਸਟ ਪੰਜਾਬ ਵਿਭਾਗ ਨੂੰ ਇਸ ਕਦਰ ਖੋਰ੍ਹਾਂ ਲਾਇਆ ਗਿਆ ਕਿ ਹੁਣ ਇਹ ਸਿਰਫ ਕਾਗਜ਼ਾਂ ਤੱਕ ਸੀਮਤ ਰਹਿ ਗਿਆ ਹੈ। ਉਹਨਾਂ ਕਿਹਾ ਕਿ ਹੁਣ ਇਸਨੂੰ ਉਦਯੋਗਪਤੀ ਡਿਸਇਨਵੈਸਟ ਪੰਜਾਬ ਕਹਿ ਕੇ ਬੁਲਾਉਂਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਰਾਈਟ ਟੁ ਸਰਵਿਸ ਵਿਭਾਗ ਤੇ ਸੁਵਿਧਾ ਕੇਂਦਰ ਵੀ ਸਿਰਫ ਇਸ ਕਰ ਕੇ ਬੰਦ ਕਰ ਦਿੱਤੇ ਕਿਉਂਕਿ ਇਹ ਪਿਛਲ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦੀ ਪਹਿਲਕਦਮੀ ਸਨ। ਉਹਨਾਂ ਕਿਹਾ ਕਿ ਜੇਕਰ ਲੋਕ ਪੱਖੀ ਤੇ ਇੰਡਸਟਰੀ ਪੱਖੀ ਕਦਮ ਵਾਪਸ ਲੈ ਲਏ ਜਾਣ ਤਾਂ ਕੋਈ ਵੀ ਸੂਬਾ ਅੱਗੇ ਨਹੀਂ ਵੱਧ ਸਕਦਾ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਅਸੀਂ ਇਨਵੈਸਟ ਪੰਜਾਬ ਵਿਭਾਗ ਨੁੰ ਸੁਰਜੀਤ ਕਰਨ ਦੇ ਨਾਲ ਨਾਲ ਉਹ ਸਾਰੇ ਫੈਸਲੇ ਲੈਣ ਲਈ ਦ੍ਰਿੜ੍ਹ ਹਾਂ ਜਿਹਨਾਂ ਨਾਲ ਸੂਬੇ ਵਿਚ ਨਿਵੇਸ਼ ਆਵੇ।

ਉਦਯੋਗਪਤੀਆਂ ਨਾਲ ਆਹਮੋ ਸਾਹਮਣੇ ਗੱਲਬਾਤ ਦੌਰਾਨ ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਅਗਲੀ ਸਰਕਾਰ ਦਾ ਮੁੰਖ ਧਿਆਨ ਤੇਜ਼ ਰਫਤਾਰ ਵਿਕਾਸ ਅਤੇ ਸਿੱਖਿਆ ਤੇ ਸਿਹਤ ’ਤੇ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਬਲਾਕ ਪੱਧਰ ’ਤੇ ਮੈਗਾਵਾਟ ਇੰਟੀਗਰੇਟਡ ਸਕੂਲ ਤੇ ਸਾਰੇ ਜ਼ਿਲਿ੍ਹਆਂ ਵਿਚ 500 ਬੈਡਾਂ ਦੇ ਹਸਪਤਾਲ ਬਣਾਉਣ ਵਾਸਤੇ ਦ੍ਰਿੜ੍ਹ ਸੰਕਲਪ ਹਾਂ। ਉਹਨਾਂ ਕਿਹਾ ਕਿ ਸਰਕਾਰ ਮੈਗਾ ਡਵੈਲਪਮੈਂਟ ਸੈਂਟਰ ਵੀ ਸਥਾਪਿਤ ਕਰੇਗੀ ਜੋ ਇੰਡਸਟਰੀ ਲਈ ਉਹਨਾਂ ਦੀਆਂ ਜ਼ਰੂਰਤ ਮੁਤਾਬਕਾਂ ਕੰਮ ਕਰਨਗੇ।

ਸੀ ਆਈ ਆਈ ਪੰਜਾਬ ਦੇ ਸਾਬਕਾ ਚੇਅਰਮੈਨ ਅਸ਼ੀਸ਼ ਕੁਮਾਰ, ਬੀ ਐਮ ਖੰਨਾ ਤੇ ਅਮਿਤ ਥਾਪਰ ਤੋਂ ਇਲਾਵਾ ਹੋਰਨਾਂ ਨੇ ਵੀ ਚਿੰਤਾਵਾਂ ਪ੍ਰਗਟ ਕੀਤੀਆਂ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਸੂਬੇ ਦੇ ਉਦਯੋਗਾਂ ਨੂੰ ਮੁੜ ਲੀਹ ’ਤੇ ਲਿਆਉਣ ਲਈ ਵਿਸ਼ੇਸ਼ ਯੋਜਨਾਵਾਂ ਘੜਨ ਵਾਸਤੇ ਆਖਿਆ। ਉਹਨਾਂ ਨੇ ਸਰਦਾਰ ਬਾਦਲ ਨੁੰ ਅਗਲੀ ਚੋਣ ਜੰਗ ਵਾਸਤੇ ਸ਼ੁਭ ਇੱਛਾਵਾਂ ਭੇਂਟ ਕੀਤੀ ਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਕ ਦੂਰਅੰਦੇਸ਼ੀ ਸੋਚ ਵਾਲਾ ਆਗੂ ਸੂਬਾ ਦਾ ਮੁੱਖ ਮੰਤਰੀ ਹੋਵੇ ਤੇ ਸਰਕਾਰ ਸਥਿਰ ਹੋਵੇ।

Have something to say? Post your comment

 

ਕਾਰੋਬਾਰ

48 ਕਰੋੜ ਰੁਪਏ ਪ੍ਰਤੀ ਦਿਨ ਦੀ ਤਨਖਾਹ ਲੈਂਦਾ ਹੈ ਜਗਦੀਪ ਸਿੰਘ

ਨਵੰਬਰ 'ਚ 42 ਲੱਖ ਨਵੇਂ ਨਿਵੇਸ਼ਕ ਭਾਰਤੀ ਸ਼ੇਅਰ ਬਾਜ਼ਾਰ ਨਾਲ ਜੁੜੇ

ਗਿਲਕੋ ਗਰੁੱਪ ਨੇ ਮਨਾਇਆ ਫਾਊਂਡਰਜ਼ ਡੇ, 24ਵੇਂ ਸਾਲ ਵਿੱਚ ਲਗਜ਼ਰੀ ਪ੍ਰੋਜੈਕਟਸ ਦੀ ਵੱਡੀ ਯੋਜਨਾ

ਬੁਲਗਾਰੀ ਨੇ ਟਾਟਾ ਕਲਿੱਕ ਲਗਜ਼ਰੀ ਦੇ ਨਾਲ ਵਿਸ਼ੇਸ਼ ਸਾਂਝੇਦਾਰੀ ਵਿੱਚ ਭਾਰਤ ਵਿੱਚ ਆਪਣਾ ਪਹਿਲਾ ਅਤੇ ਖਾਸ ਡਿਜੀਟਲ ਬੁਟੀਕ ਲਾਂਚ ਕੀਤਾ

ਬੈਂਕਰਸਕਲੱਬ ਨੇ ਚੰਡੀਗੜ੍ਹ, ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਬਾਜ਼ਾਰਾਂ ਵਿੱਚ ਕੀਤਾ ਵਿਸਤਾਰ  ਸਹਿ-ਭਾਗੀਦਾਰੀ ਦੀ ਕੀਤੀ ਸ਼ੁਰੂਆਤ

ਸੀ.ਪੀ 67 ਮਾਲ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਜਗਾਉਣ ਲਈ ਤਿਆਰ ਹੈ

ਟਾਈ ਨੇ ਸਰਕਾਰੀ ਸਹਾਇਤਾ ਦੇ ਮੌਕੇ ਖੋਲ੍ਹਣ ਦੇ ਉਦੇਸ਼ ਨਾਲ ਇੱਕ ਸਫਲਤਾਪੂਰਵਕ ਸਮਾਗਮ ਦਾ ਕੀਤਾ ਆਯੋਜਨ

ਗੋਦਰੇਜ ਐਂਡ ਬੌਇਸ ਨੇ ਦੇਸੀ ਬੈਟਰੀ ਨਾਲ ਭਾਰਤ ਦਾ ਪਹਿਲਾ ਲਿਥੀਅਮ-ਆਇਨ ਪਾਵਰਡ ਫੋਰਕਲਿਫਟ ਟਰੱਕ ਲਾਂਚ ਕੀਤਾ

ਸਰਸਵਤੀ ਸਾੜੀ ਡਿਪੂ ਲਿਮਿਟੇਡ ਦਾ ਆਈਪੀਓ 12 ਅਗਸਤ, 2024 ਨੂੰ ਖੁੱਲ੍ਹੇਗਾ

ਅੰਮ੍ਰਿਤਸਰ ਵਿਖੇ ਵੀ ਹੋਇਆ ਲੈਕਮੇ ਸੈਲੂਨ ਸ਼ੁਰੂ