ਕਾਰੋਬਾਰ

ਬੈਂਕ ਆਫ਼ ਇੰਡੀਆ ਵੱਲੋਂ ਪੰਜਾਬ, ਹਰਿਆਣਾ, ਲਦਾਖ਼, ਦਿੱਲੀ ਅਤੇ ਰਾਜਸਥਾਨ ਵਿਚ 1500 ਆਊਟਲੈੱਟ ਖੋਲ੍ਹਣ ਦਾ ਮਿਥਿਆ ਟੀਚਾ

ਕੌਮੀ ਮਾਰਗ ਬਿਊਰੋ | November 13, 2021 06:16 PM


ਮੋਹਾਲੀ: 
ਦੇਸ਼ ਦੇ ਬਿਹਤਰੀਨ ਪਬਲਿਕ ਸੈਕਟਰ ਬੈਂਕਾਂ ਵਿਚੋਂ ਇਕ ਜਾਣੇ ਜਾਂਦੇ ਬੈਂਕ ਆਫ਼ ਇੰਡੀਆ ਵੱਲੋਂ ਆਪਣੀਆਂ ਬਰਾਂਚਾਂ ਰਾਹੀਂ ਦੇਸ਼ ਭਰ ਵਿਚ ਗਾਹਕ ਆਊਟ ਰੀਚ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਨਾ ਹੈ। ਕੇਂਦਰੀ ਸਰਕਾਰ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਦੇਸ਼ ਭਰ ਦੇ ਨਾਗਰਿਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਿਆ ਜਾ ਰਿਹਾ ਹੈ। ਇਸ ਲੜੀ ਹੇਠ ਬੈਂਕ ਆਫ਼ ਇੰਡੀਆ ਵੱਲੋਂ ਇਕ ਪ੍ਰੋਗਰਾਮ ਦਾ ਆਯੋਜਨ ਕਰਦੇ ਹੋਏ ਪੰਜਾਬ, ਦਿੱਲੀ, ਰਾਜਸਥਾਨ ਅਤੇ ਲਦਾਖ਼ ਵਿਚ 116 ਆਊਟਲੈੱਟ ਖੋਲ੍ਹਣ ਦੀ ਜਾਣਕਾਰੀ ਦਿਤੀ। ਬੈਂਕ ਦੇ ਐਮ ਡੀ ਅਤੇ ਸੀ ਈ ੳ ਅਤਨੂੰ ਕੁਮਾਰ ਦਾਸ ਨੇ ਸਮਾਰੋਹ ਵਿਚ ਹਿੱਸਾ ਲੈਂਦੇ ਹੋਏ  ਦੱਸਿਆਂ ਕਿ ਬੈਂਕ ਆਫ਼ ਇੰਡੀਆ ਦਾ ਇਨਾ ਰਾਜਾਂ ਵਿਚ 1500 ਆਊਟਲੈੱਟ ਖੋਲ੍ਹਣ ਦਾ ਟੀਚਾ ਹੈ। ਇਸ ਸਮਾਰੋਹ ਵਿਚ ਖੇਤਰੀ ਪ੍ਰਬੰਧਕ ਅਰੁਣ ਕੁਮਾਰ ਜੈਨ, ਨਵੀਂ ਦਿੱਲੀ ਜੋਨ ਤੋਂ ਅਜੇ ਕੁਮਾਰ ਸਮੇਤ ਬੈਂਕ ਦੇ ਵੱਡੇ ਅਧਿਕਾਰੀ ਅਤੇ ਪ੍ਰਮੁੱਖ ਗਾਹਕ ਸ਼ਾਮਿਲ ਹੋਏ।
ਬੈਂਕ ਦੇ ਐਮ ਡੀ ਅਤੇ ਸੀ ਈ ੳ ਅਤਨੂੰ ਕੁਮਾਰ ਦਾਸ ਨੇ ਦੱਸਿਆਂ ਕਿ ਆਪਣੇ ਗਾਹਕਾਂ ਦੇ ਵਪਾਰਿਕ ਵਰਗ ਅਨੁਸਾਰ ਹਾਲ ਹੀ ਵਿਚ ਖੁੱਦਰਾ, ਖੇਤੀਬਾੜੀ ਅਤੇ ਐਮ ਐੱਸ ਐਮ ਈ ਜਿਹੀਆਂ ਕਈ ਸਕੀਮਾਂ ਲਿਆਂਦੀਆਂ ਗਈਆਂ ਹਨ। ਇਸ ਦੇ ਨਾਲ ਹੀ ਬੈਂਕ ਵੱਲੋਂ ਹਾਲ ਹੀ ਵਿਚ ਹੋਮ ਲੋਨ ਅਤੇ ਆਟੋ ਲੋਨ ਵਿਚ ਵੀ ਆਰ ੳ ਆਈ ਵਿਚ ਵੀ ਕਮੀ ਕੀਤੀ ਗਈ ਹੈ। ਜਦ ਕਿ ਬੈਂਕ ਨੇ ਸਤੰਬਰ-2021 ਦੀ ਤਿਮਾਹੀ ਵਿਚ 99.89 ਪ੍ਰਤਿਸ਼ਤ ਦੇ ਫ਼ਾਇਦੇ ਨਾਲ 1, 050.98 ਕਰੋੜ ਦਾ ਸ਼ੁੱਧ ਲਾਭ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਬੈਂਕ ਆਫ਼ ਇੰਡੀਆ ਆਪਣੇ ਗਾਹਕਾਂ ਦੀ ਬਿਹਤਰੀਨ ਸੇਵਾ ਲਈ ਸਦਾ ਲਾਮਬੰਦ ਹੈ। ਇਸ ਦੇ ਨਾਲ  ਹੀ ਉਨ੍ਹਾਂ ਦੱਸਿਆਂ ਕਿ ਬੈਂਕ ਵੱਲੋਂ 2021-22 ਦੀ ਦੂਜੀ ਤਿਮਾਹੀ ਲਈ  30 ਪ੍ਰਤਿਸ਼ਤ  ਡੀ.ਐੱਫ.ਐਸ ਦੇ ਟੀਚੇ ਦੇ ਮੁਕਾਬਲੇ ਪੀ.ਐਮ.ਜੇ.ਡੀ.ਵਾਈ ਵਿਚ 33 ਪ੍ਰਤਿਸ਼ਤ ਦਾ ਟੀਚਾ ਹਾਸਿਲ ਕੀਤਾ ਹੈ।  ਇਸ ਮੌਕੇ ਤੇ ਬੈਂਕ ਦੀਆਂ ਵੱਖ ਵੱਖ ਸਕੀਮਾਂ ਹੋਮ ਲੋਨ, ਆਟੋ ਲੋਨ, ਸਟਾਰਟ ਅੱਪ ਆਦਿ ਤਹਿਤ ਗਾਹਕਾਂ ਨੂੰ  ਤਿੰਨ ਸੌ ਕਰੋੜ ਦੇ ਸੈਕਸ਼ਨ ਲੈਟਰ ਵੀ ਵੰਡੇ ਗਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੈਂਕ ਆਫ਼ ਇੰਡੀਆ ਨੇ ਇਕੱਲੇ ਰੈਮ ਸੈਗਮੈਂਟ ਵਿਚ ਪੰਜ ਸੌ ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ ਚਾਰ ਸੌ ਕਰੋ ਤੋਂ ਵੱਧ ਰੁਪਏ ਵੰਡੇ ਜਾ ਚੁੱਕੇ ਹਨ। ਜਦ ਕਿ ਇਕੱਲੇ ਕਾਰਪੋਰੇਟ ਖੇਤਰਾਂ ਵਿਚ ਹੀ 8500 ਕਰੋੜ ਰੁਪਏ ਦਿਤੇ ਗਏ ਹਨ।

 

Have something to say? Post your comment

 

ਕਾਰੋਬਾਰ

48 ਕਰੋੜ ਰੁਪਏ ਪ੍ਰਤੀ ਦਿਨ ਦੀ ਤਨਖਾਹ ਲੈਂਦਾ ਹੈ ਜਗਦੀਪ ਸਿੰਘ

ਨਵੰਬਰ 'ਚ 42 ਲੱਖ ਨਵੇਂ ਨਿਵੇਸ਼ਕ ਭਾਰਤੀ ਸ਼ੇਅਰ ਬਾਜ਼ਾਰ ਨਾਲ ਜੁੜੇ

ਗਿਲਕੋ ਗਰੁੱਪ ਨੇ ਮਨਾਇਆ ਫਾਊਂਡਰਜ਼ ਡੇ, 24ਵੇਂ ਸਾਲ ਵਿੱਚ ਲਗਜ਼ਰੀ ਪ੍ਰੋਜੈਕਟਸ ਦੀ ਵੱਡੀ ਯੋਜਨਾ

ਬੁਲਗਾਰੀ ਨੇ ਟਾਟਾ ਕਲਿੱਕ ਲਗਜ਼ਰੀ ਦੇ ਨਾਲ ਵਿਸ਼ੇਸ਼ ਸਾਂਝੇਦਾਰੀ ਵਿੱਚ ਭਾਰਤ ਵਿੱਚ ਆਪਣਾ ਪਹਿਲਾ ਅਤੇ ਖਾਸ ਡਿਜੀਟਲ ਬੁਟੀਕ ਲਾਂਚ ਕੀਤਾ

ਬੈਂਕਰਸਕਲੱਬ ਨੇ ਚੰਡੀਗੜ੍ਹ, ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਬਾਜ਼ਾਰਾਂ ਵਿੱਚ ਕੀਤਾ ਵਿਸਤਾਰ  ਸਹਿ-ਭਾਗੀਦਾਰੀ ਦੀ ਕੀਤੀ ਸ਼ੁਰੂਆਤ

ਸੀ.ਪੀ 67 ਮਾਲ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਜਗਾਉਣ ਲਈ ਤਿਆਰ ਹੈ

ਟਾਈ ਨੇ ਸਰਕਾਰੀ ਸਹਾਇਤਾ ਦੇ ਮੌਕੇ ਖੋਲ੍ਹਣ ਦੇ ਉਦੇਸ਼ ਨਾਲ ਇੱਕ ਸਫਲਤਾਪੂਰਵਕ ਸਮਾਗਮ ਦਾ ਕੀਤਾ ਆਯੋਜਨ

ਗੋਦਰੇਜ ਐਂਡ ਬੌਇਸ ਨੇ ਦੇਸੀ ਬੈਟਰੀ ਨਾਲ ਭਾਰਤ ਦਾ ਪਹਿਲਾ ਲਿਥੀਅਮ-ਆਇਨ ਪਾਵਰਡ ਫੋਰਕਲਿਫਟ ਟਰੱਕ ਲਾਂਚ ਕੀਤਾ

ਸਰਸਵਤੀ ਸਾੜੀ ਡਿਪੂ ਲਿਮਿਟੇਡ ਦਾ ਆਈਪੀਓ 12 ਅਗਸਤ, 2024 ਨੂੰ ਖੁੱਲ੍ਹੇਗਾ

ਅੰਮ੍ਰਿਤਸਰ ਵਿਖੇ ਵੀ ਹੋਇਆ ਲੈਕਮੇ ਸੈਲੂਨ ਸ਼ੁਰੂ