ਖਰੜ :-ਗੁਰਦੁਆਰਾ ਪਾਤਸ਼ਾਹੀ ਦਸਵੀਂ ਪਾਊਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਥਾਪਨਾ ਦੇ 50 ਵਰਿ੍ਹਆਂ ਨੂੰ ਸਮਰਪਿਤ ਇਸਤਰੀ ਕੌਸਲ ਵਲੋਂ ਕਰਵਾਇਆ ਗਿਆ ਇਸਤਰੀ ਕਵੀ ਦਰਬਾਰ ਇਤਿਹਾਸਕ ਹੋ ਨਿਬੜਿਆ। ਇਸ ਸਮਾਗਮ ਵਿਚ 52 ਕਵਿੱਤਰੀਆਂ ਨੇ ਪੂਰਨ ਉਤਸ਼ਾਹ ਅਤੇ ਸ਼ਰਧਾ ਨਾਲ ਜੈਕਾਰਿਆਂ ਦੀ ਗੂੰਜ ਵਿਚ ਗੁਰਬਾਣੀ, ਇਤਿਹਾਸ ਅਤੇ ਮਰਯਾਦਾ ਨਾਲ ਸਬੰਧਿਤ ਆਪਣੀਆਂ ਮੌਲਿਕ ਰਚਨਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਅੰਤਰਰਾਸ਼ਟਰੀ ਇਸਤਰੀ ਕੌਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਵਾਈਸ ਚੇਅਰਪਰਸਨ ਪਿ੍ਰੰ.ਕਵਲਜੀਤ ਕੌਰ ਨੇ ਦਸਿਆ ਕਿ ਪਾਉਂਟਾ ਸਾਹਿਬ ਅਤੇ ਯਮੁਨਾ ਨਦੀ ਦੇ ਪ੍ਰਤੀਕਾਂ, ਸ਼ਹਾਦਾਂ ਨਾਲ ਰੰਗੇ ਸਿੱਖ ਇਤਿਹਾਸ , ਅਮ੍ਰਿੰਤ ਦੇ ਦਾਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਕਾਰਾਂ ਅਤੇ ਗੁਰਸਿੱਖਾਂ ਦੀਆਂ ਸ਼ਹਾਦਤਾਂ ਨੂੰ ਨਮਨ ਕਰਦੀਆਂ ਕਵਿਤਾਵਾਂ ਨੂੰ ਸੰਗਤਾਂ ਨੂੰ ਭਰਪੂਰ ਉਤਸ਼ਾਹ ਬਖਸ਼ਿਆ। ਇਸ ਕਵੀ ਦਰਬਾਰ ਦੇ ਆਰੰਭ ਵਿਚ ਕੁਲਵੰਤ ਸਿੰਘ ਚੌਧਰੀ ਸਾਬਕਾ ਸਕੱਤਰ ਪਾਊਂਟਾ ਸਾਹਿਬ ਪ੍ਰਬੰਧੱਕ ਕਮੇਟੀ, ਡਾ.ਭੁਪਿੰਦਰ ਕੌਰ ਕਵਿਤਾ ਐਡੀਸ਼ਨਲ ਚੀਫ ਆਰਗੇਨਾਈਜ਼ਰ ਨੇ ਸੰਗਤ ਸਿਰਜਣਾ ਹਿੱਤ ਇਸਤਰੀ ਕੌਸਲ ਦੁਆਰਾ ਕੀਤੇ ਜਾਂਦੇ ਨਿਮਾਣੇ ਉਪਰਾਲਿਆਂ ਦੀ ਜਾਣਕਾਰੀ ਸਾਂਝੀ ਕੀਤੀ। ਉਘੇ ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਹੁਰਾਂ ਦਸਮ ਪਾਤਸ਼ਹ ਵਲੋ ਕਵੀਆਂ ਤੇ ਕੀਤੀਆਂ ਬਖਸ਼ਿਆਂ ਦਾ ਜ਼ਿਵਰ ਕਾਵਿ ਰੂਪ ਕੀਤਾ। ਪਿ੍ਰੰਸੀਪਲ ਸੇਵਾ ਮੁਕਤ ਗੁਰਮੀਤ ਕੌਰ ਦੀ ਮੀਤ ਦੀ ਪੁਸਤਕ ‘ ਤੇਗ ਦੇ ਧਨੀ-ਗੁਰੂ ਤੇਗ ਬਹਾਦਰ ਜੀ’ ਰਲੀਜ਼ ਕੀਤੀ ਗਈ। ਕਵੀ ਦਰਬਾਰ ਵਿਚ ਸ਼ਾਮਲ ਕਵਿੱਤਰੀਆਂ ਨੂੰ ਪੁਸਤਕਾਂ, ਫੁਲਕਾਰੀਆਂ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਹਿਮਾਂਚਲ ਪ੍ਰਦੇਸ, ਦਿੱਲੀ ਤੋਂ ਸ਼ਾਮਲ ਹੋਈਆਂ। ਇਸ ਮੌਕੇ ਡਾ. ਮਨਜੀਤ ਕੌਰ ਜੈਪੁਰ, ਮੈਨੇਜਰ ਜਗੀਰ ਸਿੰਘ, ਗੁਰਮੀਤ ਸਿੰਘ, ਹਰਭਜ਼ਨ ਸਿੰਘ, ਬੀਬੀ ਸੁਰਜੀਤ ਕੌਰ ਭੋਗਪੁਰ, ਕੁਲਵਿੰਦਰ ਕੌਰ ਨੰਗਲ, ਅਮਨਦੀਪ ਕੌਰ ਪਾਉਂਟਾ ਸਾਹਿਬ, ਸੁਰਜੀਤ ਕੌਰ ਭੋਗਪੁਰਾ, ਮਨਦੀਪ ਕੌਰ ਪ੍ਰੀਤ, ਐਡਵੋਕੇਟ ਬਵਨੀਤ ਕੌਰ, ਰੋਮੀ ਦਿਵਗੁਣ, ਹਰਚਰਨ ਕੌਰ ਦਿੱਲੀ, ਹਰਪ੍ਰੀਤ ਕੌਰ ਫਿਰੋਜ਼ਪੁਰ, ਬੀਬੀ ਨਿਰਮਲ ਕੌਰ, ਕੁਲਵੰਤ ਸਿੰਘ ਚੌਧਰੀਸਾਬਕਾ ਸਕੱਤਰ ਗੁਰਦੁਆਰਾ ਸ੍ਰੀ ਪਾਊਟਾ ਸਾਹਿਬ, ਕਵੀ ਡਾ. ਹਰੀ ਸਿੰਘ ਜਾਚਕ, ਗੁਰਦੁਆਰਾ ਸਾਹਿਬ ਦੇ ਮੁੱਖ ਗਰੰਥੀ ਗਿਆਨੀ ਬਲਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਹਰਮੋਹਿੰਦਰ ਸਿੰਘ ਨੰਗਲ ਚੀਫ ਸਕੱਤਰ, ਅਜਿੰਦਰਪਾਲ ਸਿੰਘ ਰਿਜ਼ਨਲ ਪ੍ਰਧਾਨ ਨਾਰਥ ਜੋਨ-2, ਗੁਰਮੀਤ ਕੌਰ ਸਟੇਟ ਸਕੱਤਰ ਹਰਿਆਣਾ, ਅਮਰਜੀਤ ਸਿੰਘ ਮੋਹਾਲੀ ਡਿਪਟੀ ਚੀਫ ਕੰਟਰੋਲਰ, ਬਲਜੀਤ ਸਿੰਘ ਭਲੂਰੀਆਂ, ਬੀਬੀ ਅਵਿਨਾਸ਼ ਕੌਰ ਅਵੀ, ਸਤਿੰਦਰਪਾਲ ਸਿੰਘ, ਛਿੰਦਰਪਾਲ ਸਿੰਘ ਸਮੇਤ ਹੋਰ ਪ੍ਰਬੰਧਕ ਹਾਜ਼ਰ ਸਨ।