ਖਰੜ -ਨਗਰ ਕੌਂਸਲ ਖਰੜ ਵਿੱਚ ਜਿਸ ਤਰ੍ਹਾਂ ਵਿਕਾਸ ਦੇ ਕੰਮਾਂ ਦੀ ਝੜੀ ਲੱਗੀ ਹੋਈ ਹੈ, ਉਸ ਝੜੀ ਦੇ ਹੇਠ ਅੱਜ ਵਾਰਡ ਨੰਬਰ 6 ਵਿੱਚ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਅਤੇ ਨਗਰ ਕੌਂਸਲਰ ਰਜਿੰਦਰ ਸਿੰਘ ਲੰਬੜਦਾਰ ਦੀ ਅਗਵਾਈ ਹੇਠ ਡਰੇਨ ਵਾਟਰ ਪਾਇਪ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਸ ਪ੍ਰੋਜੈਕਟ ਦੀ ਲਾਗਤ ਲਗਭਗ 74 ਲੱਖ ਰੁਪਏ ਹੈ ਅਤੇ ਇਸ ਪ੍ਰੋਜੈਕਟ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਬਰਸਾਤੀ ਪਾਣੀ ਖੜ੍ਹਨ ਦੀ ਸਮੱਸਿਆ ਦਾ ਹੱਲ ਹੋਵੇਗਾ । ਅੱਗੇ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਸੜਕ ਅਤੇ ਸੀਵਰੇਜ ਦੀ ਸਮੱਸਿਆ ਦਾ ਵੀ ਜਲਦੀ ਹੱਲ ਕੀਤਾ ਜਾਵੇਗਾ । ਵਾਰਡ ਨੰਬਰ 6 ਦੇ ਐਮ ਸੀ ਰਜਿੰਦਰ ਸਿੰਘ ਲੰਬੜਦਾਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬਰਸਾਤੀ ਪਾਣੀ ਦੀ ਸਮੱਸਿਆ ਵਾਰਡ ਵਿਚ ਬਹੁਤ ਪੁਰਾਣੀ ਚੱਲ ਰਹੀ ਸੀ ਜੋ ਕਿ ਇਸ ਪ੍ਰਾਜੈਕਟ ਦੇ ਨਾਲ ਹੱਲ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਕਾਸ ਦੇ ਕਾਰਜ ਕਰਵਾਏ ਜਾਣਗੇ । ਉਹਨਾਂ ਨੇ ਇਸ ਪ੍ਰੋਜੈਕਟ ਉੱਤੇ ਆਏ ਹੋਏ ਸਮੂਹ ਨਗਰ ਕਾਊਸਲਰ , ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਅਤੇ ਸਥਾਨਕ ਨਿਵਾਸੀਆਂ ਦਾ ਧੰਨਵਾਦ ਕੀਤਾ ।
ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ , ਐਮ ਸੀ ਰਜਿੰਦਰ ਨੰਬਰਦਾਰ , ਐਮ ਸੀ ਕੇਸਰ ਸਿੰਘ , ਐਮ ਸੀ ਨਵਦੀਪ ਸਿੰਘ ਬੱਬੂ , ਐਮ ਸੀ ਹਰਪ੍ਰੀਤ ਗੁਜਰਾਲ , ਐਮ ਸੀ ਅਮਨਦੀਪ ਸਿੰਘ , ਐਮ ਸੀ ਗੁਰਪਾਲ ਸਿੰਘ , ਐਮ ਸੀ ਗੋਬਿੰਦਰ ਸਿੰਘ ਚੀਮਾ , ਐਮ ਸੀ ਸਰਬਜੀਤ ਕੌਰ , ਧਨਵੰਤ ਸਿੰਘ ਛਿੰਦਾ , ਸੰਦੀਪ ਕੁਮਾਰ ਟੋਨੀ , ਆਰ ਸੀ ਤਿਵਾੜੀ , ਪਰਮਜੀਤ ਸਿੰਘ , ਮਨਿੰਦਰ ਸਿੰਘ , ਪੰਡਿਤ ਵਿਨੋਦ , ਜਗਮੋਹਨ ਸਿੰਘ , ਕਸ਼ਮੀਰ ਸਿੰਘ , ਸੂਬੇਦਾਰ ਕੁਲਦੀਪ ਸਿੰਘ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ ।