ਮੁਹਾਲੀ-ਸ਼ੈਮਰਾਕ ਸਕੂਲ, ਸੈਕਟਰ 69 ਵੱਲੋਂ ਮਦਰ ਡੇ ਮੌਕੇ ਮਾਂ ਦੀ ਮਮਤਾ, ਉਸ ਦੀ ਕੁਰਬਾਨੀ ਅਤੇ ਪਿਆਰ ਦੇ ਰੰਗ ઠਨੂੰ ਸਮਰਪਿਤ ઠਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਜਿੱਥੇ ਜੂਨੀਅਰ ਕਲਾਸ ਦੇ ਵਿਦਿਆਰਥੀਆਂ ਵੱਲੋਂ ਐਕਟਿੰਗ, ਡਾਂਸ ਦੀਆਂ ਵਧੀਆਂ ਪੇਸ਼ਕਾਰੀ ਦੇ ਕੇ ਸਮਾਂ ਹੋਰ ਰੰਗੀਨ ਕਰ ਦਿਤਾ ઠਉੱਥੇ ਹੀ ਉਨ੍ਹਾਂ ਦੀ ਮਾਤਾਵਾਂ ਵੱਲੋਂ ਆਪਣੇ ਬੱਚਿਆਂ ਨਾਲ ਕਈ ਮੌਨਰੰਜਕ ਖੇਡਾਂ ਖੇਡ ਕੇ ਅਤੇ ਰੈਂਪ ਵਾਕ ਕਰਕੇ ਇਸ ਦਿਨ ਨੂੰ ਯਾਦਗਾਰੀ ਬਣਾ ਦਿਤਾ । ਇਸ ਮੌਕੇ ਤੇ ਛੋਟੇ ਛੋਟੇ ਬੱਚਿਆਂ ਵੱਲੋਂ ਮਾਂ ਦੀ ਮਮਤਾ ਨਾਲ ਸਬੰਧਿਤ ਇਕ ਭਾਵਨਾ ਭਰਿਆ ਨਾਟਕ ਵੀ ਪੇਸ਼ ਕੀਤਾ । ਇਸ ਖ਼ੂਬਸੂਰਤ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਵੱਖ-ਵੱਖ ਗੀਤਾਂ ਤੇ ਡਾਂਸ ਦੀਆਂ ਕਈ ਖ਼ੂਬਸੂਰਤ ਆਈਟਮਾਂ ਪੇਸ਼ ਕਰਕੇ ਆਪਣੀ ਵਿਲੱਖਣ ਪ੍ਰਤਿਭਾ ਨਾਲ ਸਭ ਨੂੰ ਰੂ-ਬਰੂ ਕਰਵਾਇਆ । ਇਸ ਸਮਾਰੋਹ ਦੀ ਸਭ ਤੋਂ ਵਧੀਆਂ ਪੇਸ਼ਕਸ਼ ਮੰਮੀਆਂ ਦੀ ਆਪਣੇ ਬੱਚਿਆਂ ਨਾਲ ਰੈਂਪ ਤੇ ਰੈਂਪ ਵਾਕ ਰਹੀ ਜਿਸ 'ਚ ਮਾਤਾਵਾਂ ਨੇ ਆਪਣੇ ਬੱਚਿਆਂ ਨਾਲ ਰੈਂਪ ਵਾਕ ਕਰਕੇ ઠਸਮਾਂ ਬੰਨ੍ਹ ਦਿਤਾ । ਇਸ ਦੇ ਨਾਲ ਹੀ ઠਵਿਦਿਆਰਥੀਆਂ ਅਤੇ ਉਨ੍ਹਾਂ ਦੀਆਂ ਮਾਤਾਵਾਂ ਦੇ ਮਨੋਰੰਜਨ ਲਈ ਮਿਊਜ਼ੀਕਲ ਚੇਅਰ, ਧੁਨਾਂ ਨਾਲ ਗੀਤ ਨੂੰ ਸਮਝਣਾ ਅਤੇ ਹੋਰ ਕਈ ਰੋਚਕ ਖੇਡਾਂ ਦਾ ਆਯੋਜਨ ਕੀਤਾ ਗਿਆ।
ਇਸ ઠਮੌਕੇ ਤੇ ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ઠਕਿਹਾ ਕਿ ਪ੍ਰਮਾਤਮਾ ਹਰ ਥਾਂ ਤੇ ਨਹੀਂ ਹੋ ਸਕਦਾ ਇਸ ਲਈ ਉਸ ਨੇ ਆਪਣਾ ਦੂਜਾ ਰੂਪ ਮਾਂ ਧਰਤੀ ਤੇ ਭੇਜ ਦਿਤਾ , ਇਹੀ ਕਾਰਨ ਹੈ ਕਿ ਕੋਈ ਵੀ ਮਾਂ ਸਮਾਜਿਕ ਤੌਰ ਤੇ ਭਾਵੇ ਕਿੰਨੀ ਵੀ ਸਖ਼ਤ ਹੋਵੇ ਆਪਣੇ ਬੱਚੇ ਲਈ ਉਸ ਦਾ ਮਨ ઠਸੰਪੂਰਨ ਕੋਮਲ ਹੁੰਦਾ ਹੈ । ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ઠਦੁਨੀਆਂ 'ਚ ਨਾ ਹੀ ਇਸ ਰਿਸ਼ਤੇ ਦੇ ਬਰਾਬਰ ਕੋਈ ਹੋਰ ਰਿਸ਼ਤਾ ਹੈ ਅਤੇ ਨਾ ਹੀ ઠਕੋਈ ਵੀ ਇਨਸਾਨ ਆਪਣੀ ਮਾਂ ਦੀ ਮਮਤਾ ਦੀ ਦੇਣ ਨਹੀ ਚੁਕਾ ਸਕਦਾ । ਸਮਾਰੋਹ ਦੇ ਅੰਤ 'ਚ ਵਿਦਿਆਰਥੀਆਂ ਵੱਲੋਂ ਆਪਣੇ ਹੱਥਾਂ ਨਾਲ ਸਕੂਲ 'ਚ ਬਣਾਏ ਗਰੀਟਿੰਗ ਕਾਰਡ ઠਆਪਣੀਆਂ ਮਾਤਾਵਾਂ ਨੂੰ ਦਿਤੇ ਗਏ ।