ਅਕਾਲ ਯੂਨੀਵਰਸਿਟੀ ਵਿਚ ਪਹਿਲੀ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ, ਜਿਸਦੀਆਂ ਤਿਆਰੀਆਂ
ਪਿਛਲੇ ਕਈ ਦਿਨਾਂ ਤੋਂ ਬੜੇ ਜ਼ੋਰ-ਸ਼ੋਰ ਨਾਲ ਹੋ ਰਹੀਆਂ ਸਨ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵੱਜੋਂ ਸੈਂਟਰਲ
ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਦੇ ਵਾਈਸ ਚਾਂਸਲਰ ਪਦਮ ਸ਼੍ਰੀ ਪ੍ਰੋਫ਼ੈਸਰ ਹਰਮੋਹਿੰਦਰ ਸਿੰਘ ਬੇਦੀ ਵਿਸ਼ੇਸ਼ ਤੌਰ
ਉੱਤੇ ਪਹੁੰਚੇ। ਸਮਾਗਮ ਵਿਚ ਕਲਗੀਧਰ ਟਰੱਸਟ ਦੇ ਪ੍ਰਧਾਨ ਅਤੇ ਅਕਾਲ ਯੂਨੀਵਰਸਿਟੀ ਦੇ ਚਾਂਸਲਰ ਬਾਬਾ
(ਡਾ.) ਦਵਿੰਦਰ ਸਿੰਘ ਜੀ ਵੀ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਗਾਇਣ ਦੀ ਰਸਮ ਨਾਲ ਹੋਈ।
ਉਸ ਤੋਂ ਬਾਅਦ ਚਾਂਸਲਰ ਸਾਹਿਬ ਦੀ ਆਗਿਆ ਮਿਲਣ ਤੋਂ ਬਾਅਦ ਕਨਵੋਕੇਸ਼ਨ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਸਵਾਗਤੀ ਸ਼ਬਦਾਂ ਤੋਂ ਬਾਅਦ ਵੱਖ-ਵੱਖ
ਪ੍ਰਾਪਤੀਆਂ ਸੰਬੰਧੀ ਰਿਪੋਰਟ ਪੇਸ਼ ਕੀਤੀ ਜਿਸ ਦੌਰਾਨ ਉਨ੍ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਰਾਸ਼ਟਰੀ ਅਤੇ ਅੰਤਰਰਾਸਟਰੀ ਉਪਲਬੱਧੀਆਂ ਬਾਰੇ ਜਾਣੂ ਕਰਵਾਇਆ । ਉਪਰੰਤ ਯੂਨੀਵਰਸਿਟੀ ਦੇ ਚਾਂਸਲਰ ਬਾਬਾ (ਡਾ.) ਦਵਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦੇਂਦਿਆਂ ਸਰਬੱਤ ਦੇ ਭਲੇ ਲਈ ਤਾਕੀਦ ਕੀਤੀ। ਮੁੱਖ ਮਹਿਮਾਨ ਪ੍ਰੋਫ਼ੈਸਰ ਹਰਮੋਹਿੰਦਰ ਸਿੰਘ ਬੇਦੀ ਨੇ ਕਨਵੋਕੇਸ਼ਨ ਭਾਸ਼ਣ ਪ੍ਰਸੰਗ ਵਿਚ ਆਪਣੇ ਵਿਚਾਰ ਸਾਂਝੇ
ਕੀਤੇ । ਗੋਰਤਲਵ ਹੈ ਕੇ ਡਾ ਸਿੰਘ ਨੇ ਜਿਥੇ ਨਵੀਂ ਵਿਦਿਆ ਪਾਲਿਸੀ ਬਾਰੇ ਜਾਣਕਾਰੀ ਦਿਤੀ ਨਾਲ ਹੀ ਊਨਾ ਅਕਾਲ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵਿੱਦਿਆ ਗ੍ਰਹਿਣ ਕਰ ਚੁਕੇ ਬੀ ਏ ਆਨਰਜ਼, ਬੀਐੱਸ ਸੀ ਆਨਰਜ਼, ਬੀ ਕਾਮ ਆਨਰਜ਼, ਐੱਮ ਏ ਆਨਰਜ਼, ਐੱਮ ਐੱਸ ਸੀ ਆਨਰਜ਼, ਐੱਮ ਕਾਮ ਆਨਰਜ਼ ਅਤੇ
ਪੀਐੱਚ.ਡੀ ਦੇ ਵਿਦਿਆਰਥੀਆਂ ਨੂੰ ਤਰਤੀਬ ਸਹਿਤ ਡਿਗਰੀਆਂ ਅਤੇ ਯੂਨੀਵਰਸਿਟੀ ਮੈਡਲ ਦਿੱਤੇ ਗਏ ਅੰਤ ਵਿਚ ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ ਡਾ.
ਗੁਰਚਰਨ ਸਿੰਘ ਲਾਂਬਾ ਨੇ ਪਹਿਲੀ ਕਨਵੋਕੇਸ਼ਨ ਦੀ ਸਫ਼ਲਤਾ ਲਈ ਸਭ ਨੂੰ ਵਧਾਈ ਦਿੰਦਿਆਂ ਧੰਨਵਾਦ ਦੀ
ਰਸਮ ਅਦਾ ਕੀਤੀ। ਯੂਨੀਵਰਸਿਟੀ ਦੇ ਚਾਂਸਲਰ ਬਾਬਾ (ਡਾ.) ਦਵਿੰਦਰ ਸਿੰਘ ਜੀ ਵੱਲੋਂ ਕਨਵੋਕੇਸ਼ਨ ਦੀ
ਸਮਾਪਤੀ ਦੀ ਘੋਸ਼ਣਾ ਤੋਂ ਬਾਅਦ ਰਾਸ਼ਟਰ ਗਾਨ ਹੋਇਆ। ਦੂਰੋਂ-ਨੇੜਿਓਂ ਆਪਣੀ ਡਿਗਰੀ ਲੈਣ ਆਇਆ ਹਰ
ਵਿਦਿਆਰਥੀ ਪੂਰਨ ਸਹਿਯੋਗ ਦਿੰਦਿਆਂ ਬੜੇ ਉਤਸ਼ਾਹ ਨਾਲ ਕਨਵੋਕੇਸ਼ਨ ਦਾ ਹਿੱਸਾ ਬਣਿਆ। ਇਸ ਮੌਕੇ
ਯੂਨੀਵਰਸਿਟੀ ਰਜਿਸਟਰਾਰ ਡਾ. ਸਵਰਨ ਸਿੰਘ ਤੋਂ ਇਲਾਵਾ ਸਾਰੇ ਵਿਭਾਗਾਂ ਦੇ ਅਧਿਆਪਕ ਹਾਜ਼ਰ ਰਹੇ।