ਖੇਡ

ਸਰੀ ਵਿਚ ਹਜਾਰਾਂ ਦਰਸ਼ਕਾਂ ਨੇ ਪੰਜਾਬ ਕੇਸਰੀ ਕਬੱਡੀ ਕੱਪ ਟੂਰਨਾਮੈਂਟ ਦਾ ਅਨੰਦ ਮਾਣਿਆਂ

ਹਰਦਮ ਮਾਨ/ਕੌਮੀ ਮਾਰਗ ਬਿਊਰੋ | June 29, 2023 05:32 PM

ਸਰੀ-ਬੀ.ਸੀ. ਯੂਨਾਈਟਿਡ ਕਬੱਡੀ ਫੈਡਰੇਸ਼ਨ ਵੱਲੋਂ ਪੰਜਾਬ ਕੇਸਰੀ ਕਬੱਡੀ ਕੱਪ ਟੂਰਨਾਮੈਂਟ ਬੈੱਲ ਸੈਂਟਰ ਸਰੀ ਦੇ ਕਬੱਡੀ ਮੈਦਾਨ ਵਿਚ ਕਰਵਾਇਆ ਗਿਆ ਜਿੱਥੇ ਹਜ਼ਾਰਾਂ ਖੇਡ ਪ੍ਰੇਮੀਆਂ ਨੇ ਸ਼ਾਨਦਾਰ ਕਬੱਡੀ ਮੈਚਾਂ ਦਾ ਅਨੰਦ ਮਾਣਿਆ। ਇਹ ਕਬੱਡੀ ਕੱਪ ਜਿੱਤਣ ਦਾ ਸਿਹਰਾ ਮੇਜ਼ਬਾਨ ਟੀਮ ਪੰਜਾਬ ਕੇਸਰੀ ਕਬੱਡੀ ਕਲੱਬ ਨੇ ਹਾਸਲ ਕੀਤਾ ਅਤੇ ਰਿਚਮੰਡ-ਐਬਸਫੋਰਡ ਯੂਨਾਈਟਿਡ ਕਬੱਡੀ ਕਲੱਬ ਦੀ ਟੀਮ ਨੂੰ ਦੂਜੇ ਸਥਾਨ ਤੇ ਸਬਰ ਕਰਨਾ ਪਿਆ। ਸਮੁੱਚੇ ਟੂਰਨਾਮੈਂਟ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਲਈ ਗੁਰਪ੍ਰੀਤ ਬੁਰਜ ਹਰੀ ਨੂੰ ਬੈਸਟ ਰੇਡਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਅਤੇ ਇੰਦਰਜੀਤ ਕਲਸੀਆ ਤੇ ਫਰਿਆਦ ਸ਼ਕਰਪੁਰ ਨੂੰ ਸਾਂਝਾ ਬੈਸਟ ਜਾਫੀ ਐਵਾਰਡ ਦਿੱਤਾ ਗਿਆ।

ਕਬੱਡੀ ਕੱਪ ਲਈ ਪਹਿਲੇ ਗੇੜ ਦਾ ਦੀ ਸ਼ੁਰੂਆਤ ਰਿੰਚਮੰਡ-ਐਬਸਫੋਰਡ ਕਬੱਡੀ ਕਲੱਬ ਅਤੇ ਪੰਜਾਬ ਕੇਸਰੀ ਕਲੱਬ ਵਿਚਕਾਰ ਖੇਡੇ ਮੈਚ ਨਾਲ ਹੋਈ ਜਿਸ ਵਿਚ ਰਿੰਚਮੰਡ-ਐਬਸਫੋਰਡ ਯੂਨਾਈਟਿਡ ਕਬੱਡੀ ਕਲੱਬ ਨੇ 34-30 ਅੰਕਾਂ ਨਾਲ ਜਿੱਤ ਹਾਸਲ ਕੀਤੀ। ਦੂਜਾ ਮੈਚ ਯੂਨਾਈਟਿਡ ਬੀ.ਸੀ. ਫਰੈਂਡਜ਼ ਕਬੱਡੀ ਕਲੱਬ ਕੈਲਗਰੀ ਅਤੇ ਸਰੀ ਸੁਪਰ ਸਟਾਰਜ਼-ਕਾਮਗਾਟਾਮਾਰੂ ਕਲੱਬ ਵਿਚਾਲੇ ਖੇਡਿਆ ਗਿਆ ਜਿਸ ਵਿਚ ਯੂਨਾਈਟਿਡ ਬੀ.ਸੀ. ਫਰੈਂਡਜ਼ ਕਬੱਡੀ ਕਲੱਬ ਕੈਲਗਰੀ ਦੀ ਟੀਮ 45-26 ਅੰਕਾਂ ਨਾਲ ਜੇਤੂ ਰਹੀ। ਤੀਜਾ ਮੈਚ ਸੰਦੀਪ ਗਲੇਡੀਏਟਰ ਕਬੱਡੀ ਕਲੱਬ ਵੈਨਕੂਵਰ ਅਤੇ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਵਿਚਕਾਰ ਹੋਇਆ ਜਿਸ ਵਿਚ ਸੰਦੀਪ ਗਲੇਡੀਏਟਰ ਕਬੱਡੀ ਕਲੱਬ ਨੇ 40-29 ਅੰਕਾਂ ਨਾਲ ਜਿੱਤ ਦਰਜ ਕੀਤੀ।

ਦੂਜੇ ਗੇੜ ਦਾ ਪਹਿਲਾ ਮੈਚ ਪੰਜਾਬ ਕੇਸਰੀ ਕਬੱਡੀ ਕਲੱਬ ਅਤੇ ਸੰਦੀਪ ਗਲੇਡੀਏਟਰ ਕਲੱਬ ਵੈਨਕੂਵਰ ਵਿਚਕਾਰ ਹੋਇਆ ਜਿਸ ਵਿਚ ਪੰਜਾਬ ਕੇਸਰੀ ਕਬੱਡੀ ਕਲੱਬ ਨੇ 41-34 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ। ਦੂਜਾ ਮੈਚ ਰਿੰਚਮੰਡ-ਐਬਸਫੋਰਡ ਯੂਨਾਈਟਿਡ ਕਬੱਡੀ ਕਲੱਬ ਅਤੇ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਦੀ ਟੀਮ ਵਿਚਕਾਰ ਹੋਇਆ ਜਿਸ ਵਿਚ ਰਿੰਚਮੰਡ-ਐਬਸਫੋਰਡ ਯੂਨਾਈਟਿਡ ਕਬੱਡੀ ਕਲੱਬ ਨੇ 34-24 ਅੰਕਾਂ ਨਾਲ ਜਿੱਤ ਨੂੰ ਚੁੰਮਿਆਂ। ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਮੈਚ ਮੇਜ਼ਬਾਨ ਪੰਜਾਬ ਕੇਸਰੀ ਕਬੱਡੀ ਕਲੱਬ ਅਤੇ ਯੂਨਾਈਟਡ ਬੀ.ਸੀ. ਫਰੈਂਡਜ਼ ਕਲੱਬ ਕੈਲਗਰੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਅਤੇ ਇਸ ਬਹੁਤ ਦਿਲਚਸਪ ਮੈਚ ਵਿਚ ਪੰਜਾਬ ਕੇਸਰੀ ਕਬੱਡੀ ਕਲੱਬ ਦੀ ਟੀਮ ਨੇ 52-49 ਅੰਕਾਂ ਨਾਲ ਜਿੱਤ ਹਾਸਲ ਕਰ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜਾ ਸੈਮੀਫਾਈਨਲ ਮੈਚ ਰਿਚਮੰਡ-ਐਬਸਫੋਰਡ ਯੂਨਾਈਟਿਡ ਕਬੱਡੀ ਕਲੱਬ ਅਤੇ ਸਰੀ ਸੁਪਰ ਸਟਾਰਜ਼-ਕਾਮਾਗਾਟਾਮਾਰੂ ਕਲੱਬ ਵਿਚਾਲੇ ਹੋਇਆ ਜਿਸ ਵਿਚ ਰਿਚਮੰਡ-ਐਬਸਫੋਰਡ ਯੂਨਾਈਟਿਡ ਕਬੱਡੀ ਕਲੱਬ ਨੇ 33-21 ਅੰਕਾਂ ਨਾਲ ਜਿੱਤ ਹਾਸਲ ਕੀਤੀ। ਪੰਜਾਬ ਕੇਸਰੀ ਕਬੱਡੀ ਕਲੱਬ ਅਤੇ ਰਿਚਮੰਡ-ਐਬਟਸਫੋਰਡ ਕਲੱਬ ਦੀਆਂ ਟੀਮਾਂ ਫਾਈਨਲ ਮੁਕਾਬਲੇ ਵਿਚ ਪੁੱਜੀਆਂ ਅਤੇ ਇਸ ਮੁਕਾਬਲੇ ਵਿਚ ਪੰਜਾਬ ਕੇਸਰੀ ਕਬੱਡੀ ਕਲੱਬ ਦੀ ਟੀਮ 45-33 ਅੰਕਾਂ ਨਾਲ ਜੇਤੂ ਬਣੀ।

ਟੂਰਨਾਮੈਂਟ ਦੌਰਾਨ ਮਾਸਟਰ ਬਲਜੀਤ ਸਿੰਘ ਰਤਨਗੜ੍ਹ,  ਮੰਦਰ ਗਾਲਿਬ ਅਤੇ ਮੱਖਣ ਸਿੰਘ ਨੇ ਰੈਫਰੀ ਦੀ ਜ਼ਿੰਮੇਵਾਰੀ ਬਾਖੂਬੀ ਅਦਾ ਕੀਤੀ। ਲੱਖਾ ਸਿੱਧਵਾਂ, ਸੁਰਜੀਤ ਕਕਰਾਲੀ,  ਇਕਬਾਲ ਗਾਲਿਬ,  ਪਿਰਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕਮੈਂਟਰੀ ਅਤੇ ਸ਼ੇਅਰੋ-ਸ਼ੇਅਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਜੇਤੂ ਖਿਡਾਰੀਆਂ ਨੂੰ ਪ੍ਰਬੰਧਕਾਂ ਵੱਲੋਂ ਇਨਾਮਾਂ ਅਤੇ ਐਵਾਰਡਾਂ ਨਾਲ ਨਿਵਾਜਿਆ ਗਿਆ। ਅੰਤ ਵਿਚ ਬੀ.ਸੀ. ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦੀਪ ਢਿੱਲੋਂ ਨੇ ਟੂਰਨਾਮੈਂਟ ਦੇ ਸਹਿਯੋਗੀਆਂ,  ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ, ਕਲੱਬਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।

Have something to say? Post your comment

 

ਖੇਡ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਖੋ-ਖੋ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਕੀਤੀ ਸ਼ਿਰਕਤ

ਮਨੂ ਭਾਕਰ ਅਤੇ ਗੁਕੇਸ਼ ਸਮੇਤ ਚਾਰ ਖਿਡਾਰੀਆਂ ਨੂੰ 'ਖੇਲ ਰਤਨ' ਨਾਲ ਸਨਮਾਨਿਤ ਕੀਤਾ ਗਿਆ

ਸਰਦਾਰ ਸਿੰਘ ਦਾ ਮੈਂਟਰ ਹੋਣਾ ਖਿਡਾਰੀਆਂ ਲਈ ਵਰਦਾਨ ਹੈ: ਸੁਰਮਾ ਹਾਕੀ ਕੋਚ ਬਾਰਟ

ਕੌਮੀ ਪੀਥੀਅਨ ਗੇਮਜ਼ : ਗੱਤਕਾ ਮੁਕਾਬਲਿਆਂ ‘ਚੋਂ ਹਰਿਆਣਾ ਰਿਹਾ ਜੇਤੂ - ਪੰਜਾਬ ਨੂੰ ਦੂਜਾ ਤੇ ਚੰਡੀਗੜ੍ਹ ਤੀਜੇ ਸਥਾਨ ‘ਤੇ ਰਿਹਾ

ਪੰਜਾਬ ਵਾਲੀਬਾਲ ਟੀਮ ਦੀ ਚੋਣ ਲਈ ਟਰਾਇਲ 24 ਦਸੰਬਰ ਨੂੰ

ਖਾਲਸਾ ਸਕੂਲ ਚੰਡੀਗੜ੍ਹ ਦੇ ਵਿਦਿਆਰਥੀ ਨੇ ਐਸਜੀਐਫਆਈ ਅੰਡਰ-19 ਸਕੂਲ ਖੇਡਾਂ ਵਿੱਚ ਜਿੱਤਿਆ ਕਾਂਸੀ ਦਾ ਤਗਮਾ

ਮਾਤਾ ਜੈਅੰਤੀ ਹਿੱਲਜ਼ ਹਾਫ ਮੈਰਾਥਨ 'ਚ 800 ਤੋਂ ਵੱਧ ਦੌੜਾਕਾਂ ਨੇ ਆਪਣੀ ਤਾਕਤ ਦਿਖਾਈ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਫੁਟਬਾਲ ਤੇ ਲਾਅਨ ਟੈਨਿਸ ਟੀਮਾਂ ਦੇ ਟਰਾਇਲ 25 ਨਵੰਬਰ ਨੂੰ

ਖ਼ਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਮੁੱਕੇਬਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ

68ਵੀਆਂ ਪੰਜਾਬ ਸਕੂਲ ਖੇਡਾਂ - ਕਰਾਟੇ ਅੰਡਰ-14 ਲੜਕੇ,ਲੜਕੀਆਂ ਦੇ ਮੁਕਾਬਲਿਆਂ ਦੀ ਜਲੰਧਰ ਵਿਖੇ ਸ਼ਾਨਦਾਰ ਸ਼ੁਰੂਆਤ