ਨਵੀਂ ਦਿੱਲੀ-ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਮਾਡਲ ਟਾਊਨ ਅਧੀਨ ਆਉਂਦੇ ਸਰਵੋਦਿਆ ਸਕੂਲ ਪੁਲਿਸ ਲਾਈਨ ਕਿੰਗਸਵੇ ਕੈਂਪ ਵਿੱਚ ਖ਼ਾਲਸਾ ਬਾਕਸਿੰਗ ਅਕੈਡਮੀ ਦਾ ਉਦਘਾਟਨ ਮੁੱਖ ਮਹਿਮਾਨ ਹਲ਼ਕਾ ਵਧਾਇਕ ਸ੍ਰੀ ਅਖਿਲੇਸ਼ ਪਤੀ ਤ੍ਰਿਪਾਠੀ ਨੇ ਕੀਤਾ । ਇਸ ਉਦਘਾਟਨ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਸ੍ਰੀ ਯੋਗੇਸ਼ ਪਾਲ ਸਿੰਘ ਡਿਪਟੀ ਡਾਇਰੈਕਟਰ (ਸਪੋਰਟਸ)ਅਤੇ ਡਾ. ਏ ਕੇ ਭੱਟ ਜਿਲ੍ਹਾ ਡਿਪਟੀ ਡਾਇਰੈਕਟਰ (ਐਜੂਕੇਸ਼ਨ) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਦਰੋਣਾਚਾਰੀਆ ਐਵਾਰਡੀ ਸ੍ਰ ਐਸ ਆਰ ਸਿੰਘ ਸਾਬਕਾ ਮੁੱਖ ਕੋਚ ਬਾਕਸਿੰਗ ਟੀਮ ਇੰਡੀਆ, ਖਾਲਸਾ ਬਾਕਸਿੰਗ ਅਕੈਡਮੀ ਦੇ ਚੈਅਰਮੈਨ ਅਤੇ ਛੱਤਰਪਤੀ ਸ਼ਿਵਾ ਜੀ ਐਵਾਰਡੀ, ਏਸ਼ੀਅਨ ਮੈਡਲਇਸਟ ਮੁੱਖ ਕੋਚ ਕੈਪਟਨ ਐਮ ਪੀ ਸਿੰਘ ਅਤੇ ਸ੍ਰੀ ਰਾਧੇ ਸ਼ਿਆਮ (ਐਸ ਪੀ ਈ) ਨੇ ਪ੍ਰੋਗਰਾਮ ਵਿੱਚ ਸਿਰਕੱਤ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਵਧਾਇਕ ਅਖਿਲੇਸ਼ ਪਤੀ ਤ੍ਰਿਪਾਠੀ ਕਿਹਾ ਦਿੱਲੀ ਸਰਕਾਰ ਦੀ ਨਵੀਂ ਖੇਡ ਨੀਤੀ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਖੇਡ ਸੰਥਥਾਵਾ ਅਤੇ ਕੋਚਾਂ ਨਾਲ ਮਿਲ ਕੇ ਖੇਡਾਂ ਦਾ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੋਏਗੀ। ਖ਼ਾਲਸਾ ਬਾਕਸਿੰਗ ਅਕੈਡਮੀ ਦੀ ਸ਼ੁਰੂਆਤ ਇਸੇ ਨੀਤੀ ਦਾ ਹਿੱਸਾ ਹੈ। ਸਾਨੂੰ ਖ਼ਾਲਸਾ ਬਾਕਸਿੰਗ ਅਕੈਡਮੀ ਦੇ ਮੁੱਖ ਕੋਚ ਕੈਪਟਨ ਐਮ ਪੀ ਸਿੰਘ ਤੇ ਬਹੁਤ ਆਸਾਂ ਨੇ ਕੇ ਆਉਣ ਵਾਲੇ ਸਮੇਂ ਵਿੱਚ ਸਾਰਥਿਕ ਨਤੀਜ਼ੇ ਮਿਲਣਗੇ । ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਬਾਕਸਰ ਵੀ ਨਿਕਲਣਗੇ। ਖ਼ਾਲਸਾ ਬਾਕਸਿੰਗ ਅਕੈਡਮੀ ਦੇ ਐਮ ਡੀ ਅਤੇ ਸੀ ਐਮ ਪੀ ਐਸ ਸਪੋਰਟਸ ਟਰੱਸਟ ਦੇ ਪ੍ਰੈਜੀਡੈਂਟ ਸ੍ਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਬਾਕਸਿੰਗ ਅਕੈਡਮੀ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ ਇੱਥੇ ਖ਼ਿਡਾਰੀਆਂ ਨੂੰ ਵਰਲਡ ਕਲਾਸ ਬਾਕਸਿੰਗ ਰਿੰਗ, ਪੰਚਿੰਗ ਬੈਗ ਆਦਿ ਸਾਰੀਆਂ ਸਹੂਲਤਾਂ ਮਿਲਣਗੀਆਂ । ਸਰਕਾਰੀ ਗੈਰ ਸਰਕਾਰੀ ਸਾਰੇ ਸਕੂਲਾਂ ਦੇ ਬੱਚੇ ਟ੍ਰੇਨਿੰਗ ਲੈ ਸੱਕਦੇ ਹਨ। ਉਦਘਾਟਨ ਸਮਾਰੋਹ ਦੌਰਾਨ ਬੋਲਦਿਆਂ ਪ੍ਰਿੰਸੀਪਲ ਸ੍ਰੀ ਸੰਜੀਬ ਕੁਮਾਰ ਸਿੰਘ ਨੇ ਕਿਹਾ ਸਾਨੂੰ ਮਾਣ ਹੈ ਸਾਡਾ ਸਕੂਲ ਦਿੱਲੀ ਵਿੱਚ ਪਹਿਲਾ ਸਰਕਾਰੀ ਸਕੂਲ ਬਣ ਗਿਆ ਹੈ ਜਿੱਥੇ ਆਧੁਨਿਕ ਸਹੂਲਤਾਂ ਨਾਲ ਲੈਸ ਬਾਕਸਿੰਗ ਅਕੈਡਮੀ ਸ਼ੁਰੂ ਹੋਈ ਹੈ । ਸਮਰੋਹ ਦੇ ਅੰਤ ਵਿੱਚ ਖ਼ਾਲਸਾ ਬਾਕਸਿੰਗ ਅਕੈਡਮੀ ਦੇ ਪ੍ਰੈਜ਼ੀਡੈਂਟ ਅਤੇ ਚੀਫ਼ ਕੋਚ ਕੈਪਟਨ ਐਮ ਪੀ ਸਿੰਘ ਨੇ ਉਦਘਾਟਨ ਸਮਾਰੋਹ ਵਿੱਚ ਆਏ ਸਮੂਹ ਮਹਿਮਾਨਾਂ ਧੰਨਵਾਦ ਕੀਤਾ।