ਮਨੋਰੰਜਨ

ਬਹੁਰੰਗਾ ਪ੍ਰੋਗਰਾਮ ਰੰਗ ਪੰਜਾਬ ਦੇ ਪੰਜਾਬ ਕਲਾ ਭਵਨ ਵਿਚ ਕਰਵਾਇਆ ਗਿਆ

ਕੌਮੀ ਮਾਰਗ ਬਿਊਰੋ | September 04, 2023 09:11 PM

ਚੰਡੀਗੜ੍ਹ-ਪੰਜਾਬੀ ਸੱਭਿਆਚਾਰਕ ਥੀਏਟਰ ਗਰੁੱਪ ਵਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਬਹੁਰੰਗਾ ਪ੍ਰੋਗਰਾਮ "ਰੰਗ ਪੰਜਾਬ ਦੇ" ਨਾਂ ਹੇਠ ਲੋਕ ਨਾਚਾਂ ਤੇ ਲੋਕ ਗੀਤਾਂ ਸੰਗ ਇਥੋਂ ਦੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਦੇ ਡਾ ਰੰਧਾਵਾ ਐਡੀਟੋਰੀਅਮ ਵਿਚ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਯੋਗਰਾਜ ਉਪ ਚੇਅਰਮੈਨ, ਪੰਜਾਬ ਕਲਾ ਪ੍ਰੀਸ਼ਦ ਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਦੀਨਾ ਨਾਥ ( ਨੱਚ ਬੱਲੀਏ ਫ਼ੇਮ) ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤ " ਬੋਲੇ ਸੋ ਨਿਹਾਲ" ਨਾਲ ਦਮਦਾਰ ਤਰੀਕੇ ਨਾਲ ਹੋਈ ਜਿਸ ਵਿੱਚ ਗਾਇਕ ਸਰਬੰਸ ਪ੍ਰਤੀਕ ਸਿੰਘ ਤੇ ਅਜੈਵੀਰ ਨੇ 15 ਕਲਾਕਾਰਾਂ ਸਮੇਤ ਅਵਤਾਰ ਸਿੰਘ ਖੀਵੇ ਤੇ ਦੀਪ ਢੋਲੀ ਦੇ ਸੰਗੀਤ ਵਿਚ ਹਾਲ ਗੁੰਜਣ ਲਾ ਦਿੱਤਾ। ਅਜੈਵੀਰ ਨੇ ਬਾਬਾ ਬੁੱਲ੍ਹੇ ਸ਼ਾਹ ਦੀ ਕਾਫ਼ੀ ਸੁਣਾਈ ਅਤੇ ਸਰਬੰਸ ਪ੍ਰਤੀਕ ਸਿੰਘ ਨੇ ਸੋਹਣੀ ਮਹੀਂਵਾਲ ਪ੍ਰੀਤ ਕਿੱਸੇ ਵਿਚਲੇ ਗੀਤ, " ਮੈਨੂੰ ਪਾਰ ਲਗਾਂਦੇ ਦੇ ਘੜਿਆਂ ਮਿੰਨਤਾਂ ਤੇਰੀਆਂ ਕਰਦੀ" ਨਾਲ ਮੁੱਢ ਬੰਨਿਆ। ਇਸ ਤੋਂ ਬਾਅਦ ਲੋਕ ਨਾਚ ਲੁੱਡੀ ਅਤੇ ਬੈਲੇ " ਵੰਗਾਂ ਦਾ ਵਣਜਾਰਾ" ਨੇ ਪੁਰਾਣੇ ਪੰਜਾਬ ਦੀ ਬਾਤ ਪਾਈ। ਪ੍ਰੋਗਰਾਮ ਵਿੱਚ ਹਰਪ੍ਰੀਤ ਮੰਜੂ, ਸੁੱਖਪ੍ਰੀਤ ਸਿੰਘ, ਤੇਜਿੰਦਰ ਪਾਲ ਸਿੰਘ, ਅਜੈਦੀਪ ਸਿੰਘ, ਓਂਕਾਰ ਮੋਹਨ ਸਿੰਘ, ਵੰਸ਼ ਪ੍ਰੀਤ ਸਿੰਘ, ਕਾਜਲ, ਗੁਰਨੂਰ, ਅਰੂਸ਼ੀ, ਕੌਮਲ, ਅਵਨੀਤ ਕਲਾਕਾਰ ਨਿਭੇ। ਕਰਮਵੀਰ ਸਿੰਘ ਦਾ ਤੂੰਬਾ, ਸੰਦੀਪ ਸਿੰਘ ਦਾ ਢੋਲ ਰੰਗ ਬੰਨਣ ਵਿਚ ਸਹਾਈ ਹੋਏ। ਨਰਿੰਦਰ ਪਾਲ ਸਿੰਘ ਨੀਨਾ ਦੁਆਰਾ ਮੰਚ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ ਸਮੁੱਚਾ ਪ੍ਰੋਗਰਾਮ ਕੁਲਦੀਪ ਸਿੰਘ ਭੱਟੀ ਦੀ ਨਿਰਦੇਸ਼ਨਾ ਹੇਠ ਹੋਇਆ।

 

Have something to say? Post your comment

 

ਮਨੋਰੰਜਨ

ਧਰਮਿੰਦਰ ਨੇ ਸੋਨੂੰ ਬਾਗੜ ਨੂੰ ਆਪਣੀ ਪਹਿਲੀ ਪੰਜਾਬੀ ਫਿਲਮ "ਟਰੈਵਲ ਏਜੰਟ" ਲਈ  ਦਿੱਤਾ ਅਸ਼ੀਰਵਾਦ 

ਗਾਇਕ ਪਰਮ ਚੀਮਾਂ ਦੇ ਗੀਤ 'ਅੱਖੀਆਂ' ਦੀ ਵੀਡੀਓ ਸ਼ੂਟਿੰਗ ਹੋਈ

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' 28 ਜੂਨ ਨੂੰ ਹੋਵੇਗੀ ਰਿਲੀਜ਼ 

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ