ਖੇਡ

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਰੌਚਕ ਖੇਡ ਮੁਕਾਬਲੇ ਜਾਰੀ - ਏਡੀਸੀ ਵਰਜੀਤ ਵਾਲੀਆ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | October 01, 2023 07:31 PM
                                                                                                                                            
ਸੰਗਰੂਰ- ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਜਿਲ੍ਹਾ ਪੱਧਰੀ ਖੇਡਾਂ ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਖੇਡ ਮੈਦਾਨਾਂ ਵਿੱਚ ਜਾਰੀ ਹਨ ਅਤੇ ਵੱਡੀ ਗਿਣਤੀ ਖਿਡਾਰੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਵਾਰ ਹੀਰੋਜ਼ ਸਟੇਡੀਅਮ ਵਿਖੇ ਚੱਲ ਰਹੇ ਖੇਡ ਮੁਕਾਬਲਿਆਂ ਤਹਿਤ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਨੇ ਜਾਇਜ਼ਾ ਲੈਂਦੇ ਹੋਏ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। 
 
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹੋਏ ਖੇਡ ਮੁਕਾਬਲਿਆਂ ਤਹਿਤ ਐਥਲੈਟਿਕਸ- ਈਵੈਂਟ 800 ਮੀਟਰ ਅੰ-21 (ਲੜਕੇ) ਵਿੱਚ ਹੁਸਨਪ੍ਰੀਤ ਸਿੰਘ, ਪਰਦੀਪ ਸਿੰਘ, ਵੰਸ਼ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 10 ਕਿਲੋਮੀਟਰ ਰੇਸ ਵਾਕ ਅੰ-21 (ਲੜਕੀਆਂ) ਵਿੱਚ ਹਰਪ੍ਰੀਤ ਕੌਰ, ਗਗਨਦੀਪ ਕੌਰ ਅਤੇ ਸੁਪਿੰਦਰ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 800 ਮੀਟਰ ਅੰ-17 (ਲੜਕੀਆਂ) ਵਿੱਚ ਰਮਨਜੀਤ ਕੌਰ, ਤੰਨੂ ਦੇਵੀ, ਹਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 
 
ਗੇਮ ਖੋਹ-ਖੋਹ- ਏਜ ਗਰੁੱਪ ਅੰ-14 (ਲੜਕੀਆਂ) ਦਾ ਮੈਚ ਜੋ ਕਿ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਕਰਵਾਇਆ ਗਿਆ ਵਿੱਚ ਸ਼ੇਰਪੁਰ ਏ ਟੀਮ ਨੇ ਪਹਿਲਾ, ਸ਼ੇਰਪੁਰ ਬੀ ਟੀਮ ਨੇ ਦੂਸਰਾ ਅਤੇ ਲਹਿਰਾਗਾਗਾ ਏ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੀਆਂ) ਵਿੱਚ ਟੀਮ ਅਨਦਾਣਾ ਏ ਨੇ ਪਹਿਲਾ, ਸ਼ੇਰਪੁਰ ਏ ਨੇ ਦੂਸਰਾ ਅਤੇ ਲਹਿਰਾਗਾਗਾ ਏ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੇ) ਵਿੱਚ ਟੀਮ ਸ਼ੇਰਪੁਰ ਏ, ਅਨਦਾਣਾ ਏ ਅਤੇ ਲਹਿਰਾਗਾਗਾ ਏ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।
 
ਗੇਮ ਨੈੱਟਬਾਲ- ਅੰ-14 (ਲੜਕੀਆਂ) ਦੇ ਮੈਚ ਵਿੱਚ ਰੋਜ਼ਮੈਰੀ ਪਬਲਿਕ ਸਕੂਲ, ਸੁਨਾਮ ਦੀ ਟੀਮ ਨੇ ਪਹਿਲਾ, ਸ.ਸ.ਸ.ਸ. ਧੂਰੀ ਦੀ ਟੀਮ ਨੇ ਦੂਸਰਾ ਅਤੇ ਸ.ਹ.ਸ. ਖੇੜੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੀਆਂ) ਦੇ ਮੈਚ ਵਿੱਚ ਸ.ਸ.ਸ.ਸ. ਧੂਰੀ ਦੀ ਟੀਮ ਨੇ ਪਹਿਲਾ, ਸ.ਹ.ਸ. ਖੇੜ ਦੀ ਟੀਮ ਨੇ ਦੂਸਰਾ ਅਤੇ ਰੋਜ਼ ਮੈਰੀ ਪਬਲਿਕ ਸਕੂਲ, ਸੁਨਾਮ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
 
ਗੇਮ ਲਾਅਨ ਟੈਨਿਸ- ਅੰ-14 (ਲੜਕੀਆਂ) ਦੇ ਮੈਚ ਦੌਰਾਨ ਹਰਸਿਮਰਨ ਕੌਰ, ਸਿਮਰਨ ਕੌਰ ਅਤੇ ਰੋਜੀ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੀਆਂ) ਦੇ ਮੈਚ ਵਿੱਚ ਗੁਰਏਜਲ, ਰਮਨਪ੍ਰੀਤ ਕੌਰ ਅਤੇ ਰਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।
 
ਗੇਮ ਹੈਂਡਬਾਲ- ਏਜ ਗਰੁੱਪ 21-30 (ਲੜਕੇ) ਦੇ ਮੁਕਾਬਲੇ ਵਿੱਚ ਪਿੰਡ ਜਖੇਪਲ ਦੀ ਟੀਮ ਨੇ ਪਹਿਲਾ ਅਤੇ ਪਿੰਡ ਦੁੱਗਾ ਕਲੱਬ ਨੇ ਦੂਸਰਾ ਸਥਾਨ ਹਾਸਿਲ ਕੀਤਾ।
 
ਗੇਮ ਫੁੱਟਬਾਲ- ਅੰ-14 (ਲੜਕੀਆਂ) ਦੇ ਮੁਕਾਬਲੇ ਵਿੱਚ ਸੁਨਾਮ ਦੀ ਟੀਮ ਨੇ ਪਹਿਲਾ, ਅਨਦਾਣਾ ਦੀ ਟੀਮ ਨੇ ਦੂਸਰਾ ਅਤੇ ਸੰਗਰੂਰ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੀਆਂ) ਦੇ ਮੁਕਾਬਲੇ ਵਿੱਚ ਦਿੜ੍ਹਬਾ ਏ ਦੀ ਟੀਮ ਨੇ ਪਹਿਲਾ, ਸੁਨਾਮ ਏ ਦੀ ਟੀਮ ਨੇ ਦੂਸਰਾ ਅਤੇ ਲਹਿਰਾ ਏ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
 
ਗੇਮ ਕਬੱਡੀ (ਨੈਸ਼ਨਲ ਸਟਾਇਲ)- ਅੰ-17 (ਲੜਕੀਆਂ) ਦੇ ਮੁਕਾਬਲੇ ਵਿੱਚ ਸੰਗਰੂਰ ਏ ਟੀਮ ਨੇ ਪਹਿਲਾ, ਲਹਿਰਾਗਾਗਾ ਏ ਟੀਮ ਨੇ ਦੂਸਰਾ ਅਤੇ ਸੁਨਾਮ ਏ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
 
ਗੇਮ ਬਾਕਸਿਗ- ਅੰ-14 (ਲੜਕੀਆਂ) ਭਾਰ ਵਰਗ 38-40 ਕਿਲੋ ਵਿੱਚ ਤਨੂੰ ਰਾਣੀ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਸਰਾ, ਲਵਪ੍ਰੀਤ ਕੌਰ ਅਤੇ ਅਰਸ਼ਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੀਆਂ) ਭਾਰ ਵਰਗ 46-48 ਕਿਲੋ ਵਿੱਚ ਮੁਸਕਾਨ (ਸੰਗਰੂਰ) ਨੇ ਪਹਿਲਾ, ਹਰਪ੍ਰੀਤ ਕੌਰ (ਸੁਨਾਮ) ਨੇ ਦੂਸਰਾ, ਰੀਆ (ਸੁਨਾਮ) ਅਤੇ ਹਰਜੋਤ (ਐਸ.ਟੀ.ਸੀ.) ਨੇ ਤੀਸਰਾ ਸਥਾਨ ਹਾਸਿਲ ਕੀਤਾ।
 

Have something to say? Post your comment

 

ਖੇਡ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਫੁਟਬਾਲ ਤੇ ਲਾਅਨ ਟੈਨਿਸ ਟੀਮਾਂ ਦੇ ਟਰਾਇਲ 25 ਨਵੰਬਰ ਨੂੰ

ਖ਼ਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਮੁੱਕੇਬਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ

68ਵੀਆਂ ਪੰਜਾਬ ਸਕੂਲ ਖੇਡਾਂ - ਕਰਾਟੇ ਅੰਡਰ-14 ਲੜਕੇ,ਲੜਕੀਆਂ ਦੇ ਮੁਕਾਬਲਿਆਂ ਦੀ ਜਲੰਧਰ ਵਿਖੇ ਸ਼ਾਨਦਾਰ ਸ਼ੁਰੂਆਤ

ਖ਼ਾਲਸਾ ਕਾਲਜ ਵਿਖੇ 2 ਰੋਜ਼ਾ ਦੀਵਾਲੀ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ

68ਵੀਆਂ ਪੰਜਾਬ ਸਕੂਲ ਖੇਡਾਂ ਤਾਈਕਵਾਂਡੋ ਅੰਡਰ-17 ਦੇ ਵੱਖ ਵੱਖ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ

68ਵੀਆਂ ਪੰਜਾਬ ਸਕੂਲ ਖੇਡਾਂ -ਜਲੰਧਰ ਨੇ ਕੀਤਾ ਓਵਰ ਆਲ ਟਰਾਫੀ ਤੇ ਕਬਜ਼ਾ

ਰਗਬੀ ਲੀਗ ਅੰਮ੍ਰਿਤਸਰ ਵਿੱਚ ਕਰਵਾਈ ਜਾਵੇਗੀ

ਪਿੰਡ ਰਜਧਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਓਲੰਪੀਅਨ ਜਰਮਨਪ੍ਰੀਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ: ਹਰਭਜਨ ਸਿੰਘ ਈਟੀਓ

ਵਿਨੇਸ਼ ਫੋਗਟ ਦਾ ਸਵਾ ਤੋਲੇ ਸ਼ੁੱਧ ਸੋਨੇ ਦੇ ਮੈਡਲ ਨਾਲ ਸਨਮਾਨ ਹੋਵੇਗਾ - ਪ੍ਰਿੰ. ਸਰਵਣ ਸਿੰਘ

ਪੈਰਿਸ ਓਲੰਪਿਕ- ਸਪੇਨ ਨੂੰ 2-1 ਨਾਲ ਹਰਾ ਕੇ ਜਿੱਤ ਲਿਆ ਕਾਂਸੀ ਦਾ ਤਗ਼ਮਾ ਭਾਰਤ ਨੇ