ਲਹਿਰਾਗਾਗਾ-ਸੀ.ਬੀ.ਐਸ.ਈ. ਵੱਲੋਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਕਰਵਾਈ ਜਾ ਰਹੀ ਕੁੜੀਆਂ ਦੀ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦਾ ਇਥੇ ਸ਼ਾਨਦਾਰ ਆਗਾਜ਼ ਹੋਇਆ। ਅੱਜ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ.ਪੀ ਹੈਡਕੁਆਟਰ ਸੰਗਰੂਰ ਰਾਕੇਸ਼ ਕੁਮਾਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਨਾਲ ਡੀ.ਐਸ.ਪੀ ਹੈਡਕੁਆਟਰ ਸੰਗਰੂਰ ਸੁਖਦੇਵ ਸਿੰਘ ਅਤੇ ਡੀ.ਐਸ.ਪੀ ਲਹਿਰਾਗਾਗਾ ਦੀਪਕ ਰਾਏ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਖਿਡਾਰੀਆਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਤੋਂ ਸਿੱਖਣ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਪ੍ਰੇਰਿਆ। ਸੀਬਾ ਦੇ ਵਿਦਿਆਰਥੀਆਂ ਨੇ ਕਰਨ ਬਾਵਾ ਦੀ ਅਗਵਾਈ ਵਿਚ ਭੰਗੜਾ ਅਤੇ ਲੁੱਡੀ ਦੀ ਪੇਸ਼ਕਾਰੀ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਪਹਿਲੇ ਦਿਨ ਵੱਖ-ਵੱਖ ਟੀਮਾਂ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਦਿੱਲੀ ਨੇ ਛੱਤੀਸਗੜ੍ਹ ਦੀ ਟੀਮ ਨੂੰ 47-33, ਉੱਤਰ ਪ੍ਰਦੇਸ਼ ਨੇ ਕਰਨਾਟਕ ਨੂੰ 27-16, ਰਾਜਸਥਾਨ ਨੇ ਪੰਜਾਬ ਨੂੰ 47-9, ਦਿੱਲੀ ਨੇ ਉੜੀਸਾ ਨੂੰ 73-16, ਹਰਿਆਣਾ ਨੇ ਮੱਧ ਪ੍ਰਦੇਸ਼ ਨੂੰ 54-20, ਪੰਜਾਬ ਨੇ ਗੁਜਰਾਤ ਨੂੰ 28-20, ਤਾਮਿਨਲਾਡੂ ਨੇ ਆਬੂਧਾਬੀ ਨੂੰ 85-9 ਅਤੇ ਦਿੱਲੀ ਨੇ ਪੰਜਾਬ ਨੂੰ 33-12 ਅੰਕਾਂ ਦੇ ਫਰਕ ਨਾਲ ਹਰਾਇਆ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬਾਹਰਲੇ ਸੂਬਿਆਂ ਵਿਚੋਂ ਆਏ ਖਿਡਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੁਕਾਬਲਿਆਂ ਵਿੱਚ ਜਿੱਤ ਹਾਰ ਨਾਲੋਂ ਖੇਡ ਭਾਵਨਾ ਨਾਲ ਖੇਡਣਾ ਜਿਆਦਾ ਮਾਇਨੇ ਰੱਖਦਾ ਹੈ। ਇਸ ਮੌਕੇ ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਪਵਿੱਤਰ ਸਿੰਘ ਗੰਢੂਆਂ, ਜਗਦੀਪ ਸਿੰਘ ਸ਼ਹਿਰੀ ਐਸ.ਡੀ.ਓ ਪਾਵਰਕਾਮ, ਪਲਮ ਸਿੰਘ ਚੌਹਾਨ, ਰਘਵੀਰ ਸਿੰਘ ਲੁਧਿਆਣਾ, ਸੀ.ਬੀ.ਐਸ.ਈ. ਅਬਜ਼ਰਬਰ ਪ੍ਰਮੋਦ ਕੁਮਾਰ, ਟੈਕਨੀਕਲ ਡੈਲੀਗੇਟ ਵਿਨੈ ਕੁਮਾਰ, ਖੇਡ ਇੰਚਾਰਜ ਨਰੇਸ਼ ਚੌਧਰੀ, ਸੁਭਾਸ਼ ਮਿੱਤਲ, ਦਲਵਿੰਦਰ ਸਿੰਘ, ਸੋਹਨਦੀਪ ਸਿੰਘ, ਰੌਸ਼ਨ ਲਾਲ, ਗੋਬਿੰਦ ਸਿੰਘ, ਗੁਰਜੀਤ ਕੌਰ ਮੌਜੂਦ ਸਨ। ਮੰਚ ਸੰਚਾਲਨ ਮੈਡਮ ਪਿੰਕੀ ਸ਼ਰਮਾ ਅਤੇ ਮਧੂ ਮੋਤੀ ਨੇ ਕੀਤਾ।