ਪੰਜਾਬ

ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਲਗੀਆਂ ਛਬੀਲਾਂ ਦੇ ਐਨ ਨਾਲ ਲਗਾਏ ਸਟਾਲਾਂ ਤੇ ਵਿਕਦਾ ਪਾਣੀ ਜਲ ਛਕਾਉਣ ਦੀ ਪ੍ਰਪਰਾ ਨੂੰ ਮੂੰਹ ਚਿੜਾ ਰਿਹਾ..???

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | March 29, 2024 03:41 PM

ਸ੍ਰੀ ਦਰਬਾਰ ਸਾਹਿਬ ਨੂੰ ਰੂਹਾਨੀਅਤ ਦੇ ਕੇਂਦਰ ਦੀ ਬਜਾਏ ਪਿਕਨਿਕ ਸਪਾਟ ਬਣਾਉਣ ਵਿਚ ਆਪਣਾ ਯੋਗਦਾਨ ਪਾਉਦਿਆਂ ਪ੍ਰਬੰਧਕਾਂ ਨੇ ਸਮੂਹ ਵਿਚ ਲਗੇ ਨਿਜੀ ਸਟਾਲਾਂ ਦੇ ਮਾਲਕਾਂ ਨੂੰ ਚਾਹ, ਕਾਫੀ ਤੇ ਸੂਪ  ਤੋ ਇਲਾਵਾ ਹੁਣ ਚਾਕਲੇਟ, ਮੱਕੀ ਦੇ ਉਬਲੇ ਦਾਣੇ, ਸੈਂਡਵਿਚ ਤੇ ਪੀਣ ਲਈ ਬੋਤਲਬੰਦ ਪਾਣੀ ਵੇਚਣ ਦੀ ਵੀ ਖੁਲ ਦੇ ਦਿੱਤੀ ਹੈ। ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਲਗੀਆਂ ਛਬੀਲਾਂ ਦੇ ਐਨ ਨਾਲ ਲਗਾਏ ਇਨਾਂ ਸਟਾਲਾਂ ਤੇ ਵਿਕਦਾ ਪਾਣੀ ਸਾਡੀ ਜਲ ਛਕਾਉਣ ਦੀ ਪ੍ਰਪਰਾ ਨੂੰ ਮੂੰਹ ਚਿੜਾ ਰਿਹਾ ਹੈ।ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਸਸਤੀ ਦਰ ਨਾਲ ਸਾਫਟ ਡਰਿੰਕ ਵੇਚਣ  ਦੇ ਸਟਾਲ ਲਗਾਏ ਗਏ ਸਨ ਜੋ ਼ਸਰਧਾਲੂਆਂ ਨੂੰ ਬਜਾਰ ਨਾਲੋ ਬੇਹਦ ਘਟ ਕੀਮਤ ਤੇ ਸਾਫਟ ਡਰਿੰਕ ਮੁਹਇਆ ਕਰਵਾਉਦੇ ਹਨ।ਇਸ ਦੇ ਨਾਲ ਹੀ ਦੇਸ਼ ਵਿਦੇਸ਼ ਤੋ ਆਏ ਸ਼ਰਧਾਲੂਆਂ ਦੀ ਸਹੂਲਤ ਲਈ ਸਸਤੀ ਦਰ ਤੇ ਅਤੇ ਮਿਆਰੀ ਕਿਸਮ ਦੀ  ਚਾਹ ਕਾਫੀ ਤੇ ਸੂਪ ਵੇਚਣ ਲਈ ਇਕ ਕੰਪਨੀ ਨੂੰ ਸਟਾਲ ਲਗਾਉਣ ਦੀ ਇਜਾਜਤ ਦਿੱਤੀ ਗਈ ਸੀ।ਕੰਪਨੀ ਨੇ ਇਨਾਂ ਸਟਾਲਾਂ ਤੇ ਹੁਣ ਚਾਹ, ਕਾਫੀ ਤੇ ਸੂਪ  ਤੋ ਇਲਾਵਾ ਲਿਖੀ ਕੀਮਤ (ਐਮ ਆਰ ਪੀ) ਤੇ ਚਾਕਲੇਟ, ਮੱਕੀ ਦੇ ਉਬਲੇ ਦਾਣੇ, ਸੈਂਡਵਿਚ ਤੇ ਪੀਣ ਲਈ ਬੋਤਲਬੰਦ ਪਾਣੀ ਵੀ ਵੇਚਣਾ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਕਿਸੇ ਵੀ ਪ੍ਰਬੰਧਕ ਕੋਲ ਜਵਾਬ ਨਹੀ ਹੈ। ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰਗ ਕਮੇਟੀ ਵੱਲੋਂ ਇੱਕ ਨਵਾਂ ਮਤਾ ਪਾ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਇਹ ਸਭ ਵੇਚਣ ਦੀ ਇਜਾਜਤ ਦਿੱਤੀ ਹੈ। ਲੋਕਾਂ ਵਿਚ ਚਰਚਾ ਹੈ ਕਿ ਕਦੇ ਤਾਂ ਪ੍ਰਬੰਧਕ ਪਲਾਸਟਿਕ ਦੀ ਵਰਤੋ ਰੋਕਣ ਲਈ ਦੁਹਾਈ ਦਿੰਦੇ ਹਨ ਤੇ ਕਦੇ ਖੁਦ ਹੀ ਪਲਾਸਟਿਕ ਦੀਆਂ ਬੋਤਲਾਂ ਵਿਚ ਪਾਣੀ ਵੇਚਣ ਦੀ ਇਜਾਜਤ ਦਿੰਦੇ ਹਨ। ਇਸ ਮਾਮਲੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਕੰਪਨੀ ਦੇ ਨਾਲ ਕੁਝ ਨਵੀਆਂ ਚੀਜ਼ਾਂ ਨੂੰ ਵੇਚਣ ਲਈ ਇੱਕ ਨਵਾਂ ਇਕਰਾਰਨਾਮਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਵਿੱਚ ਪਾਣੀ ਸ਼ਾਮਲ ਹੈ ਜਾਂ ਨਹੀਂ, ਨਵੇਂ ਇਕਰਾਰਨਾਮੇ ਨੂੰ ਮਤੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਮਤਾ ਵੇਖਣ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ। ਇਸ ਸਾਰੇ ਮਾਮਲੇ ਤੇ ਆਪਣੀ ਰਾਏ ਰਖਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਪਿਛਲੇ ਸਮੇਂ ਦਰਮਿਆਨ ਇਕ ਸਾਫਟ ਡਰਿੰਕ ਕੰਪਨੀ ਵੱਲੋਂ ਜਿੱਥੇ ਪੰਜ ਰੁਪਏ ਦੀ ਸਸਤੀ ਕੋਲਡ ਡਰਿੰਕ ਵੇਚੀ ਜਾ ਰਹੀ ਹੈ ਉਥੇ ਹੀ ਸੰਗਤ ਦੀ ਸਹੂਲਤ ਲਈ 10 ਰੁਪਏ ਵਿੱਚ ਇਕ ਲੀਟਰ ਪਾਣੀ ਦੀ ਬੋਤਲ ਸੰਗਤ ਨੂੰ ਦੇਣ ਦੀ ਆਪਣੀ ਮੰਗ ਕੀਤੀ ਸੀ ਜਿਸ ਨੂੰ ਜਾਇਦਾਦ ਕਮੇਟੀ ਵੱਲੋਂ ਉਨ੍ਹਾਂ ਦੀ ਮੌਜੂਦਗੀ ਵਿੱਚ ਨਕਾਰ ਦਿੱਤਾ ਸੀ। ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਨੇਕਾਂ ਹੀ ਛਬੀਲਾਂ ਹਨ ਜਿਥੇ  ਸੰਗਤ ਲਈ ਪੀਣ ਵਾਲੇ ਪਾਣੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜੇਕਰ ਪ੍ਰਬੰਧਕ ਹੀ ਸੰਗਤ ਨੂੰ ਬੋਤਲਾਂ ਵਾਲੇ ਪਾਣੀ ਦੀ ਸਹੂਲਤ ਲੈਣ ਲਈ ਮਜਬੂਰ ਕਰਨਗੇ ਤਾਂ ਇੱਥੇ ਇੱਕ ਇਹ ਵੀ ਸੁਨੇਹਾ ਜਾਂਦਾ ਹੈ ਕਿ ਪ੍ਰਬੰਧਕ ਛਬੀਲਾਂ ਤੇ ਸਾਫ ਸੁਥਰਾ ਪਾਣੀ ਮੁਹਈਆ ਕਰਵਾਉਣ ਵਿੱਚ ਅਸਮਰਥ ਹਨ। ਉਨ੍ਹਾਂ ਕਿਹਾ ਕਿ ਬੋਤਲਾਂ ਵਾਲਾ ਪਾਣੀ ਸਿਹਤ ਲਈ ਠੀਕ ਨਹੀਂ ਹੈ ਅਤੇ ਖਾਲੀ ਹੋਣ ਵਾਲੀਆਂ ਬੋਤਲਾਂ ਗੰਦਗੀ ਫੈਲਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਵਾਰ ਸ਼੍ਰੋਮਣੀ ਕਮੇਟੀ ਦਫਤਰਾਂ ਵਿੱਚ ਬੋਤਲਾਂ ਵਾਲੇ ਪਾਣੀ ਨੂੰ ਵਰਤਣ ਤੇ ਵੀ ਗੁਰੇਜ ਕਰਨ ਲਈ ਆਵਾਜ਼ ਨੂੰ ਬੁਲੰਦ ਕੀਤਾ ਹੈ। ਉਨ੍ਹਾਂ  ਸਿੱਧੇ ਤੌਰ ਤੇ ਕਿਹਾ ਕਿ ਸ੍ਰੀ ਦਰਬਾਰ  ਸਾਹਿਬ ਕੰਪਲੈਕਸ ਵਿੱਚ ਬੋਤਲਾਂ ਵਾਲਾ ਪਾਣੀ ਵਿਕਣਾ ਪ੍ਰਬੰਧਕਾਂ ਦੀ ਨਕਾਮੀ ਹੈ।

Have something to say? Post your comment

 

ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਾਈਲਾਂ ’ਤੇ ਹਸਤਾਖ਼ਰ ਨਾ ਕਰਨ ਕਾਰਨ ਪੰਜਾਬ ਵਿਚ ਸਰਕਾਰ ਦਾ ਕੰਮਕਾਜ ਹੋਇਆ ਠੱਪ: ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦਿਆਂ ਮਿਲਿਆ ਭਰਵਾਂ ਹੁੰਗਾਰਾ 

ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ

ਕਣਕ ਦੇ ਖਰੀਦ ਪ੍ਰਬੰਧਾਂ ਵਿਚ ਕੋਈ ਅਣਗਹਿਲੀ ਨਾ ਵਰਤੀ ਜਾਵੇ-ਵੀ.ਕੇ.ਮੀਨਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ * ਚੈਨਲ ਰਾਹੀਂ ਵੋਟਰ ਨਿਯਮਤ ਚੋਣ ਅਪਡੇਟ ਹਾਸਲ ਕਰ ਸਕਣਗੇ: ਸਿਬਿਨ ਸੀ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਜਿੰਦਾਦਿਲ ਪੱਤਰਕਾਰ ਸਰਬਜੀਤ ਪੰਧੇਰ ਆਪਣੇ ਚਲਾਣੇ ਨਾਲ ਉਦਾਸ ਕਰ ਗਿਆ ਮਿੱਤਰ ਮੰਡਲੀ ਨੂੰ

ਭਾਈ ਅੰਮ੍ਰਿਤਪਾਲ ਸਿੰਘ ਵਲੋ ਲੋਕ ਸਭਾ ਚੋਣ ਲੜਣ ਦੇ ਐਲਾਨ ਤੋ ਬਾਅਦ ਸਮਰਥਨ ਵਿਚ ਲਹਿਰ ਸ਼ੁਰੂ

ਲਹਿਰਾ ਗਾਗਾ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਦੀ ਅਰਥੀ ਫੂਕਣ ਦਾ ਐਲਾਨ

ਸਿਆਸੀ ਇਸ਼ਤਿਹਾਰਾਂ, ਪੇਡ ਨਿਊਜ਼ ਅਤੇ ਗੁੰਮਰਾਹਕੁੰਨ ਪੋਸਟਾਂ ’ਤੇ 24 ਘੰਟੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ: ਜਤਿੰਦਰ ਜੋਰਵਾਲ