ਹਰਿਆਣਾ

ਲੋਕ ਸਭਾ ਆਮ ਚੋਣ ਦੇ ਮੱਦੇਨਜ਼ਰ ਸੂਬੇ ਵਿਚ ਨਾਜਾਇਜ ਸ਼ਰਾਬ ਦੀ ਵਿਕਰੀ ਹੋਣ ਨਹੀਂ ਦਿੱਤੀ ਜਾਵੇਗੀ-ਅਨੁਰਾਗ ਅਗਰਵਾਲ

ਕੌਮੀ ਮਾਰਗ ਬਿਊਰੋ | March 30, 2024 08:42 PM

ਚੰਡੀਗੜ੍ਹ,  - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਹਰਿਆਣਾ ਵਿਚ 25 ਮਈ ਨੂੰ ਹੋਣ ਵਾਲੇ ਲੋਕ ਸਭਾ ਆਮ ਚੋਣ ਦੇ ਮੱਦੇਨਜ਼ਰ ਸੂਬੇ ਵਿਚ ਨਾਜਾਇਜ ਸ਼ਰਾਬ ਦੀ ਵਿਕਰੀ ਹੋਣ ਨਹੀਂ ਦਿੱਤੀ ਜਾਵੇਗੀ,  ਜਿਸ ਲਈ ਸ਼ਰਾਬ ਦੀ ਵਿਕਰੀ 'ਤੇ ਜਿਲਾ ਪ੍ਰਸ਼ਾਸਨ ਦੀ ਕੜੀ ਨਜ਼ਰ ਰੱਖੇਗੀਇਸ ਦੌਰਾਨ ਜੇਕਰ ਕਿਧਰੇ ਵੀ ਨਾਜਾਇਜ ਸ਼ਰਾਬ ਪਾਈ ਗਈ ਤਾਂ ਸਬੰਧਤ ਲੋਕਾਂ ਖਿਲਾਫ ਪੁਲਿਸ ਵਿਭਾਗ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀਉਨ੍ਹਾਂ ਕਿਹਾ ਕਿ ਸ਼ੱਕੀ ਲੋਕਾਂ ਤੇ ਥਾਂਵਾਂ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਨਜ਼ਰ ਰੱਖਦੇ ਹੋਏ ਸੂਬੇ ਵਿਚ ਨਾਜਾਇਜ ਸ਼ਰਾਬ ਦੀ ਸਪਲਾਈ ਨੂੰ ਰੋਕਣ ਵਿਚ ਚੌਕਸੀ ਰੱਖੀ ਜਾ ਰਹੀ ਹੈਨਾਜਾਇਜ ਤੇ ਨਕਲੀ ਸ਼ਰਾਬ ਦੀ ਵਿਕਰੀ ਵਰਗੀ ਗਤੀਵਿਧੀਆਂ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਨਜ਼ਰ ਰੱਖੀ ਜਾਵੇਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਜੇਕਰ ਚੈਕਿੰਗ ਵਰਗੇ ਕੰਮਾਂ ਵਿਚ ਪੁਲਿਸ ਵਿਭਾਗ ਦੀ ਲੋਂੜ ਹੈ ਤਾਂ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਮਦਦ ਮਹੁੱਇਆ ਕਰਵਾਈ ਜਾਵੇਗੀ|

            ਲੋਕ ਸਭਾ ਚੋਣ ਦੀ ਤਿਆਰੀਆਂ ਨੂੰ ਲੈਕੇ ਹਰਿਆਣਾ ਦੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਤੇ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਵੀਸੀ ਰਾਹੀਂ ਸਾਰੇ ਜਿਲਾ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਦਿੱਤੇਸ੍ਰੀ ਅਗਰਵਾਲ ਨੇ ਕਿਹਾ ਕਿ ਚੋਣ ਦੌਰਾਨ ਜਿਸ ਵੀ ਅਧਿਕਾਰੀ ਦੀ ਜੋ ਵੀ ਡਿਊਟੀ ਲਗਾਈ ਗਈ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਪੂਰਾ ਕਰੇਇਸ ਕੰਮ ਵਿਚ ਕਿਸੇ ਤਰ੍ਹਾਂ ਦੀ ਢਿਲਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀਉਨ੍ਹਾਂ ਨੇ ਆਦੇਸ਼ ਦਿੱਤੇ ਕਿ ਉਹ ਆਪਣੇ ਤੋਂ ਸਬੰਧਤ ਸਾਰੇ ਵੋਟ ਕੇਂਦਰਾਂ ਦਾ ਮੌਕਾ 'ਤੇ ਮੁਆਇਨਾ ਕਰਨਜੇਕਰ ਕਿਸੇ ਵੋਟ ਕੇਂਦਰ ਨੂੰ ਹੋਰ ਕਿਧਰੇ ਸ਼ਿਫਟ ਕਰਵਾਉਣਾ ਹੈ ਤਾਂ ਉਸ ਦੀ ਰਿਪੋਰਟ ਤੁਰੰਤ ਪੇਸ਼ ਕਰਨ ਤਾਂ ਜੋ ਸਮੇਂ 'ਤੇ ਉਸ ਵੋਟ ਕੇਂਦਰ ਨੂੰ ਸ਼ਿਫਟ ਕੀਤਾ ਜਾ ਸਕੇ|

            ਉਨ੍ਹਾਂ ਕਿਹਾ ਕਿ ਸਾਰੇ ਰਿਟਨਿੰਗ ਅਧਿਕਾਰੀ ਯਕੀਨ ਕਰਨ ਕਰਨ ਕਿ ਵੋਟ ਕੇਂਦਰਾਂ ਵਿਚ ਬਿਜਲੀ,  ਪਾਣੀ,  ਪਖਾਨਾ ਤੇ ਹੋਰ ਸਾਰੀਆਂ ਸਹੂਲਤਾਂ ਮਹੁੱਇਆ ਹਨ ਜਾਂ ਨਹੀਂਜਿਸ ਵੀ ਵੋਟ ਕੇਂਦਰ 'ਤੇ ਜਿਸ ਵੀ ਚੀਜ ਦੀ ਕਮੀ ਹੈ ਤਾਂ ਉਸ ਨੂੰ ਤੁਰੰਤ ਪੂਰਾ ਕਰਵਾਉਣ|

            ਉਨ੍ਹਾਂ ਕਿਹਾ ਕਿ ਸੂਬੇ ਵਿਚ ਵੋਟ ਦੀ ਫੀਸਦੀ ਵੱਧਾਉਣ ਲਈ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਸਵੀਪ ਮੁਹਿੰਮ ਦੇ ਤਹਿਤ ਜਾਗਰੂਕਤਾ ਪ੍ਰੋਗ੍ਰਾਮ ਆਯੋਜਿਤ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੀ ਵੋਟ ਦੀ ਵਰਤੋਂ ਕਰ ਸਕਣਉਨ੍ਹਾਂ ਨੇ ਸੁਬੇ ਦੇ ਸਾਰੇ ਵੋਟਰਾਂ ਤੋਂ ਅਪੀਲ ਕੀਤੀ ਕਿ 25 ਮਈ ਨੂੰ ਆਯੋਜਿਤ ਹੋਣ ਵਾਲੇ ਇਸ ਲੋਕਤੰਤਰ ਦੇ ਤਿਉਹਾਰ ਵਿਚ ਸਾਰੇ ਹਿੱਸਾ ਲੈਣ ਅਤੇ ਆਪਣੇ ਵੋਟ ਦੀ ਵਰਤੋਂ ਕਰਕੇ ਦੇਸ਼ ਦੇ ਲੋਕਤੰਤਰ ਨੂੰ ਮਜਬੂਤ ਬਣਾਉਣ ਵਿਚ ਆਪਣਾ ਯੋਗਦਾਨ ਦੇਣ|

 

Have something to say? Post your comment

 

ਹਰਿਆਣਾ

ਹਰਿਆਣਾ ਵਿਚ ਲੋਕਸਭਾ ਚੋਣ ਵਿਚ 20031 ਚੋਣ ਕੇਂਦਰਾਂ ਦੀ ਕੀਤੀ ਜਾਵੇਗੀ ਵੈਬਕਾਸਟਿੰਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਜਿਲ੍ਹਾ ਚੋਣ ਆਈਕਨ ਦੇ ਸੈਲਫੀ ਪੁਆਇੰਟ ਵੋਟਰਾਂ ਨੂੰ ਕਰ ਰਹੇ ਹਨ ਆਕਰਸ਼ਿਤ - ਅਨੁਰਾਗ ਅਗਰਵਾਲ

ਦੇਸ਼ ਅਤੇ ਸੂਬੇ ਦੇ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ : ਨਾਇਬ ਸਿੰਘ ਸੈਣੀ

ਹਰਿਆਣਾ ਵਿਚ 2 ਕਰੋੜ 1 ਲੱਖ 87 ਹਜਾਰ ਵੋਟਰ ਕਰਣਗੇ ਲੋਕਸਭਾ ਦੇ ਚੋਣ ਵਿਚ ਵੋਟਿੰਗ

ਹਰਿਆਣਾ: ਦੋ ਵਾਰ ਸੰਸਦ ਮੈਂਬਰ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ

ਵੋਟਿੰਗ ਸਮੇਂ ਸਰਵਿਸ ਵੋਟਰਾਂ ਤੋਂ ਪ੍ਰਾਪਤ ਪੋਸਟਲ ਬੈਲੇਟ ਦੀ ਪਹਿਲਾਂ ਹੋਵੇਗੀ ਸਕੇਨਿੰਗ - ਮੁੱਖ ਚੋਣ ਅਧਿਕਾਰੀ

ਹਰਿਆਣਾ ਦੇ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਦੂਜੀ ਕੌਮੀ ਲੋਕ ਅਦਾਲਤ ਦਾ ਕੀਤਾ ਪ੍ਰਬੰਧ, ਮੁਕਦਮਿਆਂ ਦਾ ਕੀਤਾ ਨਿਪਟਾਰਾ

2047 ਵਿੱਚ ਵਿਕਸਤ ਭਾਰਤ ਬਣਨ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਨਾਇਬ ਸੈਣੀ

ਹਰਿਆਣਾ ਕਮੇਟੀ ਵੱਲੋਂ ਧਰਮ ਪ੍ਰਚਾਰ ਸਬ ਦਫਤਰ ਦਾ ਗੁਰਦੁਆਰਾ ਨਾਢਾ ਸਾਹਿਬ ਵਿਖੇ ਕੀਤਾ ਗਿਆ ਉਦਘਾਟਨ

ਨੱਡਾ ਨੇ ਹਰਿਆਣਾ ਦੀ 10 ਲੋਕ ਸਭਾ ਸੀਟਾਂ ਦਾ ਫੀਡਬੈਕ ਲਿਆ