ਨੈਸ਼ਨਲ

ਮੈਡੀਕਲ ਖੇਤਰ ਵਿਚ ਕੰਮਾਂ ਲਈ ਹਰਮਨਜੀਤ ਸਿੰਘ 13 ਆਸਾ ਵੈਲਫੇਅਰ ਟਰੱਸਟ ਯਾਦਗਾਰੀ ਚਿੰਨ੍ਹ ਨਾਲ ਹੋਏ ਸਨਮਾਨਿਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 01, 2024 06:41 PM

ਨਵੀਂ ਦਿੱਲੀ-ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਅੰਦਰ ਬਣੇ ਗੁਰਦਵਾਰਾ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਹਰਮਨਜੀਤ ਸਿੰਘ ਵਲੋਂ ਗੁਰਦਵਾਰਾ ਸਾਹਿਬ ਅੰਦਰ ਗਰੀਬਾਂ ਅਤੇ ਜਰੂਰਤਮੰਦਾ ਲਈ ਘੱਟ ਕੀਮਤਾਂ ਦੇ ਇਲਾਜ ਮੁਹਈਆ ਕਰਵਾਉਣ ਲਈ ਵਿਸ਼ੇਸ ਕਾਰਜ ਕੀਤੇ ਜਾ ਰਹੇ ਹਨ । ਜਿਨ੍ਹਾਂ ਨੂੰ ਦੇਖਦਿਆਂ 13 ਆਸਾ ਵੈਲਫੇਅਰ ਟਰਸਟ ਦੇ ਪ੍ਰਧਾਨ ਇੰਦਰਜੀਤ ਸਿੰਘ ਵਿਕਾਸਪੂਰੀ ਅਤੇ ਇੰਗਲੈਂਡ ਤੋਂ ਆਏ ਸੰਤ ਬਾਬਾ ਪੁਪਿੰਦਰ ਸਿੰਘ ਜੀ ਯੂ ਕੇ "ਫਾਉਂਡਰ" ਨੇ ਵਿਸ਼ੇਸ਼ ਤੌਰ ਤੇ ਸਰਦਾਰ ਹਰਮਨਜੀਤ ਸਿੰਘ ਵਲੋਂ ਕੀਤੇ ਜਾ ਰਹੇ ਮੈਡੀਕਲ ਦੇ ਖੇਤਰ ਵਿਚ ਕੰਮਾਂ ਲਈ 13 ਆਸਾ ਵੈਲਫੇਅਰ ਟਰੱਸਟ ਦਾ ਯਾਦਗਾਰੀ ਚਿੰਨ੍ਹ ਭੇਟ ਕੀਤਾ । ਇਸ ਮੌਕੇ ਸੰਤ ਜੀ ਦੇ ਨਾਲ ਟਰੱਸਟ ਦੇ "ਪ੍ਰਧਾਨ" ਇੰਦਰਜੀਤ ਸਿੰਘ ਵਿਕਾਸ ਪੁਰੀ ਅਤੇ ਮੀਤ ਪ੍ਰਧਾਨ ਸ੍ਰ ਜਗਜੀਤ ਸਿੰਘ ਮਹੋਲ ਵੀ ਹਾਜ਼ਰ ਸਨ। ਸੰਤ ਬਾਬਾ ਪੁਪਿੰਦਰ ਸਿੰਘ ਜੀ ਨੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਦਾ ਦੌਰਾ ਕੀਤਾ ਅਤੇ ਦੇਖ ਕੇ ਦੰਗ ਰਹਿ ਗਏ ਇਕ ਛੋਟੀ ਜਿਹੀ ਜਗ੍ਹਾ ਤੇ ਵਰਲਡ ਕਲਾਸ ਨਵੀਆਂ ਤਕਨੀਕੀ ਮਸ਼ੀਨਾਂ ਅਤੇ ਹਰ ਇਲਾਜ ਦਾ ਪ੍ਰਬੰਧ ਬੜੇ ਹੀ ਘੱਟ ਪੈਸਿਆਂ ਵਿੱਚ ਕੀਤਾ ਗਿਆ ਹੈ, ਅਤੇ ਨਾਲ ਹੀ ਯਾਤਰੀਆਂ ਦੇ ਠਹਿਰਨ ਦਾ ਪ੍ਰਬੰਧ ਵੀ ਬੜੇ ਹੀ ਸੋਹਣੇ ਢੰਗ ਨਾਲ ਬਣਾਏ ਗਏ ਕਮਰਿਆਂ ਵਿੱਚ ਕੀਤਾ ਗਿਆ ਹੈ । ਇੰਦਰਜੀਤ ਸਿੰਘ ਵਿਕਾਸਪੁਰੀ ਨੇ ਸਰਦਾਰ ਹਰਮਨਜੀਤ ਸਿੰਘ ਜੀ ਦਾ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਇੱਕ ਬੇਨਤੀ ਤੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਤੇ ਇੱਕ ਮੈਡੀਕਲ ਕੈਂਪ ਜੋ ਕਿ ਸਿੰਘ ਸਭਾ ਹਰੀ ਨਗਰ ਵਿਖੇ ਲਾਇਆ ਗਿਆ ਸੀ ਉਸ ਵਿੱਚ ਗੁਰੂ ਨਾਨਕ ਡਿਸਪੈਂਸਰੀ ਦੇ ਸਮੂਹ ਡਾਕਟਰਾਂ ਅਤੇ ਟੈਕਨੀਸ਼ੀਅਨ ਦੀ ਟੀਮ ਇਨ੍ਹਾਂ ਵਲੋਂ ਭੇਜੀ ਗਈ ਸੀ ਜਿਸਦਾ ਸੰਗਤਾਂ ਨੇ ਲਾਭ ਉਠਾਇਆ ਸੀ । ਸਰਦਾਰ ਹਰਮਨਜੀਤ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ 13 ਆਸਾ ਵੈਲਫੇਅਰ ਟਰਸਟ ਵੱਲੋਂ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਅਤੇ 15 ਭਗਤਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਨ ਦਾ ਸੱਦਾ ਦੇਣ ਦੇ ਨਾਲ ਇਨ੍ਹਾਂ ਸਮਾਗਮਾਂ ਅੰਦਰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

Have something to say? Post your comment

 

ਨੈਸ਼ਨਲ

ਭਾਰਤ ਆਏ ਦੋ ਤਿਹਾਈ ਅਫਗਾਨ ਸਿੱਖ ਕੈਨੇਡਾ ਵਿੱਚ ਵਸੇ

ਗੁਰੂ ਨਾਨਕ ਪਬਲਿਕ ਸਕੂਲ ਵਿਚ ਮਨਾਇਆ ਗਿਆ ਅਧਿਆਪਕ ਦਿਵਸ

ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਹਰਿਆਣਾ ਵਿੱਚ ਕਾਂਗਰਸ ਨਾਲ ਗਠਜੋੜ ਦੀ - ਰਾਘਵ ਚੱਢਾ

ਪੰਜਾਬ ਦੇ ਡਾਇਰੈਕਟਰ ਭਾਸ਼ਾ ਵਿਭਾਗ ਵੱਲੋਂ ਦਿੱਲੀ ਦੇ ਪੰਜਾਬ ਭਵਨ ਸਥਿਤ ਸਾਹਿਤ ਕੇਂਦਰ ਦਾ ਦੌਰਾ

ਛਤਰਪਤੀ ਦੀ ਮੂਰਤੀ ਢਹਿਣਾ ਭਾਰਤ ਅਤੇ ਮਹਾਰਾਸ਼ਟਰ ਦਾ ਅਪਮਾਨ: ਖੜਗੇ

ਜਬਲਪੁਰ ਮਗਰੋਂ ਬੰਬੇ ਹਾਈ ਕੋਰਟ ਵਲੋਂ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਰਿਲੀਜ਼ ਸਰਟੀਫਿਕੇਟ ਜਾਰੀ ਕਰਨ ਲਈ ਮਨਾ ਕਰਣਾ ਸਿੱਖਾਂ ਦੀ ਵਡੀ ਜਿੱਤ: ਬੀਬੀ ਰਣਜੀਤ ਕੌਰ

ਸਿੱਖ ਰੋਡਮੈਪ 2030 ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਿੱਖ ਬੁੱਧੀਜੀਵਿਆਂ ਵਲੋਂ ਹੋਈ ਗੰਭੀਰਤਾ ਨਾਲ ਚਰਚਾ

ਸ੍ਰੀ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਜਸਵੀਰ ਸਿੰਘ ਰੋਡੇ ਹੀ ਤਖਤ ਸਾਹਿਬ ਦੇ ਜੱਥੇਦਾਰ ਦੀ ਭੂਮਿਕਾ ਤੇ ਸਵਾਲ ਕਰਣ ਤਾਂ ਕੌਮ ਕਿੱਥੋਂ ਲਵੇਗੀ ਸੇਧ: ਸਰਨਾ

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਨੂੰ ਮੁਲਤਵੀ ਕਰਨ ਦੇ ਸੀਬੀਐਫਸੀ ਦੇ ਫੈਸਲੇ ਦਾ ਸੁਆਗਤ: ਮਹਾਰਾਸ਼ਟਰ ਸਿੱਖ ਐਸੋਸੀਏਸ਼ਨ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖਾਨ ਨੂੰ ਗ੍ਰਿਫਤਾਰ ਕੀਤਾ ਈਡੀ ਨੇ