ਨੈਸ਼ਨਲ

ਬਾਬਰੀ ਮਸਜਿਦ ਨੂੰ ਸਾਜਸੀ ਢੰਗ ਨਾਲ ਢਹਿ-ਢੇਰੀ ਕਰਵਾਉਣ ਵਾਲੇ ਅਡਵਾਨੀ ਨੂੰ ਭਾਰਤ ਰਤਨ ਦੇਣ ਦਾ ਵਿਰੋਧ: ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 02, 2024 08:59 PM

ਨਵੀਂ ਦਿੱਲੀ -“ਹੁਕਮਰਾਨਾਂ ਦੀ ਸਿਆਸਤਦਾਨਾਂ ਨੂੰ ਸਨਮਾਨ ਕਰਨ ਜਾਂ ਤਰੱਕੀ ਦੇਣ ਦੀ ਕਸੌਟੀ ਇਹ ਹੈ ਕਿ ਜੋ ਸਿਆਸਤਦਾਨ ਜਾਂ ਅਫਸਰ ਘੱਟ ਗਿਣਤੀ ਕੌਮਾਂ ਉਤੇ ਗੈਰ ਵਿਧਾਨਿਕ ਤੇ ਗੈਰ ਇਨਸਾਨੀਅਤ ਤਰੀਕੇ ਜ਼ਬਰ ਜੁਲਮ ਕਰਦੇ ਹਨ, ਜਲੀਲ ਕਰਦੇ ਹਨ । ਅਜਿਹੇ ਸਿਆਸਤਦਾਨਾਂ ਤੇ ਅਫਸਰਸਾਹੀ ਨੂੰ ਹੀ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨ ਵੱਡੇ ਸਨਮਾਨ ਪ੍ਰਦਾਨ ਕਰਦੇ ਹਨ । ਜਿਸਦੀ ਪ੍ਰਤੱਖ ਉਦਾਹਰਣ ਇਹ ਹੈ ਕਿ ਸ੍ਰੀ ਐਲ.ਕੇ. ਅਡਵਾਨੀ ਨੂੰ ਪ੍ਰੈਜੀਡੈਟ ਇੰਡੀਆਂ ਵੱਲੋ ਭਾਰਤ ਰਤਨ ਦਾ ਸਨਮਾਨ ਇਸ ਲਈ ਦਿੱਤਾ ਗਿਆ ਕਿ ਉਸਨੇ ਬੀਤੇ ਸਮੇਂ ਵਿਚ ਮੁਸਲਿਮ ਕੌਮ ਦੀ ਇਤਿਹਾਸਿਕ ਬਾਬਰੀ ਮਸਜਿਦ ਨੂੰ 1992 ਵਿਚ ਸਾਜਸੀ ਢੰਗ ਨਾਲ ਢਹਿ-ਢੇਰੀ ਕੀਤਾ ਸੀ । ਜੋ ਅਸੱਭਿਅਕ ਅਤੇ ਗੈਰ ਸਮਾਜਿਕ ਕਾਰਵਾਈਆ ਕਰਦੇ ਹੋਏ ਬੀਜੇਪੀ-ਆਰ.ਐਸ.ਐਸ. ਹਕੂਮਤ ਦੌਰਾਨ ਸਿੱਖ ਕੌਮ ਦੇ ਧਾਰਮਿਕ ਸਥਾਂਨ ਅਤੇ ਯਾਦਗਰਾਂ ਨੂੰ ਵੀ ਮੰਦਭਾਵਨਾ ਅਧੀਨ ਤਬਾਹ ਕੀਤਾ ਗਿਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਅਜਿਹੇ ਸਨਮਾਨ ਕੀਤੇ ਗਏ ਸਿਆਸਤਦਾਨਾਂ ਦੇ ਹੋਏ ਅਮਲਾਂ ਉਤੇ ਮੁੜ ਗੰਭੀਰਤਾ ਨਾਲ ਵਿਚਾਰ ਹੋਵੇ ਕਿ ਇਹ ਅਮਲ ਮੁਲਕ ਨੂੰ ਅਤੇ ਇਥੋ ਦੇ ਹਾਲਾਤਾਂ ਨੂੰ ਕਿਸ ਦਿਸ਼ਾ ਵੱਲ ਲਿਜਾ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ. ਨਾਲ ਸੰਬੰਧਤ ਵੱਡੇ ਆਗੂ ਸ੍ਰੀ ਐਲ.ਕੇ. ਅਡਵਾਨੀ ਨੂੰ ਪ੍ਰੈਜੀਡੈਟ ਇੰਡੀਆਂ ਵੱਲੋ ਭਾਰਤ ਰਤਨ ਦਾ ਸਨਮਾਨ ਦੇਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਹੋਏ ਗੈਰ ਸਮਾਜਿਕ ਤੇ ਗੈਰ ਵਿਧਾਨਿਕ ਅਮਲ ਉਤੇ ਗੰਭੀਰਤਾ ਨਾਲ ਮੁੜ ਵਿਚਾਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਬੀਜੇਪੀ-ਆਰ.ਐਸ.ਐਸ. ਦੀ ਹੀ ਜਾਬਰ ਹਕੂਮਤ ਹੈ ਜਿਸਦੀਆਂ ਖੂਫੀਆ ਏਜੰਸੀਆਂ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਨੇ ਸਾਂਝੀ ਸਾਜਿਸ ਅਧੀਨ ਕੈਨੇਡਾ ਵਿਚ ਵੱਸਦੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਵਿਚ ਕਤਲ ਕਰਵਾਏ । ਇਸੇ ਤਰ੍ਹਾਂ ਇਨ੍ਹਾਂ ਏਜੰਸੀਆ ਨੇ ਅਮਰੀਕਨ ਸਿੱਖ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜਿਸ ਰਚੀ ਸੀ । ਜਿਸ ਨੂੰ ਅਮਰੀਕਾ ਨੇ ਅਸਫਲ ਬਣਾਇਆ । ਜਦੋ ਹੁਣ ਇਸ ਸਾਜਿਸ ਦੇ ਕਰਤਾ-ਧਰਤਾ ਇਥੋ ਦੀਆਂ ਖੂਫੀਆ ਏਜੰਸੀਆ ਅਤੇ ਅਫਸਰਾਨ ਦੇ ਨਾਮ ਸਾਹਮਣੇ ਆ ਰਹੇ ਹਨ । ਉਸ ਸਮੇ ਅਮਰੀਕਾ ਵੱਲੋ ਇਸਦੀ ਕੀਤੀ ਜਾ ਰਹੀ ਜਾਂਚ ਵਿਚ ਇੰਡੀਆ ਦੇ ਹੁਕਮਰਾਨਾਂ ਨੂੰ ਸਾਧ ਦੇਣ ਦੀ ਅਪੀਲ ਕੀਤੀ ਹੋਈ ਹੈ ਅਤੇ ਫਿਰ ਵੀ ਇੰਡੀਆ ਉਪਰੋਕਤ ਹੋਈ ਸਾਜਿਸ ਤੋ ਮੁਨਕਰ ਹੋਣ ਲਈ ਕੋਈ ਨਾ ਕੋਈ ਗੈਰ ਦਲੀਲ ਢੰਗ ਨਾਲ ਰਾਹ ਕੱਢਦਾ ਨਜਰ ਆ ਰਿਹਾ ਹੈ । ਤਾਂ ਉਸ ਸਮੇ ਅਮਰੀਕਾ ਦੇ ਰਾਜਦੂਤ ਮਿਸਟਰ ਗੁਰਸੈਟੀ ਨੇ ਕਿਹਾ ਹੈ ਕਿ ਇੰਡੀਆ ਨੂੰ ਰੈਡ ਲਾਇਨ ਨੂੰ ਪਾਰ ਨਹੀ ਕਰਨਾ ਚਾਹੀਦਾ । ਵਿਸੇਸ ਤੌਰ ਤੇ ਸ. ਪੰਨੂ ਦੇ ਕਤਲ ਦੀ ਸਾਜਿਸ ਵਿਚ ਅਜਿਹੀ ਕੋਈ ਗੱਲ ਨਹੀ ਕਰਨੀ ਚਾਹੀਦੀ । ਜਿਸ ਨਾਲ ਸੰਸਾਰ ਦੇ ਮੁਲਕਾਂ ਨੂੰ ਇਹ ਲੱਗੇ ਕਿ ਇੰਡੀਆ ਕਤਲ ਦੇ ਦੋਸ਼ਾਂ ਤੋ ਆਪਣੇ ਆਪ ਨੂੰ ਬਚਾਉਣ ਲਈ ਹੱਥਕੰਡੇ ਅਪਣਾ ਰਿਹਾ ਹੈ ।

Have something to say? Post your comment

 

ਨੈਸ਼ਨਲ

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਮਹੂਰੀ ਹੱਕਾਂ ਲਈ ਲੱਦਾਖ ਦੇ ਲੋਕਾਂ ਦੇ ਸੰਘਰਸ਼ ਨੂੰ ਪੂਰਣ ਸਮਰਥਨ; ਇਕਜੁੱਟਤਾ ਦਾ ਪ੍ਰਗਟਾਵਾ

ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿਚੋਂ ਕੱਢਣ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨ ਕੇ ਅਕਾਲੀ ਦਲ ਨੇ ਕੀਤਾ ਬੱਜਰ ਗੁਨਾਹ: ਕਾਲਕਾ/ਕਾਹਲੋਂ

ਨਵੰਬਰ 1984 ਸਿੱਖ ਕਤਲੇਆਮ ਮਾਮਲੇ 'ਚ ਨਾਮਜਦ ਜਗਦੀਸ਼ ਟਾਈਟਲਰ ਮਾਮਲੇ ਦੀ ਸੁਣਵਾਈ ਨਹੀ ਹੋ ਸਕੀ

ਕੈਨੇਡਾ ਦੇ ਬੀਸੀ ਵਿੱਚ ਸਿੱਖ ਸਮੂਹਾਂ ਵਲੋਂ ਭਾਰਤੀ ਕੌਂਸਲੇਟਾਂ ਨੂੰ ਬੰਦ ਕਰਨ ਦੀ ਮੰਗ

ਨਿਝਰ ਕਤਲ ਮਾਮਲੇ 'ਚ ਕੈਨੇਡਾ ਦੇ ਦੋਸ਼ ਗੰਭੀਰ, ਭਾਰਤ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ-ਅਮਰੀਕਾ

15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਸਾਕਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ

ਪੰਜਾਬ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਜ਼ਰੂਰੀ: ਵਿਕਰਮਜੀਤ ਸਿੰਘ ਸਾਹਨੀ

ਪੰਥ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ ਪੰਥ ਵਿਚੋਂ ਛੇਕਿਆ ਜਾਵੇ: ਹਰਮੀਤ ਸਿੰਘ ਕਾਲਕਾ

ਭਾਰਤ ਸਰਕਾਰ ਨੇ ਮਿੱਲ ਮਾਲਕਾਂ ਤੇ ਆੜ੍ਹਤੀਆਂ ਦੀਆਂ ਮੁੱਖ ਮੰਗਾਂ ਮੰਨੀਆਂ-ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਮੇਤ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਹੱਲਾ ਖੇਡਿਆ ਗਿਆ