ਹਰਿਆਣਾ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਕੌਮੀ ਮਾਰਗ ਬਿਊਰੋ | April 17, 2024 08:19 PM

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਨੇ ਅੱਜ ਕਮੇਟੀ ਦੇ ਮੁੱਖ ਦਫਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਡੀ ਕਵੀਸ਼ਰ ਕਥਾਵਾਚਕ ਪ੍ਰਚਾਰਕ ਸਿੰਘਾਂ ਦੀ ਇਕੱਤਰਤਾ ਕਰਕੇ ਧਰਮ ਪ੍ਰਚਾਰ ਲਈ ਹਦਾਇਤਾਂ ਜਾਰੀ ਕੀਤੀਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਸਕੱਤਰ ਭਾਈ ਸਰਬਜੀਤ ਸਿੰਘ ਜੰਮੂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਜਥੇਦਾਰ ਦਾਦੂਵਾਲ ਜੋ ਖੁਦ ਵੀ ਇੱਕ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਹਨ ਅਤੇ ਦੇਸ਼ ਵਿਦੇਸ਼ ਵਿੱਚ ਪਿਛਲੇ 30 ਸਾਲਾਂ ਤੋਂ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਚੜਦੀਕਲਾ ਨਾਲ ਕਰ ਰਹੇ ਹਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬਾਕੀ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੇ ਪਿਛਲੇ ਦਿਨੀ ਸਲਾਘਯੋਗ ਫੈਸਲਾ ਲੈਂਦਿਆਂ ਧਰਮ ਪ੍ਰਚਾਰ ਦੀ ਜਿੰਮੇਵਾਰੀ ਹਰਿਆਣਾ ਕਮੇਟੀ ਵੱਲੋਂ ਜਥੇਦਾਰ ਦਾਦੂਵਾਲ ਜੀ ਨੂੰ ਸੌਂਪੀ ਸੀ ਜਿਸ ਦੇ ਤਹਿਤ ਅੱਜ ਜਥੇਦਾਰ ਦਾਦੂਵਾਲ  ਨੇ ਇਸ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਪ੍ਰਚਾਰਕ ਜੱਥਿਆਂ ਦੀ ਇੱਕ ਇਕੱਤਰਤਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਮੁੱਖ ਦਫਤਰ ਵਿਖੇ ਕੀਤੀ ਜਥੇਦਾਰ ਦਾਦੂਵਾਲ ਜੀ ਨੇ ਪ੍ਰਚਾਰਕਾਂ ਜੱਥਿਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਪ੍ਰਚਾਰ ਲਈ ਸੁਝਾਅ ਲਏ ਅਤੇ ਉਨਾਂ ਨੂੰ ਸਿੱਖ ਸੰਗਤਾਂ ਵਿੱਚ ਜਾ ਕੇ ਗੁਰਬਾਣੀ ਗੁਰਇਤਿਹਾਸ ਗੁਰੂ ਪਰੰਪਰਾਵਾਂ ਮਰਿਯਾਦਾਵਾਂ ਦਾ ਪ੍ਰਚਾਰ ਕਰਨ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਕਥਾਵਾਚਕ ਪ੍ਰਚਾਰਕ ਰਾਗੀ ਢਾਡੀ ਕਵੀਸ਼ਰ ਸਿੰਘ ਖੁਦ ਬਾਣੀ ਬਾਣੇ ਦੇ ਧਾਰਨੀ ਬਣਕੇ ਸੰਗਤਾਂ ਵਿੱਚ ਪਿਆਰ ਸਤਿਕਾਰ ਨਾਲ ਵਿਚਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਪਤਿਤਪੁਣੇ ਤੋਂ ਰਹਿਤ ਕਰਕੇ ਸਿਖ ਸੰਗਤਾਂ ਨੂੰ ਵਹਿਮਾਂ ਭਰਮਾਂ ਪਖੰਡਾਂ ਤੋਂ ਸੁਚੇਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜਿਆ ਜਾਵੇ ਤਾਂ ਕੇ ਸਿੱਖ ਸੰਗਤਾਂ ਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋਵੇ ਸਿੱਖੀ ਤੋਂ ਦੂਰ ਜਾ ਚੁੱਕੇ ਲੋਕ ਮੁੜ ਸਿੱਖੀ ਦੇ ਨਾਲ ਜੁੜਨ ਇਸ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਨੂੰ ਵੀ ਸ਼ੋਭਾ ਮਿਲੇਗੀ ਹਰਿਆਣਾ ਕਮੇਟੀ ਦੇ ਪ੍ਰਚਾਰਕਾਂ ਵੱਲੋਂ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਜੀ ਨੂੰ ਸ਼ਿਕਾਇਤ ਕੀਤੀ ਗਈ ਕੇ ਧਰਮ ਪ੍ਰਚਾਰ ਵਾਸਤੇ ਖਰੀਦੀਆਂ ਗੱਡੀਆਂ ਕੁੱਝ ਮੈਂਬਰ ਸਾਹਿਬਾਨਾਂ ਦੇ ਘਰਾਂ ਵਿੱਚ ਖੜੀਆਂ ਹਨ ਅਤੇ ਉਹਨਾਂ ਦੀ ਨਿੱਜੀ ਹਿੱਤਾਂ ਵਾਸਤੇ ਦੁਰਵਰਤੋਂ ਹੋ ਰਹੀ ਜਿਸ ਨੂੰ ਰੋਕਣ ਦੇ ਆਦੇਸ਼ ਜਾਰੀ ਕੀਤੇ ਜਾਣ ਤਾਂ ਕੇ ਧਰਮ ਪ੍ਰਚਾਰ ਦੀਆਂ ਗੱਡੀਆਂ ਧਰਮ ਪ੍ਰਚਾਰ ਲਈ ਹੀ ਵਰਤੀਆਂ ਜਾਣ ਇਸ ਉਪਰ ਜਥੇਦਾਰ ਦਾਦੂਵਾਲ ਜੀ ਨੇ ਉਨਾਂ ਹਰਿਆਣਾ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੂੰ ਅਪੀਲ ਕੀਤੀ ਕੇ ਜੋ ਧਰਮ ਪ੍ਰਚਾਰ ਲਈ ਗੁਰੂ ਕੀ ਗੋਲਕ ਵਿੱਚੋਂ ਗੱਡੀਆਂ ਖਰੀਦੀਆਂ ਗਈਆਂ ਹਨ ਉਨਾਂ ਨੂੰ ਕਿਰਪਾ ਕਰਕੇ ਧਰਮ ਪ੍ਰਚਾਰ ਦੇ ਲਈ ਮੁੱਖ ਦਫਤਰ ਵਿਖੇ ਭੇਜਿਆ ਜਾਵੇ ਨਾ ਕੇ ਉਨਾਂ ਨੂੰ ਆਪਣੇ ਘਰਾਂ ਵਿੱਚ ਰੱਖ ਕੇ ਉਹਨਾਂ ਦੀ ਨਿੱਜੀ ਹਿੱਤਾਂ ਵਿੱਚ ਵਰਤੋਂ ਕਰਕੇ ਦੁਰਵਰਤੋਂ ਕੀਤੀ ਜਾਵੇ ਧਰਮ ਪ੍ਰਚਾਰ ਸਕੱਤਰ ਭਾਈ ਜੰਮੂ ਨੇ ਦੱਸਿਆ ਕੇ ਜਥੇਦਾਰ ਦਾਦੂਵਾਲ ਜੀ ਨੇ ਪ੍ਰਚਾਰਕਾਂ ਨੂੰ ਕਿਹਾ ਹੈ ਕੇ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਹੋਰ ਅੱਗੇ ਵਧਾਉਂਦਿਆਂ ਨਾਲ ਨਾਲ ਸਕੂਲਾਂ ਕਾਲਜਾਂ ਵਿੱਚ ਜਾ ਕੇ ਵੀ ਬੱਚਿਆਂ ਨੂੰ ਸਿੱਖੀ ਪ੍ਰਤੀ ਪ੍ਰੇਰਿਤ ਕੀਤਾ ਜਾਵੇ ਪ੍ਰਚਾਰ ਵਿੱਚ ਜੋ ਮੁਸ਼ਕਿਲਾਂ ਆ ਰਹੀਆਂ ਹਨ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਸਾਹਿਬ ਜਰਨਲ ਹਾਊਸ ਅਤੇ ਅੰਤ੍ਰਿੰਗ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਕੇ ਉਨਾਂ ਮੁਸ਼ਕਿਲਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ।

 

Have something to say? Post your comment

 

ਹਰਿਆਣਾ

ਜਿਲ੍ਹਾ ਚੋਣ ਆਈਕਨ ਦੇ ਸੈਲਫੀ ਪੁਆਇੰਟ ਵੋਟਰਾਂ ਨੂੰ ਕਰ ਰਹੇ ਹਨ ਆਕਰਸ਼ਿਤ - ਅਨੁਰਾਗ ਅਗਰਵਾਲ

ਦੇਸ਼ ਅਤੇ ਸੂਬੇ ਦੇ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ : ਨਾਇਬ ਸਿੰਘ ਸੈਣੀ

ਹਰਿਆਣਾ ਵਿਚ 2 ਕਰੋੜ 1 ਲੱਖ 87 ਹਜਾਰ ਵੋਟਰ ਕਰਣਗੇ ਲੋਕਸਭਾ ਦੇ ਚੋਣ ਵਿਚ ਵੋਟਿੰਗ

ਹਰਿਆਣਾ: ਦੋ ਵਾਰ ਸੰਸਦ ਮੈਂਬਰ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ

ਵੋਟਿੰਗ ਸਮੇਂ ਸਰਵਿਸ ਵੋਟਰਾਂ ਤੋਂ ਪ੍ਰਾਪਤ ਪੋਸਟਲ ਬੈਲੇਟ ਦੀ ਪਹਿਲਾਂ ਹੋਵੇਗੀ ਸਕੇਨਿੰਗ - ਮੁੱਖ ਚੋਣ ਅਧਿਕਾਰੀ

ਹਰਿਆਣਾ ਦੇ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਦੂਜੀ ਕੌਮੀ ਲੋਕ ਅਦਾਲਤ ਦਾ ਕੀਤਾ ਪ੍ਰਬੰਧ, ਮੁਕਦਮਿਆਂ ਦਾ ਕੀਤਾ ਨਿਪਟਾਰਾ

2047 ਵਿੱਚ ਵਿਕਸਤ ਭਾਰਤ ਬਣਨ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਨਾਇਬ ਸੈਣੀ

ਹਰਿਆਣਾ ਕਮੇਟੀ ਵੱਲੋਂ ਧਰਮ ਪ੍ਰਚਾਰ ਸਬ ਦਫਤਰ ਦਾ ਗੁਰਦੁਆਰਾ ਨਾਢਾ ਸਾਹਿਬ ਵਿਖੇ ਕੀਤਾ ਗਿਆ ਉਦਘਾਟਨ

ਨੱਡਾ ਨੇ ਹਰਿਆਣਾ ਦੀ 10 ਲੋਕ ਸਭਾ ਸੀਟਾਂ ਦਾ ਫੀਡਬੈਕ ਲਿਆ

ਪੰਚਕੂਲਾ 'ਚ 10 ਮਈ ਨੂੰ ਜੇਪੀ ਨੱਡਾ ਦਾ ਵਿਸ਼ਾਲ ਰੋਡ ਸ਼ੋਅ ਹੋਵੇਗਾ, ਸੀਐਮ ਨਾਇਬ ਸੈਣੀ ਵੀ ਹੋਣਗੇ ਮੌਜੂਦ : ਗਿਆਨਚੰਦ ਗੁਪਤਾ