ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਕੋਰ ਕਮੇਟੀ ਹੋਈ ਗਠਿਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 18, 2024 08:41 PM

ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਦਿੱਲੀ ਅੰਦਰ ਮਹਿਲਾ ਵਿੰਗ ਨੂੰ ਮਜਬੂਤ ਕਰਦਿਆਂ ਵੱਖ ਵੱਖ ਇਲਾਕਿਆਂ ਅੰਦਰ ਬੀਬੀਆਂ ਨੂੰ ਜੋੜਦਿਆ ਪਾਰਟੀ ਦੀ ਮਜਬੂਤੀ ਅਤੇ ਆਮ ਲੋਕਾਂ ਦੀ ਮਦਦ ਲਈ ਉਨ੍ਹਾਂ ਦੇ ਕੰਮਕਾਜ ਲਈ ਕੋਰ ਕਮੇਟੀ ਦੇ ਐਲਾਨ ਨਾਲ ਉਨ੍ਹਾਂ ਨੂੰ ਵੱਖ ਵੱਖ ਉਹਦਿਆ ਨਾਲ ਨਿਵਾਜਿਆ ਗਿਆ ਹੈ ।
ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੱਪਰ ਵਾਲਾ ਸਭ ਦੇਖ ਰਿਹਾ ਹੈ। ਜਦੋਂ ਜ਼ੁਲਮ ਵਧਦਾ ਹੈ ਤਾਂ ਰੱਬ ਉਸ ਦੀ ਸਫ਼ਾਈ ਜਰੂਰ ਕਰਦਾ ਹੈ। ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਬਿਲਕੁਲ ਠੀਕ ਕਿਹਾ ਹੈ ਤੇ ਹੁਣ ਉਨ੍ਹਾਂ ਨੂੰ ਆਪਣੀ ਪੀੜੀ ਹੇਠ ਝਾਤ ਮਾਰਣ ਦੀ ਲੋੜ ਹੈ । ਕਿ ਕਿਸ ਤਰ੍ਹਾਂ ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਤੇ ਜ਼ੁਲਮ ਢਾਹੁੰਦੇ ਹੋਏ ਐਨਐਸਏ ਵਰਗਾ ਕਾਲਾ ਕਾਨੂੰਨ ਲਗਾ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆਸਾਮ ਦੀ ਦਿਬਰੂਗੜ੍ਹ ਜੇਲ੍ਹ ਅੰਦਰ ਕੈਦ ਕਰ ਦਿੱਤਾ ਹੈ ਤੇ ਉਨ੍ਹਾਂ ਕਸੂਰ ਇਹ ਸੀ ਕਿ ਓਹ ਬਾਣੀ ਬਾਣੇ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਨਸ਼ਾ ਬੰਦ ਕਰਵਾ ਰਹੇ ਸਨ । ਉਨ੍ਹਾਂ ਦੀ ਐਨਐਸਏ ਮਿਆਦ ਪੁਗਣ ਤੇ ਮੁੜ ਉਨ੍ਹਾਂ ਉਪਰ ਐਨ ਐਸ ਏ ਇਕ ਸਾਲ ਲਈ ਹੋਰ ਵਧਾ ਕੇ ਜ਼ੁਲਮ ਦੀ ਅਤਿ ਕਰ ਦਿੱਤੀ ਉੱਥੇ ਉਨ੍ਹਾਂ ਦੇ ਮਾਤਾ ਬਲਵਿੰਦਰ ਕੌਰ ਜੀ ਨੂੰ ਵੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੇਤਨਾ ਮਾਰਚ ਕਢਣ ਤੋਂ ਰੋਕਦਿਆਂ ਪਰਚਾ ਦਰਜ਼ ਕਰ ਜੇਲ੍ਹ ਡੱਕ ਦਿੱਤਾ । ਉਨ੍ਹਾਂ ਕਿਹਾ ਕਿ ਲੋਕਾਂ ਨੇ ਆਪ ਪਾਰਟੀ ਦੀ ਤਾਨਾਸ਼ਾਹੀ ਨੂੰ 7 ਵੇਂ ਗੇੜ ਦੀ ਚੋਣ ਅੰਦਰ 1 ਜੂਨ ਨੂੰ ਤਕੜੀ ਦਾ ਬਟਨ ਦਬਾ ਕੇ ਜਵਾਬ ਦੇਣਾ ਹੈ ਕਿ ਕਿਸ ਤਰ੍ਹਾਂ ਆਪ ਨੇ ਪੰਜਾਬ ਰਾਜ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਤਬਾਹ ਕੀਤਾ ਹੈ।

 

Have something to say? Post your comment

 

ਨੈਸ਼ਨਲ

ਮੁੱਖ ਮੰਤਰੀ ਕੇਜਰੀਵਾਲ ਨੂੰ ਕੀਤੀ ਅਪੀਲ ਕਿ ਟਿਊਸ਼ਨ ਦੀ ਫੀਸ ਦੀ ਵਾਪਸੀ ਤੁਰੰਤ ਯਕੀਨੀ ਬਣਾਉਣ : ਜਸਵਿੰਦਰ ਸਿੰਘ ਜੌਲੀ

ਮੋਦੀ ਹਕੂਮਤ ਕਦੀ ਵੀ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਪ੍ਰਤੀ ਕੋਈ ਸੁਹਿਰਦਤਾ ਵਾਲੀ ਸੋਚ ਨਹੀ ਰੱਖਦੀ-ਮਾਨ

ਮਾਨ ਦਲ ਨੇ ਆਪਣੇ 13 ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਉਣ ਲਈ ਪੰਜਾਬੀਆਂ ਨੂੰ ਕੀਤੀ ਅਪੀਲ

ਪ੍ਰਧਾਨ ਮੰਤਰੀ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦੀ ਕਾਮਨਾ ਨਾਲ ਤਖ਼ਤ ਪਟਨਾ ਸਾਹਿਬ 'ਤੇ ਮੱਥਾ ਟੇਕਿਆ, ਅਰਦਾਸ 'ਚ ਸ਼ਮੂਲੀਅਤ ਕੀਤੀ

ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰਾਂ ਨੂੰ ਡੇਗਣ ਦੀ ਭਾਜਪਾ ਦੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋਈ: ਅਰਵਿੰਦ ਕੇਜਰੀਵਾਲ

ਕੇਜਰੀਵਾਲ ਦੀ ਗਰੰਟੀ ਉੱਤੇ ਭਰੋਸਾ ਕਰਨਾ ਹੈ ਜਾਂ ਪੀਐਮ ਮੋਦੀ ਦੀ ਫੈਸਲਾ ਜਨਤਾ ਕਰੇਗੀ

ਜਲਾਵਤਨੀ ਆਗੂ ਭਾਈ ਖਨਿਆਣ ਜੀ ਦੇ ਮਾਤਾ ਸਤਵੰਤ ਕੌਰ ਜੀ ਦੀ ਅੰਤਮ ਅਰਦਾਸ ਮੌਕੇ ਪੰਥਕ ਸਖ਼ਸੀਅਤਾਂ ਨੇ ਭਰੀ ਹਾਜਰੀ

ਦਿੱਲੀ ਦੇ ਕਰੋਲ ਬਾਗ ਅਤੇ ਝੰਡੇਵਾਲਾ ਮੈਟਰੋ ਸਟੇਸ਼ਨਾਂ ਤੇ ਲਿਖੇ ਗਏ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ

ਦਿੱਲੀ ਦੇ ਦੋ ਵੱਡੇ ਹਸਪਤਾਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਮੇਲ ਰਾਹੀਂ ਮਿਲੀ ਧਮਕੀ

ਹਰਦੀਪ ਸਿੰਘ ਨਿੱਝਰ ਹੱਤਿਆਕਾਂਡ ਦੇ ਚੌਥੇ ਸ਼ੱਕੀ ਦੀ ਗ੍ਰਿਫਤਾਰੀ ਦਾ ਕੈਨੇਡੀਅਨ ਪੁਲਿਸ ਨੇ ਐਲਾਨ ਕੀਤਾ