ਨੈਸ਼ਨਲ

ਯੂਰੋਪੀਅਨ ਪਾਰਲੀਮੈਂਟ ਅੰਦਰ ਵੈਸਾਖੀ ਪੁਰਬ ਮਨਾਉਂਦਿਆਂ ਬੰਦੀ ਸਿੰਘਾਂ ਸਮੇਤ ਚਕੇ ਗਏ ਪੰਥਕ ਮੁੱਦੇ: ਬਿੰਦਰ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 18, 2024 08:44 PM

ਨਵੀਂ ਦਿੱਲੀ-ਖਾਲਸਾ ਜੀ ਦਾ 325 ਵਾਂ ਜਨਮ ਦਿਹਾੜਾ ਵੈਸਾਖੀ ਯੂਰੋਪੀਅਨ ਪਾਰਲੀਮੈਂਟ ਅੰਦਰ ਵੱਡੇ ਪੱਧਰ ਤੇ ਮਨਾਇਆ ਗਿਆ ਜਿਸ ਅੰਦਰ ਸਿੱਖ ਪੰਥ ਦੇ ਧਰਮ ਦਾ ਯੂਰੋਪ ਅੰਦਰ ਰਜਿਸਟਰੇਸ਼ਨ, ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਪੰਥਕ ਮੁਦਿਆਂ ਤੇ ਗੱਲਬਾਤ ਕੀਤੀ ਗਈ । ਜੱਥੇਦਾਰ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਵੀ ਹਾਜ਼ਿਰੀ ਭਰਨੀ ਸੀ ਪਰ ਤਕਨੀਕੀ ਕਾਰਨਾ ਕਰਕੇ ਹਾਜਿਰ ਨਹੀਂ ਹੋ ਸਕੇ ਪਰ ਉਨ੍ਹਾਂ ਵਲੋਂ ਅਗਲੇ ਪ੍ਰੋਗਰਾਮ ਵਿਚ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਚਰਨ ਸਿੰਘ ਧਾਮੀ ਜੀ ਸਮੇਤ ਹਾਜ਼ਿਰੀ ਭਰਣ ਦੀ ਹਾਮੀ ਭਰੀ ਗਈ ਹੈ ।
ਇਸ ਮੌਕੇ ਯੂਰੋਪ ਦੇ ਪਹਿਲੇ ਵਾਈਸ ਪ੍ਰੈਸੀਡੈਂਟ ਓਥਮਾਰ ਕਾਰਾਸ, ਪਾਰਲੀਮੈਂਟ ਮੈਂਬਰ ਮੇਟੇਕਸ ਪੀਰਾਬਕਸ, ਹਿਲਡੇ ਵਾਟਮੰਸ, ਗ੍ਰੀਨ ਪਾਰਟੀ ਜਰਮਨੀ ਦੇ ਰਚਨਾਕਾਰ ਫਰੈਂਕ ਸੱਚਵਾਲਬਾ ਹੋਠ, ਮਨੁੱਖੀ ਅਧਿਕਾਰ ਦੇ ਇਵਾਨ ਪੇਲਾਡੋ, ਯੂਕੇ ਤੋਂ ਸਿੱਖ ਪ੍ਰਚਾਰਕ ਭਾਈ ਤਰਸੇਮ ਸਿੰਘ ਖਾਲਸਾ, ਭਾਈ ਰਮਨ ਸਿੰਘ, ਗੁਰਦੁਆਰਾ ਸਿੰਤਰੁਦਨ ਦੇ ਪ੍ਰਧਾਨ ਭਾਈ ਕਰਮ ਸਿੰਘ, ਗੁਰਦੁਆਰਾ ਲਿਅਜ ਦੇ ਪ੍ਰਧਾਨ ਭਾਈ ਗੁਰਦਰਸ਼ਨ ਸਿੰਘ ਸੰਘਾ ਸਮੇਤ ਬਹੁਤ ਸਾਰੇ ਪਤਵੰਤੇ ਸੱਜਣਾ ਨੇ ਹਾਜ਼ਿਰੀ ਭਰੀ ਸੀ । ਜਿਕਰਯੋਗ ਹੈ ਕਿ ਇਹ ਪ੍ਰੋਗਰਾਮ ਭਾਈ ਬਿੰਦਰ ਸਿੰਘ ਪ੍ਰਧਾਨ ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਦੀ ਮਿਹਨਤ ਸਦਕਾ ਯੂਰੋਪੀਅਨ ਪਾਰਲੀਮੈਂਟ ਅੰਦਰ ਪਹਿਲੀ ਵਾਰ ਕਰਵਾਇਆ ਗਿਆ ਸੀ । ਯੂਰੋਪ ਦੇ ਪਹਿਲੇ ਵਾਈਸ ਪ੍ਰੈਸੀਡੈਂਟ ਓਥਮਾਰ ਕਾਰਾਸ ਅਤੇ ਪਾਰਲੀਮੈਂਟ ਮੈਂਬਰਾਂ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਯੂਰੋਪ ਅੰਦਰ ਆ ਰਹੀ ਸਿੱਖਾਂ ਨੂੰ ਮੁਸ਼ਕਿਲਾਂ ਦਾ ਹੱਲ ਕਰਣ ਦਾ ਭਰੋਸਾ ਦਿਵਾਇਆ ਹੈ ਤੇ ਨਾਲ ਹੀ ਜੱਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਅਗਲੇ ਪ੍ਰੋਗਰਾਮ ਵਿਚ ਹਾਜ਼ਿਰੀ ਭਰਣ ਦੀ ਅਪੀਲ ਕੀਤੀ ਹੈ ਜਿਸ ਨਾਲ ਉਨ੍ਹਾਂ ਦੀ ਮੌਜੂਗਦੀ ਅੰਦਰ ਸਿੱਖਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ । ਇਸ ਮੌਕੇ ਯੂਰੋਪ ਦੇ ਪਹਿਲੇ ਵਾਈਸ ਪ੍ਰੈਸੀਡੈਂਟ ਓਥਮਾਰ ਕਾਰਾਸ ਅਤੇ ਪਾਰਲੀਮੈਂਟ ਮੈਂਬਰਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੋਟੋ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵਲੋਂ "ਸਿਖਸ ਈਨ ਯੂਰੋਪ" ਕਿਤਾਬ ਨੂੰ ਰਿਲੀਜ਼ ਕੀਤਾ ਗਿਆ ।

Have something to say? Post your comment

 

ਨੈਸ਼ਨਲ

ਮੁੱਖ ਮੰਤਰੀ ਕੇਜਰੀਵਾਲ ਨੂੰ ਕੀਤੀ ਅਪੀਲ ਕਿ ਟਿਊਸ਼ਨ ਦੀ ਫੀਸ ਦੀ ਵਾਪਸੀ ਤੁਰੰਤ ਯਕੀਨੀ ਬਣਾਉਣ : ਜਸਵਿੰਦਰ ਸਿੰਘ ਜੌਲੀ

ਮੋਦੀ ਹਕੂਮਤ ਕਦੀ ਵੀ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਪ੍ਰਤੀ ਕੋਈ ਸੁਹਿਰਦਤਾ ਵਾਲੀ ਸੋਚ ਨਹੀ ਰੱਖਦੀ-ਮਾਨ

ਮਾਨ ਦਲ ਨੇ ਆਪਣੇ 13 ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਉਣ ਲਈ ਪੰਜਾਬੀਆਂ ਨੂੰ ਕੀਤੀ ਅਪੀਲ

ਪ੍ਰਧਾਨ ਮੰਤਰੀ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦੀ ਕਾਮਨਾ ਨਾਲ ਤਖ਼ਤ ਪਟਨਾ ਸਾਹਿਬ 'ਤੇ ਮੱਥਾ ਟੇਕਿਆ, ਅਰਦਾਸ 'ਚ ਸ਼ਮੂਲੀਅਤ ਕੀਤੀ

ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰਾਂ ਨੂੰ ਡੇਗਣ ਦੀ ਭਾਜਪਾ ਦੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋਈ: ਅਰਵਿੰਦ ਕੇਜਰੀਵਾਲ

ਕੇਜਰੀਵਾਲ ਦੀ ਗਰੰਟੀ ਉੱਤੇ ਭਰੋਸਾ ਕਰਨਾ ਹੈ ਜਾਂ ਪੀਐਮ ਮੋਦੀ ਦੀ ਫੈਸਲਾ ਜਨਤਾ ਕਰੇਗੀ

ਜਲਾਵਤਨੀ ਆਗੂ ਭਾਈ ਖਨਿਆਣ ਜੀ ਦੇ ਮਾਤਾ ਸਤਵੰਤ ਕੌਰ ਜੀ ਦੀ ਅੰਤਮ ਅਰਦਾਸ ਮੌਕੇ ਪੰਥਕ ਸਖ਼ਸੀਅਤਾਂ ਨੇ ਭਰੀ ਹਾਜਰੀ

ਦਿੱਲੀ ਦੇ ਕਰੋਲ ਬਾਗ ਅਤੇ ਝੰਡੇਵਾਲਾ ਮੈਟਰੋ ਸਟੇਸ਼ਨਾਂ ਤੇ ਲਿਖੇ ਗਏ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ

ਦਿੱਲੀ ਦੇ ਦੋ ਵੱਡੇ ਹਸਪਤਾਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਮੇਲ ਰਾਹੀਂ ਮਿਲੀ ਧਮਕੀ

ਹਰਦੀਪ ਸਿੰਘ ਨਿੱਝਰ ਹੱਤਿਆਕਾਂਡ ਦੇ ਚੌਥੇ ਸ਼ੱਕੀ ਦੀ ਗ੍ਰਿਫਤਾਰੀ ਦਾ ਕੈਨੇਡੀਅਨ ਪੁਲਿਸ ਨੇ ਐਲਾਨ ਕੀਤਾ