ਧਰਮ

ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੇ ਜਾਣ ਵਾਲੇ ਸਰਧਾਲੂ ਇਨ੍ਹਾਂ ਸਥਾਨਾਂ ਅਤੇ ਦਰਿਆਵਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ : ਮਾਨ

ਕੌਮੀ ਮਾਰਗ ਬਿਊਰੋ | April 24, 2024 06:20 PM

ਫ਼ਤਹਿਗੜ੍ਹ ਸਾਹਿਬ- “ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਨਾਲ ਸੰਬੰਧਤ ਧਾਰਮਿਕ ਸਥਾਂਨ ਜੋ ਕਿ ਹਰਿਦੁਆਰ, ਰਿਸੀਕੇਸ, ਸ੍ਰੀਨਗਰ, ਜੋਸੀਮੱਠ, ਗੋਬਿੰਦਘਾਟ, ਗੋਬਿੰਦਧਾਮ ਦੇ ਪੜਾਅ ਹਨ । ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਕਰਨ ਅਧੀਨ 15 ਮਈ ਤੋਂ ਜਾ ਰਹੀਆ ਸੰਗਤਾਂ ਤੇ ਸਰਧਾਲੂਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਗੁਰੂਘਰਾਂ ਵਿਚ ਠਹਿਰਾਅ ਕਰਦੇ ਹੋਏ ਉਹ ਆਪਣੇ ਖਾਂਣ-ਪੀਣ ਦੀਆਂ ਵਸਤਾਂ ਦੇ ਪੋਲੀਥੀਨ ਬੈਗ ਜਾਂ ਹੋਰ ਫਾਲਤੂ ਸਮੱਗਰੀ ਨੂੰ ਇੱਧਰ-ਉੱਧਰ ਜਾਂ ਨਾਲ ਲੱਗਦੇ ਦਰਿਆਵਾਂ ਜਾਂ ਨਦੀਆਂ ਵਿਚ ਬਿਲਕੁਲ ਨਾ ਸੁੱਟਣ । ਬਲਕਿ ਇਨ੍ਹਾਂ ਧਾਰਮਿਕ ਸਥਾਨਾਂ ਦੀ ਸਫ਼ਾਈ ਦੇ ਵਿਸੇ਼ਸ਼ ਮੁੱਦੇ ਉਤੇ ਕੇਦਰਿਤ ਰਹਿਕੇ ਇਸ ਸਫਾਈ ਨੂੰ ਕਾਇਮ ਰੱਖਣ ਦੀਆਂ ਸੰਜੀਦਗੀ ਨਾਲ ਜਿੰਮੇਵਾਰੀਆ ਨਿਭਾਉਣ ਤਾਂ ਕਿ ਲੱਖਾਂ ਦੀ ਗਿਣਤੀ ਵਿਚ ਇੰਡੀਆਂ ਮੁਲਕ ਦੇ ਵੱਖ-ਵੱਖ ਸੂਬਿਆਂ ਅਤੇ ਬਾਹਰਲੇ ਮੁਲਕਾਂ ਤੋਂ ਦਰਸ਼ਨ ਕਰਨ ਆਉਣ ਵਾਲੀਆ ਸੰਗਤਾਂ ਦੇ ਆਤਮਿਕ ਆਨੰਦ ਵਿਚ ਹੋਰ ਵਾਧਾ ਕਰਨ ਵਿਚ ਆਪਾ ਸਭ ਯੋਗਦਾਨ ਪਾ ਸਕੀਏ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 15 ਮਈ ਤੋਂ ਸੁਰੂ ਹੋਣ ਜਾ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਣ ਵਾਲੇ ਸਰਧਾਲੂਆਂ ਨੂੰ ਉਚੇਚੇ ਤੌਰ ਤੇ ਇਨ੍ਹਾਂ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਤੇ ਸਫਾਈ ਨੂੰ ਕਾਇਮ ਰੱਖਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੇ ਧਾਰਮਿਕ ਸਥਾਨਾਂ ਦੇ ਨਾਲ-ਨਾਲ ਹਿੰਦੂ ਧਰਮ ਨਾਲ ਸੰਬੰਧਤ ਪਵਿੱਤਰ ਗੰਗਾ ਵਹਿੰਦੀ ਹੈ । ਇਸ ਲਈ ਹਿੰਦੂ ਧਰਮ ਨਾਲ ਸੰਬੰਧਤ ਸਭ ਜਿੰਮੇਵਾਰ ਸੰਸਥਾਵਾਂ ਤੇ ਇਨਸਾਨਾਂ ਨੂੰ ਵੀ ਚਾਹੀਦਾ ਹੈ ਕਿ ਇਸ ਗੰਗਾ ਵਿਚ ਬਿਲਕੁਲ ਵੀ ਆਪਣੀਆ ਮਿਊਸੀਪਲ ਕਮੇਟੀਆਂ ਦੇ ਗੰਦੇ ਪਾਣੀ, ਫੈਕਟਰੀਆਂ ਦੇ ਤੇਜਾਬੀ ਪਾਣੀ ਅਤੇ ਪਖਾਨਿਆ ਦੇ ਗੰਦ ਇਸ ਗੰਗਾ ਵਿਚ ਬਿਲਕੁਲ ਨਹੀ ਸੁੱਟਣੇ ਚਾਹੀਦੇ ਬਲਕਿ ਇਸ ਨੂੰ ਸਾਫ ਰੱਖਣ ਲਈ ਉਨ੍ਹਾਂ ਨੂੰ ਖੁਦ ਵੀ ਇਸ ਵਿਸੇ ਉਤੇ ਜਿੰਮੇਵਾਰੀ ਨਾਲ ਕੇਦਰਿਤ ਹੋਣਾ ਪਵੇਗਾ । ਉਨ੍ਹਾਂ ਕਿਹਾ ਕਿ ਵਜੀਰ ਏ ਆਜਮ ਸ੍ਰੀ ਮੋਦੀ ਵਾਰਨਾਸੀ ਤੋਂ ਮੈਬਰ ਪਾਰਲੀਮੈਟ ਹਨ, ਜਦੋਂ ਵਾਰਨਾਸੀ ਵਿਖੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਿਲਕੁਲ ਵੀ ਆਪਣੇ ਸਰੀਰਕ ਦੀ ਵੇਸਟੇਜ ਗੰਗਾਂ ਵਿਚ ਨਹੀ ਜਾਣ ਦੇਣੀ ਚਾਹੀਦੀ । ਜਿਨ੍ਹਾਂ ਨੇ ਇਸ ਵਿਸੇ ਉਤੇ ਅਜੇ ਅਮਲ ਨਹੀ ਕੀਤਾ ਜਦੋਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜਭਾਗ ਸਮੇਂ ਉਨ੍ਹਾਂ ਨੇ 1 ਟਨ ਸੋਨਾ ਹਿੰਦੂ ਮੰਦਰ ਕਾਸੀ ਵਿਸਵਾਨਾਥ ਨੂੰ 1835 ਵਿਚ ਦਿੱਤਾ ਸੀ । ਜਿਸ ਤੋ ਇਹ ਪ੍ਰਤੱਖ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੂਜੇ ਧਰਮਾਂ ਦਾ ਵੀ ਵੱਡਾ ਸਤਿਕਾਰ ਕਰਦੇ ਸਨ । ਜਿੰਨੇ ਵੀ ਹਿੰਦੂ ਸੂਬੇ ਹਨ, ਉਹ ਅੱਜ ਇਸ ਗੰਗਾ ਵਿਚ ਆਪਣੀ ਵੇਸਟੇਜ ਸੁੱਟਣ ਦੀ ਗੁਸਤਾਖੀ ਕਰ ਰਹੇ ਹਨ ਜਿਸ ਨੂੰ ਸਾਡੀ ਪਾਰਟੀ ਬਿਲਕੁਲ ਅਪ੍ਰਵਾਨ ਕਰਦੀ ਹੈ । ਕਿਉਂਕਿ ਮੁਗਲਾਂ ਅਤੇ ਅੰਗਰੇਜ਼ਾਂ ਦੀ ਹਕੂਮਤ ਸਮੇ ਇਹ ਗੰਗਾ ਐਨੀ ਸਾਫ ਵਹਿੰਦੀ ਸੀ ਕਿ ਇਸ ਵਿਚੋ ਕੋਈ ਵੀ ਆਪਣੀ ਸੂਰਤ ਅੱਛੀ ਤਰ੍ਹਾਂ ਦੇਖ ਸਕਦਾ ਸੀ ।

Have something to say? Post your comment

 

ਧਰਮ

ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮ ਕਰਵਾਉਣ ਲਈ ਦਿੱਤੀ ਪ੍ਰਵਾਨਗੀ

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਸੱਦਾ

ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਮਨਾਇਆ

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੱਤੀ

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ

ਕੇਂਦਰੀ ਮੰਤਰਾਲੇ ਵੱਲੋਂ ਬੰਦੀ ਛੋੜ ਦਿਵਸ ਸਬੰਧੀ ਪੋਸਟ ਹਟਾਉਣਾ ਦੁਖਦਾਈ- ਐਡਵੋਕੇਟ ਧਾਮੀ

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ ਧਾਮੀ

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ

ਪੰਜਾਬ ਸਰਕਾਰ ਵੱਲੋਂ "ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਦਿਹਾੜੇ’’ ਦੇ ਅਵਸਰ ‘ਤੇ  ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ