ਪੰਜਾਬ

ਭਾਈ ਅੰਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋ ਅਜਾਦ ਉਮੀਦਵਾਰ ਵਜੋ ਚੋਣ ਲੜਣਗੇ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 26, 2024 09:14 PM

ਅਸਾਮ ਦੀ ਡਿਬਰੂਗੜ੍ਹ ਜ਼ੇਲ ਵਿਚ ਨਜਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਨੇ ਐਲਾਨ ਕੀਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਅਜਾਦ ਉਮੀਦਵਾਰ ਵਜੋ ਲੋਕ ਸਭਾ ਦੀ ਚੋਣ ਲੜਣਗੇ। ਅੱਜ ਦੇਰ ਸ਼ਾਮ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਭਾਈ ਸਾਹਿਬ ਤੇ ਸੰਗਤਾਂ ਦਾ ਬਹੁਤ ਦਬਾਅ ਹੈ ਕਿ ਉਹ ਲੋਕ ਸਭਾ ਚੋਣ ਲੜਣ ਇਸ ਲਈ ਸੰਗਤਾਂ ਦੇ ਫੈਸਲੇ ਤੇ ਸਿਰ ਝੁਕਾਉਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਫੈਸਲਾ ਲਿਆ ਹੈ ਕਿ ਉਹ ਲੋਕ ਸਭਾ ਚੋਣ ਵਿਚ ਅਜਾਦ ਉਮੀਦਵਾਰ ਵਜੋ ਚੋਣ ਮੈਦਾਨ ਵਿਚ ਉਤਰਣਗੇ।ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਭਾਈ ਸਾਹਿਬ ਤੇ ਬਾਕੀ ਬੰਦੀ ਸਿੱਖਾਂ ਨਾਲ ਮੁਲਾਕਾਤ ਕਰਨ ਲਈ ਅਨੇਕਾਂ ਖਜਲ ਖੁਆਰੀਆਂ ਦਾ ਸਾਮਣਾ ਕਰਨਾ ਪੈਂਦਾ ਹੈ। ਸਰਕਾਰ ਦੀਲਆਂ ਨੀਤੀਆਂ ਅਜਿਹੀਆਂ ਹਨ ਕਿ ਧਾਰਮਿਕ ਚੇਤਨਾ ਮਾਰਚ ਕਢਣ ਤੇ ਵੀ ਰੋਕ ਲਗ ਜਾਂਦੀ ਹੈ। ਗਰੀਬ ਸਿੱਖਾਂ ਦਾ ਧਰਮ ਪ੍ਰਵਰਤਨ ਰੋਕਣ ਲਈ ਸਿੱਖ ਸੰਸਥਾਵਾਂ ਕੋਈ ਯੋਜਨਾ ਨਹੀ ਉਲੀਕੀ ਜਾ ਰਹੀ। ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਇਹ ਵੀ ਠੀਕ ਹੈ ਕਿ ਭਾਈ ਸਾਹਿਬ ਚੋਣ ਲੜਣ ਦੇ ਹਕ ਵਿਚ ਨਹੀ ਹਨ। ਹਲਾਤ  ਮੰਗ ਕਰ ਰਹੇ ਹਨ ਕਿ ਫਿਲਹਾਲ ਸਾਨੂੰ ਆਪਣੀ ਰਣਨੀਤੀ ਤਬਦੀਲ ਕਰਨ ਦੀ ਲੋੜ ਹੈ।ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਜਲਦ ਹੀ ਸੰਗਤ ਦਾ ਭਾਰੀ ਇਕਠ ਬੁਲਾ ਕੇ ਚੋਣ ਕੰਪੈਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਤੇ ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਸ੍ਰ ਹਰਜਿੰਦਰ ਸਿੰਘ ਬਾਜੇਕੇ, ਭਾਈ ਪਪਲਪ੍ਰੀਤ ਸਿੰਘ ਦੀ ਮਾਤਾ ਬੀਬੀ ਮਨਧੀਰ ਕੌਰ ਅਤੇ ਬੀਬੀ ਪਲਵਿੰਦਰ ਕੌਰ, ਭਾਈ ਕਰਨਵੀਰ ਸਿੰਘ ਆਦਿ ਹਾਜਰ ਸਨ।

 

Have something to say? Post your comment

 

ਪੰਜਾਬ

ਰਿਟਰਨਿੰਗ ਅਫ਼ਸਰ ਸੰਗਰੂਰ ਕੋਲ ਅੱਜ 16 ਨਾਮਜ਼ਦਗੀ ਪੱਤਰ ਦਾਖਲ ਹੋਏ

ਸ੍ਰੀ ਦਰਬਾਰ ਸਾਹਿਬ ਵਿਖੇ ਤੈਨਾਤ ਰਿਕਾਰਡ ਕੀਪਰ ਦੀ ਤੇਜਾਬ ਪੀਣ ਨਾਲ ਹੋਈ ਮੌਤ ਉੱਚ ਅਧਿਕਾਰੀਆਂ ਤੋਂ ਸੀ ਡਾਢਾ ਪਰੇਸ਼ਾਨ

ਲੋਕਾਂ ਨੂੰ ਤਾਨਾਸ਼ਾਹੀ ਖ਼ਿਲਾਫ਼ ਵੋਟ ਪਾਉਣ ਦੀ ਕੀਤੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

ਸ੍ਰੀ ਦਰਬਾਰ ਸਾਹਿਬ ਦੇ ਦਫਤਰ ਵਿਖੇ ਤੈਨਾਤ ਰਿਕਾਰਡ ਕੀਪਰ ਨੇ ਪੀਤਾ ਤੇਜਾਬ ਉਚ ਅਧਿਕਾਰੀਆਂ ਤੋਂ ਤੰਗ ਹੋ ਕੇ ਸਥਿਤੀ ਨਾਜ਼ੁਕ

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਅਤੇ 12ਵੀਂ ਦਾ ਸੀ. ਬੀ. ਐਸ. ਈ. ਪ੍ਰੀਖਿਆ ਦਾ ਨਤੀਜ਼ਾ ਰਿਹਾ ਸ਼ਾਨਦਾਰ

ਡਾ. ਸੁਰਜੀਤ ਸਿੰਘ ਪਾਤਰ ਦੀ ਮੌਤ ਦੇ ਬਾਬਾ ਬਲਬੀਰ ਸਿੰਘ ਨੇ ਗਹਿਰਾ ਦੁੱਖ ਪ੍ਰਗਟਾਇਆ

ਪ੍ਰਧਾਨ ਮੰਤਰੀ ਵੱਲੋਂ ’ਮੰਗਲਸੂਤਰ’ ਬਾਰੇ ਦਿੱਤੇ ਬਿਆਨ ਤੋਂ ਸਪਸ਼ਟ ਹੈ ਕਿ ਪਾਰਟੀ ’ਚ ਘਬਰਾਹਟ,ਅਗਲੀ ਸਰਕਾਰ ਨਹੀਂ ਬਣਾ ਸਕੇਗੀ ਭਾਜਪਾ-ਹਰਸਿਮਰਤ  ਬਾਦਲ

ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ

ਮੇਰੀ ਵੋਟ ਮੇਰਾ ਅਧਿਕਾਰ’ ਦੇ ਨਾਅਰਿਆਂ ਨਾਲ ਗੂੰਜੀ ਮਹਿਲਾ ਪੰਚਾਇਤ