ਪੰਜਾਬ

ਸ਼੍ਰੋਮਣੀ ਕਮੇਟੀ ਕਰਮਚਾਰੀਆਂ ਵੱਲੋਂ ਪਾਕਿਸਤਾਨ ਵਿੱਚ ਮੁਸਲਿਮ ਰਹੁਰੀਤਾ ਨਾਲ ਨਮਾਜ਼ ਅਦਾ ਕਰਨ ਤੇ ਕਾਰਵਾਈ ਦੀ ਹੋਈ ਤਿਆਰੀ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 27, 2024 08:37 PM

ਖ਼ਾਲਸਾ ਸਾਜਣਾ ਦਿਵਸ ਮਨਾਉਣ ਲਈ ਪਾਕਿਸਤਾਨ ਗਏ ਜਥੇ ਦੇ ਨਾਲ ਗਏ ਸ਼ੋ੍ਰਮਣੀ ਕਮੇਟੀ ਕਰਮਚਾਰੀਆਂ ਵਿਚੋ ਦੋ ਕਰਮਚਾਰੀਆਂ ਨੇ ਉਥੇ ਜਾ ਕੇ ਇਕ ਮਸਜਿਦ ਵਿਚ ਪੂਰੇ ਮਸਲਿਮ ਰਹੁਰੀਤਾ ਨਾਲ ਨਮਾਜ ਅਦਾ ਕਰਕੇ ਪੰਥਕ ਹਲਕਿਆਂ ਵਿਚ ਨਵਾ ਅਧਿਆਏ ਜੋੜ ਦਿੱਤਾ। ਪਟਿਆਲਾ ਦੇ ਗੁਰਦਵਾਰਾ ਦੂਖ ਨਿਵਾਰਣ ਸਾਹਿਬ ਵਿਖੇ ਬਤੌਰ ਸੇਵਾਦਾਰ ਤੈਨਾਤ ਰਾਮ ਸਿੰਘ ਚੱਠਾ ਤੇ ਗੋਬਿੰਦ ਸਿੰਘ ਨਾਮਕ ਦੋ ਕਰਮਚਾਰੀਆਂ ਨੇ ਪਾਕਿਸਤਾਨ ਵਿਚ ਆਪਣੇ ਪ੍ਰਵਾਸ ਦੌਰਾਨ ਇਕ ਮਸਜਿਦ ਵਿਚ ਚਲ ਰਹੀ ਨਮਾਜ ਅਦਾ ਕਰਨ ਦੀ ਰਸਮ ਵਿਚ ਭਾਗ ਲਿਆ। ਇਸ ਗਲ ਦੀ ਪੁਸ਼ਟੀ ਗੁਰਦਵਾਰਾ ਦੂਖ ਨਿਵਾਰਣ ਸਾਹਿਬ ਦੇ ਮੈਨੇਜਰ ਸ੍ਰ ਕਰਨੈਲ ਸਿੰਘ ਨੇ ਵੀ ਕੀਤੀ। ਸ੍ਰ ਕਰਨੈਨ ਸਿੰਘ ਨੇ ਦਸਿਆ ਕਿ ਇਹ ਮੁਲਾਜਮ ਜੱਥੈ ਨਾਲ ਪਾਕਿਸਤਾਨ ਗਏ ਸਨ ਤੇ ਉਥੇ ਉਨਾਂ ਮਸਜਿਦ ਵਿਚ ਜਾ ਕੇ ਨਮਾਜ ਅਦਾ ਕੀਤੀ। ਇਸ ਗਲ ਦੀ ਜਾਣਕਾਰੀ ਮਿਲਣ ਤੋ ਬਾਅਦ ਅਸੀ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੈਡ ਆਫਿਸ ਸ੍ਰੀ ਅੰਮ੍ਰਿਤਸਰ ਸਾਹਿਬ  ਵਿਖੇ ਇਨਾਂ ਮੁਲਾਜਮਾਂ ਦੇ ਖਿਲਾਫ ਕਾਰਵਾਈ ਕਰਨ ਲਈ ਲਿਖਤੀ ਤੌਰ ਤੇ ਭੇਜ਼ ਦਿੱਤਾ ਹੈ। ਇਸ ਮਾਮਲੇ ਤੇ ਸ਼ੋ੍ਰਮਣੀ ਕਮੇਟੀ ਦਫਤਰ ਨੇ ਵੀ ਆਪਣੇ ਵਲੋ ਕਾਰਵਾਈ ਸ਼ੁਰੂ ਕਰ ਦਿੱਛੀ ਹੈ ਇਸ ਪੂਰੇ ਮਾਮਲੇ ਦੀ ਪੜਤਾਲ ਕਰਨ ਲਈ  ਸ਼ੋ੍ਰਮਣੀ ਕਮੇਟੀ ਦਫਤਰ ਨੇ ਆਪਣੇ ਫਲਾਇੰਗ ਸਕਵੈਡ ਦੇ ਇੰਸਪੈਕਟਰ ਹਰਵਿੰਦਰ ਸਿੰਘ ਨੂੰ ਗੁਰਦਵਾਰਾ ਦੂਖ ਨਿਵਾਰਣ ਸਾਹਿਬ ਪੜਤਾਨ ਕਰਨ ਲਈ ਭੇਜਿਆ ਸੀ। ਇਸ ਬਾਰੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਜੀ ਸਹਾਇਕ ਸ੍ਰ ਸਤਬੀਰ ਸਿੰਘ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਲਾਇੰਗ ਦੀ ਰਿਪੋਰਟ ਆਉਣ ਤੋ ਬਾਅਦ ਹੀ ਉਹ ਇਸ ਬਾਰੇ ਹੋਰ ਗਲਬਾਤ ਕਰ ਸਕਣਗੇ।

Have something to say? Post your comment

 

ਪੰਜਾਬ

ਰਿਟਰਨਿੰਗ ਅਫ਼ਸਰ ਸੰਗਰੂਰ ਕੋਲ ਅੱਜ 16 ਨਾਮਜ਼ਦਗੀ ਪੱਤਰ ਦਾਖਲ ਹੋਏ

ਸ੍ਰੀ ਦਰਬਾਰ ਸਾਹਿਬ ਵਿਖੇ ਤੈਨਾਤ ਰਿਕਾਰਡ ਕੀਪਰ ਦੀ ਤੇਜਾਬ ਪੀਣ ਨਾਲ ਹੋਈ ਮੌਤ ਉੱਚ ਅਧਿਕਾਰੀਆਂ ਤੋਂ ਸੀ ਡਾਢਾ ਪਰੇਸ਼ਾਨ

ਲੋਕਾਂ ਨੂੰ ਤਾਨਾਸ਼ਾਹੀ ਖ਼ਿਲਾਫ਼ ਵੋਟ ਪਾਉਣ ਦੀ ਕੀਤੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

ਸ੍ਰੀ ਦਰਬਾਰ ਸਾਹਿਬ ਦੇ ਦਫਤਰ ਵਿਖੇ ਤੈਨਾਤ ਰਿਕਾਰਡ ਕੀਪਰ ਨੇ ਪੀਤਾ ਤੇਜਾਬ ਉਚ ਅਧਿਕਾਰੀਆਂ ਤੋਂ ਤੰਗ ਹੋ ਕੇ ਸਥਿਤੀ ਨਾਜ਼ੁਕ

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਅਤੇ 12ਵੀਂ ਦਾ ਸੀ. ਬੀ. ਐਸ. ਈ. ਪ੍ਰੀਖਿਆ ਦਾ ਨਤੀਜ਼ਾ ਰਿਹਾ ਸ਼ਾਨਦਾਰ

ਡਾ. ਸੁਰਜੀਤ ਸਿੰਘ ਪਾਤਰ ਦੀ ਮੌਤ ਦੇ ਬਾਬਾ ਬਲਬੀਰ ਸਿੰਘ ਨੇ ਗਹਿਰਾ ਦੁੱਖ ਪ੍ਰਗਟਾਇਆ

ਪ੍ਰਧਾਨ ਮੰਤਰੀ ਵੱਲੋਂ ’ਮੰਗਲਸੂਤਰ’ ਬਾਰੇ ਦਿੱਤੇ ਬਿਆਨ ਤੋਂ ਸਪਸ਼ਟ ਹੈ ਕਿ ਪਾਰਟੀ ’ਚ ਘਬਰਾਹਟ,ਅਗਲੀ ਸਰਕਾਰ ਨਹੀਂ ਬਣਾ ਸਕੇਗੀ ਭਾਜਪਾ-ਹਰਸਿਮਰਤ  ਬਾਦਲ

ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ

ਮੇਰੀ ਵੋਟ ਮੇਰਾ ਅਧਿਕਾਰ’ ਦੇ ਨਾਅਰਿਆਂ ਨਾਲ ਗੂੰਜੀ ਮਹਿਲਾ ਪੰਚਾਇਤ