ਹਰਿਆਣਾ

ਡਬਲ ਇੰਜਨ ਦੀ ਸਰਕਾਰ ਸਹੀ ਮਾਇਨੇ ਵਿਚ ਗਰੀਬ ਹਿਤੇਸ਼ੀ - ਮੁੱਖ ਮੰਤਰੀ

ਕੌਮੀ ਮਾਰਗ ਬਿਊਰੋ | June 10, 2024 08:25 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕੇਂਦਰ ਤੇ ਹਰਿਆਣਾ ਸਰਕਾਰ ਨੇ ਅੰਤੋਂਦੇਯ ਦੀ ਭਾਵਨਾ ਨੁੰ ਧਰਾਤਲ 'ਤੇ ਉਤਾਰਿਆ ਹੈ। ਸਾਡੀ ਡਬਲ ਇੰਜਨ ਦੀ ਸਰਕਾਰ ਸਹੀ ਮਾਇਨੇ ਵਿਚ ਗਰੀਬ ਹਿਤੇਸ਼ੀ ਹੈ ਅਤੇ ਗਰੀਬ ਨੂੰ ਮਜਬੂਤ ਬਨਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੀ ਹੈ। ਪਿਛਲੇ 10 ਸਾਲ ਵਿਚ ਸ੍ਰੀ ਨਰੇਂਦਰ ਮੋਦੀ ਦੇ ਅਗਵਾਈ ਹੇਠ ਜਿੰਨ੍ਹੇ ਕੰਮ ਗਰੀਬ ਦੇ ਹਿੱਤ ਵਿਚ ਕੀਤੇ ਗਏ ਉਨ੍ਹੇ ਕੰਮ ਪਿਛਲੇ 60 ਸਾਲਾਂ ਵਿਚ ਕਾਂਗਰਸ ਸਰਕਾਰ ਨਹੀਂ ਕਰ ਪਾਈ। ਕਾਂਗਰਸ ਨੇ ਗਰੀਬਾਂ ਨੂੰ ਝੂਠ ਬੋਲ ਕੇ ਗੁਮਰਾਹ ਕਰ ਵੋਟ ਲੈ ਕੇ ਐਲਾਨ ਕੀਤਾ ਹੈ। ਚੋਣਾਂ ਵਿਚ ਵਿਰੋਧੀ ਧਿਰ ਨੇ ਜਨਤਾ ਨੂੰ ਗੁਮਰਾਹ ਕੀਤਾ ਕਿ ਸੰਵਿਧਾਨ ਅਤੇ ਰਾਖਵੇਂ ਨੁੰ ਖਤਮ ਕਰ ਦਿੱਤਾ ਜਾਵੇਗਾ ਜੋ ਕਿ ਝੂਠ ਸੀ। ਸੰਵਿਧਾਨ ਅਤੇ ਰਾਖਵੇਂ ਨੂੰ ਇਸ ਦੇਸ਼ ਵਿਚ ਕੋਈ ਖਤਮ ਨਹੀਂ ਕਰ ਸਕਦਾ।

ਮੁੱਖ ਮੰਤਰੀ ਅੱਜ ਜਿਲ੍ਹਾ ਸੋਨੀਪਤ ਵਿਚ ਦੀਨਬੰਧੂ ਛੋਟੂਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਮੂਰਥਲ ਦੇ ਓਡੀਟੋਰਿਅਮ ਵਿਚ ਪ੍ਰਬੰਧਿਤ ਰਾਜ ਪੱਧਰੀ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਤਹਿਤ 100-100 ਵਰਗ ਗਜ ਦੇ ਪਲਾਟ ਕਬਜਾ ਅਲਾਟਮੈਂਟ ਪੱਤਰ ਵੰਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਸੋਨੀਪਤ ਤੋਂ ਇਲਾਵਾ 10 ਥਾਵਾਂ- ਭਿਵਾਨੀ, ਚਰਖੀ ਦਾਦਰੀ, ਪਲਵਲ, ਗੁਰੂਗ੍ਰਾਮ, ਹਿਸਾਰ, ਜੀਂਦ, ਯਮੁਨਾਨਗਰ, ਮਹੇਂਦਰਗੜ੍ਹ, ਝੱਜਰ ਅਤੇ ਸਿਰਸਾ ਵਿਚ ਵੀ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ, ਜਿੱਥੇ ਹਰਿਆਣਾ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਲਾਭਕਾਰਾਂ ਨੂੰ ਪਲਾਟ ਕਬਜਾ ਅਲਾਟਮੈਂਟ ਪੱਤਰ ਵੰਡੇ ਗਏ। ਅੱਜ ਦੇ ਸਮਾਰੋਹ ਵਿਚ 7500 ਤੋਂ ਵੱਧ ਲੋਕਾਂ ਨੂੰ ਪਲਾਟ ਕਬਜਾ ਅਲਾਟਮੈਂਟ ਪੱਤਰ ਦਿੱਤੇ ਗਏ।

ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਪਲਾਟ ਦੇ ਲਈ ਜਮੀਨ ਉਪਲਬਧ ਨਹੀਂ ਹੈ ਉੱਥੇ ਲਾਭਕਾਰਾਂ ਨੁੰ ਪਲਾਟ ਖਰੀਦਣ ਲਈ ਇਕ-ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਹੋਰ ਗਰੀਬ ਲਾਭਕਾਰਾਂ ਦੇ ਲਈ ਵੀ ਪਲਾਟ ਦੇਣ ਲਈ ਸਰਕਾਰ ਨੇ ਯੋਜਨਾ ਬਣਾਈ ਹੈ ਅਤੇ ਅਧਿਕਾਰੀਆਂ ਨੂੰ ਪੋਰਟਲ ਤਿਆਰ ਕਰਨ ਲਈ ਆਦੇਸ਼ ਦੇ ਦਿੱਤੇ ਗਏ ਹਨ। ਇਸ ਪੋਰਟਲ 'ਤੇ ਅਜਿਹੇ ਪਰਿਵਾਰ ਆਪਣਾ ਰਜਿਸਟ੍ਰੇਸ਼ਣ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਚੋਣ ਜਾਬਤਾ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਉਹ ਫਾਇਲ ਨੂੰ ਦਰੁਸਤ ਕਰ ਲਾਭਕਾਰਾਂ ਨੂੰ ਪਲਾਟ ਕਬਜਾ ਅਲਾਟਮੈਂਟ ਪੱਤਰ ਦੇ ਦਿੱਤੇ ਜਾਣ ਅਤੇ ਅੱਜ ਇਸ ਕੰਮ ਨੂੰ ਪੂਰਾ ਕਰ ਲਿਆ ਗਿਆ ਹੈ।

ਕਾਂਗਰਸ ਨੇ ਮਹਾਤਮਾ ਗਾਂਧੀ ਦਾ ਨਾਂਅ ਲੈ ਕੇ ਲੋਕਾਂ ਨੁੰ ਗੁਮਰਾਹ ਕੀਤਾ

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਡੇਢ ਦਿਹਾਕੇ ਪਹਿਲਾਂ ਸਿਰਫ ਪਲਾਟ ਦੇਣ ਦੀ ਗੱਲ ਕਹੀ ਸੀ, ਪਰ ਲੋਕਾਂ ਨੂੰ ਮਾਲਿਕਾਨਾ ਹੱਕ ਨਹੀਂ ਦਿੱਤਾ ਗਿਆ। ਲੋਕ ਮਾਲਿਕਾਨਾ ਹੱਕ ਪਾਉਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਤਾਂ ਯੋਜਨਾ ਦਾ ਨਾਂਅ ਮਹਾਤਮਾ ਗਾਂਧੀ ਦੇ ਨਾਂਅ 'ਤੇ ਰੱਖਿਆ ਸੀ ਅਤੇ ਮਹਾਤਮਾ ਗਾਂਧੀ ਦਾ ਨਾਂਅ ਲੈ ਕੇ ਲੋਕਾਂ ਨੁੰ ਗੁਮਰਾਹ ਕੀਤਾ, ਪਰ ਲੋਕਾਂ ਨੂੰ 2008 ਤੋਂ 2014 ਤਕ ਕੋਈ ਫਾਇਦਾ ਨਹੀਂ ਪਹੁੰਚਾਇਆ।

ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਦਿੱਤੇ ਜਾਣਗੇ 15 ਹਜਾਰ ਪਲਾਟ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਬੀਪੀਐਲ ਪਰਿਵਾਰਾਂ ਨੂੰ ਛੱਤ ਮਹੁਇਆ ਕਰਵਾਉਣ ਲਈ 14 ਸ਼ਹਿਰਾਂ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਦੇ ਤਹਿਤ 15 ਹਜਾਰ ਪਲਾਟ ਦਿੱਤੇ ਜਾਣਗੇ। ਇੰਨ੍ਹਾਂ ਦੀ ਤਸਦੀਕ ਦੇ ਬਾਅਦ ਸੂਚੀ ਤਿਆਰ ਕਰ ਲਈ ਗਈ ਹੈ। ਇਸ ਯੋਜਨਾ ਨੂੰ ਜਲਦੀ ਤੋਂ ਜਲਦੀ ਹੀ ਅਮਲੀਜਾਮਾ ਪਹਿਨਾ ਦਿੱਤਾ ਜਾਵੇਗਾ।

ਡਾ. ਭੀਮਰਾਓ ਅੰਬੇਦਕਰ ਆਵਾਸ ਨਵੀਨੀਕਰਣ ਯੋਜਨਾ ਦੇ ਤਹਿਤ ਘਰ ਦੀ ਮੁਰੰਮਤ ਦੇ ਲਈ ਦਿੱਤੇ ਜਾ ਰਹੇ 80 ਹਜਾਰ ਰੁਪਏ

ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸੂਬੇ ਵਿਚ ਬੀਆਰ ਅੰਬੇਦਕਰ ਆਵਾਸ ਨਵੀਨੀਕਰਦ ਯੋਜਨਾ ਤਹਿਤ ਮਕਾਨਾ ਦੀ ਮੁਰੰਮਤ ਲਈ 80 ਹਜਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਯੋਜਨਾ ਤਹਿਤ 66 ਹਜਾਰ ਲਾਭਕਾਰਾਂ ਨੁੰ 370 ਕਰੋੜ ਰੁਪਏ ਦੇ ਕੇ ਲਾਭ ਪਹੁੰਚਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਗਰੀਬ ਦਾ ਆਰਥਕ ਅਤੇ ਸਮਾਜਿਕ ਰੂਪ ਨਾਲ ਮਜਬੂਤ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤੇ ਸ਼ਹਿਰੀ ਲਾਗੂ ਕੀਤੀ ਹੈ, ਜਿਸ ਦੇ ਤਹਿਤ ਪਿਛਲੇ 10 ਸਾਲਾਂ ਵਿਚ ਡਬਲ ਇੰਜਨ ਸਰਕਾਰ ਨੇ 522 ਕਰੋੜ ਰੁਪਏ ਖਰਚ ਕੀਤੇ ਹਨ। ਯੋਜਨਾ ਤਹਿਤ 67 ਹਜਾਰ 649 ਬਿਨੈ ਮਿਲੇ , ਜਿਨ੍ਹਾਂ ਵਿੱਚੋਂ 14 ਹਜਾਰ 939 ਗਰੀਬਾਂ ਨੂੰ ਉਸ ਦੇ ਮਕਾਨਾਂ ਦੀ ਚਾਬੀ ਸੌਂਪ ਦਿੱਤੀ ਗਈ। ਇਸ ਤੋਂ ਇਲਾਵਾ 15 ਹਜਾਰ 356 ਨਵੇਂ ਮਕਾਨ ਬਨਣ ਨੂੰ ਤਿਆਰ ਹਨ, ਜਿਨ੍ਹਾਂ ਨੂੰ ਦੋ ਮਹੀਨੇ ਵਿਚ ਯੋਗ ਲਾਭਕਾਰਾਂ ਨੂੰਸੌਂਪ ਦਿੱਤਾ ਜਾਵੇਗਾ।

ਇਸ ਤਰ੍ਹਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ 29440 ਬਿਨੈ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ 26318 ਮਕਾਨਾਂ ਦੇ ਨਿਰਮਾਣ 'ਤੇ 376 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ। ਪੁਰਾਣੇ 2138 ਮਕਾਨਾਂ ਦੀ ਮੁਰੰਮਤ 'ਤੇ 32 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ।

ਐਸਸੀ-ਬੀਸੀ ਵਰਗ ਦੀ ਚੌਪਾਲਾਂ ਦੀ ਮੁਰੰਮਤ 'ਤੇ ਖਰਚ ਹੋਣਗੇ 100 ਕਰੋੜ ਰੁਪਏ

ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਗਰੀਬ ਆਦਮੀ ਵਿਆਹ ਤੇ ਹੋਰ ਸਮਾਰੋਹ ਦੇ ਲਈ ਚੌਪਾਲਾਂ ਦਾ ਇਸਤੇਮਾਲ ਕਰਦੇ ਹਨ। ਇਸੀ ਗੱਲ ਨੂੰ ਧਿਆਨ ਵਿਚ ਰੱਖ ਕੇ ਹਰਿਆਣਾ ਸਰਕਾਰ ਨੇ ਐਸਸੀ ਤੇ ਬੀਸੀ ਵਰਗ ਦੀ ਚੌਪਾਲਾਂ ਦੀ ਮੁਰੰਮਤ ਲਈ 100 ਕਰੋੜ ਰੁਪਏ ਖਰਚ ਕਰਨ ਦਾ ਬਜਟ ਜਾਰੀ ਕੀਤਾ ਹੈ। ਜਲਦੀ ਹੀ ਇੰਨ੍ਹਾਂ ਚੌਪਾਲਾਂ ਦੀ ਮੁਰੰਮਤ ਹੋਣ ਨਾਲ ਲੋਕਾਂ ਨੂੰ ਸਮਾਰੋਹ ਆਦਿ ਦੇ ਪ੍ਰਬੰਧ ਲਈ ਬਿਹਤਰ ਸਥਾਨ ਉਪਲਬਧ ਹੋਵੇਗਾ।

ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਰਕਾਰ ਨੇ ਗਰੀਬ ਹਿੱਤ ਦੇ ਲਈ ਦਿਆਲੂ ਯੋਜਨਾ ਦੇ ਨਾਂਅ ਨਾਲ ਨਵੀਂ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਪਰਿਵਾਰ ਦੇ ਕਮਾਉਣ ਵਾਲੇ ਮੈਂਬਰ ਨੂੰ ਮੌਤ ਹੋ ਜਾਣ 'ਤੇ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਆਰਥਕ ਸਹਾਇਤਾ ਮਹੁਇਆ ਕਰਵਾਈ ਜਾਂਦੀ ਹੈ। ਹੁਣ ਤਕ ਸੂਬੇ ਵਿਚ 8 ਹਜਾਰ ਪਰਿਵਾਰਾਂ ਨੂੰ 370 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ। ਨਿਰੋਗੀ ਹਰਿਆਣਾ ਯੋਜਨਾ ਤਹਿਤ 2 ਕਰੋੜ 71 ਲੱਖ ਲੋਕਾਂ ਦੀ ਮੁਫਤ ਸਿਹਤ ਜਾਂਚ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਨੁੰ ਆਧਾਰ ਕਾਰਡ, ਰਾਸ਼ਨ ਕਾਰਡ , ਪਰਿਵਾਰ ਪਹਿਚਾਣ ਪੱਤਰ ਤੇ ਹੋਰ ਦਸਤਾਵੇਜਾਂ ਦੀ ਗਲਤੀਆਂ ਨੂੰ ਠੀਕ ਕਰਵਾਉਣ ਲਈ ਜੋ ਪਰੇਸ਼ਾਨੀ ਹੋ ਰਹੀ ਸੀ। ਇੰਨ੍ਹਾਂ ਸਮਸਿਆਵਾਂ ਦੇ ਹੱਲ ਲਈ ਸੂਬੇ ਵਿਚ ਸਮਾਧਾਨ ਕੈਂਪ ਦੇ ਨਾਂਅ ਨਾਲ ਇਕ ਨਵਾਂ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ ਹੈ। ਇਸ ਦੇ ਲਈ ਮੁੱਖ ਸਕੱਤਰ ਦੇ ਦਫਤਰ ਵਿਚ ਸਮਾਧਾਨ ਸੈਲ ਦਾ ਗਠਨ ਕੀਤਾ ਗਿਆ ਹੈ। ਡੀਸੀ ਤੇ ਤਹਿਸੀਲ ਪੱਧਰ 'ਤੇ ਐਸਡੀਐਮ ਕਾਰਜ ਦਿਨ ਦੇ ਤਹਿਤ ਹਰ ਰੋਜ ਸਵੇਰੇ 9 ਤੋਂ 11 ਲੋਕਾਂ ਦੀ ਸਮਸਿਆਵਾਂ ਸੁਨਣਗੇ ਅਤੇ ਇਸ ਦੀ ਰਿਪੋਰਟ ਮੁੱਖ ਸਕੱਤਰ ਦਫਤਰ ਨੂੰ ਭੇਜਣਗੇ ਅਤੇ ਉਹ ਖੁਦ ਇਸ ਦੀ ਮੋਨੀਟਰਿੰਗ ਕਰਣਗੇ ਤਾਂ ਜੋ ਲੋਕਾਂ ਦੀ ਸਮਸਿਆਵਾਂ ਦਾ ਹੱਲ ਜਲਦੀ ਤੋਂ ਜਲਦੀ ਹੋ ਸਕੇ।

ਹਰਿਆਣਾ ਸਰਕਾਰ ਦਾ ਸੰਕਲਪ ਅੰਤੋਂਦੇਯ ਦਾ ਉਥਾਨ- ਵਿਕਾਸ ਅਤੇ ਪੰਚਾਇਤ ਮੰਤਰੀ ਮਹੀਪਾਲ ਢਾਂਡਾ

ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗਰੀਬ ਦਾ ਦਰਦ ਗਰੀਬ ਸਮਝ ਸਕਦਾ ਹੈ ਅਤੇ ਸ੍ਰੀ ਨਾਇਬ ਸਿੰਘ ਗਰੀਬੀ ਨਾਲ ਲੜ੍ਹ ਕੇ ਇਸ ਮੁਕਾਮ ਤਕ ਪਹੁੰਚੇ ਹਨ। ਇਸ ਲਈ 100-100 ਗਜ ਦੇ ਪਲਾਟਾਂ ਵਾਲਾ ਝਗੜਾ ਖਤਮ ਕਰ ਕੇ ਗਰੀਬਾਂ ਨੂੰ ਉਨ੍ਹਾਂ ਦਾ ਹੱਕ ਦਿਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੀਂਹ ਦਾ ਪੱਥਰ ਬਣ ਕੇ ਕੰਮ ਕਰੇਗੀ। ਨੀਂਹ ਮਜਬੂਤ ਹੋਵੇਗੀ ਤਾਂ ਮਕਾਨ ਮਜਬੂਤ ਹੋਵੇਗਾ। ਅੰਤੋਂਦੇਯ ਦਾ ਸੰਕਲਪ ਹੈ ਕਿ ਆਖੀਰੀ ਤੋਂ ਆਖੀਰੀ ਵਿਅਕਤੀ ਤਕ ਕੇਂਦਰ ਤੇ ਹਰਿਆਣਾ ਸਰਕਾਰ ਦੀ ਭਲਾਈਕਾਰੀ ਨੀਤੀਆਂ ਨੂੰ ਪਹੁੰਚਾਉਣਾ । ਇਸ ਕੰਮ ਨੂੰ ਸਰਕਾਰ ਨੇ ਬਖੂਬੀ ਪੂਰਾ ਕੀਤਾ ਹੈ।

ਮੁੱਖ ਮੰਤਰੀ ਦੀ ਸੋਚ ਹੈ ਕਿ ਗਰੀਬ ਨੂੰ ਸੱਭ ਤੋਂ ਪਹਿਲਾਂ ਯੋਜਨਾਵਾਂ ਦਾ ਲਾਭ ਮਿਲੇ - ਡਾ. ਅਮਿਤ ਅਗਰਵਾਲ

ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਜਦੋਂ ਸ੍ਰੀ ਨਾਇਬ ਸਿੰਘ ਨੇ ਮੁੱਖ ਮੰਤਰੀ ਵਜੋ ਸੁੰਹ ਲਈ ਸੀ ਤਾਂ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਚੰਡੀਗੜ੍ਹ ਵਿਚ ਬੁਲਾਇਆ ਸੀ ਅਤੇ ਇਕ ਹੀ ਗੱਲ ਸਾਨੂੰ ਕਹੀ ਕਿ ਉਨ੍ਹਾਂ ਦਾ ਸਿਫਰ ਇਕ ਹੀ ਉਦੇਸ਼ ਹੈ, ਜੋ ਸਮਾਜ ਦਾ ਸੱਭ ਤੋਂ ਵਾਂਝਾ ਵਰਗ ਹੈ, ਸੱਭ ਤੋਂ ਗਰੀਬ ਵਰਗ ਹੈ, ਉਸ ਦੀ ਸੱਭ ਤੋਂ ਪਹਿਲਾਂ ਚਿੰਤਾ ਕਰਨੀ ਹੈ। ਉਸ ਨਾਲ ਸਬੰਧਿਤ ਯੋਜਨਾਵਾਂ ਨੂੰ ਸੱਭ ਤੋਂ ਅੱਗੇ ਵਧਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਐਲਾਨ ਅਨੁਸਾਰ ਸਤੰਬਰ, 2024 ਤਕ ਲਾਭਕਾਰਾਂ ਨੁੰ ਪਲਾਟ ਦਾ ਕਬਜਾ ਅਲਾਟਮੈਂਟ ਪੱਤਰ ਦੇਣ ਦੀ ਸਮੇਂ ਸੀਮਾ ਤੈਅ ਕੀਤੀ ਗਈ ਸੀ, ਪਰ ਅਸੀਂ ਮੁੱਖ ਮੰਤਰੀ ਦੇ ਮਾਰਗਦਰਸ਼ਨ ਵਿਚ ਜਰੂਨ ਮਹੀਨੇ ਵਿਚ ਹੀ ਇਸ ਨੂੰ ਪੂਰਾ ਕਰ ਕੇ ਦਿਖਾਇਆ ਹੈ।

ਪ੍ਰੋਗ੍ਰਾਮ ਵਿਚ ਵਿਧਾਇਕ ਮੋਹਨ ਲਾਲ ਬੜੋਲੀ, ਸਤਯਪ੍ਰਕਾਸ਼ ਜਰਾਵਤਾ ਨੇ ਵੀ ਪ੍ਰੋਗ੍ਰਾਮ ਨੂੰ ਸੰਬੋਧਿਤ ਕੀਤਾ। ਇੰਨ੍ਹਾਂ ਤੋਂ ਇਲਾਵ, ਵਿਧਾਇਕ ਹਰਵਿੰਦਰ ਕਲਿਆਣ, ਸ੍ਰੀਮਤੀ ਨਿਰਮਲ ਚੌਧਰੀ, ਸਾਬਕਾ ਮੰਤਰੀ ਸ੍ਰੀਮਤੀ ਕਵਿਤਾ ਜੈਨ, ਸੋਨੀਪਤ ਦੇ ਡਿਪਟੀ ਕਮਿਸ਼ਨਰ ਮਨੋਜ ਕੁਮਾਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਤੇ ਵੱਡੀ ਗਿਣਤੀ ਵਿਚ ਲਾਭਕਾਰ ਮੌਜੂਦ ਸਨ।

Have something to say? Post your comment

 

ਹਰਿਆਣਾ

ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ, 13 ਮੰਤਰੀਆਂ ਨੇ ਪ੍ਰਧਾਨ ਮੰਤਰੀ, ਐਚਐਮ ਸ਼ਾਹ ਦੀ ਮੌਜੂਦਗੀ ਵਿੱਚ ਚੁੱਕੀ ਸਹੁੰ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਗੁਹਾਟੀ ਦੇ ਮਾਂ ਕਾਮਾਖਿਆ ਮੰਦਿਰ ਵਿਚ ਪੂਜਾ ਕੀਤੀ

ਹਰਿਆਣਾ ਦੀ ਨਵੀਂ ਸਰਕਾਰ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਸਹੁੰ ਚੁੱਕੇਗੀ

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਯੂਨੀਵਰਸਲ ਪੀਸ ਫੈਡਰੇਸ਼ਨ ਯੂਐਸਏ ਵੱਲੋਂ "ਸ਼ਾਂਤੀ ਰਾਜਦੂਤ" ਨਿਯੁਕਤ

ਹਾਰਨ ਤੋਂ ਬਾਅਦ ਹਾਰ ਨਾ ਮੰਨਣਾ ਕਾਂਗਰਸ ਦੀ ਪੁਰਾਣੀ ਰਵਾਇਤ ਹੈ: ਪੰਡਿਤ ਮੋਹਨ ਲਾਲ ਬਡੋਲੀ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੁਰੂਕਸ਼ੇਤਰ ਵਿਚ ਅਨਾਜ ਮੰਡੀਆਂ ਦਾ ਕੀਤਾ ਦੌਰਾ

ਪੀਐਮ ਮੋਦੀ ਨੇ ਹਰਿਆਣਾ ਚੋਣ ਜਿੱਤ ਲਈ ਨਾਇਬ ਸਿੰਘ ਸੈਣੀ ਨੂੰ ਵਧਾਈ ਦਿੱਤੀ

ਹਰਿਆਣਾ ਵਿਚ ਦਰਜ ਹੋਈ 67.90 ਫੀਸਦੀ ਵੋਟਿੰਗ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਹਰਿਆਣਾ ਐਗਜ਼ਿਟ ਪੋਲ: ਕਾਂਗਰਸ 50-60 ਸੀਟਾਂ ਨਾਲ ਕਲੀਨ ਸਵੀਪ ਕਰੇਗੀ, ਚਾਰ ਚੋਣਕਾਰਾਂ ਦੀ ਭਵਿੱਖਬਾਣੀ

ਹਰਿਆਣਾ 'ਚ  ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਵਿਧਾਨ ਸਭਾ ਚੋਣਾਂ 2024