ਨੈਸ਼ਨਲ

ਨਫ਼ਰਤ ਫੈਲਾਉਣ ਵਾਲੀ ਕੰਗਨਾ ਰਣੌਤ ਦੀ ਮਾੜੀ ਬੋਲ ਬਾਣੀ ਨੂੰ ਨੱਥ ਪਾਉਂਣ ਦੀ ਥਾਂ ਸਰਕਾਰ ਵਲੋਂ ਕੁਲਵਿੰਦਰ ਕੌਰ ਦਾ ਬੰਗਲੌਰ ਤਬਾਦਲਾ ਮੰਦਭਾਗਾ: ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 03, 2024 07:10 PM

ਨਵੀ ਦਿੱਲੀ -ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਜਾਰੀ ਇਕ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਏਅਰਪੋਰਟ ‘ਤੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਭਾਜਪਾ ਐਮ.ਪੀ ਨੂੰ ਰੋਕਣ ਵਾਲੀ ਪੰਜਾਬ ਦੀ ਬਹਾਦਰ ਧੀ ਕੁਲਵਿੰਦਰ ਕੌਰ ਦਾ ਜੋ ਸਰਕਾਰ ਵੱਲੋਂ ਬੰਗਲੌਰ ਵਿਖੇ ਤਬਾਦਲਾ ਕੀਤਾ ਗਿਆ ਹੈ । ਇਹ ਇਮਾਨਦਾਰੀ ਨਾਲ ਨੌਕਰੀ ਕਰਨ ਵਾਲੇ ਹਰ ਮੁਲਾਜ਼ਮ ਦਾ ਮਨੋਬਲ ਤੋੜਨ ਵਾਲੀ ਗੱਲ ਹੈ । ਸਰਕਾਰ ਨੂੰ ਅਜਿਹੀ ਖੁੰਦਕੀ ਕਰਵਾਈ ਤੋਂ ਬਚਣਾ ਚਾਹੀਦਾ ਹੈ । ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੀ ਕੁਲਵਿੰਦਰ ਕੌਰ ਨੂੰ ਜਾਣ ਬੁਝਕੇ ਘਰ ਤੋਂ ਦੂਰ ਬਦਲੀ ਕਰਕੇ ਸਬਕ ਸਿਖਾਇਆ ਜਾ ਰਿਹਾ ਹੈ ।

ਭਾਜਪਾ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਸਦਾ ਨਫ਼ਰਤ ਫੈਲਾਉਣ ਵਾਲੀ ਐਮਪੀ ਦੀ ਮਾੜੀ ਬੋਲ ਬਾਣੀ ਨੂੰ ਨੱਥ ਪਾਉਂਦੀ ਨਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੀ ਜਿਸਦੇ ਨਾਲ ਪੂਰੇ ਦੇਸ਼ ਦੇ ਸੁਰੱਖਿਆ ਬਲਾਂ ਵਿੱਚ ਗਲਤ ਪ੍ਰਭਾਵ ਜਾਂਦਾ ਹੋਵੇ ।

Have something to say? Post your comment

 

ਨੈਸ਼ਨਲ

ਭਾਰਤ ਆਏ ਦੋ ਤਿਹਾਈ ਅਫਗਾਨ ਸਿੱਖ ਕੈਨੇਡਾ ਵਿੱਚ ਵਸੇ

ਗੁਰੂ ਨਾਨਕ ਪਬਲਿਕ ਸਕੂਲ ਵਿਚ ਮਨਾਇਆ ਗਿਆ ਅਧਿਆਪਕ ਦਿਵਸ

ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਹਰਿਆਣਾ ਵਿੱਚ ਕਾਂਗਰਸ ਨਾਲ ਗਠਜੋੜ ਦੀ - ਰਾਘਵ ਚੱਢਾ

ਪੰਜਾਬ ਦੇ ਡਾਇਰੈਕਟਰ ਭਾਸ਼ਾ ਵਿਭਾਗ ਵੱਲੋਂ ਦਿੱਲੀ ਦੇ ਪੰਜਾਬ ਭਵਨ ਸਥਿਤ ਸਾਹਿਤ ਕੇਂਦਰ ਦਾ ਦੌਰਾ

ਛਤਰਪਤੀ ਦੀ ਮੂਰਤੀ ਢਹਿਣਾ ਭਾਰਤ ਅਤੇ ਮਹਾਰਾਸ਼ਟਰ ਦਾ ਅਪਮਾਨ: ਖੜਗੇ

ਜਬਲਪੁਰ ਮਗਰੋਂ ਬੰਬੇ ਹਾਈ ਕੋਰਟ ਵਲੋਂ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਰਿਲੀਜ਼ ਸਰਟੀਫਿਕੇਟ ਜਾਰੀ ਕਰਨ ਲਈ ਮਨਾ ਕਰਣਾ ਸਿੱਖਾਂ ਦੀ ਵਡੀ ਜਿੱਤ: ਬੀਬੀ ਰਣਜੀਤ ਕੌਰ

ਸਿੱਖ ਰੋਡਮੈਪ 2030 ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਿੱਖ ਬੁੱਧੀਜੀਵਿਆਂ ਵਲੋਂ ਹੋਈ ਗੰਭੀਰਤਾ ਨਾਲ ਚਰਚਾ

ਸ੍ਰੀ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਜਸਵੀਰ ਸਿੰਘ ਰੋਡੇ ਹੀ ਤਖਤ ਸਾਹਿਬ ਦੇ ਜੱਥੇਦਾਰ ਦੀ ਭੂਮਿਕਾ ਤੇ ਸਵਾਲ ਕਰਣ ਤਾਂ ਕੌਮ ਕਿੱਥੋਂ ਲਵੇਗੀ ਸੇਧ: ਸਰਨਾ

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਨੂੰ ਮੁਲਤਵੀ ਕਰਨ ਦੇ ਸੀਬੀਐਫਸੀ ਦੇ ਫੈਸਲੇ ਦਾ ਸੁਆਗਤ: ਮਹਾਰਾਸ਼ਟਰ ਸਿੱਖ ਐਸੋਸੀਏਸ਼ਨ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖਾਨ ਨੂੰ ਗ੍ਰਿਫਤਾਰ ਕੀਤਾ ਈਡੀ ਨੇ