ਨੈਸ਼ਨਲ

ਸਰਨਾ ਅਤੇ ਮਨਜੀਤ ਜੀਕੇ ਨੇ ਦਿੱਲੀ ਇਕਾਈ ਦੀ ਅਹਿਮ ਮੀਟਿੰਗ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਫਿਰ ਭਰੋਸਾ ਜਤਾਇਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 11, 2024 07:21 PM

ਨਵੀਂ ਦਿੱਲੀ -ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਭਰਵੀਂ ਮੀਟਿੰਗ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਸਥਿਤ ਪਾਰਟੀ ਦਫ਼ਤਰ ਵਿਖੇ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ‘ਚ ਕੀਤੀ ਗਈ । ਜਿਸ ਵਿੱਚ ਸਮੁੱਚੀ ਐਗਜੈਕਟਿਵ ਨੇ ਇਕੱਤਰ ਹੋ ਕੇ ਮੌਜੂਦਾ ਸਿਆਸੀ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ।

ਇਸ ਮੌਕੇ ਸੰਬੋਧਨ ਕਰਦਿਆਂ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ 1925 ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ ਵੰਡ ਤੋਂ ਪਹਿਲਾਂ ਵੀ ਜਾਰੀ ਸਨ ਵੰਡ ਤੋਂ ਬਾਅਦ ਵੀ ਅਤੇ 84 ਤੋਂ ਬਾਅਦ ਵੀ ਜਾਰੀ ਸਨ । ਪਰ ਹਰ ਵਾਰ ਅਕਾਲੀ ਦਲ ਤਕੜਾ ਹੋ ਕੇ ਇਹਨਾਂ ਹਾਲਤਾਂ ਵਿੱਚੋਂ ਨਿਕਲਿਆ ਹੈ । ਕਿਉਂਕਿ ਅਕਾਲੀ ਦਲ ਸਿੱਖਾਂ ਦੀ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਜਮਾਤ ਹੈ ਤੇ ਸਦਾ ਰਹਿਣੀ ਹੈ । ਅਕਾਲੀ ਦਲ ਅਗਵਾਈ ਵਿੱਚ ਜਿੰਨੇ ਵੀ ਮੋਰਚੇ ਲੱਗੇ ਹਨ । ਉਹ ਪੰਜਾਬ ਨੇ ਫਤਿਹ ਕੀਤੇ ਹਨ । ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟਾਉੰਦੇ ਹੋਏ ਬਾਗੀ ਧੜੇ ਨੂੰ ਪਾਰਟੀ ਪਲੇਟਫਾਰਮ ਤੇ ਆਪਣੀ ਗੱਲ ਰੱਖਣ ਦੀ ਅਪੀਲ ਕੀਤੀ ।
ਪਾਰਟੀ ਦੀ ਸੀਨੀਅਰ ਆਗੂ ਤੇ ਕੋਰ ਕਮੇਟੀ ਦੇ ਮੈਂਬਰ ਸ. ਮਨਜੀਤ ਸਿੰਘ ਜੀ ਕੇ ਨੇ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ।
ਇਸ ਮੌਕੇ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਸਿਧਾਤਾਂ ਨੂੰ ਮੁੱਖ ਰੱਖਦੇ ਹੋਏ ਭਾਜਪਾ ਨਾਲ ਸਮਝੌਤਾ ਨਹੀ ਕੀਤਾ ਭਾਜਪਾ ਨੂੰ ਰਾਜ ਸੱਤਾ ਦਾ ਹੰਕਾਰ ਹੋਣ ਕਰਕੇ ਅਕਾਲੀ ਦਲ ਵੱਲੋਂ ਬਿਨਾਂ ਮੰਗਾਂ ਮਨਵਾਉਣ ਤੇ ਸਮਝੋਤਾ ਰੱਦ ਕਰਨ ਕਰਕੇ ਅਕਾਲੀ ਦਲ ਨੂੰ ਅੰਦਰੋਂ ਬਾਹਰੋਂ ਕਮਜ਼ੋਰ ਕਰਕੇ ਇਸ ਨੂੰ ਖਤਮ ਕਰਨ ਦੀ ਸਾਜ਼ਿਸ਼ ਘਤਨ ਦਾ ਪਰਦਾਫਾਸ਼ ਹੋਇਆ ਹੈ । ਅਸੀਂ ਹੁਣ ਵੀ ਅਕਾਲੀ ਦਲ ਦੇ ਸਟੈਂਡ ਤੇ ਕਾਇਮ ਹਾਂ ।
ਇਸ ਮੌਕੇ ਬੋਲਣ ਵਾਲੇ ਸਾਰੇ ਬੁਲਾਰਿਆਂ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਭਰੋਸਾ ਪ੍ਰਗਟਾਇਆ ਅਤੇ ਅੰਤ ਵਿੱਚ ਸਮੂਹ ਮੈਂਬਰਾਂ ਨੇ ਬਾਹਾਂ ਖੜੀਆਂ ਕਰਕੇ ਪਾਰਟੀ ਪ੍ਰਧਾਨ ਨੂੰ ਸਮਰਥਨ ਦਿੰਦਿਆਂ ਅਕਾਲੀ ਦਲ ਨਾਲ ਚਟਾਨ ਵਾਂਗ ਖੜਨ ਦਾ ਐਲਾਨ ਕੀਤਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਕਰਤਾਰ ਸਿੰਘ ਚਾਵਲਾ , ਸ. ਤਜਿੰਦਰ ਸਿੰਘ ਗੋਪਾ , ਸ. ਪਰਮਜੀਤ ਸਿੰਘ ਰਾਣਾ , ਬੀਬੀ ਰਣਜੀਤ ਕੌਰ , ਸ. ਸੁਖਵਿੰਦਰ ਸਿੰਘ ਬੱਬਰ , ਸ ਅਵਤਾਰ ਸਿੰਘ ਕਾਲਕਾ ਸ. ਸਤਨਾਮ ਸਿੰਘ ਖਾਲਸਾ , ਸ. ਸੁਰਿੰਦਰ ਸਿੰਘ ਦਾਰਾ , ਸ. ਅਵਤਾਰ ਸਿੰਘ ਕਾਲਕਾ, ਸ. ਮਨਜੀਤ ਸਿੰਘ ਸਰਨਾ, ਸ. ਰਮਨਦੀਪ ਸਿੰਘ ਸੋਨੂੰ , ਸ. ਗੁਰਮੀਤ ਸਿੰਘ ਫਿਲਪੀਨਜ਼ ਤੇ ਸ. ਜਸਮੀਤ ਸਿੰਘ ਪੀਤਮਪੁਰਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਹਾਜ਼ਰ ਸਨ ।

Have something to say? Post your comment

 

ਨੈਸ਼ਨਲ

ਭਗਵਾਨ ਸਿੰਘ ਦੀ ਜਿੱਤ ਦਾ ਇਕ ਹੋਰ ਖਿਤਾਬ, ਸੀਜੀਪੀਸੀ ਦੱਖਣੀ ਬਿਹਾਰ ਦੀ ਸੀਟ ਬਚਾਉਣ 'ਚ ਕਾਮਯਾਬ

ਹਿਮਾਚਲ ਵਿਚ ਬਹੁਗਿਣਤੀ ਵੱਲੋਂ ‘ਮਸਜਿਦ’ ਦੇ ਮੁੱਦੇ ਉਤੇ ਭੜਕਾਊ ਕਾਰਵਾਈ ਕਰਨ ਵਾਲਿਆ ਨਾਲ ਸਖ਼ਤੀ ਨਾਲ ਨਿਪਟਣਾ ਜਰੂਰੀ : ਮਾਨ

ਤਖਤ ਹਜ਼ੂਰ ਸਾਹਿਬ ਜੀ ਦੇ ਮੀਤ ਜੱਥੇਦਾਰ ਨੇ ਸਿੱਖ ਐਜੂਕੇਸ਼ਨ ਰੋਡਮੈਪ 2030 ਦੇ ਵਿਚਾਰ-ਵਟਾਂਦਰੇ ਦੀ ਮੀਟਿੰਗ ਵਿਚ ਭਰੀ ਹਾਜ਼ਿਰੀ, ਕੀਤੀ ਸ਼ਲਾਘਾ

ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਤਖਤ ਪਟਨਾ ਸਾਹਿਬ ਵਿੱਚ ਸਨਮਾਨ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਤਿੰਨ ਮਹੀਨਿਆਂ ਵਿੱਚ ਕੀਤੀ ਜਾਵੇਗੀ ਤਿਆਰ

ਨਿਰਪੱਖ ਚੋਣ ਅਮਲ ਲਈ ਭਗਵਾਨ ਸਿੰਘ ਦਾ ਸਨਮਾਨ, ਸੀਜੀਪੀਸੀ ਨੇ ਰਿਫਿਊਜੀ ਕਲੋਨੀ ਗੁਰਦੁਆਰਾ ਸੰਗਤ ਦਾ ਕੀਤਾ ਧੰਨਵਾਦ

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਇਕ ਮਾਮਲੇ ਦੀ ਸੁਣਵਾਈ ਜੱਜ ਸਾਹਿਬ ਦੇ ਹਾਜਿਰ ਨਾ ਹੋਣ ਕਰਕੇ ਹੋਈ ਮੁਲਤਵੀ

ਜਗਦੀਸ਼ ਟਾਈਟਲਰ ਵਿਰੁੱਧ ਗੰਭੀਰ ਧਾਰਾਵਾਂ ਹੇਠ ਚਾਲੂ ਹੋਇਆ "ਦਿੱਲੀ ਸਿੱਖ ਕਤਲੇਆਮ" ਦਾ ਮਾਮਲਾ, 3 ਅਕਤੂਬਰ ਤੋਂ ਗਵਾਹੀ ਹੋਵੇਗੀ ਰਿਕਾਰਡ

ਪੰਜਾਬ ਜਿਉਂਦਾ ਗੁਰਾਂ ਦੇ ਨਾਮ ’ਤੇ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ

ਫ਼ਿਰੋਜ਼ਪੁਰ ਵਿੱਚ ਕੀਤੇ ਗਏ ਸਾਰਾਗੜ੍ਹੀ ਯਾਦਗਾਰ ਦੇ ਉਦਘਾਟਨ ਦਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਮਾਣ ਦਾ ਪ੍ਰਗਟਾਵਾ