ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਨੇ ਵਣ ਮਹੋਤਸਵ ਪ੍ਰੋਗ੍ਰਾਮ ਵਿਚ ਦੋ ਮਹੱਤਵਕਾਂਗੀ ਯੋਜਨਾਵਾਂ ਦੀ ਕੀਤੀ ਸ਼ੁਰੂਆਤ

ਕੌਮੀ ਮਾਰਗ ਬਿਊਰੋ | July 13, 2024 06:42 PM

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਕਰਨਾਲ ਵਿਚ ਆਯੋਜਿਤ 75ਵੇਂ ਰਾਜ ਪੱਧਰੀ ਵਣ ਮਹੋਤਸਵ ਪ੍ਰੋਗ੍ਰਾਮ ਵਿਚ ਚੌਗਿਰਦਾ ਸਰੰਖਣ ਅਤੇ ਪ੍ਰਦੂਸ਼ਣ ਨਾਲ ਬਚਾਵ ਦ ਮੰਤਵ ਨਾਲ ਦੋ ਮਹੱਤਵਕਾਂਗੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ| ਇਸ ਵਿਚ ਵਣ ਮਿਤਰ ਅਤੇ ਇਕ ਦਰੱਖਤ ਮਾਂ ਦੇ ਨਾਂਅ ਯੋਜਨਾ ਸ਼ਾਮਿਲ ਹਨ| ਵਣ ਮਿੱਤਰ ਖੱਡਿਆ ਖੋਦ ਕੇ ਦਰੱਖਤ ਲਗਾਉਣ ਦੇ ਨਾਲ-ਨਾਲ ਉਸ ਦਾ ਸਰੰਖਣ ਵੀ ਕਰਨਗੇ| ਇਸ ਕੰਮ ਲਈ ਉਨ੍ਹਾਂ ਨੂੰ ਪ੍ਰਤੀ ਦਰੱਖਤ ਦੇ ਹਿਸਾਬ ਨਾਲ ਸਰਕਾਰ ਵੱਲੋਂ 20 ਰੁਪਏ ਦਿੱਤੇ ਜਾਣਗੇ| ਇਸ ਤਰ੍ਹਾਂ, ਇਕ ਦਰੱਖਤ ਮਾਂ ਦੇ ਨਾਂਅ ਯੋਜਨਾ ਦੇ ਤਹਿਤ ਲੋਕਾਂ ਵੱਲੋਂ ਲਗਾਏ ਗਏ ਦਰੱਖਤਾਂ ਨੂੰ ਸਰੰਖਣ ਲਈ ਵਣ ਮਿੱਤਰਾਂ ਨੂੰ ਸੌਂਪਿਆ ਜਾਵੇਗਾ| ਇਸ ਕੰਮ ਲਈ ਸਰਕਾਰ ਵੱਲੋਂ ਵਣ ਮਿੱਤਰਾਂ ਨੂੰ ਪ੍ਰਤੀ ਦਰੱਖਤ ਦੇ ਹਿਸਾਬ ਨਾਲ 10 ਰੁਪਏ ਦਿੱਤੇ ਜਾਣਗੇ|

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਰਨਾਲ ਵਿਚ ਸਥਾਪਿਤ ਆਕਸੀ ਵਣ ਦਾ ਉਦਘਾਟਨ ਕੀਤਾ| 40 ਹੈਕਟੇਅਰ ਖੇਤਰ ਵਿਚ ਸਥਾਪਿਤ ਕੀਤੇ ਜਾ ਰਹੇ ਇਸ ਆਕਸੀ ਵਣ ਦਾ 5 ਜੂਨ 2021 ਨੂੰ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਨੀਂਹ ਪੱਥਰ ਰੱਖਿਆ ਸੀ| ਇਸ ਆਕਸੀ ਵਣ ਵਿਚ 9 ਤਰ੍ਹਾਂ ਦੇ ਵਣ ਵਿਕਤਿਸ ਕੀਤੇ ਜਾ ਰਹੇ ਹਨ| ਆਕਸੀ ਵਣ ਵਿਚ 10, 000 ਦਰੱਖਤ ਪਹਿਲੇ ਲਗਾਏ ਗਏ ਸਨ ਅਤੇ ਅੱਜ ਵੱਖ-ਵੱਖ ਸਮਾਜਿਕ-ਧਾਰਮਿਕ ਸੰਸਥਾਵਾਂ, ਵਿਦਿਆਰਥੀਆਂ ਅਤੇ ਐਨ.ਸੀ.ਸੀ. ਕੈਡਟਾਂ ਇਕ ਸਾਥ 20, 000 ਹੋਰ ਪੌਧੇ ਲਗਾਏ ਗਏ| ਇਸ ਕੰਮ ਲਈ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ| ਇਸ ਮੌਕੇ 'ਤੇ ਮੁੱਖ ਮੰਤਰੀ ਨੇ ਵਣ ਵਿਭਾਗ ਵੱਲੋਂ ਛਪੀ 9 ਕਿਤਾਬਾਂ ਦੀ ਘੁੰਡ ਚੁੱਕਾਈ ਵੀ ਕੀਤੀ|

ਮੁੱਖ ਮੰਤਰੀ ਨੇ ਦਸਿਆ ਕਿ 5 ਜੂਨ ਨੂੰ ਵਿਸ਼ਵ ਚੌਗਿਰਦਾ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਚ ਇਕ ਦਰੱਖਤ ਮਾਂ ਦੇ ਨਾਂਅ ਨਾਲ ਇਕ ਅਨੋਖੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ| ਪ੍ਰਧਾਨ ਮੰਤਰੀ ਨੇ ਕਿਹਾ ਸੀ ਜਿੰਨ੍ਹਾਂ ਸਨਮਾਨ ਅਸੀਂ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਦਿੰਦੇ ਹਾਂ, ਉਨ੍ਹਾਂ ਹੀ ਸਨਮਾਨ ਸਾਡੇ ਪਾਲਣ ਪੋਸ਼ਣ ਕਰਨ ਵਾਲੀ ਧਰਤੀ ਮਾਂ ਨੂੰ ਵੀ ਦੇਣਾ ਹੋਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੀ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਮਾਰਗਦਰਸ਼ਨ ਵਿਚ ਸੂਬੇ ਨੂੰ ਹਰਾ-ਭਰਾ ਬਣਾ ਕੇ ਪ੍ਰਦੂਸ਼ਣ ਮੁਕਤ ਕਰਨ ਲਈ ਵਚਨਬੱਧ ਹੈ| ਇਸ ਦੇ ਤਹਿਤ ਇਕ ਦਰੱਖਤ ਮਾਂ ਦੇ ਨਾਂਅ ਯੋਜਨਾ ਦਾ ਹਰਿਆਣਾ ਵਿਚ ਵੀ ਸ਼ੁਰੂਆਤ ਕੀਤੀ ਗਈ ਹੈ|

ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਦੌਰਾ ਵਿਚ ਦੁਨਿਆ ਵਿਚ ਚੌਗਿਰਦਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਹੈ| ਇਸ ਸਾਲ ਹਰਿਆਣਾ ਵਿਚ ਵੀ ਕਈ ਜਿਲ੍ਹਿਆਂ ਵਿਚ ਤਾਪਮਾਨ 50 ਡਿਗਰੀ ਰਿਹਾ, ਜਿਸ ਨਾਲ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ| ਆਸਾਮਾਨ ਵਿਚ ਪ੍ਰਦੂਸ਼ਣ ਅਤੇ ਧਰਤੀ 'ਤੇ ਤਾਪਮਾਨ ਦਾ ਲਗਾਤਾਰ ਵੱਧਣਾ ਚਿੰਤਾ ਦਾ ਵਿਸ਼ਾ ਹੈ| ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਹਰੇਕ ਪਰਿਵਾਰ ਘੱਟੋਂ ਘੱਟ ਇਕ ਪੌਧਾ ਜ਼ਰੂਰ ਲਗਾਉਣ| ਇਸ ਦੇ ਨਾਲ-ਨਾਲ ਇਕ ਸੰਕਲਪ ਵੀ ਲੈਣ ਕਿ ਆਪਣੇ ਬੱਚੇ ਦੇ ਜਨਮ-ਦਿਨ, ਵਿਆਹ ਦੀ ਵਰ੍ਹੇ ਗੰਢ ਦੇ ਮੌਕੇ 'ਤੇ ਜਾਂ ਕਿਸੇ ਖੁਸ਼ੀ ਦੇ ਮੌਕੇ 'ਤੇ ਇਕ ਪੌਧਾ ਆਪਣੀ ਖੁਸ਼ੀ ਦੇ ਮੌਕੇ 'ਤੇ ਪੌਧਾ ਲਗਾ ਕੇ ਆਪਣੀ ਖੁਸ਼ੀ ਨੂੰ ਯਾਦਗਾਰ ਬਣਾਉਣ|

ਉਨ੍ਹਾਂ ਕਿਹਾ ਕਿ ਇਕ ਵੱਧਦਾ ਹੋਇਆ ਦਰੱਖਤ ਪ੍ਰਗਤੀਸ਼ੀਲ ਦੇਸ਼ ਦਾ ਪ੍ਰਤੀਕ ਹੁੰਦਾ ਹੈ| ਸਾਡੀ ਅਰਥ-ਵਿਵਸਥਾ ਖੇਤੀਬਾੜੀ ਪ੍ਰਧਾਨ ਹਨ| ਖੇਤੀਬਾਡੀ ਲਈ ਜਮੀਨ ਨੂੰ ਉਪਜਾਊ ਰੱਖਣ ਵਿਚ ਪੌਧ ਅਤੇ ਵਣਾਂ ਦਾ ਵੱਡਾ ਯੋਗਦਾਨ ਹੁੰਦਾ ਹੈ| ਇਸ ਲਈ ਅਸੀਂ ਵੱਧ ਤੋਂ ਵੱਧ ਪੌਧੇ ਲਗਾ ਕੇ ਵਣਾਂ ਦਾ ਵਿਕਾਸ ਕਰਨਾ ਹੋਵੇਗਾ ਅਤੇ ਪੌਧਿਆਂ ਦੀ ਰੱਖਿਆ ਕਰਨੀ ਹੋਵੇਗੀ| ਜਿੰਨ੍ਹੇ ਵੱਧ ਪੌਧੇ ਹੋਣਗੇ, ਉਨ੍ਹਾਂ ਹੀ ਸਾਡਾ ਚੌਗਿਰਦਾ ਸਵੱਛ ਹੋਵੇਗਾ|

ਮੁੱਖ ਮੰਤਰੀ ਨੇ ਕੋਵਿਡ ਮਹਾਮਾਰੀ ਦਾ ਵਰਣਨ ਕਰਦੇ ਹੋਏ ਕਿਹਾ ਕਿ ਕੋਵਿਡ ਮਹਾਮਾਰੀ ਸਾਨੂੰ ਇਹ ਸਿਖਿਆ ਦੇ ਗਈ ਸੀ ਕਿ ਇਸ ਧਰਤੀ 'ਤੇ ਜੀਵਨ ਨੂੰ ਬਚਾਏ ਰੱਖਣ ਲਈ ਆਕਸੀਜਨ ਸੱਭ ਤੋਂ ਵੱਧ ਮਹੱਤਵਪੂਰਨ ਹਨ| ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਚੌਗਿਰਦਾ ਸਰੰਖਣ ਲਈ ਹਰੇਕ ਜਿਲੇ ਵਿਚ 5 ਤੋਂ 100 ਏਕੜ ਖੇਤਰਫਲ 'ਤੇ ਆਕਸੀਜਨ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ| ਸਾਲ 2022-23 ਵਿਚ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ 22 ਆਕਸੀਜਨ ਸਥਾਪਿਤ ਕੀਤੇ ਗਏ ਹਨ| ਜਿਲਾ ਪੰਚਕੂਲਾ ਵਿਚ ਆਕਸੀਜਨ ਸਥਾਪਿਤ ਕਰਨ ਦਾ ਕੰਮ ਚਲ ਰਿਹਾ ਹੈ|

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸੂਬੇ ਨੂੰ ਹਰਾ ਭਰਾ ਬਣਾਉਣ ਲਈ ਅਨੇਕ ਯੋਜਨਾਂਵਾਂ ਸ਼ੁਰੂ ਕੀਤੀ ਗਈ ਹੈ| ਇਸ ਦੇ ਤਹਿਤ ਵਣ ਖੇਤਰ ਨੂੰ ਵੱਧਾਉਣ ਲਈ ਸਾਲ 2023-24 ਵਿਚ ਅਰਾਵਲੀ ਦੀ ਪਹਾੜੀਆਂ ਵਿਚ ਪੈਣ ਵਾਲੇ ਗੁਰੂਗ੍ਰਾਮ, ਨੂੰਹ, ਰਿਵਾੜੀ ਅਤੇ ਮਹੇਂਦਰਗੜ੍ਹ ਜਿਲੇ ਵਿਚ 22, 425 ਹੈਕਟੇਅਰ ਖੇਤਰ ਨੂੰ ਸੁਰੱਖਿਅਤ ਵਣ ਨੋਟੀਫਾਇਡ ਕੀਤਾ ਹੈ ਅਤੇ ਇਸ ਦੇ ਸਰੰਖਣ 'ਤੇ 6 ਕਰੋੜ ਰੁਪਏ ਖਰਚ ਕੀਤੇ ਗਏ ਹਨ| ਇਸ ਤੋਂ ਇਲਾਵਾ, ਸਰਕਾਰ ਵੱਲੋਂ ਧਰਮਖੇਤਰ-ਕੁਰੂਕਸ਼ੇਤਰ ਦੀ 48 ਕਿਲੋਮੀਟਰ ਦੇ ਘੇਰੇ ਵਿਚ ਸਥਿਤ 134 ਤੀਰਥਾਂ ਵਿਚ ਪੰਚਵਟੀ ਵਾਟਿਕਾ ਬਣਾਉਣ ਦੀ ਸ਼ੁਰੂਆਤ ਕੀਤੀ ਹੈ| ਇਹ ਤੀਰਥ ਜਿਲਾ ਕੁਰੂਕਸ਼ੇਤਰ, ਕੈਥਲ, ਕਰਨਾਲ ਅਤੇ ਪਾਣੀਪਤ ਵਿਚ ਸਥਿਤ ਹਨ|

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ 75 ਸਾਲ ਤੋਂ ਵੱਧ ਉਮਰ ਦੇ ਦਰੱਖਤਾਂ ਪ੍ਰਤੀ ਧੰਨਵਾਦ ਪ੍ਰਗਟਾਉਂਦੇ ਹੋਏ ਪ੍ਰਾਣਵਾਯੂ ਦੇਵਤਾ ਪੈਨਸ਼ਨ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਦਰੱਖਤਾਂ ਦੇ ਰੱਖ-ਰਖਾਓ ਲਈ 2750 ਰੁਪਏ ਪ੍ਰਤੀ ਸਾਲ ਪ੍ਰਤੀ ਦਰੱਖਤ ਪੈਨਸ਼ਨ ਦੀ ਵਿਵਸਥਾ ਕੀਤੀ ਹੈ| ਸਾਲ 2023-24 ਵਿਚ ਇਸ ਯੋਜਨਾ ਦੇ ਤਹਿਤ 3819 ਦਰੱਖਤਾਂ ਦੇ ਸਰੰਖਕਾਂ ਦੇ ਖਾਤਿਆਂ ਵਿਚ 2750 ਰੁਪਏ ਪ੍ਰਤੀ ਦਰੱਖਤ ਦੇ ਹਿਸਾਬ ਨਾਲ ਰਕਮ ਪਾਈ ਜਾ ਚੁੱਕੀ ਹੈ| ਇਸ ਤਰ੍ਹਾਂ, ਸੂਬੇ ਵਿਚ ਹਰੇਕ ਪਿੰਡ ਦਰੱਖਤਾਂ ਦੀ ਛਾਂ, ਪੌਧਾਗਿਰੀ ਅਤੇ ਹਰ ਘਰ ਹਰਿਆਲੀ ਵਰਗੀਆਂ ਯੋਜਨਾਵਾਂ ਸਫਲਤਾ ਨਾਲ ਚਲਾਈ ਜਾ ਰਹੀ ਹੈ|

ਮੁੱਖ ਮੰਤਰੀ ਨੇ ਦਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਭਗ ਡੇਢ ਕਰੋੜ ਪੌਧੇ ਲਗਾਉਣ ਦਾ ਟੀਚਾ ਹੈ| ਅਕਤੂਬਰ, 2014 ਤੋਂ ਹੁਣ ਤਕ ਸੂਬੇ ਵਿਚ ਲਗਭਗ 18 ਕਰੋੜ ਪੌਧੇ ਲਗਾਏ ਜਾ ਚੁੱਕੇ ਹਨ| ਵਣ ਵਿਭਾਗ ਵੱਲੋਂ ਪਹਿਲੇ ਤੋਂ ਲਗੇ ਹੋਏ ਹਨ ਅਤੇ ਹਰੇਕ ਸਾਲ ਹੋਣ ਵਾਲੇ ਪੌਧਾਰੋਪਣ ਦੀ ਜੀਓ ਟੈਂਗਿੰਗ ਡ੍ਰੋਨ ਵੱਲੋਂ ਲਗਤਾਰ ਮੈਪਿੰਗ ਕੀਤੀ ਜਾਵੇਗੀ ਅਤੇ 5 ਸਾਲ ਤਕ ਹੋਈ ਉਨ੍ਹਾਂ ਦੀ ਗ੍ਰੋਥ 'ਤੇ ਨਜ਼ਰਹ ਰੱਖੀ ਜਾਵੇਗੀ ਤਾਂ ਜੋ ਹਰਿਆਣਾ ਵਿਚ ਵਣ ਖੇਤਰ ਨੂੰ ਵਧਾਇਆ ਜਾ ਸਕੇ|

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦਵਾਈ ਵਾਲੇ ਪੌਧਿਆਨ ਦੇ ਸਰੰਖਣ ਤੇ ਵਿਕਾਸ ਲਈ ਵੱਖ-ਵੱਖ ਜਿਲ੍ਹਿਆਂ ਵਿਚ ਹਰਬਲ ਪਾਰਕ ਵਿਕਸਿਤ ਕੀਤੇ ਹਨ| ਮੋਰਨੀ ਖੇਤਰ ਵਿਚ ਕੌਮਾਂਤਰੀ ਪੱਧਰ ਦਾ ਦਵਾਈ ਵਣ ਸਥਾਪਿਤ ਕੀਤਾ ਗਿਆ ਹੈ| ਇਸ ਤੋਂ ਇਲਾਵਾ, ਜਿਲਾ ਸੋਨੀਪਤ ਦੇ ਮੁਰਥਲ ਵਿਚ 116 ਏਕੜ ਅਤੇ ਯਮੁਨਾਨਗਰ ਦੇ ਸਢੌਰਾ ਵਿਚ 11.25 ਏਕੜ ਜਮੀਨ 'ਤੇ ਨਗਰ ਵਣਾਂ ਦਾ ਵਿਕਾਸ ਕੀਤਾ ਗਿਆ ਹੈ| ਇਸ ਤਰ੍ਹਾਂ ਨਾਲ ਕਰਨਾਲ, ਪੰਚਕੂਲਾ, ਫਰੀਦਾਬਾਦ, ਗੁਰੂਗ੍ਰਾਮ ਅਤੇ ਪਲਵਲ ਵਿਚ ਨਗਰ ਵਣ ਵਿਕਸਿਤ ਕੀਤੇ ਜਾ ਰਹੇ ਹਨ| ਨਾਲ ਹੀ ਆਮ ਲੋਕਾਂ ਨੂੰ ਵਣ ਤੇ ਚੌਗਿਰਦਾ ਸਰੰਖਣ ਨਾਲ ਜੋੜਣ ਲਈ ਸੂਬੇ ਵਿਚ ਲਗਭਗ 2500 ਗ੍ਰਾਮ ਵਣ ਕਮੇਟੀਆਂ ਕੰਮ ਕਰ ਰਹੀਆਂ ਹਨ|

ਇਸ ਮੌਕੇ 'ਤੇ ਵਣ ਤੇ ਜੰਗਲੀ ਪ੍ਰਾਣੀ, ਚੌਗਿਰਦਾ ਤੇ ਖੇਡ ਰਾਜ ਮੰਤਰੀ ਸੰਜੈ ਸਿੰਘ ਨੇ ਲੋਕਾਂ ਤੋਂ ਅਪੀਲ ਕੀਤਾ ਕਿ ਅੱਜ ਤੋਂ ਸ਼ੁਰੂ ਕੀਤੀ ਗਈ ਇਕ ਦਰੱਖਤ ਮਾਂ ਦੇ ਨਾਂਅ ਯੋਜਨਾ ਦੇ ਤਹਿਤ ਉਹ ਘੱਟੋਂ ਘੱਟ ਇਕ ਪੌਧਾ ਜ਼ਰੂਰ ਲਗਾਉਣ ਅਤੇ ਸੂਬੇ ਨੂੰ ਹਰਾ-ਭਰਾ ਬਣਾਉਣ ਤੇ ਪ੍ਰਦੂਸ਼ਣ ਮੁਕਤ ਕਰਨ ਦੀ ਸਰਕਾਰ ਦੀ ਮੁਹਿੰਮ ਵਿਚ ਆਪਣਾ ਅਹਿਮ ਯੋਗਦਾਨ ਦੇਣ, ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਚੌਗਿਰਦਾ ਪ੍ਰਦੂਸ਼ਣ ਵਰਗੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ|

ਇਸ ਮੌਕੇ ਇੰਦਰੀ ਦੇ ਵਿਧਾਇਕ ਰਾਮ ਕੁਮਾਰ ਕਸ਼ਯਪ, ਵਣ ਤੇ ਵਣ ਪ੍ਰਾਣੀ ਤੇ ਚੌਗਿਰਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ ਅਤੇ ਮੁੱਖ ਵਣ ਕੰਨਵੇਟਰ ਤੇ ਵਣ ਬਲ ਮੁੱਖੀ ਪੰਜਬ ਗੋਇਲ ਸਮੇਤ ਹੋਰ ਅਧਿਕਾਰੀ ਮੌਜ਼ੂਦ ਰਹੇ|

Have something to say? Post your comment

 

ਹਰਿਆਣਾ

ਕਾਂਗਰਸ ਰਾਖਵੇਂਕਰਨ ਨੂੰ ਖਤਮ ਕਰਨ ਦੀ ਸਾਜਿਸ਼ ਰਚ ਰਹੀ ਹੈ: ਅਰਜੁਨ ਰਾਮ ਮੇਘਵਾਲ

ਭਾਈ-ਭਤੀਜਾਵਾਦ ਤੇ ਦਲਿਤ ਵਿਰੋਧੀ ਹੈ ਕਾਂਗਰਸ  ਕੁਮਾਰੀ ਸ਼ੈਲਜਾ ਦੀ ਅਣਦੇਖੀ ਤੋਂ ਸਮਰਥਕ ਨਾਖੁਸ਼- ਭਾਜਪਾ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ - ਪੰਕਜ ਅਗਰਵਾਲ

ਬੀਜੇਪੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਹਰਿਆਣਾ ਨੂੰ ਬਦਲਿਆ ਅਤੇ ਸੁਧਾਰਿਆ: ਨਾਇਬ ਸੈਣੀ

ਧਾਰਾ 370 ਨੂੰ ਮੁੜ ਲਾਗੂ ਕਰਨ ਦੀ ਗੱਲ ਕਰਨਾ ਕਾਂਗਰਸ ਦੀ ਸੌੜੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦੀ ਹੈ: ਮੋਦੀ

ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਹਾਜ਼ਰੀ ਵਿਚ ਅਸੰਧ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਜੁੰਡਲਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

ਵਿਧਾਨਸਭਾ ਆਮ ਚੋਣ ਲਈ ਜਿਲ੍ਹਿਆਂ ਵਿਚ ਬਣਾਏ ਜਾਣ ਚੋਣ ਆਈਕਨ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਵੀਰਵਾਰ ਨੂੰ ਭਾਜਪਾ ਦੇ 26 ਉਮੀਦਵਾਰ ਦਾਖਲ ਕਰਨਗੇ ਨਾਮਜ਼ਦਗੀ ਪੱਤਰ

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਹਰਿਆਣਾ ਦੀ 14ਵੀਂ ਵਿਧਾਨਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਿਲੀ ਮੰਜੂਰੀ

ਆਪ ਉਮੀਦਵਾਰ ਪਵਨ ਫ਼ੌਜੀ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਤੋਂ ਕੀਤੀ ਨਾਮਜ਼ਦਗੀ ਦਾਖਲ