ਨੈਸ਼ਨਲ

ਸ਼ਹੀਦ ਭਾਈ ਪੰਜਵੜ੍ਹ, ਭਾਈ ਨਿੱਝਰ ਤੇ ਨਕੋਦਰ ਸਾਕੇ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਜਾਇਬ ਘਰ ’ਚ ਲਾਉਣ ਦੀ ਮੰਗ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 14, 2024 07:41 PM

ਨਵੀਂ ਦਿੱਲੀ- ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜੀ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਚ ਸ਼ੁਸੋਭਿਤ ਕਰਨ ਲਈ ਪਾਸ ਕੀਤੇ ਗਏ ਮਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਸੌਂਪੇ। ਪੰਥ ਸੇਵਕ ਜਥੇ ਵਲੋਂ ਭਾਈ ਸਤਨਾਮ ਸਿੰਘ ਖੰਡਾ, ਭਾਈ ਹਰਦੀਪ ਸਿੰਘ ਮਹਿਰਾਜ ਨੇ ਜਥੇਦਾਰ ਜੀ ਨੂੰ ਦਿਤੇ ਗਏ ਮਤਿਆਂ ’ਚ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਕਿਹਾ ਕਿ 8 ਫਰਵਰੀ 1986 ਨੂੰ ਨਕੋਦਰ ਸਾਕੇ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਲਈ ਸ਼ਾਤਮਈ ਰੋਸ ਮਾਰਚ ਕਰ ਰਹੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚਾਰ ਸਿੰਘਾਂ ਭਾਈ ਰਵਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਹਰਮਿੰਦਰ ਸਿੰਘ ਤੇ ਭਾਈ ਲਛਮਣ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ, ਪਰ 37 ਸਾਲ ਹੋਣ ਦੇ ਬਾਵਜੂਦ ਇਨਸਾਫ਼ ਤਾਂ ਕੀ ਮਿਲਣਾ ਸੀ, ਜਾਂਚ ਰਿਪੋਰਟ ਵੀ ਦਬਾ ਕੇ ਰੱਖੀ ਹੋਈ ਹੈ, ਉਹਨਾਂ ਇਹ ਰਿਪੋਰਟ ਜਨਤਕ ਕਰਨ ਦੀ ਮੰਗ ਵੀ ਕੀਤੀ। ਦੂਜੇ ਮਤੇ ਵਿਚ ਲਿਖਿਆ ਗਿਆ ਕਿ 1984 ਵਿਚ ਭਾਰਤ ਦੀ ਸਰਕਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਹਮਲੇ, ਨਿਰਦੋਸ਼ ਸੰਗਤਾਂ ਦੀ ਸ਼ਹਾਦਤ ਅਤੇ ਕੌਮ ’ਤੇ ਹੋਏ ਜ਼ੁਲਮਾਂ ਖਿਲਾਫ਼ ਧਰਮ ਦੀ ਜੰਗ ਵਿਚ ਜੂਝ ਕੇ ਦਿਤੀ ਸ਼ਹੀਦੀਆਂ ਦੇਣ ਵਾਲੇ ਭਾਈ ਪਰਮਜੀਤ ਸਿੰਘ ਪੰਜਵੜ੍ਹ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਤਸਵੀਰਾਂ ਕੇਂਦਰੀ ਸਿੰਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸੁਸ਼ੋਭਿਤ ਕੀਤੀਆਂ ਜਾਣ।

ਭਾਈ ਹਰਦੀਪ ਸਿੰਘ ਮਹਿਰਾਜ ਵਲੋਂ ਜਾਰੀ ਪ੍ਰੈਸ ਨੋਟ ’ਚ ਦੱਸਿਆ ਕਿ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ, ਜਿਨ੍ਹਾਂ ’ਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਕਰੌਪੀ, ਐਥਨਸ (ਗਰੀਸ), ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, (ਗਰੀਸ), ਗੁਰੂ ਤੇਗ ਬਹਾਦਰ ਗੁਰਦੁਆਰਾ (ਲੇਇਸੇਟਰ), ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ, ਗੁਰਦੁਆਰਾ ਸਿੰਘ ਸਭਾ, (ਫਰਾਂਸ), ਗੁਰਦੁਆਰਾ ਬਾਬਾ ਸੰਗਤ ਜੀ ਸਮੈਦਿਕ, ਗੁਰੂ ਨਾਨਕ ਗੁਰਦੁਆਰਾ ਸਮੈਦਿਕ, ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ, ਗੁਰੂ ਨਾਨਕ ਸਿੱਖ ਗੁਰਦੁਆਰਾ, (ਗਰੀਸ), ਗੁਰਦੁਆਰਾ ਗੁਰੂ ਨਾਨਕ ਦਰਬਾਰ, ਜਮਰਨ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼, ਕੋਵਨਟਰੀ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਗਰੀਸ, ਗੁਰਦੁਆਰਾ ਗੁਰੂ ਹਰਿ ਰਾਇ ਸਾਹਿਬ ਜੀ, (ਯੂ.ਕੇ.), ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ (ਬੈਲਜੀਅਮ) ਆਦਿ ਵੀ ਸ਼ਾਮਲ ਹਨ। ਉਹਨਾਂ ਦੱਸਿਆ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੋਹੇਂ ਮਤੇ ਲਾਗੂ ਕਰਨ ਦਾ ਵਿਸ਼ਵਾਸ ਦਿਵਾਉਦਿਆ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਖ ਸੰਗਤ ਨੇ ਇਹ ਮੰਗ ਕੀਤੀ ਹੈ ਤੇ ਇਹਨਾਂ ਮੰਗਾਂ ’ਤੇ ਗੰਭਰੀਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਇਹ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸ਼ੁਸੋਭਿਤ ਕੀਤੀਆਂ ਜਾਣਗੀ। ਇਸ ਮੌਕੇ ਉਹਨਾਂ ਨਾਲ ਭਾਈ ਰਾਮ ਸਿੰਘ ਢਿਪਾਲੀ, ਭਾਈ ਜੀਵਨ ਸਿੰਘ ਗਿੱਲ ਕਲਾਂ ਵੀ ਸ਼ਾਮਲ ਸਨ।

Have something to say? Post your comment

 

ਨੈਸ਼ਨਲ

ਭਗਵਾਨ ਸਿੰਘ ਦੀ ਜਿੱਤ ਦਾ ਇਕ ਹੋਰ ਖਿਤਾਬ, ਸੀਜੀਪੀਸੀ ਦੱਖਣੀ ਬਿਹਾਰ ਦੀ ਸੀਟ ਬਚਾਉਣ 'ਚ ਕਾਮਯਾਬ

ਹਿਮਾਚਲ ਵਿਚ ਬਹੁਗਿਣਤੀ ਵੱਲੋਂ ‘ਮਸਜਿਦ’ ਦੇ ਮੁੱਦੇ ਉਤੇ ਭੜਕਾਊ ਕਾਰਵਾਈ ਕਰਨ ਵਾਲਿਆ ਨਾਲ ਸਖ਼ਤੀ ਨਾਲ ਨਿਪਟਣਾ ਜਰੂਰੀ : ਮਾਨ

ਤਖਤ ਹਜ਼ੂਰ ਸਾਹਿਬ ਜੀ ਦੇ ਮੀਤ ਜੱਥੇਦਾਰ ਨੇ ਸਿੱਖ ਐਜੂਕੇਸ਼ਨ ਰੋਡਮੈਪ 2030 ਦੇ ਵਿਚਾਰ-ਵਟਾਂਦਰੇ ਦੀ ਮੀਟਿੰਗ ਵਿਚ ਭਰੀ ਹਾਜ਼ਿਰੀ, ਕੀਤੀ ਸ਼ਲਾਘਾ

ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਤਖਤ ਪਟਨਾ ਸਾਹਿਬ ਵਿੱਚ ਸਨਮਾਨ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਤਿੰਨ ਮਹੀਨਿਆਂ ਵਿੱਚ ਕੀਤੀ ਜਾਵੇਗੀ ਤਿਆਰ

ਨਿਰਪੱਖ ਚੋਣ ਅਮਲ ਲਈ ਭਗਵਾਨ ਸਿੰਘ ਦਾ ਸਨਮਾਨ, ਸੀਜੀਪੀਸੀ ਨੇ ਰਿਫਿਊਜੀ ਕਲੋਨੀ ਗੁਰਦੁਆਰਾ ਸੰਗਤ ਦਾ ਕੀਤਾ ਧੰਨਵਾਦ

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਇਕ ਮਾਮਲੇ ਦੀ ਸੁਣਵਾਈ ਜੱਜ ਸਾਹਿਬ ਦੇ ਹਾਜਿਰ ਨਾ ਹੋਣ ਕਰਕੇ ਹੋਈ ਮੁਲਤਵੀ

ਜਗਦੀਸ਼ ਟਾਈਟਲਰ ਵਿਰੁੱਧ ਗੰਭੀਰ ਧਾਰਾਵਾਂ ਹੇਠ ਚਾਲੂ ਹੋਇਆ "ਦਿੱਲੀ ਸਿੱਖ ਕਤਲੇਆਮ" ਦਾ ਮਾਮਲਾ, 3 ਅਕਤੂਬਰ ਤੋਂ ਗਵਾਹੀ ਹੋਵੇਗੀ ਰਿਕਾਰਡ

ਪੰਜਾਬ ਜਿਉਂਦਾ ਗੁਰਾਂ ਦੇ ਨਾਮ ’ਤੇ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ

ਫ਼ਿਰੋਜ਼ਪੁਰ ਵਿੱਚ ਕੀਤੇ ਗਏ ਸਾਰਾਗੜ੍ਹੀ ਯਾਦਗਾਰ ਦੇ ਉਦਘਾਟਨ ਦਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਮਾਣ ਦਾ ਪ੍ਰਗਟਾਵਾ