ਨੈਸ਼ਨਲ

ਹਰਪ੍ਰੀਤ ਸਿੰਘ ਨੂੰ ਫੜਨਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਬਦਨਾਮ ਕਰਣ ਦੀ ਸਾਜ਼ਿਸ਼: ਬੀਬੀ ਰਣਜੀਤ ਕੌਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 15, 2024 07:29 PM

ਨਵੀਂ ਦਿੱਲੀ - ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕਰਨ ਦੀ ਬਜਾਏ, ਨਸ਼ੇੜੀਆਂ ਨੂੰ ਫੜਕੇ ਖ਼ਾਨਾਪੂਰਤੀ ਕਰਦੀ ਆ ਰਹੀ ਹੈ। ਕਿਓਕਿ ਨਸ਼ਾ ਤਸਕਰੀ ਤਾਂ ਕੇਂਦਰ ਸਰਕਾਰ ਤੋਂ ਲੈਕੇ ਰਾਜ ਸਰਕਾਰਾਂ ਖੁਦ ਕਰਵਾਉਂਦੀਆਂ ਹਨ। ਪਰ ਨਸ਼ਾ ਪੀੜਤ ਪਰਵਾਰਾਂ ਦੀ ਹਾਲ ਦੁਹਾਈ ਨੂੰ ਵੇਖਦਿਆਂ ਹੋਇਆਂ ਸਰਕਾਰਾਂ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਪਿਛਲੇ 12 ਵਰ੍ਹਿਆਂ ਤੋਂ ਹੀ ਨਸ਼ੇੜੀਆਂ ਨੂੰ ਫੜਕੇ ਖ਼ਾਨਾਪੂਰਤੀ ਕਰਦੀ ਆ ਰਹੀ ਹੈ ਜਿਸ ਕਰਕੇ ਬਹੁਤੇ ਨੌਜੁਆਨ ਪੰਜਾਬ ਪੁਲਿਸ ਦੀ ਇਸ ਮੁਹਿੰਮ ਦੇ ਸ਼ਿਕਾਰ ਬਣ ਰਹੇ ਹਨ ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਰਾਹੀਂ ਕਿਹਾ ਕਿ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਦੋਂ ਦੂਜੇ ਸਾਲ ਲਈ ਐਨਏਸਏ ਲੱਗਣ ਤੇ ਵੀ ਨਹੀਂ ਝੁਕੇ ਤੇ ਸਰਕਾਰ ਨੇ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਨੂੰ ਵੀ ਨਸ਼ਾ ਬਰਾਮਦੀ ਦਿਖਾ ਕੇ ਗਿਰਫ਼ਤਾਰ ਕਰ ਲਿਆ। ਮੋਦੀ ਅਤੇ ਪੰਜਾਬ ਸਰਕਾਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਇਹਨਾ ਹੱਥਕੰਡਿਆਂ ਨਾਲ ਸਿੱਖਾਂ ਨੂੰ ਦਬਾਇਆ ਨਹੀਂ ਜਾ ਸਕਦਾ । ਤੇ ਇਹ ਓਹੀ ਸਿੱਖ ਹਨ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 92 ਪਰਸੈਂਟ ਕੁਰਬਾਨੀਆਂ ਦਿਤੀਆਂ ਹਨ । ਪੰਜਾਬ ਪੁਲਿਸ ਅਦਾਲਤ ਅੰਦਰ ਹਰਪ੍ਰੀਤ ਸਿੰਘ ਦੇ ਨਸ਼ੇ ਨਾਲ ਸੰਬੰਧਿਤ ਤਥਾਂ ਬਾਰੇ ਜਾਣਕਾਰੀ ਦੇਣ ਵਿਚ ਫੇਲ ਸਾਬਿਤ ਹੋਈ ਹੈ ਜਿਸ ਲਈ ਉਨ੍ਹਾਂ ਨੂੰ ਹਰਪ੍ਰੀਤ ਸਿੰਘ ਅਤੇ ਹੋਰਾਂ ਦਾ ਰਿਮਾਂਡ ਨਹੀਂ ਮਿਲ ਸਕਿਆ ਜੋ ਕਿ ਇਹ ਸਾਬਿਤ ਕਰਦਾ ਹੈ ਕਿ ਇਹ ਸਭ ਕੁਝ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਚਲੀ ਗਈ ਗੰਦੀ ਚਾਲ ਦਾ ਨਤੀਜਾ ਹੈ । ਅਦਾਲਤ ਅਤੇ ਮੌਜੂਦਾ ਸਰਕਾਰਾਂ ਨੂੰ ਇਸ ਤਰ੍ਹਾਂ ਦੀਆਂ ਚਾਲਾਂ ਚਲਣ ਤੋਂ ਗੁਰੇਜ਼ ਕਰਣਾ ਚਾਹੀਦਾ ਹੈ ਨਹੀਂ ਤਾਂ ਸਿੱਖ ਮੁੜ ਵੱਡੇ ਅੰਦੋਲਨ ਦੀ ਰਾਹ ਪੈ ਸਕਦੇ ਹਨ ।

Have something to say? Post your comment

 

ਨੈਸ਼ਨਲ

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਮਹੂਰੀ ਹੱਕਾਂ ਲਈ ਲੱਦਾਖ ਦੇ ਲੋਕਾਂ ਦੇ ਸੰਘਰਸ਼ ਨੂੰ ਪੂਰਣ ਸਮਰਥਨ; ਇਕਜੁੱਟਤਾ ਦਾ ਪ੍ਰਗਟਾਵਾ

ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿਚੋਂ ਕੱਢਣ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨ ਕੇ ਅਕਾਲੀ ਦਲ ਨੇ ਕੀਤਾ ਬੱਜਰ ਗੁਨਾਹ: ਕਾਲਕਾ/ਕਾਹਲੋਂ

ਨਵੰਬਰ 1984 ਸਿੱਖ ਕਤਲੇਆਮ ਮਾਮਲੇ 'ਚ ਨਾਮਜਦ ਜਗਦੀਸ਼ ਟਾਈਟਲਰ ਮਾਮਲੇ ਦੀ ਸੁਣਵਾਈ ਨਹੀ ਹੋ ਸਕੀ

ਕੈਨੇਡਾ ਦੇ ਬੀਸੀ ਵਿੱਚ ਸਿੱਖ ਸਮੂਹਾਂ ਵਲੋਂ ਭਾਰਤੀ ਕੌਂਸਲੇਟਾਂ ਨੂੰ ਬੰਦ ਕਰਨ ਦੀ ਮੰਗ

ਨਿਝਰ ਕਤਲ ਮਾਮਲੇ 'ਚ ਕੈਨੇਡਾ ਦੇ ਦੋਸ਼ ਗੰਭੀਰ, ਭਾਰਤ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ-ਅਮਰੀਕਾ

15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਸਾਕਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ

ਪੰਜਾਬ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਜ਼ਰੂਰੀ: ਵਿਕਰਮਜੀਤ ਸਿੰਘ ਸਾਹਨੀ

ਪੰਥ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ ਪੰਥ ਵਿਚੋਂ ਛੇਕਿਆ ਜਾਵੇ: ਹਰਮੀਤ ਸਿੰਘ ਕਾਲਕਾ

ਭਾਰਤ ਸਰਕਾਰ ਨੇ ਮਿੱਲ ਮਾਲਕਾਂ ਤੇ ਆੜ੍ਹਤੀਆਂ ਦੀਆਂ ਮੁੱਖ ਮੰਗਾਂ ਮੰਨੀਆਂ-ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਮੇਤ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਹੱਲਾ ਖੇਡਿਆ ਗਿਆ