ਹਰਿਆਣਾ

ਹਰਿਆਣਾ ਸਰਕਾਰ ਨੇ ਅਗਨੀਵੀਰਾਂ ਨੂੰ ਦਿੱਤੀ ਰੁਜਗਾਰ ਦੀ ਗਾਰੰਟੀ - ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਕੌਮੀ ਮਾਰਗ ਬਿਊਰੋ | July 17, 2024 08:14 PM

ਚੰਡੀਗੜ੍ਹ- ਹਰਿਆਣਾ ਵਿਚ ਅਗਨੀਵੀਰਾਂ ਨੂੰ ਰੁਜਗਾਰ ਦੀ ਗਾਰੰਟੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਇਤਹਾਸਕ ਐਲਾਨ ਕਰਦੇ ਹੋਏ ਕਿਹਾ ਕਿ ਅਗਨੀਵੀਰਾਂ ਨੂੰ ਸੂਬਾ ਸਰਕਾਰ ਵੱਲੋਂ ਭਰਤੀ ਕੀਤੇ ਜਾਣ ਵਾਲੇ ਕਾਂਸਟੇਬਲ, ਮਾਈਨਿੰਗ ਗਾਰਡ, ਫੋਰੇਸਟ ਗਾਰਡ, ਜੇਲ ਵਾਰਡਨ ਅਤੇ ਐਸਪੀਓ ਦੇ ਅਹੁਦਿਆਂ 'ਤੇ ਸਿੱਧੀ ਭਰਤੀ ਵਿਚ 10 ਫੀਸਦੀ ਹੋਰੀਜੋਂਟਲ ਰਾਖਵਾਂ ਪ੍ਰਦਾਨ ਕੀਤਾ ਜਾਵੇਗਾ।

ਮੁੱਖ ਮੰਤਰੀ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੁੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 14 ਜੂਨ, 2022 ਨੁੰ ਅਗਨੀਪੱਥ ਯੋਜਨਾ ਲਾਗੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਭਾਰਤੀ ਸੇਨਾ ਵਿਚ 4 ਸਾਲ ਦੇ ਲਈ ਅਗਨੀਵੀਰ ਦੀ ਤੈਨਾਤੀ ਕੀਤੀ ਜਾਂਦੀ ਹੈ।

ਗਰੁੱਪ-ਸੀ ਵਿਚ ਸਿਵਲ ਅਹੁਦਿਆਂ 'ਤੇ ਸਿੱਧੀ ਭਰਤੀ ਵਿਚ ਅਗਨੀਵੀਰਾਂ ਨੂੰ 5 ਫੀਸਦੀ ਅਤੇ ਗਰੁੱਪ-ਬੀ ਵਿਚ 1 ਫੀਸਦੀ ਹੋਰੀਜੋਂਟਲ ਰਾਖਵਾਂ ਮਿਲੇਗਾ

ਸ੍ਰੀ ਨਾਇਬ ਸਿੰਘ ਸੇਨੀ ਨੇ ਕਿਹਾ ਕਿ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਇੰਨ੍ਹਾਂ ਅਗਨੀਵੀਰਾਂ ਨੁੰ ਗਰੁੱਪ-ਬੀ ਅਤੇ ਸੀ ਵਿਚ ਸਰਕਾਰੀ ਅਹੁਦਿਆਂ ਦੇ ਲਈ ਨਿਰਧਾਰਿਤ ਵੱਧ ਤੋਂ ਵੱਧ ਉਮਰ ਵਿਚ 3 ਸਾਲ ਦੀ ਛੋਟ ਪ੍ਰਦਾਨ ਕੀਤੀ ਜਾਵੇਗੀ। ਹਾਲਾਂਕਿ ਅਗਨੀਵੀਰਾਂ ਦੇ ਪਹਿਲੇ ਬੈਚ ਦੇ ਮਾਮਲੇ ਵਿਚ ਉਮਰ ਵਿਚ ਇਹ ਛੋਟ 5 ਸਾਲ ਦੀ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਗਰੁੱਪ-ਸੀ ਵਿਚ ਸਿਵਲ ਅਹੁਦਿਆਂ 'ਤੇ ਸਿੱਧੀ ਭਰਤੀ ਵਿਚ ਅਗਨੀਵੀਰਾਂ ਦੇ ਲਈ 5 ਹੋਰੀਜੋਂਟਲ ਰਾਖਵਾਂ ਅਤੇ ਗਰੁੱਪ ਬੀ ਵਿਚ 1 ਫੀਸਦੀ ਹੋਰੀਜੋਂਟਲ ਰਾਖਵਾਂ ਪ੍ਰਦਾਨ ਕਰੇਗੀ।

ਅਗਨੀਵੀਰ ਵੱਲੋਂ ਆਪਣਾ ਉਦਯੋਗ ਸਥਾਪਿਤ ਕਰਨ 'ਤੇ 5 ਲੱਖ ਤਕ ਦੇ ਕਰਜੇ 'ਤੇ ਦਿੱਤੀ ਜਾਵੇਗੀ ਵਿਆਜ ਸਹਾਇਤਾ

ਮੁੱਖ ਮੰਤਰੀ ਨੈ ਕਿਹਾ ਕਿ ਸੂਬਾ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜੇਕਰ ਅਗਨੀਵੀਰ ਨੂੰ ਕਿਸੇ ਵੀ ਉਦਯੋਗਿਕ ਇਕਾਈ ਵੱਲੋਂ ਪ੍ਰਤੀ ਮਹੀਨਾ 30, 000 ਰੁਪਏ ਤੋਂ ਵੱਧ ਤਨਖਾਹ ਦਿੱਤੀ ਜਾਂਦੀ ਹੈ, ਤਾਂ ਸੂਬਾ ਸਰਕਾਰ ਉਸ ਉਦਯੋਗਿਕ ਇਕਾਈ ਨੂੰ 60, 000 ਰੁਪਏ ਸਲਾਨਾ ਦੀ ਸਬਸਿਡੀ ਦਵੇਗੀ। ਇੰਨ੍ਹਾਂ ਹੀ ਨਹੀਂ, ਜੇਕਰ ਕੋਈ ਅਗਨੀਵੀਰ ਆਪਣਾ ਉਦਯੋਗ ਸਥਾਪਿਤ ਕਰਦਾ ਹੈ, ਤਾਂ ਸਰਕਾਰ ਵੱਲੋਂ ਉਸ ਨੁੰ 5 ਲੱਖ ਤਕ ਦੇ ਕਰਜਾ 'ਤੇ ਵਿਆਜ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਸ੍ਰੀ ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਅਗਨੀਵੀਰਾਂ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਬੰਦੂਕ ਦਾ ਲਾਇਸੈਂਸ ਦਿੱਤਾ ਜਾਵੇਗਾ। ਸਰਕਾਰੀ ਵਿਭਾਗਾਂ/ਬੋਰਡਾਂ/ਨਿਗਮਾਂ ਵਿਚ ਤੈਨਾਤ ਚਾਹੁੰਣ ਵਾਲੇ ਅਗਨੀਵੀਰਾਂ ਨੁੰ ਮੈਟ੍ਰਿਕਸ ਸਕੋਰ ਵਿਚ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਇਸ ਮੌਕੇ 'ਤੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਫੌਜੀ ਅਤੇ ਨੀਮ ਫੌਜੀ ਵਿਭਾਗ ਦੇ ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਖਨਲ ਅਤੇ ਭੂ ਵਿਗਿਆਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਟੀਐਲ ਸਤਅਪ੍ਰਕਾਸ਼, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ, ਖਨਨ ਅਤੇ ਭੂਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਕੇ ਮਕਰੰਦ ਪਾਂਡੂਰੰਗ, ਮਾਨੀਟਰਿੰਗ ਅਤੇ ਕੋਰਡੀਨੇਸ਼ਨ ਦੀ ਵਿਸ਼ੇਸ਼ ਸਕੱਤਰ ਡਾ. ਪ੍ਰਿਯਤਕਾ ਸੋਨੀ, ਮੀਡੀਆ ਸਕੱਤਰ ਪ੍ਰਵੀਣ ਅੱਤਰੇ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Have something to say? Post your comment

 

ਹਰਿਆਣਾ

ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ, 13 ਮੰਤਰੀਆਂ ਨੇ ਪ੍ਰਧਾਨ ਮੰਤਰੀ, ਐਚਐਮ ਸ਼ਾਹ ਦੀ ਮੌਜੂਦਗੀ ਵਿੱਚ ਚੁੱਕੀ ਸਹੁੰ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਗੁਹਾਟੀ ਦੇ ਮਾਂ ਕਾਮਾਖਿਆ ਮੰਦਿਰ ਵਿਚ ਪੂਜਾ ਕੀਤੀ

ਹਰਿਆਣਾ ਦੀ ਨਵੀਂ ਸਰਕਾਰ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਸਹੁੰ ਚੁੱਕੇਗੀ

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਯੂਨੀਵਰਸਲ ਪੀਸ ਫੈਡਰੇਸ਼ਨ ਯੂਐਸਏ ਵੱਲੋਂ "ਸ਼ਾਂਤੀ ਰਾਜਦੂਤ" ਨਿਯੁਕਤ

ਹਾਰਨ ਤੋਂ ਬਾਅਦ ਹਾਰ ਨਾ ਮੰਨਣਾ ਕਾਂਗਰਸ ਦੀ ਪੁਰਾਣੀ ਰਵਾਇਤ ਹੈ: ਪੰਡਿਤ ਮੋਹਨ ਲਾਲ ਬਡੋਲੀ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੁਰੂਕਸ਼ੇਤਰ ਵਿਚ ਅਨਾਜ ਮੰਡੀਆਂ ਦਾ ਕੀਤਾ ਦੌਰਾ

ਪੀਐਮ ਮੋਦੀ ਨੇ ਹਰਿਆਣਾ ਚੋਣ ਜਿੱਤ ਲਈ ਨਾਇਬ ਸਿੰਘ ਸੈਣੀ ਨੂੰ ਵਧਾਈ ਦਿੱਤੀ

ਹਰਿਆਣਾ ਵਿਚ ਦਰਜ ਹੋਈ 67.90 ਫੀਸਦੀ ਵੋਟਿੰਗ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਹਰਿਆਣਾ ਐਗਜ਼ਿਟ ਪੋਲ: ਕਾਂਗਰਸ 50-60 ਸੀਟਾਂ ਨਾਲ ਕਲੀਨ ਸਵੀਪ ਕਰੇਗੀ, ਚਾਰ ਚੋਣਕਾਰਾਂ ਦੀ ਭਵਿੱਖਬਾਣੀ

ਹਰਿਆਣਾ 'ਚ  ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਵਿਧਾਨ ਸਭਾ ਚੋਣਾਂ 2024