ਹਰਿਆਣਾ

ਅਗਨੀਵੀਰਾਂ ਦੀ ਭਲਾਈ ਲਈ ਹਰਿਆਣਾ ਸਰਕਾਰ ਵੱਲੋਂ ਚਲਾਈ ਯੋਜਨਾ 'ਤੇ ਪ੍ਰਧਾਨ ਮੰਤਰੀ ਨੇ ਦਿਖਾਈ ਵਿਸ਼ੇਸ਼ ਦਿਲਚਸਪੀ

ਕੌਮੀ ਮਾਰਗ ਬਿਊਰੋ | July 19, 2024 08:53 PM

ਚੰਡੀਗੜ੍ਹ- ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪ੍ਰਧਾਨ ਮੰਤਰੀ ਆਵਾਸ 'ਤੇ ਮੁਲਾਕਾਤ ਕਰ ਹਰਿਆਣਾ ਵਿਚ ਚਲਾਈ ਰਹੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨਾਲ ਅਗਨੀਵੀਰ ਤੇ ਸੂਬੇ ਤੇ ਕੇਂਦਰ ਸਰਕਾਰ ਵੱਲੋਂ ਗਰੀਬ ਭਲਾਈ ਲਈ ਚਲਾਈ ਜਾ ਰਹੀ ਯੋਜਨਾਵਾਂ 'ਤੇ ਵਿਸਤਾਰ ਨਾਲ ਚਰਚਾ ਕੀਤੀ।

ਪ੍ਰਧਾਨ ਮੰਤਰੀ ਨਾਲ ਮੁਲਾਕਾਤ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਪੱਤਰਕਾਰਾਂ ਨਾਲ ਗਲਬਾਤ ਵਿਚ ਕਿਹਾ ਕਿ ਹਰਿਆਣਾ ਦੇ ਅਗਨੀਵੀਰਾਂ ਨੂੰ ਸੂਬਾ ਸਰਕਾਰ ਵੱਲੋਂ ਵੱਡਾ ਲਾਭ ਦੇਣ ਦਾ ਫੈਸਲਾ ਕੀਤਾ ਗਿਆ ਹੈ। ਅਗਨੀਵੀਰਾਂ ਨੁੰ ਸਰਕਾਰ ਨੌਕਰੀਆਂ ਦੀ ਭਰਤੀ ਵਿਚ 10 ਫੀਸਦੀ ਹੋਰੀਜੋਂਟਲ ਰਾਖਵਾਂ ਦਾ ਲਾਭ ਤੇ ਉਮਰ ਵਿਚ 5 ਤੇ 3 ਸਾਲ ਦੀ ਨਿਯਮ ਅਨੁਸਾਰ ਛੋਟ, ਰੁਜਗਾਰ ਲਈ 5 ਲੱਖ ਤਕ ਕਰਜਾ ਬਿਨ੍ਹਾਂ ਵਿਆਜ ਦੇਣ ਸਮੇਤ ਵੱਖ-ਵੱਖ ਫੈਸਲੇ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਗਨੀਵੀਰ ਯੋਜਨਾ 'ਤੇ ਪ੍ਰਧਾਨ ਮੰਤਰੀ ਦਾ ਫੋਕਸ ਹੈ। ਹਰਿਆਣਾ ਦੀ ਕੋਈ ਇੰਡਸਟਰੀਜ ਅਗਨੀਵੀਰ ਨੁੰ ਨੌਕਰੀ ਦਿੰਦੀ ਹੈ ਤਾਂ ਉਸ ਸੰਸਥਾਨ ਨੂੰ 60 ਹਜਾਰ ਰੁਪਏ ਦੀ ਰਿਬੇਟ ਦਵੇਗੀ। ਪ੍ਰਧਾਨ ਮੰਤਰੀ ਅਗਨੀਵੀਰਾਂ ਦੀ ਭਲਾਈ ਲਈ ਸੂਬਾ ਸਰਕਾਰ ਵੱਲੋਂ ਚਲਾਈ ਗਈ ਯੋਜਨਾ ਦੇ ਬਾਰੇ ਧਿਆਨ ਨਾਲ ਸੁਣਿਆ।

ਮੁੱਖ ਮੰਤਰੀ ਨੇ ਕਿਹਾ ਕਿ ਗਰੀਬ ਵਿਅਕਤੀ ਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਜਿਸ ਤਰ੍ਹਾ ਇਕ-ਇਕ ਯੋਜਨਾ ਦੀ ਬਾਰੀਕੀ ਨਾਲ ਫੀਡਬੈਕ ਲੈ ਕਰਹੇ ਹਨ ਉਸ ਤੋਂ ਸਪਸ਼ਟ ਹੈ ਕਿ ਆਖੀਰੀ ਵਿਅਕਤੀ ਤਕ ਯੋਜਨਾ ਦਾ ਲਾਭ ਪਹੁੰਚ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਹਰਿਆਣਾ ਵਿਚ ਸੰਚਾਲਿਤ ਕੀਤੀ ਜਾ ਰਹੀ ਯੋਜਨਾਵਾਂ ਦੀ ਵਿਸਤਾਰ ਨਾਲ ਜਾਣਕਾਰੀ ਲਈ ਹੈ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਸੰਚਾਲਿਤ ਯੋਜਨਾਵਾਂ ਦੇ ਲਾਗੂ ਕਰਨ 'ਤੇ ਵੀ ਫੀਡਬੈਕ ਲਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਵਿਚ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਕੰਮਾਂ ਤੇ ਆਉਣ ਵਾਲੇ ਵਿਧਾਨਸਭਾ ਚੋਣ ਨੁੰ ਲੈ ਕੇ ਵੀ ਚਰਚਾ ਹੋਈ ਹੈ।

ਮੁੱਖ ਮੰਤਰੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਦਾ ਵਿਜਨ ਦੇਸ਼ ਨੂੰ ਵਿਕਸਿਤ ਰਾਸ਼ਟਰ ਬਨਾਉਣਾ ਅਤੇ ਗਰੀਬ ਵਿਅਕਤੀ ਨੁੰ ਖੁਸ਼ਹਾਲ ਅਤੇ ਮਜਬੂਤ ਬਨਾਉਣ ਦਾ ਹੈ, ਇਸ ਵਿਚ ਹਰਿਆਣਾ ਆਪਣਾ ਯੋਗਦਾਲ ਦਵੇਗਾ। ਹਰਿਆਣਾ ਵਿਚ ਵਿਕਾਸ ਕੰਮਾਂ ਨੁੰ ਗਤੀ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਤੀਜੀ ਵਾਰ ਸਰਕਾਰ ਬਣਾਏਗੀ।

ਪ੍ਰੈਸ ਕਾਨਫ੍ਰੈਂਸ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ 10 ਸਾਲਾਂ ਦੌਰਾਨ ਸੂਬੇ ਵਿਚ ਵੱਡਾ ਬਦਲਾਅ ਆਇਆ ਹੈ। ਤੇਜ ਗਤੀ ਨਾਲ ਕੰਮ ਕਰਵਾਏ ਗਏ ਹਨ। ਹਰ ਜਿਲ੍ਹੇ ਵਿਚ ਸੜਕਾਂ ਦੀ ਮਜਬੂਤੀ ਲਈ ਕੰਮ ਹੋਇਆ ਹੈ, ਫੋਰਲੇਨ ਰੋਡ, ਗ੍ਰੀਨਫੀਲਡ ਤੇ ਐਕਸਪ੍ਰੈਸ ਵੇ ਬਣੇ ਹਲ। ਹਰ ਖੇਤਰ ਵਿਚ ਹਰਿਆਣਾ ਦੇ ਵਿਕਾਸ ਦੀ ਪਹਿਚਾਣ ਬਣੀ ਹੈ।

ਮੁੱਖ ਮੰਤਰੀ ਨੇ ਪ੍ਰੈਸ ਕਾਨਫ੍ਰੈਂਸ ਦੌਰਾਨ ਇਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਲੋਕਸਭਾ ਚੋਣ ਦੌਰਾਨ ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਰੋਕਨਾ ਚਾਹੁੰਦਾ ਸੀ ਪਰ ਉਹ ਉਸ ਵਿਚ ਨਾਕਾਮ ਹੋ ਗਏ। ਸ੍ਰੀ ਨਰੇਂਦਰ ਮੋਦੀ ਤੀਜੀ ਵਾਰ ਪ੍ਰਧਾਨ ਸੇਵਕ ਬਣੇ ਹਨ। ਵਿਰੋਧੀ ਧਿਰ ਦੇ ਲੋਕਾਂ ਦੀ ਵੱਖ-ਵੱਖ ਵਿਚਾਰਧਾਰਾਵਾਂ ਹਨ ਅਤੇ ਉਨ੍ਹਾਂ ਦੇ ਕੋਲ ਕੋਈ ਮੁੱਦਾ ਨਹੀਂ ਹੈ। ਵਿਰੋਧੀ ਧਿਰ ਸਿਰਫ ਝੂਠ ਦਾ ਸਹਾਰਾ ਲੈਂਦਾ ਹੈ ਅਤੇ ਜਨਤਾ ਉਨ੍ਹਾਂ ਦੇ ਝੂਠ ਨੂੰ ਸਮਝ ਚੁੱਕੀ ਹੈ।

ਡਬਵਾਲੀ ਨੁੰ ਜਿਲ੍ਹਾ ਬਨਾਉਣ ਦੀ ਮੰਗ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਦੇ ਲਈ ਕਮੇਟੀ ਗਠਨ ਕਰ ਰੱਖੀ ਹੈ ਜੋ ਵੀ ਮੰਗ ਆਈ ਹੈ ਉਸ ਨੂੰ ਕਮੇਟੀ ਦੇ ਕੋਲ ਭੇਜ ਦਿੱਤਾ ਜਾਂਦਾ ਹੈ। ਕਮੇਟੀ ਪੈਰਾਮੀਟਰ ਦੇ ਆਧਾਰ 'ਤੇ ਫੈਸਲਾ ਲਵੇਗੀ ਚਾਹੇ ਜਿਲ੍ਹਾ ਬਨਾਉਣ ਦੀ ਮੰਗ ਹੋਵੇ ਜਾਂ ਫਿਰ ਕਿਸੇ ਖੇਤਰ ਨੁੰ ਬਲਾਕ ਬਨਾਉਣ ਦੀ ਮੰਗ ਆਵੇ। ਡਬਵਾਲੀ ਦੀ ਮੰਗ ਨੁੰ ਵੀ ਕਮੇਟੀ ਦੇ ਕੋਲ ਭੇਜਣਗੇ।

Have something to say? Post your comment

 

ਹਰਿਆਣਾ

ਕਾਂਗਰਸ ਰਾਖਵੇਂਕਰਨ ਨੂੰ ਖਤਮ ਕਰਨ ਦੀ ਸਾਜਿਸ਼ ਰਚ ਰਹੀ ਹੈ: ਅਰਜੁਨ ਰਾਮ ਮੇਘਵਾਲ

ਭਾਈ-ਭਤੀਜਾਵਾਦ ਤੇ ਦਲਿਤ ਵਿਰੋਧੀ ਹੈ ਕਾਂਗਰਸ  ਕੁਮਾਰੀ ਸ਼ੈਲਜਾ ਦੀ ਅਣਦੇਖੀ ਤੋਂ ਸਮਰਥਕ ਨਾਖੁਸ਼- ਭਾਜਪਾ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ - ਪੰਕਜ ਅਗਰਵਾਲ

ਬੀਜੇਪੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਹਰਿਆਣਾ ਨੂੰ ਬਦਲਿਆ ਅਤੇ ਸੁਧਾਰਿਆ: ਨਾਇਬ ਸੈਣੀ

ਧਾਰਾ 370 ਨੂੰ ਮੁੜ ਲਾਗੂ ਕਰਨ ਦੀ ਗੱਲ ਕਰਨਾ ਕਾਂਗਰਸ ਦੀ ਸੌੜੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦੀ ਹੈ: ਮੋਦੀ

ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਹਾਜ਼ਰੀ ਵਿਚ ਅਸੰਧ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਜੁੰਡਲਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

ਵਿਧਾਨਸਭਾ ਆਮ ਚੋਣ ਲਈ ਜਿਲ੍ਹਿਆਂ ਵਿਚ ਬਣਾਏ ਜਾਣ ਚੋਣ ਆਈਕਨ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਵੀਰਵਾਰ ਨੂੰ ਭਾਜਪਾ ਦੇ 26 ਉਮੀਦਵਾਰ ਦਾਖਲ ਕਰਨਗੇ ਨਾਮਜ਼ਦਗੀ ਪੱਤਰ

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਹਰਿਆਣਾ ਦੀ 14ਵੀਂ ਵਿਧਾਨਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਿਲੀ ਮੰਜੂਰੀ

ਆਪ ਉਮੀਦਵਾਰ ਪਵਨ ਫ਼ੌਜੀ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਤੋਂ ਕੀਤੀ ਨਾਮਜ਼ਦਗੀ ਦਾਖਲ