ਨੈਸ਼ਨਲ

ਯੋਗੀ ਹਕੂਮਤ ਦਾ ਮੁਸਲਿਮ ਤਬਕੇ ਖ਼ਿਲਾਫ਼ : ਇਨਕਲਾਬੀ ਕੇਂਦਰ ਪੰਜਾਬ 

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ  | July 20, 2024 07:35 PM
 
ਸੰਗਰੂਰ-ਯੂਪੀ ਅੰਦਰ ਯੋਗੀ ਸਰਕਾਰ ਵੱਲੋਂ ਕਾਂਬੜੀਆ ਦੀ ਯਾਤਰਾ ਦੌਰਾਨ ਦੁਕਾਨਦਾਰ ਕਾਰੋਬਾਰੀਆਂ ਤੋਂ ਲੈਕੇ ਰੇਹੜੀ ਫੜੀ ਤੱਕ ਲਾਉਣ ਵਾਲੇ ਲੋਕਾਂ ਨੂੰ ਆਪਣੀ ਪਹਿਚਾਣ ਦੱਸਣ ਦਾ ਤਾਨਾਸ਼ਾਹੀ ਹੁਕਮ ਜਾਰੀ ਕਰਨ ਤੋਂ ਬਾਅਦ ਹੁਣ ਮਹਾਂਰਾਸ਼ਟਰ ਦੇ ਕੋਲਹਾਪੁਰ ਦਾ ਵਿਸਾਲਪੁਰ ਕਿਲਾ ਦੇ ਨੇੜੇ ਸਦੀਆਂ ਤੋਂ ਵਸਦੇ ਲੋਕਾਂ ਨੂੰ ਬੁਲਡੋਜਰੀ ਮੁਹਿੰਮ ਚਲਾਕੇ ਉਜਾੜ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਮੋਦੀ ਹਕੂਮਤ ਦੇ ਇਹ ਫਾਸ਼ੀ ਹੁਕਮ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣ ਵੱਲ ਵਧ ਰਹੇ ਖ਼ਤਰਨਾਕ ਰੁਝਾਨ ਦਾ ਸੂਚਕ ਹਨ। 
 
ਸੂਬਾਈ ਆਗੂਆਂ ਜਸਵੰਤ ਜੀਰਖ, ਜਗਜੀਤ ਲਹਿਰਾ ਮੁਹੱਬਤ, ਮੁਖਤਿਆਰ ਪੂਹਲਾ ਨੇ ਹਾਲੀਆ ਸਮੇਂ 18ਵੀਂ ਲੋਕ ਸਭਾ ਚੋਣਾਂ ਤੋਂ ਪੂਰਨ ਬਹੁਮਤ ਨਾ ਹਾਸਲ ਕਰ ਸਕੀ ਭਾਜਪਾ ਪ੍ਰਤੀ ਬਹੁਤ ਸਾਰੇ ਲੋਕਾਂ ਨੂੰ ਲਗਦਾ ਸੀ ਕਿ ਮੋਦੀ ਦਾ ਫ਼ਿਰਕੂ ਫਾਸ਼ੀ ਹੱਲੇ ਨੂੰ ਠੱਲ੍ਹ ਪੈ ਜਾਵੇਗੀ। ਪਰ ਕਾਂਵੜ ਯਾਤਰਾ ਦੇ ਮੱਦੇਨਜ਼ਰ ਯੂਪੀ ਪੁਲਸ ਨੇ ਫ਼ਿਰਕੂ ਫ਼ਰਮਾਨ ਜਾਰੀ ਕਰਦਿਆਂ ਕਾਂਵੜ ਯਾਤਰਾ ਦੇ ਰਾਹ ਵਿੱਚ ਪੈਂਦੇ ਸਾਰੇ ਦੁਕਾਨਦਾਰਾਂ, ਢਾਬਿਆਂ ਤੇ ਰੇਹੜੀ ਵਾਲ਼ਿਆਂ ਨੂੰ ਦੁਕਾਨਾਂ ਉੱਤੇ ਆਪਣਾ ਨਾਮ ਲਿਖਣ ਲਈ ਕਿਹਾ ਤਾਂ ਜੋ ਕੋਈ ਕਾਂਵੜੀਆ ਗ਼ਲਤੀ ਨਾਲ਼ ਮੁਸਲਮਾਨਾਂ ਦੀਆਂ ਦੁਕਾਨਾਂ ਜਾਂ ਰੇਹੜੀ ਤੋਂ ਕੁੱਝ ਖਰੀਦ ਨਾ ਲਵੇ। ਇਹ ਯੋਗੀ ਦੀ ਫ਼ਿਰਕੂ ਸਰਕਾਰ ਦਾ ਮੁਸਲਮਾਨਾਂ ਪ੍ਰਤੀ ਵਿਤਕਰੇ ਦਾ ਨਵਾਂ ਨਫ਼ਰਤੀ ਫ਼ਰਮਾਨ ਨਹੀਂ ਹੈ। ਪਹਿਲਾਂ ਇੱਕ ਭਾਸ਼ਣ ਵਿੱਚ ਮੋਦੀ ਕੱਪੜਿਆਂ ਤੋਂ ਪਛਾਨਣ ਦੀ ਗੱਲ ਕਰਦਾ ਸੀ ਤੇ ਹੁਣ ਗੱਲ ਅੱਗੇ ਵਧਕੇ ਮੁਸਲਮਾਨਾਂ ਦੇ ਕਾਰੋਬਾਰਾਂ ਤੱਕ ਪਹੁੰਚ ਗਈ ਹੈ। ਮੋਦੀ ਹਕੂਮਤ ਘੱਟਗਿਣਤੀਆਂ, ਖਾਸਕਰ ਮੁਸਲਮਾਨਾਂ, ਨੂੰ ਜਲੀਲ ਕਰਨ ਦੇ ਕਦਮ ਚੁੱਕ ਰਹੀ ਹੈ। ਕਈ ਸਾਲਾਂ ਤੋਂ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦੀਆਂ ਅਪੀਲਾਂ ਦੀਆਂ ਵੀਡੀਓ ਸੰਘੀਆਂ ਦੇ ਆਈਟੀ ਸੈੱਲ ਵੱਲੋਂ ਫੈਲਾਈਆਂ ਜਾ ਰਹੀਆਂ ਹਨ। ਪਰ ਅਦਾਲਤੀ ਪ੍ਰਬੰਧ ਅਜਿਹਾ ਸਾਰਾ ਕੁੱਝ ਵਾਪਰਨ ਵੇਲੇ ਮੂਕ ਦਰਸ਼ਕ ਬਣਕੇ ਵੇਖਦਾ ਰਹਿੰਦਾ ਹੈ। ਇਸ ਫ਼ਿਰਕੂ ਫਾਸ਼ੀ ਸੰਘੀ ਲਾਣੇ ਨੂੰ ਨੱਥ ਪਾਉਣ ਲਈ ਅਦਾਲਤੀ ਪ੍ਰਬੰਧ ਦੀ ਥਾਂ ਕਿਰਤੀ ਲੋਕਾਂ ਦੇ ਏਕੇ ਅਤੇ ਸੰਘਰਸ਼ਾਂ ਨਾਲ਼ ਹੀ ਠੱਲ੍ਹ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

Have something to say? Post your comment

 

ਨੈਸ਼ਨਲ

ਭਗਵਾਨ ਸਿੰਘ ਦੀ ਜਿੱਤ ਦਾ ਇਕ ਹੋਰ ਖਿਤਾਬ, ਸੀਜੀਪੀਸੀ ਦੱਖਣੀ ਬਿਹਾਰ ਦੀ ਸੀਟ ਬਚਾਉਣ 'ਚ ਕਾਮਯਾਬ

ਹਿਮਾਚਲ ਵਿਚ ਬਹੁਗਿਣਤੀ ਵੱਲੋਂ ‘ਮਸਜਿਦ’ ਦੇ ਮੁੱਦੇ ਉਤੇ ਭੜਕਾਊ ਕਾਰਵਾਈ ਕਰਨ ਵਾਲਿਆ ਨਾਲ ਸਖ਼ਤੀ ਨਾਲ ਨਿਪਟਣਾ ਜਰੂਰੀ : ਮਾਨ

ਤਖਤ ਹਜ਼ੂਰ ਸਾਹਿਬ ਜੀ ਦੇ ਮੀਤ ਜੱਥੇਦਾਰ ਨੇ ਸਿੱਖ ਐਜੂਕੇਸ਼ਨ ਰੋਡਮੈਪ 2030 ਦੇ ਵਿਚਾਰ-ਵਟਾਂਦਰੇ ਦੀ ਮੀਟਿੰਗ ਵਿਚ ਭਰੀ ਹਾਜ਼ਿਰੀ, ਕੀਤੀ ਸ਼ਲਾਘਾ

ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਤਖਤ ਪਟਨਾ ਸਾਹਿਬ ਵਿੱਚ ਸਨਮਾਨ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਤਿੰਨ ਮਹੀਨਿਆਂ ਵਿੱਚ ਕੀਤੀ ਜਾਵੇਗੀ ਤਿਆਰ

ਨਿਰਪੱਖ ਚੋਣ ਅਮਲ ਲਈ ਭਗਵਾਨ ਸਿੰਘ ਦਾ ਸਨਮਾਨ, ਸੀਜੀਪੀਸੀ ਨੇ ਰਿਫਿਊਜੀ ਕਲੋਨੀ ਗੁਰਦੁਆਰਾ ਸੰਗਤ ਦਾ ਕੀਤਾ ਧੰਨਵਾਦ

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਇਕ ਮਾਮਲੇ ਦੀ ਸੁਣਵਾਈ ਜੱਜ ਸਾਹਿਬ ਦੇ ਹਾਜਿਰ ਨਾ ਹੋਣ ਕਰਕੇ ਹੋਈ ਮੁਲਤਵੀ

ਜਗਦੀਸ਼ ਟਾਈਟਲਰ ਵਿਰੁੱਧ ਗੰਭੀਰ ਧਾਰਾਵਾਂ ਹੇਠ ਚਾਲੂ ਹੋਇਆ "ਦਿੱਲੀ ਸਿੱਖ ਕਤਲੇਆਮ" ਦਾ ਮਾਮਲਾ, 3 ਅਕਤੂਬਰ ਤੋਂ ਗਵਾਹੀ ਹੋਵੇਗੀ ਰਿਕਾਰਡ

ਪੰਜਾਬ ਜਿਉਂਦਾ ਗੁਰਾਂ ਦੇ ਨਾਮ ’ਤੇ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ

ਫ਼ਿਰੋਜ਼ਪੁਰ ਵਿੱਚ ਕੀਤੇ ਗਏ ਸਾਰਾਗੜ੍ਹੀ ਯਾਦਗਾਰ ਦੇ ਉਦਘਾਟਨ ਦਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਮਾਣ ਦਾ ਪ੍ਰਗਟਾਵਾ