ਨੈਸ਼ਨਲ

ਕੰਗ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਾਬਕਾ ਹਾੱਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 22, 2024 08:37 PM

 ਨਵੀਂ ਦਿੱਲੀ-ਆਮ ਆਦਮੀ ਪਾਰਟੀ (ਆਪ) ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸੰਸਦ ਵਿੱਚ ਸਾਡੇ ਉਭਰਦੇ ਖਿਡਾਰੀਆਂ ਲਈ ਬਿਹਤਰ ਸਹੂਲਤਾਂ ਦਾ ਮੁੱਦਾ ਉਠਾਇਆ। ਕੰਗ ਨੇ ਭਾਰਤ ਦੇ ਓਲੰਪਿਕ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਖਿਡਾਰੀ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨਗੇ ਪਰ ਇਹ ਸਮਾਂ ਹੈ ਕਿ ਅਸੀਂ ਆਪਣੇ ਨੌਜਵਾਨ ਖਿਡਾਰੀਆਂ ਨੂੰ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ ਪ੍ਰਦਾਨ ਕੀਤੀਆਂ ਉੱਚ ਪੱਧਰ ਦੀ ਸਹੂਲਤਾਂ ਅਤੇ ਮੌਕੇ ਦੇਣ 'ਤੇ ਵਿਚਾਰ ਕਰੀਏ।  

‘ਆਪ’ ਆਗੂ ਨੇ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਾਡੇ ਖਿਡਾਰੀਆਂ ਨੂੰ ਉੱਚਤਮ ਸਨਮਾਨ ਦੇਣ ਨਾਲ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕੀਤਾ ਜਾਵੇਗਾ।  ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਯੋਗਦਾਨ ਬੇਮਿਸਾਲ ਹੈ।  ਉਨ੍ਹਾਂ ਕਿਹਾ ਕਿ 1970 ਦੇ ਦਹਾਕੇ ਵਿੱਚ ਇੱਕ ਸਮਾਂ ਹੁੰਦਾ ਸੀ ਜਦੋਂ ਪੂਰੀ ਫੁੱਟਬਾਲ ਟੀਮ ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਮਾਹਲਪੁਰ ਦੀ ਹੁੰਦੀ ਸੀ।  ਉਨ੍ਹਾਂ ਕਿਹਾ ਕਿ ਬਲਾਚੌਰ ਦਾ ਇੱਕ ਛੋਟਾ ਜਿਹਾ ਹਲਕਾ ਸਾਡੇ ਦੇਸ਼ ਵਿੱਚ ਵਧੀਆ ਬਾਸਕਟਬਾਲ ਖਿਡਾਰੀ ਪੈਦਾ ਕਰਦਾ ਹੈ।

 ਕੰਗ ਨੇ ਹਾਊਸ ਦੇ ਧਿਆਨ ਵਿੱਚ ਢੁਕਵੇਂ ਬੁਨਿਆਦੀ ਢਾਂਚੇ ਦੀ ਘਾਟ ਅਤੇ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਵਧਣ ਦੇ ਮੌਕਿਆਂ ਵੱਲ ਵੀ ਲਿਆਂਦਾ। ਉਨਾਂ ਕਿਹਾ ਕਿ ਸਾਡੇ ਦੇਸ਼ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਹੈ ਪਰ ਸਾਡੇ ਕੋਲ ਛੋਟੀ ਉਮਰ ਤੋਂ ਹੀ ਆਪਣੇ ਖਿਡਾਰੀਆਂ ਦੀ ਮਦਦ ਲਈ ਕੋਈ ਪ੍ਰਣਾਲੀ (ਸਿਸਟਮ) ਨਹੀਂ ਹੈ।  ਉਨ੍ਹਾਂ ਨੇ ਖੇਡ ਮੰਤਰੀ ਨੂੰ ਕਿਹਾ ਕਿ ਉਹ ਉਭਰਦੇ ਖਿਡਾਰੀਆਂ ਦੀ ਮਦਦ ਲਈ ਇੱਕ ਪ੍ਰਣਾਲੀ ਤਿਆਰ ਕਰਨ ਤਾਂ ਜੋ ਉਹ ਸਾਡੇ ਦੇਸ਼ ਲਈ ਤਗਮੇ ਅਤੇ ਟਰਾਫੀਆਂ ਜਿੱਤ ਸਕਣ।

Have something to say? Post your comment

 

ਨੈਸ਼ਨਲ

ਭਗਵਾਨ ਸਿੰਘ ਦੀ ਜਿੱਤ ਦਾ ਇਕ ਹੋਰ ਖਿਤਾਬ, ਸੀਜੀਪੀਸੀ ਦੱਖਣੀ ਬਿਹਾਰ ਦੀ ਸੀਟ ਬਚਾਉਣ 'ਚ ਕਾਮਯਾਬ

ਹਿਮਾਚਲ ਵਿਚ ਬਹੁਗਿਣਤੀ ਵੱਲੋਂ ‘ਮਸਜਿਦ’ ਦੇ ਮੁੱਦੇ ਉਤੇ ਭੜਕਾਊ ਕਾਰਵਾਈ ਕਰਨ ਵਾਲਿਆ ਨਾਲ ਸਖ਼ਤੀ ਨਾਲ ਨਿਪਟਣਾ ਜਰੂਰੀ : ਮਾਨ

ਤਖਤ ਹਜ਼ੂਰ ਸਾਹਿਬ ਜੀ ਦੇ ਮੀਤ ਜੱਥੇਦਾਰ ਨੇ ਸਿੱਖ ਐਜੂਕੇਸ਼ਨ ਰੋਡਮੈਪ 2030 ਦੇ ਵਿਚਾਰ-ਵਟਾਂਦਰੇ ਦੀ ਮੀਟਿੰਗ ਵਿਚ ਭਰੀ ਹਾਜ਼ਿਰੀ, ਕੀਤੀ ਸ਼ਲਾਘਾ

ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਤਖਤ ਪਟਨਾ ਸਾਹਿਬ ਵਿੱਚ ਸਨਮਾਨ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਤਿੰਨ ਮਹੀਨਿਆਂ ਵਿੱਚ ਕੀਤੀ ਜਾਵੇਗੀ ਤਿਆਰ

ਨਿਰਪੱਖ ਚੋਣ ਅਮਲ ਲਈ ਭਗਵਾਨ ਸਿੰਘ ਦਾ ਸਨਮਾਨ, ਸੀਜੀਪੀਸੀ ਨੇ ਰਿਫਿਊਜੀ ਕਲੋਨੀ ਗੁਰਦੁਆਰਾ ਸੰਗਤ ਦਾ ਕੀਤਾ ਧੰਨਵਾਦ

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਇਕ ਮਾਮਲੇ ਦੀ ਸੁਣਵਾਈ ਜੱਜ ਸਾਹਿਬ ਦੇ ਹਾਜਿਰ ਨਾ ਹੋਣ ਕਰਕੇ ਹੋਈ ਮੁਲਤਵੀ

ਜਗਦੀਸ਼ ਟਾਈਟਲਰ ਵਿਰੁੱਧ ਗੰਭੀਰ ਧਾਰਾਵਾਂ ਹੇਠ ਚਾਲੂ ਹੋਇਆ "ਦਿੱਲੀ ਸਿੱਖ ਕਤਲੇਆਮ" ਦਾ ਮਾਮਲਾ, 3 ਅਕਤੂਬਰ ਤੋਂ ਗਵਾਹੀ ਹੋਵੇਗੀ ਰਿਕਾਰਡ

ਪੰਜਾਬ ਜਿਉਂਦਾ ਗੁਰਾਂ ਦੇ ਨਾਮ ’ਤੇ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ

ਫ਼ਿਰੋਜ਼ਪੁਰ ਵਿੱਚ ਕੀਤੇ ਗਏ ਸਾਰਾਗੜ੍ਹੀ ਯਾਦਗਾਰ ਦੇ ਉਦਘਾਟਨ ਦਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਮਾਣ ਦਾ ਪ੍ਰਗਟਾਵਾ