ਨੈਸ਼ਨਲ

ਦੀਵਾਲੀਆ ਹੋਣ ਦੀ ਕਗਾਰ ਤੇ ਪਹੁੰਚੀ ਦਿੱਲੀ ਕਮੇਟੀ ਦੇਣਦਾਰੀਆਂ ਦਾ ਦੇਵੇ ਹਿਸਾਬ: ਜਤਿੰਦਰ ਸਿੰਘ ਸੋਨੂੰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 24, 2024 08:33 PM

ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਇਕ ਮਾਣਮੱਤੀ ਤੇ ਨੁਮਾਇੰਦਾ ਸੰਸਥਾ ਹੈ । ਜਿਹੜੀ ਕਿ ਅੱਜ ਵਿੱਤੀ ਦੇਣਦਾਰੀਆਂ ਦੇ ਚੱਲਦਿਆਂ ਦੀਵਾਲੀਆ ਹੋਣ ਦੀ ਕਗਾਰ ਤੇ ਪਹੁੰਚ ਚੁੱਕੀ ਹੈ । ਇਸ ਲਈ ਹਰ ਦੂਜੇ ਦਿਨ ਪ੍ਰੈਸ ਕਾਨਫਰੰਸਾਂ ਕਰਕੇ ਹੋਰਾਂ ਤੇ ਚਿੱਕੜ ਸੁੱਟਣ ਦੀ ਬਜਾਏ ਇਸਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਇੱਕ ਪ੍ਰੈੱਸ ਕਾਨਫਰੰਸ ਕਮੇਟੀ ਦੀਆਂ 700 ਕਰੋੜ ਤੋਂ ਉੱਪਰ ਪਹੁੰਚ ਚੁੱਕੀਆਂ ਵਿੱਤੀ ਦੇਣਦਾਰੀਆਂ ਬਾਰੇ ਵੀ ਕਰਨ ਤੇ ਕੌਮ ਨੂੰ ਦੱਸਣ ਕਿ ਉਹਨਾਂ ਨੇ ਕਿੱਥੇ - ਕਿੱਥੇ ਤੇ ਕਿੰਨੇ ਪੈਸੇ ਦੇਣੇ ਹਨ । ਇਹਨਾਂ ਗੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਜਤਿੰਦਰ ਸਿੰਘ ਸੋਨੂੰ ਨੇ ਦਿੱਲੀ ਕਮੇਟੀ ਦੇ ਆਰਥਿਕ ਸੰਕਟ ਤੇ ਟਿੱਪਣੀ ਕਰਦਿਆਂ ਕਹੀ ।

ਜਤਿੰਦਰ ਸਿੰਘ ਸੋਨੂੰ ਨੇ ਕਿਹਾ ਕਿ, “ ਕਮੇਟੀ ‘ਚ ਇਹ ਨੌਬਤ ਤੱਕ ਆ ਗਈ ਹੈ ਕਿ ਘੱਟ ਸੰਗਤ ਹੋਣ ਦਾ ਬਹਾਨਾ ਬਣਾ ਕਿ 12 ਵਜੇ ਤੋਂ ਬਾਅਦ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿੱਚ ਏ.ਸੀ ਤੱਕ ਬੰਦ ਕਰ ਦਿੱਤੇ ਜਾਂਦੇ ਕੀ ਦਿੱਲੀ ਕਮੇਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਰਾ ਵੀ ਸਤਿਕਾਰ ਨਹੀਂ ਕੀ ਉਹਨਾਂ ਨੂੰ ਨਹੀਂ ਪਤਾ ਕਿ ਇਹ ਏ ਸੀ ਸਿਰਫ ਸੰਗਤ ਲਈ ਹੀ ਨਹੀਂ ਅਸੀ ਹਾਜ਼ਰ ਨਾਜ਼ਰ ਗੁਰੂ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਵੀ ਲਗਾਉੰਦੇ ਹਾਂ “ ਉਹਨਾਂ ਕਿਹਾ ਕਿ , “ ਪਰ ਅਸਲ ਗੱਲ ਇਹ ਹੈ ਕਿ ਕਮੇਟੀ ਕੋਲ ਬਿਜਲੀ ਦੇ ਬਿੱਲ ਦੇਣ ਦੇ ਵੀ ਪੈਸੇ ਨਹੀ ਜਿਸ ਲਈ ਇਹੋ ਜਿਹੀਆਂ ਬੱਚਤਾਂ ਕਰਨ ਨੂੰ ਫਿਰਦੇ ਹਨ ਪਰ ਦੂਜੇ ਪਾਸੇ ਕਮੇਟੀ ਦੇ ਆਪਣੇ ਕੁਝ ਚਹੇਤੇ ਮੈਂਬਰਾਂ ਨੂੰ ਦਿੱਤੀਆਂ ਕਾਰਾਂ ਉਹਨਾਂ ਨੇ ਟੈਕਸੀ ਵਜੋਂ ਪਾ ਕੇ ਆਮਦਨ ਦਾ ਸਾਧਨ ਬਣਾਈਆਂ ਹੋਈਆਂ ਹਨ ਤੇ ਸੰਸਥਾਵਾਂ ਵਿੱਚੋਂ ਪੁਰਾਣੇ ਉਤਾਰੇ ਜਾਂਦੇ ਏ ਸੀ ਇਹਨਾਂ ਦੇ ਚਹੇਤੇ ਮੈੰਬਰ ਆਪਣੇ ਘਰਾਂ ਨੂੰ ਲੈ ਜਾ ਰਹੇ ਹਨ ।”
ਜਤਿੰਦਰ ਸਿੰਘ ਸੋਨੂੰ ਨੇ ਕਿਹਾ ਕਿ , “ ਇਸ ਲਈ ਕਮੇਟੀ ਦੇ ਪ੍ਰਬੰਧਕ ਪਹਿਲਾਂ ਆਪਣੇ ਅੰਦਰ ਝਾਕਣ ਤੇ ਕੌਮ ਨੂੰ ਕਮੇਟੀ ਦੇ ਵਿੱਤੀ ਸੰਕਟ ਦੀ ਸਹੀ ਰਿਪੋਰਟ ਪੇਸ਼ ਕਰਨ ।”

Have something to say? Post your comment

 

ਨੈਸ਼ਨਲ

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਮਹੂਰੀ ਹੱਕਾਂ ਲਈ ਲੱਦਾਖ ਦੇ ਲੋਕਾਂ ਦੇ ਸੰਘਰਸ਼ ਨੂੰ ਪੂਰਣ ਸਮਰਥਨ; ਇਕਜੁੱਟਤਾ ਦਾ ਪ੍ਰਗਟਾਵਾ

ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿਚੋਂ ਕੱਢਣ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨ ਕੇ ਅਕਾਲੀ ਦਲ ਨੇ ਕੀਤਾ ਬੱਜਰ ਗੁਨਾਹ: ਕਾਲਕਾ/ਕਾਹਲੋਂ

ਨਵੰਬਰ 1984 ਸਿੱਖ ਕਤਲੇਆਮ ਮਾਮਲੇ 'ਚ ਨਾਮਜਦ ਜਗਦੀਸ਼ ਟਾਈਟਲਰ ਮਾਮਲੇ ਦੀ ਸੁਣਵਾਈ ਨਹੀ ਹੋ ਸਕੀ

ਕੈਨੇਡਾ ਦੇ ਬੀਸੀ ਵਿੱਚ ਸਿੱਖ ਸਮੂਹਾਂ ਵਲੋਂ ਭਾਰਤੀ ਕੌਂਸਲੇਟਾਂ ਨੂੰ ਬੰਦ ਕਰਨ ਦੀ ਮੰਗ

ਨਿਝਰ ਕਤਲ ਮਾਮਲੇ 'ਚ ਕੈਨੇਡਾ ਦੇ ਦੋਸ਼ ਗੰਭੀਰ, ਭਾਰਤ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ-ਅਮਰੀਕਾ

15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਸਾਕਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ

ਪੰਜਾਬ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਜ਼ਰੂਰੀ: ਵਿਕਰਮਜੀਤ ਸਿੰਘ ਸਾਹਨੀ

ਪੰਥ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ ਪੰਥ ਵਿਚੋਂ ਛੇਕਿਆ ਜਾਵੇ: ਹਰਮੀਤ ਸਿੰਘ ਕਾਲਕਾ

ਭਾਰਤ ਸਰਕਾਰ ਨੇ ਮਿੱਲ ਮਾਲਕਾਂ ਤੇ ਆੜ੍ਹਤੀਆਂ ਦੀਆਂ ਮੁੱਖ ਮੰਗਾਂ ਮੰਨੀਆਂ-ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਮੇਤ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਹੱਲਾ ਖੇਡਿਆ ਗਿਆ