ਪੰਜਾਬ

ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸੁਖਬੀਰ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕਰਨ -ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ

ਕੌਮੀ ਮਾਰਗ ਬਿਊਰੋ | July 25, 2024 08:39 PM

ਚੰਡੀਗੜ੍ਹ- ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਸ਼੍ਰੀ ਅਕਾਲ ਤਖਤ ਸਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ। ਇਹ ਸਮੇਂ ਦੀ ਬਹੁੱਤ ਵੱਡੀ ਮੰਗ ਹੈ ਤੇ ਉਸ ਪਿੱਛੇ ਕਈ ਵੱਡਾ ਕਾਰਨ ਵੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੇਰਾ ਸਿਰਸਾ ਵੱਲੋਂ ਜਿਹੜਾ ਮੁਆਫੀ ਨਾਮਾ ਆਇਆ ਸੀ ਜਾਂ ਖੁੱਦ ਲਿਖਿਆ ਸੀ ਜਾਂ ਉਹ ਬੰਦ ਜਾਂ ਖੁੱਲੇ ਲਿਫਾਫੇ ਵਿਚ ਆਇਆ ਸੀ। ਇਹ ਭੇਦ ਬਣਿਆਂ ਹੋਇਆ ਹੈ। ਸੋ ਇਸ ਲ਼ਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪੂੱਰੀ ਤਰਾਂ ਠੱਲ ਪਾਈ ਜਾਵੇ। ਡੇਰਾ ਸਿਰਸਾ ਦੇ ਉਸ ਮੁਆਫੀਨਾਮੇ ਨੂੰ ਵੀ ਜਨਤਕ ਨਾ ਕਰਕੇ ਸਿੱਖ ਪੰਥ ਵਿਚ ਚਰਚਾ ਹੀ ਨਹੀਂ ਹੋਣ ਦਿੱਤੀ। ਡੇਰਾ ਸਿਰਸਾ ਨੂੰ ਸਿੱਧੇ ਤੌਰ ’ਤੇ ਮੁਆਫੀ ਦੇ ਦਿੱਤੀ ਗਈ। ਜਥੇਦਾਰ ਸਹਿਬਾਨਾਂ ਦੀਆਂ ਚੰਡੀਗੜ ਕੋਠੀ ਬੰਦ ਕਮਰਾ ਮੀਟਿੰਗਾਂ ਦਾ ਜਿਕਰ ਆਮ ਸੁਣਿਆ ਗਿਆ ਸੀ ਇਸ ਫੈਸਲੇ ਨਾਲ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਅਤੇ ਸੰਗਤ ਨੇ ਇਸ ’ਤੇ ਵੱਡੇ ਰੋਸ਼ ਦਾ ਪ੍ਰਗਟਾਵਾ ਕੀਤਾ ਇੱਥੋਂ ਤੱਕ ਕੇ ਸੰਗਤਾਂ ਨੇ ਸਰਬੱਤ ਖਾਲਸਾ ਤੱਕ ਸੱਦ ਲਿਆ ਤੇ ਪੰਥਕ ਸਫ਼ਾ ਚ ਸ੍ਰੋਮਣੀ ਗੁਰੂਦੁਆਰਾ ਪ੍ਰੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਲੋਕਾਂ ਵਿੱਚ ਨਹੀ ਜਾ ਸਕਦੇ ਸਨ। ਸਿੱਖ ਸੰਗਤ ਵਿਚ ਰੋਸ ਵਧਿਆ ਤਾਂ ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ ਮੁਆਫੀਨਾਮਾ ਵਾਪਸ ਲੈਣਾ ਪਿਆ। ਜਥੇ: ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਸਥਿਤੀ ਇਸ ਵਾਰ ਵੀ ਜਿਉਂ ਦੀ ਤਿਉਂ ਬਣ ਗਈ ਹੈ ਕਿਉਂਕਿ ਡੇਰੇ ਦੀ ਮੁਆਫ਼ੀ ਵਿੱਚ ਸਭ ਤੋਂ ਵੱਡਾ ਹੱਥ ਸੁਖਬੀਰ ਸਿੰਘ ਬਾਦਲ ਦਾ ਹੀ ਹੈ ਤੇ ਉਹਨਾਂ ਵੱਲੋਂ ਜਿਹੜਾ ਕੱਲ ਸਪੱਸਟੀਕਰਨ ਦਿੱਤਾ ਗਿਆ ਉਹ ਲੁਕਾ ਕੇ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਉਸ ਨੂੰ ਤੁਰੰਤ ਜਨਤਕ ਕਰਨਾ ਚਾਹੀਦਾ ਹੈ। ਉੱਨਾਂ ਕਿਹਾ ਜਦ ਵੀ ਗੁਰੂ ਸਾਹਿਬ ਦੇ ਤਖ਼ਤ ਤੇ ਜਾਈਏ ਤਾਂ ਉੱਥੇ ਕੁੱਝ ਲਕੋਣਾ ਨਹੀ ਚਾਹੀਦਾ ਤੇ ਗੁਰੂ ਸਾਹਿਬ ਦੇ ਸਾਜੇ ਖਾਲਸਾ ਪੰਥ ਅੱਗੇ ਜ਼ਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜ਼ੋਰ ਦੇ ਕੇ ਸਨਿਮਰ ਬੇਨਤੀ ਕੀਤੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਮੁਆਫੀਨਾਮਾ ਭੇਜਿਆ ਗਿਆ ਹੈ, ਉਸ ਨੂੰ ਤੁਰੰਤ ਜਨਤਕ ਕੀਤਾ ਜਾਵੇ ਤਾਂ ਜੋ ਸਿੱਖ ਪੰਥ ਵਿਚ ਉਸ ਦੀ ਚਰਚਾ ਹੋ ਸਕੇ ਅਤੇ ਜਿਹੜਾ ਵੀ ਫੈਸਲਾ ਹੋਵੇ ਉਹ ਸਿੱਖ ਪੰਥ ਦੇ ਆਸ਼ੇ ਮੁਤਾਬਕ ਹੋਵੇ ਅਤੇ ਨਾਂ ਕਿ ਡੇਰੇ ਸਿਰਸਾ ਮੁਆਫ਼ੀ ਦੇ ਫੈਸਲੇ ਵਾਂਗ ਲੁਕਾ ਕੇ ਹੋਵੇ।

ਸੋ ਸੁਖਬੀਰ ਸਿੰਘ ਬਾਦਲ ਦਾ ਸਪੱਸਟੀਕਰ ਹੋਰਨਾਂ ਕੋਤਾਹੀਆਂ ਦੇ ਨਾਲ-ਨਾਲ ਉਸੇ ਡੇਰੇ ਦੀ ਮੁਆਫੀ ਨਾਲ ਵੀ ਸਬੰਧਤ ਹੈ ਤੇ ਕਿਸੇ ਤਰ੍ਹਾਂ ਦਾ ਵੀ ਕਿੰਤੂ ਪ੍ਰੰਤੂ ਨਾ ਹੋਵੇ ਇਹ ਜਨਤਕ ਹੋਣਾ ਬਹੁੱਤ ਜ਼ਰੂਰੀ ਹੈ। ਜਥੇਦਾਰ ਸੁੱਚਾ ਸ਼ਿੰਘ ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਹੁੰਦੇ ਹੋਏ ਜਿਹੜੇ ਪੰਥ ਵਿਰੋਧੀ ਫੈਸਲੇ ਹੋਏ ਹਨ, ਉਸ ਦਾ ਸਿੱਖ ਸੰਗਤ ਵਿਚ ਅੱਜ ਵੀ ਵੱਡਾ ਰੋਸ ਹੈ। ਸੋ ਸੰਗਤ ਨੂੰ ਉਸ ਰੋਸ ਚੋ ਕੱਢਣ ਲਈ ਜਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਜਾਦਾ ਹੈ ਤਾਂ ਪ੍ਰਧਾਨਗੀ ਛੱਡ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋਣ। ਜਦ ਕਿ ਸਪੱਸਟੀਕਰਨ ਦੇਣ ਗਏ ਨਿਮਾਣੇ ਸਿੱਖ ਦੀ ਹੈਸੀਅਤ ਨਹੀ ਪ੍ਰਧਾਨ ਦੀ ਹੈਸੀਅਤ ਵਿੱਚ ਗਏ ਹਨ ਤੇ ਐਸਜੀਪੀਸੀ ਪ੍ਰਧਾਨ ਦਾ ਨਾਲ ਖੜਨਾ ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ। ਇੱਥੇ ਵੀ ਬੰਦ ਕਮਰਾ ਮੀਟਿੰਗ ਦੀ ਚਰਚਾ ਹੈ ਜਿਸ ਨਾਲ ਸਿੱਖ ਸੰਗਤਾਂ ਵਿੱਚ ਰੋਸ ਵੱਧ ਰਿਹਾ ਹੈ।

Have something to say? Post your comment

 

ਪੰਜਾਬ

ਤਖ਼ਤ ਸਾਹਿਬ ਦੇ ਜਥੇਦਾਰ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ-ਮੁੱਖ ਮੰਤਰੀ

ਮੁੱਖ ਮੰਤਰੀ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ ਅੰਮ੍ਰਿਤਸਰ ਵਿਖੇ ਕੀਤਾ ਲੋਕਾਈ ਨੂੰ ਸਮਰਪਿਤ

ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਪਿੰਡ 'ਚ ਨਵੀਂ ਚੁਣੀਆਂ ਪੰਚਾਇਤਾਂ ਦਾ ਸਨਮਾਨ

ਖਾਲਸਾ ਕਾਲਜ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ ਨਾਮਵਰ ਕੰਪਨੀਆਂ ’ਚ ਹੋਈ ਚੋਣ

ਰਾਜਨੀਤਕ ਆਗੂਆਂ ਵੱਲੋਂ ਤਖ਼ਤਾਂ ਦੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਮੰਦੀ ਸ਼ਬਦਾਵਲੀ ਅਤੀ ਨਿੰਦਣਯੋਗ: ਬਾਬਾ ਬਲਬੀਰ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ ਭਲਕੇ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਕੀਤਾ ਅਪ੍ਰਵਾਨ ਸ਼੍ਰੋਮਣੀ ਕਮੇਟੀ ਨੇ 

ਸੂਬੇ ਦੇ ਜੇਲ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ, ਜੇਲਾਂ ਨੂੰ ਪੂਰੀ ਤਰ੍ਹਾਂ ਅਪਰਾਧ ਤੇ ਮੋਬਾਈਲ ਮੁਕਤ ਕਰਨ ਦੀ ਸਖ਼ਤ ਹਦਾਇਤ

ਚੋਣ ਕਮਿਸ਼ਨ ਨੇ ਈ.ਵੀ.ਐਮ ‘ਚ ਗੜਬੜੀ ਕਰਕੇ ਬੀ.ਜੇ.ਪੀ ਨੂੰ 24 ਸੀਟਾਂ ਵੱਧ ਦਿੱਤੀਆਂ:- ਕੇਂਦਰੀ ਸਿੰਘ ਸਭਾ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਪ੍ਰੋਗਰਾਮ ਜਾਰੀ