ਹਰਿਆਣਾ

ਸ਼ਹਿਰੀ ਸਥਾਨਕ ਨਿਗਮਾਂ ਦੇ ਜਨਪ੍ਰਤੀਨਿਧੀਆਂ ਦੇ ਕੋਲ ਹੋਵੇਗੀ ਹੁਣ ਫੁੱਲ ਪਾਵਰ- ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਕੌਮੀ ਮਾਰਗ ਬਿਊਰੋ | July 25, 2024 10:36 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਨਗਰ ਨਿਗਮ, ਨਗਰ ਪਰਿਸ਼ਦ ਤੇ ਨਗਰ ਪਾਲਿਕਾਵਾਂ ਦੇ ਪਾਰਸ਼ਦਾਂ ਦੀ ਪਾਵਰ ਵਧਾਉਣ ਅਤੇ ਮੀਟਿੰਗ ਪੱਤੇ ਦੀ ਸ਼ੁਰੂਆਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਵਾਰਡ ਕਮੇਟੀ ਗਠਨ ਹੋਣ ਤਕ ਕਮੇਟੀ ਦੀ ਫੁੱਲ ਪਾਵਰ ਹੁਣ ਸਬੰਧਿਤ ਵਾਡ ਦੇ ਪਾਰਸ਼ਦ ਦੇ ਕੋਲ ਹੋਵੇਗੀ ਤਾਂ ਜੋ ਵਾਰਡ ਵਿਚ ਵਿਕਾਸ ਕੰਮਾਂ ਨੁੰ ਹੋਰ ਤੇਜੀ ਪ੍ਰਦਾਨ ਕੀਤੀ ਜਾ ਸਕੇ।

ਨਾਲ ਹੀ, ਜਦੋਂ ਤਕ ਵਾਰਡ ਕਮੇਟੀ ਵਿਚ ਸਕੱਤਰ ਦੀ ਨਿਯੁਕਤੀ ਨਹੀਂ ਹੁੰਦੀ ਜਾਂ ਕਿਸੇ ਕਾਰਨ ਸਕੱਤਰ ਮੀਟਿੰਗ ਤੋਂ ਗੈਰਹਾਜਰ ਹੋਣ ਤਾਂ ਅਜਿਹੀ ਸਥਿਤੀ ਵਿਚ ਪਾਰਸ਼ਦ ਦੇ ਕੋਲ ਕਿਸੇ ਵੀ ਗਰੈਜੂਏਟ ਵਿਅਕਤੀ ਤੋਂ ਮੀਟਿੰਗ ਦੀ ਕਾਰਵਾਈ ਬਨਵਾਉਣ ਲਈ 1000 ਰੁਪਏ ਪ੍ਰਤੀ ਮੀਟਿੰਗ ਦਾ ਮਿਹਨਤਾਨਾ ਦੇਣ ਦਾ ਅਧਿਕਾਰ ਵੀ ਹੋਵੇਗਾ। ਇਸ ਤੋਂ ਇਲਾਵਾ, ਵਾਰਡ ਕਮੇਟੀ ਦੀ ਹਰੇਕ ਤਿਮਾਹੀ ਮੀਟਿੰਗ ਦੇ ਲਈ ਪਾਰਸ਼ਦ ਨੁੰ ਬਤੌਰ ਚੇਅਰਮੈਨ ਮੀਟਿੰਗ ਭੱਤਾ ਵੀ ਦਿੱਤਾ ਜਾਵੇਗਾ।

ਮੁੱਖ ਮੰਤਰੀ ਅੱਜ ਹਿਸਾਰ ਵਿਚ ਪ੍ਰਬੰਧਿਤ ਰਾਜ ਪੱਧਰੀ ਸ਼ਹਿਰੀ ਸਥਾਨਕ ਨਿਗਮਾਂ ਦੇ ਜਿਨ੍ਹਾਂ ਪ੍ਰਤੀਨਿਧੀਆਂ ਦੇ ਸਮਲੇਨ ਵਿਚ ਪੂਰੇ ਸੂਬੇ ਤੋਂ ਆਏ ਜਨ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰ ਰਹੇ ਸਨ।

ਨਗਰ ਨਿਗਮ ਪ੍ਰਤੀਨਿਧੀਆਂ ਦੇ ਮਾਨਭੱਤੇ ਵਿਚ ਵਾਧਾ ਕਰਨ ਲਈ ਕਮੇਟੀ ਗਠਨ

ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸ਼ਹਿਰੀ ਸਥਾਨਕ ਨਿਗਮ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਦੀ ਅਗਵਾਈ ਹੇਠ ਨਗਰ ਨਿਗਮ ਪ੍ਰਤੀਨਿਧੀਆਂ ਦੇ ਮਾਨਭੱਤੇ ਵਿਚ ਵਾਧਾ ਕਰਨ ਲਈ ਇਕ ਕਮੇਟੀ ਗਠਨ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀ ਸਾਰਿਆਂ ਨਾਲ ਵਿਚਾਰ-ਵਟਾਂਦਰਾਂ ਕਰ ਜਲਦੀ ਹੀ ਆਪਣੀ ਰਿਪੋਰਟ ਦਵੇਗੀ।

ਸ੍ਰੀ ਨਾਇਬ ਸਿੰਘ ਸੈਨੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਤੋਂ ਤਿਮਾਹੀ ਮੀਟਿੰਗ ਵਿਚ ਸ਼ਾਮਿਲ ਹੋਣ ਦੇ ਲਈ ਨਗਰ ਪਾਲਿਕਾ ਦੇ ਪਾਰਸ਼ਦ ਨੂੰ 1600 ਰੁਪਏ ਦੀ ਮੀਟਿੰਗ ਭੱਤਾ ਰਕਮ ਮਿਲੇਗੀ। ਇਸੀ ਤਰ੍ਹਾ ਨਗਰ ਪਰਿਸ਼ਦ ਦੇ ਪਾਰਸ਼ਦ ਨੂੰ 2400 ਰੁਪਏ ਅਤੇ ਨਗਰ ਨਿਗਮ ਦੇ ਪਾਰਸ਼ਦ ਨੂੰ 3000 ਰੁਪਏ ਦੀ ਭੱਤਾ ਰਕਮ ਪ੍ਰਦਾਨ ਕੀਤੀ ੧ਾਵੇਗੀ। ਇਸ ਤੋਂ ਇਲਾਵਾ, 15 ਅਗਸਤ ਅਤੇ 26 ਜਨਵਰੀ ਦੇ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਜਾਂ ਕੇਂਦਰੀ ਮੰਤਰੀ ਦੇ ਆਉਣ 'ਤੇ ਨਗਰ ਨਿਗਮ, ਨਗਰ ਪਰਿਸ਼ਦ ਤੇ ਨਗਰ ਪਾਲਿਕਾਵਾਂ ਦੇ ਪਾਰਸ਼ਦਾਂ ਦੀ ਕ੍ਰਮਵਾਰ 30000, 20000 ਤੇ 10000 ਰੁਪਏ ਦੀ ਰਕਮ ਪ੍ਰੋਗ੍ਰਾਮ ਪ੍ਰਬੰਧਿਤ ਕਰਨ ਲਈ ਪ੍ਰਦਾਨ ਕੀਤੀ ਜਾਵੇਗੀ।

ਪਾਰਸ਼ਦ ਆਪਣੇ ਆਪਣੇ ਵਾਰਡਾਂ ਵਿਚ ਸਾਰੇ ਵਿਕਾਸ ਕੰਮਾਂ ਦੀ ਕਰਣਗੇ ਨਿਗਰਾਨੀ

ਮੁੱਖ ਮੰਤਰੀ ਨੇ ਕਿਹਾ ਕਿ ਪਾਲਿਕਾਵਾਂ ਦੇ ਸਾਰੇ ਪਾਰਸ਼ਦ ਆਪਣੇ ਆਪਣੇ ਵਾਰਡ ਵਿਚ ਸਾਰੀ ਤਰ੍ਹਾ ਦੇ ਕੰਮਾਂ ਦੀ ਨਿਗਰਾਨੀ ਕਰਣਗੇ ਜਿਸ ਵਿਚ ਵਾਰਡ ਦੇ ਵਿਕਾਸ ਕੰਮਾਂ ਦਾ ਬਜਟ ਬਨਾਉਣਾ ਜਾਂ ਉਸ ਵਿਚ ਜਰੂਰਤ ਅਨੁਸਾਰ ਬਦਲਾਅ, ਸਾਫ ਸਫਾਈ ਦਾ ਪ੍ਰਬੰਧਨ, ਭੂਮੀ ਵਿਕਾਸ ੧ਾਂ ਸੀਐਲਯੂ ਤੇ ਜੋਨਿੰਗ ਪਲਾਨ ਦਾ ਕੰਮ, ਖੇਡ ਦੇ ਮੈਦਾਨਾਂ, ਸੜਕਾਂ ਤੇ ਸਟ੍ਰੀਟ ਲਾਇਟ ਦੇ ਰੱਖਰਖਾਵ, ਸਿਹਤ ਕੇਂਦਰਾਂ ਦੀ ਗਤੀਵਿਧੀਆਂ ਦੀ ਨਿਗਰਾਨੀ, ਜਲ ਸਪਲਾਈ, ਸਫਾਈ ਪ੍ਰਬੰਧਨ, ਸਿਖਿਆ, ਸਿਹਤ ਅਤੇ ਸ਼ਹਿਰੀ ਖੇਤਰ ਵਿਚ ਗਰੀਬ ਵਿਅਕਤੀਆਂ ਦੀ ਮੁੱਢਲੀ ਸੇਵਾਵਾਂ ਦੀ ਵਿਵਸਥਾ ਆਦਿ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਵੱਖ-ਵੱਖ ਵਿਭਾਗਾਂ ਦੇ ਸਬੰਧਿਤ ਕਰਮਚਾਰੀਆਂ ਨੂੰ ਵੀ ਵਾਰਡ ਕਮੇਟੀ ਦੀ ਮੀਟਿੰਗ ਵਿਚ ਸ਼ਾਮਿਲ ਹੋਣਾ ਜਰੂਰੀ ਹੋਵੇਗਾ। ਪਾਲਿਕਾਵਾਂ ਦੇ ਪਾਰਸ਼ਦਾਂ ਨੂੰ ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਦੇ ਤਹਿਤ ਮੈਡੀਕਲ ਸਹੂਲਤਾਂ ਦਾ ਲਾਭ ਵੀ ਮਿਲੇਗਾ।

ਸ੍ਰੀ ਨਾਇਬ ਸਿੰਘ ਸੇਨੀ ਨੇ ਪਾਰਸ਼ਦਾਂ ਨੂੰ ਸ਼ਹਿਰਾਂ ਦੀ ਸਰਕਾਰ ਦੱਸਦੇ ਹੋਏ ਕਿਹਾ ਕਿ ਮੌਜੂਦਾ ਰਾਜ ਸਰਕਾਰ ਸ਼ਹਿਰਾਂ ਅਤੇ ਕਸਬਿਆਂ ਵਿਚ ਬੁਨਿਆਦੀ ਢਾਂਚੇ ਨੂੰ ਮਜਬੂਤ ਬਨਾਉਣ 'ਤੇ ਵਿਸ਼ੇਸ਼ ਜੋਰ ਦੇ ਰਹੀ ਹੈ। ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਹਿਸਾਰ ਅਤੇ ਪੰਚਕੂਲਾ ਦੇ ਵਿਕਾਸ ਲਈ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ ਦਾ ਗਠਨ ਕੀਤਾ ਗਿਆ ਹੈ। ਇੰਨ੍ਹਾਂ ਹੀ ਨਹੀਂ, ਨਗਰ ਨਿਗਮ, ਨਗਰ ਪਰਿਸ਼ਦ ਤੇ ਸਮਿਤੀਆਂ ਦੇ ਮੇਅਰ , ਚੇਅਰਮੇਨ ਸਮੇਤ ਮੈਂਬਰਾਂ ਦੇ ਮਾਨਭੱਤਾ ਵਿਚ ਵੀ ਵਰਨਣਯੋਗ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੌ੧ੂਦਾ ਸੂਬਾ ਸਰਕਾਰ ਨੇ ਸ਼ਹਿਰੀ ਸਥਾਨਕ ਨਿਗਮਾਂ ਦੀ ਸ਼ਕਤੀਆਂ ਦੇ ਵਿਕੇਂਦਰੀਕਰਣ ਲਈ ਵੀ ਕਈ ਕਦਮ ਚੁੱਕੇ ਹਨ। ਅਸੀਂ ਮੇਅਰ ਦਾ ਸਿੱਧੇ ਚੋਣ ਕਰਵਾਇਆ ਹੈ।

ਕਾਂਗਰਸ ਸਿਰਫ ਝੂਠ ਬੋਲ ਰੇ ਗੁਰਮਾਹ ਦੀ ਸਥਿਤੀ ਫੈਲਾਉਣ ਦਾ ਕੰਮ ਕਰਦੀ ਹੈ

ਸ੍ਰੀ ਨਾਇਬ ਸਿੰਘ ਨੇ ਵਿਰੋਧੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੇ ਕੋਲ ਬੋਲਨ ਦੇ ਲਈ ਕੁੱਝ ਨਹੀਂ ਹੈ, ਉਹ ਸਿਰਫ ਝੂਠ ਬੋਲਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਦੇ ਨੇਤਾਵਾਂ ਨੇ ਪਿਛਲੇ ਦਿਨਾਂ ਚੋਣ ਵਿਚ ਵੀ ਝੂਠ ਬੋਲ ਕੇ ਆਮ ੧ਨਤਾ ਨੁੰ ਗੁਮਰਾਹ ਦਾ ਕੰਮ ਕੀਤਾ। ਉਨ੍ਹਾਂ ਨੇ ਝੂਠ ਬੋਲਿਆ ਕਿ ਜੇਕਰ ਨਰੇਂਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਤਾਂ ਸੰਵਿਧਾਨ ਨੁੰ ਖਤਮ ਕਰ ਦੇਣਗੇ, ਜਦੋਂ ਕਿ ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇਹ ਦੇਸ਼ ਸੰਵਿਧਾਨ ਦੇ ਅਨੁਰੂਪ ਚਲਿਆ ਹੈ। ਪ੍ਰਧਾਨ ਮੰਤਰੀ ਨੇ ਤੀਜੀ ਵਾਰ ਸੁੰਹ ਲੈਦੇਂ ਹੀ ਸੱਭ ਤੋਂ ਪਹਿਲਾਂ ਕੰਮ ਕਿਸਾਨ ਨੁੰ ਲਾਭ ਦੇਣ ਦਾ ਕੀਤਾ। ਦੂ੧ੀ ਵਾਰ ਗਰੀਬਾਂ ਨੂੰ ਛੱਤ ਮਿਲੇ, ਇਸ ਦੇ ਲਈ ਕਲਮ ਚੱਲੀ।

ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਅੱਜ ਸਾਡੇ ਤੋਂ ਹਿਸਾਬ ਮੰਗਦੇ ਹਨ, ੧ਦੋਂ ਕਿ ਜਨਤਾ ਨੇ ਹੀ ਉਨ੍ਹਾਂ ਨੂੰ ਤੀਜੀ ਵਾਰ ਵਿਰੋਧੀ ਪੱਖ ਵਿਚ ਬੈਠਾ ਕੇ ਹਿਸਾਬ ਦੇ ਦਿੱਤਾ ਹੈ। ਉਨ੍ਹਾਂ ਨੇ ਸ਼ਾਇਰਾਨਾ ਅੰਦਾਜ ਵਿਚ ਕਿਹਾ ਕਿ ਉਹ ਦਿੱਲ ਮੇਂ ਕਸਕ ਓਰ ਚੇਹਰੇ ਪਰ ਨਕਾਬ ਲਇਏ ਫਿਰਤੇ ਹੈਂ, ਜਿਨ੍ਹਦੇ ਖੁਦ ਦੇ ਖਾਤੇ ਖਰਾਬ ਹੈਂ, ਉਹ ਹਮਾਰਾ ਹਿਸਾਬ ਲਇਏ ਫਿਰਤੇ ਹੈਂ।

ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਨੋਕਰੀਆਂ ਦੀ ਬੋਲੀ ਲਗਦੀ ਸੀ ਅਤੇ ਪੈਸੇ ਵਾਲੇ ਨੌਕਰੀਟਾਂ ਲੈ ਜਾਂਦੇ ਸਨ। ਜਦੋਂ ਕਿ ਸਾਡੀ ਸਰਕਾਰ ਵਿਚ ਬਿਨ੍ਹਾ ਪਰਚੀ ਬਿਨ੍ਹਾਂ ਖਰਚੀ ਨੌਜੁਆਨ ਮੇਰਿਟ 'ਤੇ ਨੌਕਰੀ ਲਗ ਰਹੇ ਹਨ ਅਤੇ ਅੱਜ ਗਰੀਬ ਦਾ ਬੱਚਾ ਵੀ ਹਰਿਆਣਾ ਵਿਚ ਐਚਸੀਐਸ ਅਧਿਕਾਰੀ ਲਗ ਰਹੇ ਹਨ।

ਇਸ ਮੌਕੇ 'ਤੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਅਤੇ ਸਿਹਤ ਮੰਤਰੀ ਨੇ ਵੀ ਸੰਬੋਧਿਤ ਕੀਤਾ।

Have something to say? Post your comment

 

ਹਰਿਆਣਾ

ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ, 13 ਮੰਤਰੀਆਂ ਨੇ ਪ੍ਰਧਾਨ ਮੰਤਰੀ, ਐਚਐਮ ਸ਼ਾਹ ਦੀ ਮੌਜੂਦਗੀ ਵਿੱਚ ਚੁੱਕੀ ਸਹੁੰ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਗੁਹਾਟੀ ਦੇ ਮਾਂ ਕਾਮਾਖਿਆ ਮੰਦਿਰ ਵਿਚ ਪੂਜਾ ਕੀਤੀ

ਹਰਿਆਣਾ ਦੀ ਨਵੀਂ ਸਰਕਾਰ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਸਹੁੰ ਚੁੱਕੇਗੀ

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਯੂਨੀਵਰਸਲ ਪੀਸ ਫੈਡਰੇਸ਼ਨ ਯੂਐਸਏ ਵੱਲੋਂ "ਸ਼ਾਂਤੀ ਰਾਜਦੂਤ" ਨਿਯੁਕਤ

ਹਾਰਨ ਤੋਂ ਬਾਅਦ ਹਾਰ ਨਾ ਮੰਨਣਾ ਕਾਂਗਰਸ ਦੀ ਪੁਰਾਣੀ ਰਵਾਇਤ ਹੈ: ਪੰਡਿਤ ਮੋਹਨ ਲਾਲ ਬਡੋਲੀ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੁਰੂਕਸ਼ੇਤਰ ਵਿਚ ਅਨਾਜ ਮੰਡੀਆਂ ਦਾ ਕੀਤਾ ਦੌਰਾ

ਪੀਐਮ ਮੋਦੀ ਨੇ ਹਰਿਆਣਾ ਚੋਣ ਜਿੱਤ ਲਈ ਨਾਇਬ ਸਿੰਘ ਸੈਣੀ ਨੂੰ ਵਧਾਈ ਦਿੱਤੀ

ਹਰਿਆਣਾ ਵਿਚ ਦਰਜ ਹੋਈ 67.90 ਫੀਸਦੀ ਵੋਟਿੰਗ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਹਰਿਆਣਾ ਐਗਜ਼ਿਟ ਪੋਲ: ਕਾਂਗਰਸ 50-60 ਸੀਟਾਂ ਨਾਲ ਕਲੀਨ ਸਵੀਪ ਕਰੇਗੀ, ਚਾਰ ਚੋਣਕਾਰਾਂ ਦੀ ਭਵਿੱਖਬਾਣੀ

ਹਰਿਆਣਾ 'ਚ  ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਵਿਧਾਨ ਸਭਾ ਚੋਣਾਂ 2024